ਪੰਜਾਬ ਅੱਜ ਰੋਲਤਾ - ਸ਼ਿਵਨਾਥ ਦਰਦੀ

ਲੋਭੀ ਲਾਲਚੀ ਤੇ ਬੇ ਅਕਲਾਂ ਨੇ ,
             ਪੰਜਾਬ ਅੱਜ ਰੋਲਤਾ ,
ਸੂਲੀ ਚੜ ਸਹੀਦਾਂ ਨੇ ਜੋ ਲਿਆਂ ,
               ਖਾਬ ਅੱਜ ਰੋਲਤਾ ।
ਮਰ ਗਈਆਂ ਸੱਸੀਆਂ ਤੇ ,
ਡੁਬ  ਗਈਆਂ  ਹੀਰਾਂ ਜੀ ,
ਪੱਤ  ਲੁੱਟੀ  ਮਾਸੂਮਾਂ  ਦੀ ,
ਕਰ ਦਿੱਤੀ ਲੀਰਾਂ ਲੀਰਾਂ ਜੀ ,
ਲੀਡਰਾਂ  ਤੋ  ਪੁੱਛੀਆਂ  ਕੀ ,
       ਜਵਾਬ ਅੱਜ ਰੋਲਤਾ ।
ਲੋਭੀ ਲਾਲਚੀ .................
ਵੇਚਤੀਆਂ ਨੇ ਸਰਮਾਂ ,
ਵੇਚਤਾ  ਪਿਆਰ ਜੀ ,
ਵੇਚਤੇ  ਦੋਸਤ ਸਾਰੇ ,
ਵੇਚਤੇ  ਰਿਸਤੇਦਾਰ ਜੀ ,
ਪੈਦਾ ਨਾ ਗਿੱਧੇ ਭੰਗੜੇ ਚ ,
        ਤਾਬ ਅੱਜ ਰੋਲਤਾ ।
ਲੋਭੀ ਲਾਲਚੀ ...............
ਹਰ ਚੀਜ਼ ਮਹਿੰਗੀ ਕੀਤੀ ,
ਦੇਖ ਦੇਖ ਚੜਦੇ ਨੇ ਤਾਅ  ਜੀ ,
ਫਾਹਾ ਪਾਇਆਂ ਬੰਦੇ ਗ਼ਲ ,
ਔਖੇ ਕੀਤੇ ਜਿੰਦਗੀ ਦੇ ਰਾਹ ਜੀ ,
' ਸ਼ਿਵ ' ਕੀਤੋ ਕੀਤੋ ਜਾ ਕੇ ਪੁੱਛਾਂ ,
           ਹਿਸਾਬ ਅੱਜ ਰੋਲਤਾ ।
ਲੋਭੀ ਲਾਲਚੀ ...................
             ਸ਼ਿਵਨਾਥ ਦਰਦੀ
    ਸੰਪਰਕ : 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸ਼ਜ ਫਰੀਦਕੋਟ ।