ਮੁੜ ਲੀਹ ਤੇ ਆ ਰਹੀ ਹੈ ਪੁਰਾਣੀ ਸੱਭਿਅਤਾ - ਸੰਜੀਵ ਸਿੰਘ ਸੈਣੀ ਮੁਹਾਲੀ

ਅੱਜ ਕਰੋਨਾ ਵਾਇਰਸ ਕਰਕੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚੀ ਹੋਈ ਹੈ। ਤਕਰੀਬਨ 80 ਤੋਂ ਜ਼ਿਆਦਾ ਮੁਲਕ ਕਰੋਨਾ ਦੀ ਚਪੇਟ ਵਿੱਚ ਹਨ ।ਹੁਣ ਤਾਂ ਇਸ ਵਾਇਰਸ ਕਾਰਨ ਮੌਤਾਂ ਵੀ ਹੋ ਰਹੀਆਂ ਹਨ। ਹਰ ਮੁਲਕ ਦੀ ਅਰਥ ਵਿਵਸਥਾ ਤੇ ਫਰਕ ਪੈ ਰਿਹਾ ਹੈ ।ਜ਼ਿੰਦਗੀ ਥੰਮ  ਚੁੱਕੀ ਹੈ। ਕਰੋਨਾ ਵਾਇਰਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤੇਜ਼ ਬੁਖ਼ਾਰ, ਉਲਟੀਆਂ,  ਗਲੇ ਵਿੱਚ ਫੋੜੇ,ਸਰੀਰ ਦਾ  ਟੁੱਟਣਾ ਇਸ ਦੇ ਮੁੱਖ ਲੱਛਣ ਹਨ। ਕਰੋਨਾ ਵਾਰਸ ਦੀਆਂ ਅਫਵਾਹਾਂ ਨੇ  ਲੋਕ ਜ਼ਿਆਦਾ ਡਰਾਈ  ਹੋਏ ਹਨ ।ਪਿੰਡਾਂ ਵਿੱਚ ਤਾਂ ਇਸ ਬਿਮਾਰੀ ਬਾਰੇ ਅਜੇ ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਹੈ। ਪਰ ਸ਼ਹਿਰੀ  ਖੇਤਰ ਵਿੱਚ ਲੋਕ ਡਰੇ ਹੋਏ ਹਨ ।ਸਾਡੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੈ ।ਅਸੀਂ ਆਪਣੇ ਹਿੰਦੁਸਤਾਨ ਦੀ ਸੱਭਿਅਤਾ ਨੂੰ ਭੁੱਲ ਚੁੱਕੇ ਹਨ ।ਜਿਸ ਦਾ ਖਾਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ।

ਜੇ ਅਸੀਂ ਕਿਸੇ ਆਪਣੇ ਦੋਸਤ ,ਮਿੱਤਰ ਪਿਆਰੇ ਨੂੰ ਮਿਲਦੇ ਸਨ, ਤਾਂ ਹੱਥ ਕੱਢ ਕੇ ਹੈਲੋ ਮਨਾਉਂਦੇ ਸਨ ।ਪਰ ਹੁਣ ਹੱਥ ਜੋੜ ਕੇ ਅਸੀਂ ਆਪਣੇ ਮਿੱਤਰ ਪਿਆਰੇ ਨੂੰ ਮਿਲਦੇ ਹਨ, ਜੋ ਕਿ ਸਾਡੀ ਪੁਰਾਣੀ ਸੱਭਿਅਤਾ ਦਾ ਪ੍ਰਤੀਕ ਹੈ ।ਪੁਰਾਣੇ ਸਮੇਂ ਵਿੱਚ ਜਦ ਵੀ ਅਸੀਂ ਕਿਸੇ ਨੂੰ ਮਿਲਦੇ ਸਨ ਜਾਂ ਕਿਸੇ ਦੋਸਤ ਦੇ ਘਰੇ ਜਾਂਦੇ ਸਨ ਤਾਂ ਉਹ ਹੱਥ ਜੋੜ ਕੇ ਸਤਿ ਸ੍ਰੀ ਅਕਾਲ  ਜਾਂ ਰਾਮ ਰਾਮ ਕਹਿੰਦੇ ਸਨ ਜੋ ਕਿ ਸਾਡੀ ਸੱਭਿਅਤਾ ਦਾ ਪ੍ਰਤੀਕ ਸੀ ।

ਚੀਨ ਦੇ ਵੁਹਾਨ ਸ਼ਹਿਰ ਤੋਂ ਇਹ ਬਿਮਾਰੀ ਸ਼ੁਰੂ ਹੋਈ ਜਿੱਥੇ ਸੀ ਫੂਡ ਵਿੱਚ ਮਗਰਮੱਛ ,ਡੱਡੂ, ਚਮਗਾਦੜ, ਛਿਪਕਲੀਆਂ, ਆਮ ਵਿਕਦੇ ਸਨ ਤੇ ਲੋਕ ਇਸ ਨੂੰ ਖਾਂਦੇ ਸਨ। ਸਾਡੇ ਭਾਰਤ ਵਿੱਚ ਵੀ ਲੋਕ ਬਕਰਾ, ਮੀਟ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਚਿਕਨ ਖਾਂਦੇ ਹਨ। ਜਰਾ ਸੋਚਣ ਵਾਲੀ ਗੱਲ ਹੈ ਕਿ ਇਹ ਸਾਡੀ ਸੱਭਿਅਤਾ ਦਾ ਅੰਗ ਹੈ? ਕਿਸੇ ਜੀਵ ਦੀ ਹੱਤਿਆ ਕਰਕੇ ਖਾਣਾ ਕਿੰਨਾ ਕੁ ਜਾਇਜ਼ ਹੈ? ਗੁਰੂ ਮਹਾਰਾਜ ,ਪੀਰ ,ਪੈਗੰਬਰਾਂ ਨੇ ਸਾਨੂੰ ਸਾਦਾ  ਖਾਣ ਲਈ ਪ੍ਰੇਰਿਆ ਸੀ ,ਕਿਉਂ ਅਸੀਂ ਕਿਸੇ ਜੀਵ ਜੰਤੂ ਦੀ ਹੱਤਿਆ ਕਰਕੇ ਖਾ ਰਹੇ ਹਨ ।120, ਰੁਪਏ ਮੁਰਗਾ ਵਿਕਣ ਵਾਲਾ ਅੱਜ 15ਰੁਪਏ  ਵਿੱਚ ਆਮ ਦੁਕਾਨਾਂ ਤੇ ਵਿਕ ਰਿਹਾ ਹੈ ।ਜਦੋਂ ਵੀ ਮਨੁੱਖ ਨੇ ਜੀਵ ਜੰਤੂ ਨਾਲ ਜਾਂ ਕੁਦਰਤ ਨਾਲ ਛੇੜਛਾੜ ਕੀਤੀ ਹੈ ਉਸ ਨੂੰ ਹਮੇਸ਼ਾ ਇਸੇ ਤਰ੍ਹਾਂ ਖ਼ਾਮਿਆਜ਼ਾ ਭੁਗਤਣਾ ਪਿਆ ਹੈ। ਅੱਜ ਅਜਿਹੇ ਜੀਵ ਵੀ ਪ੍ਰਮਾਤਮਾ ਦਾ ਸ਼ੁਕਰ ਕਰ ਰਹੇ ਹਨ ਕਿ ਵਾਹਿਗੁਰੂ ਸਾਨੂੰ ਤੂੰ ਜ਼ਿੰਦਗੀ ਹੋਰ ਬਖ਼ਸ਼ ਦਿੱਤੀ ਹੈ ।

ਅਸੀਂ ਪੰਜ ਤਾਰਾ ਹੋਟਲਾਂ ਵਿੱਚ ਖਾਣਾ ਖਾਣ ਜਾਂਦੇ ਸਨ। ਪੁਰਾਣੇ ਸਮੇਂ ਵਿੱਚ ਤਾਂ ਬਜ਼ੁਰਗ ਆਪਣੇ ਘਰ ਮੰਜੇ ਤੇ ਬੈਠ ਕੇ ਗੰਢੇ ਤੇ ਪਦੀਨੇ ਦੇ ਨਮਕ ਨਾਲ ਹੀ ਰੋਟੀ ਖਾ ਲੈਂਦੇ ਸਨ। ਇਹੀ ਸੱਭਿਅਤਾ ਸੀ। ਅੱਜ ਕੱਲ੍ਹ ਡਾਈਨਿੰਗ ਟੇਬਲਾਂ ਤੇ ਬੈਠ ਕੇ ਹੋਟਲਾਂ ਚ ਖਾਣਾ ਜ਼ਿਆਦਾ ਪਸੰਦ ਆਉਂਦਾ  ਹੈ ।ਬਾਸੀ ਦਾਲਾਂ ,ਸਬਜ਼ੀਆਂ ਨੂੰ ਹੋਰ ਵਧੀਆਂ ਮਸਾਲੇ ਲਾ ਕੇ ਹੋਟਲਾਂ ਵਾਲੇ ਸਵਾਦਿਸ਼ਟ ਬਣਾ ਦਿੰਦੇ ਹਨ।  ਹੁਣ ਤਾਂ ਸਰਕਾਰ ਨੇ ਹੋਟਲ ਵੀ ਬੰਦ ਕਰ ਦਿੱਤੇ ਹਨ। ਘਰਾਂ ਦੇ ਖਾਣੇ ਦੀ ਮਹੱਤਤਾ ਬਾਰੇ ਮਾਹਿਰਾਂ  ਨੇ ਜਾਣੂ ਕਰਵਾਇਆ ਹੈ ਕਿ ਉਹ ਖਾਣਾ ਪੌਸ਼ਟਿਕ ਹੁੰਦਾ ਹੈ ।

ਸੜਕਾਂ ਤੇ ਦੇਖਿਆ ਜਾਵੇ ਆਮ ਸ਼ਾਂਤ ਮਾਹੌਲ ਹੈ। ਪ੍ਰਦੂਸ਼ਣ ਦੀ ਸਮੱਸਿਆ ਵੀ ਘੱਟ ਰਹੀ ਹੈ । ਪੰਜਾਬ ਦੇ 21 ਸ਼ਹਿਰ ਪ੍ਰਦੂਸ਼ਣ ਦੀ ਮਾਰ ਹੇਠ ਸਨ।  ਸਰਕਾਰੀ ਤੇ ਨਿੱਜੀ ਬੱਸਾਂ ਵੀ ਬੰਦ ਹੋ ਚੁੱਕੀਆਂ ਹਨ ।ਬੜਾ ਹੀ ਚੁੱਪ ਦਾ ਮਾਹੌਲ ਹੈ ।ਸੜਕਾਂ ਤੇ ਹਾਰਨ ਨਹੀਂ ਵੱਜ ਰਹੇ ਹਨ ।ਮੁੰਡੇ ਬੁਲਟਾਂ ਦੇ ਸਿਲੰਸਰ ਖੁੱਲ੍ਹੇ ਕਰਕੇ ਨਹੀਂ ਚਲਾ ਰਹੇ ਹਨ ।ਬਹੁਤ ਵਧੀਆ ਮਾਹੌਲ  ਸਿਰਜ ਰਿਹਾ ਹੈ ।ਸਵੇਰੇ ਸੈਰ ਕਰਨ ਵਾਲਿਆਂ ਦੀ ਸੰਖਿਆ ਵਿੱਚ ਆਮ ਵਾਧਾ ਹੋ ਰਿਹਾ ਹੈ। ਕਿਉਂਕਿ ਸਰਕਾਰਾਂ ਨੇ ਜੀ ਸਭ ਕੁਝ ਬੰਦ ਕਰ ਦਿੱਤਾ ਹੈ ।ਕੀ ਇਹ ਸਵੇਰ ਦੀ ਸੈਰ ਸਾਡੀ ਸੱਭਿਅਤਾ ਦਾ ਪ੍ਰਤੀਕ ਨਹੀਂ ਹੈ?

ਛੁੱਟੀ ਵਾਲੇ ਦਿਨ ਪਰਿਵਾਰ ਸਮੇਤ ਅਸੀਂ ਮਾਲਾ ਵਿੱਚ ਸ਼ਾਪਿੰਗ ਕਰਨ ਜਾਂਦੇ ਸਨ ਤੇ ਪਿਕਚਰ ਵੀ ਦੇਖ ਕੇ ਆਉਂਦੇ ਸਨ ।ਕਰੋਨਾ ਵਾਇਰਸ ਨੇ ਤਾ ਪਿਕਚਰਾਂ ਦੇਖਣ ਦੇ ਸ਼ੌਕੀਨਾਂ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ ।ਕਿਉਂਕਿ ਉਨ੍ਹਾਂ ਦਾ ਘਰ ਸਮਾਂ ਬਤੀਤ ਨਹੀਂ ਹੁੰਦਾ। ਚੱਲੋ ਇਸ ਕਰਕੇ ਸਾਨੂੰ ਘਰ ਦੇ ਬਜ਼ੁਰਗਾਂ ਕੋਲ ਬੈਠਣ ਦਾ ਮੌਕਾ ਤਾਂ ਮਿਲੇਗਾ ।ਪੁਰਾਣੇ ਸਮੇਂ ਵਿੱਚ ਵਿਹੜੇ ਵਿੱਚ ਮੰਜੇ ਡਾਹ ਕੇ ਪੂਰਾ ਪਰਿਵਾਰ ਬੈਠਦਾ ਸੀ ।ਅੱਜ ਉਹੀ ਦ੍ਰਿਸ਼ ਆਮ ਦੇਖਣ ਨੂੰ ਮਿਲ ਰਿਹਾ ਹੈ ਇਸੇ ਬਹਾਨੇ ਘਰਾਂ ਦੇ ਬਜ਼ੁਰਗਾਂ ਨੂੰ ਸਮਾਂ ਵੀ ਦਿੱਤਾ ਜਾ ਰਿਹਾ ਹੈ ।

ਵਾਹ ਕਰੋਨਾ ਵਾਇਰਸ! ਤੂੰ ਤਾਂ ਇੱਕ ਤਰ੍ਹਾਂ ਨਾਲ ਬੰਦੇ ਦੀ ਜ਼ਿੰਦਗੀ ਹੀ ਤਬਦੀਲ ਕਰ ਦਿੱਤੀ ਹੈ।ਬੰਦੇ ਨੂੰ ਜ਼ਿੰਦਗੀ ਜਿਊਣ ਦਾ ਸਲੀਕਾ ਸਿਖਾ ਰਿਹਾ ਹੈ ।  ਜਦੋਂ ਵੀ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ ਤਾਂ ਉਸ ਨੂੰ ਹਮੇਸ਼ਾ ਖਾਮਿਆਜਾ ਭੁਗਤਣਾ ਪਿਆ ਹੈ ,ਕਿਉਂਕਿ ਰੱਬ ਦੇ ਅੱਗੇ ਤਾਂ ਕਿਸੇ ਦੀ ਨਹੀਂ ਚੱਲਦੀ। ਉੱਥੇ ਬੰਦਾ ਬੇਵੱਸ ਹੋ ਜਾਂਦਾ ਹੈ ।
ਸੋ ਸਾਨੂੰ ਜੋ ਕੁਦਰਤ ਦਾ ਨਿਯਮ ਹੈ ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ।

ਸੰਜੀਵ ਸਿੰਘ ਸੈਣੀ ਮੁਹਾਲੀ  7888966168