''ਕਰੋ ਨਾ'' ਹੰਕਾਰ! - ਸੁੱਖਵੰਤ ਬਾਸੀ, ਫਰਾਂਸ

ਬੰਦ ਹੋ ਕੇ ਘਰ ਬਹਿ ਗਏ ਬੰਦੇ,
ਛੱਡਕੇ ਸਾਰੇ ਕੰਮ ਕਾਰ,
ਐਸੀ ਪਈ ਕੋਰੋਨਾ ਦੀ ਮਾਰ।
ਅਮੀਰ ਗਰੀਬ, ਆਮ ਖਾਸ,
ਸਭ ਨੂੰ ਕਰ ਦਿੱਤਾ ਇੱਕ ਸਾਰ।
ਹੁਣ ਤਾਂ ਸਮਝ ਜਾਈਏ, ਕਰ ਲਈਏ ਅਹਿਸਾਸ!

ਆਉਖੀ ਘੜੀ ਹੈ ਬੜੀ,
ਦੁੱਖੀ ਬੈਠਾ ਸਾਰਾ ਸੰਸਾਰ!
ਦੇਸ਼ ਵਿਦੇਸ਼, ਪਿੰਡ ਸ਼ਹਿਰ,
ਵਰਤ ਰਿਹਾ ਕੁਦਰਤ ਦਾ ਕਹਿਰ।
ਸਾਰੇ ਹੋ ਗਏ ਬੇਵੱਸ ਬੰਦੇ,
ਕੁਦਰਤ ਵੱਡੀ ਕਿ ਤੂੰ, ਹੁਣ ਦੱਸ ਬੰਦੇ?

ਘਰੋਂ ਤੂੰ ਚਲਿਆ, ਮੁੜ ਘਰ ਪਰਤਣਾ ਵੀ ਜਾਂ ਨਹੀ ਬੰਦੇ?
ਰਾਤ ਨੂੰ ਸੌਣਾ, ਸੌਂ ਕੇ ਉੱਠਣਾ ਵੀ ਜਾਂ ਨਹੀਂ ਬੰਦੇ?
ਕਦੋਂ, ਕਿਥੇ, ਕੀ ਹੋ ਜਾਣਾ,
ਕੋਈ ਨਹੀਂ ਜਾਣਦਾ ਰੱਬ ਦਾ ਭਾਣਾ!
ਮਾਣ ਤੂੰ ਕਿਸਦਾ ਕਰਦਾ ਬੰਦੇ?
ਰੱਬ ਤੋਂ ਕਿਉਂ ਨਹੀਂ ਡਰਦਾ ਬੰਦੇ?

ਪੈਸੇ ਦੇ ਕੇ ਪੂਜਾ-ਪਾਠ ਕਰਵਾ ਲੈਂਦੇ,
ਚੰਗੇ ਮਹੀਨੇ, ਦਿਨ, ਮਹੂਰਤ ਵੀ ਕੱਢਵਾ ਲੈਂਦੇ!
ਪਹਿਲਾਂ ਦੱਸ ਦਿੰਦਾ ਕੋਈ, ਕੀ ਹੋਣ ਵਾਲਾ,
ਤਾਂ ਕਰ ਲੈਂਦੇ ਕੋਈ ਇੰਤਜ਼ਾਮ ਬੰਦੇ,
ਹੁਣ ਬੈਠੇ ਕਰਦੇ ਸਾਰੇ ਇੰਤਜ਼ਾਰ ਬੰਦੇ!
ਕਿਉਂ ਨਹੀਂ ਕਰਦਾ ਹੁਣ ਕੋਈ ਚਮਤਕਾਰ ਬੰਦੇ?

ਦਵਾ ਦਾਰੂ ਅਸਰ ਕਰਦੀ ਨਹੀਂ ਕੋਈ,
ਐਸਾ ਚੜਿਆ ਕੋਰੋਨਾ ਦਾ ਬੁਖਾਰ!
ਕਹਿੰਦੇ ਦੂਆ ਕਰੋ, ਦਵਾ ਕਰੇ ਨਾ ਜੇ ਅਸਰ ਕੋਈ।
ਹੁਣ ਕਰਦੇ ਹਾਂ ਦੂਆ, ਮਿਲ ਜਾਵੇ ਕੋਈ ਦਵਾ!

ਜੋ ਬਿਨ ਬੋਲਿਆਂ ਸਭ ਕਿਛ ਜਾਣਦਾ,
ਉਸ ਅੱਗੇ ਵੰਤ ਕਰੇ ਅਰਦਾਸ:
''ਛੇਤੀ ਮਿਲੇ ਕਾਮਯਾਬੀ, ਕਰਦੀ ਹਾਂ ਆਸ,
ਨਿਕਲੇ ਕੋਈ ਹੱਲ, ਜੋ ਕਰ ਦੇਵੇ ਕੋਰੋਨਾ ਦਾ ਨਾਸ!''


ਸੁੱਖਵੰਤ ਬਾਸੀ, ਫਰਾਂਸ