ਸ਼ੋਰ ਪ੍ਰਦੂਸ਼ਨ - ਰਣਜੀਤ ਕੌਰ ਤਰਨ ਤਾਰਨ

ਆਵਾਜ਼ ਜਾਂ ਬੋਲ ਮਨੁੱਖ ਨੂੰ ਪ੍ਰਮਾਤਮਾ ਦੀ ਸਰਵੋਤਮ ਬਖਸ਼ਿਸ਼ ਹੈ।ਇਸ ਬਖਸ਼ੀਸ਼ ਦੀ ਅਜੋਕਾ ਭਾਰਤੀ ਮਨੁੱਖ ਜਿਵੇਂ ਬੇਕਦਰੀ ਕਰ ਰਿਹਾ ਹੈ,ਅਕਹਿ,ਂਿਨੰਦਣ ਯੋਗ ਹੈ।ਵਿਗਿਆਨ ਨੇ ਮਾਇਕ ਬਣਾਏ ਤੇ ਲਾਉਡ ਸਪੀਕਰ ਬਣਾਏ ਤੇ ਮਨੁੱਖ ਨੇ ਆਪਣੀ ਹੀ ਆਵਾਜ਼ ਨੂੰ ਆਪਣੇ ਦਿਮਾਗ ਤੇ ਆਪਣੇ ਕੰਨਾ ਤੇ ਭਾਰੂ ਕਰ ਦਿੱਤਾ ਹੈ।
ਸਵਾਰਥ ਵਿੱਚ ਅੰਨ੍ਹਾ ਬੰਦਾ ਆਪਣਾ ਕਤਲ ਆਪੇ ਹੀ ਕਰੀ ਜਾ ਰਿਹਾ ਹੈ,ਅਨਜਾਨੇ ਵਿੱਚ ਜਹਿਰ ਨਿਗਲੇ ਜਾ ਰਿਹਾ ਹੈ।ਗਾਇਕੀ ਰੂਹ ਦੀ ਗਜ਼ਾ ਹੈ ਤੇ ਭਗਤੀ ਮਨ ਦੀ ਸ਼ਾਂਤੀ ਹੈ,ਪਰ ਅਜੋਕੇ ਯੁੱਗ ਵਿੱਚ ਇਹ ਦੋਨੋ ਹੀ ਘਾਤਕ ਸਿੱਧ ਹੋ ਰਹੇ ਹਨ।ਇਸ ਤ੍ਰਭਕਾ ਦੇਣ ਵਾਲੇ ਰੌਲੇ ਵਿੱਚ ਪ੍ਰਾਰਥਨਾ ਅਤੇ ਗਜ਼ਾ ਗਵਾਚ ਹੀ ਗਏ ਹਨ।
ਸੁਬਹ ਚਾਰ ਵਜੇ,ਚਾਰਾਂ ਕੋਨਿਆਂ ਤੋਂ ਭਗਤੀ ਦੇ ਸੰਬੰਧ ਵਿੱਚ ਸ਼ਰਧਾ ਵਗਾਹ ਰਹੇ ਹੁੰਦੇ ਹਨ,ਨਾਂ ਤਾਂ ਰੱਬ ਦੇ ਕੰਨ ਵਿੱਚ ਕੁਝ ਪੈਂਦਾ ਹੈ,ਤੇ ਨਾ ਹੀ ਭਲੇ ਆਦਮੀ ਦੇ ਕੁਝ ਪੱਲੇ ਪੈਂਦਾ ਹੈ,ਸ਼ਰਧਾ.ਭਗਤੀ ਰੌਲਾ ਗੌਲਾ ਬਣ ਕੇ ਰਹਿ ਗਈ ਹੈ।ਜਿਉਂ ਜਿਉਂ ਸੂਰਜ ਤਪਦਾ ਜਾਂਦਾ ਹੈ ਤਿਵੇਂ ਤਿਵੇਂ ਸ਼ੋਰ ਹੋਰ ਉੱਚਾ ਹੁੰਦਾ ਜਾਦਾ ਹੈ।ਪੂਰੀ ਹਵਾ ਕਾਵਾਂ ਰੌਲੀ ਬਣਦੀ ਜਾਂਦੀ ਹੈ।ਇਕ ਪਾਸੇ ਅਣਸੁਖਾਂਵੇ ਸ਼ੋਰ ਤੇ ਕਾਨੂੰਨਂਨ ਪਾਬੰਦੀ ਹੈ,ਤੇ ਦੂਜੇ ਪਾਸੇ ਨਾਲ ਦੀ ਨਾਲ ਇਸ ਨੂੰ ਮਾਨਤਾ ਦੇ ਰੱਖੀ ਹੈ।ਬੋਲਣਾ ਬੁਨਿਆਦੀ ਹੱਕ ਹੇ,ਰੌਲਾ ਪਾਉਣ ਦਾ ਹੱਕ ਬਦੋ ਬਦੀ ਬਣਾ ਲਿਆ ਹੈ।ਜਗਰਾਤਾ-ਸਾਰੀ ਰਾਤ ਜਾਗ ਕੇ ਪ੍ਰਮਾਤਮਾ ਦਾ ਗੁਣਗਾਨ ਗਾ ਕੇ ਕੀਤੀ ਗਈ ਤਪੱਸਿਆ ਹੈ,ਪਰ ਹੈ ਕੀ,ਦੱਸ ਬਾਰਾਂ ਜਣੇ ਚੰਗਾ ਚੋਖਾ ਸ਼ੁੂਟਾ ਲਾ ਕੇ ਸੰਘ ਪਾੜ ਪਾੜ ਕੇ ਕੇਵਲ ਜੈ ਮਾਤਾ ਦੀ ਜਗਾ ਰਹੇ ਹੁੰਦੇ ਹਨ।
ਢੋਲਕਾਂ, ਛੈੇਣਿਆਂ ਦਾ  ਖੜਾਕ ਵੱਖਰਾ ਕੰਂਨ ਪਾੜ ਰਿਹਾ ਹੁੰਦਾ ਹੈ।ਨਾਂ ਮਾਤਾ ਬੋਲੀ ਹੈ.ਨਾਂ ਭਗਵਾਨ ਬੋਲਾ ਹੈ,ਬੋਲਾ ਤਾਂ ਦਿਨ ਬਦਿਨ ਮਨੁੱਖ ਹੋ ਰਿਹਾ ਹੈ,ਜੋ ਸੱਭ ਸਮਝਦੇ ਹੋਏ ਵੀ ਨਾਸ ਮਾਰੀ ਜਾ ਰਿਹਾ ਹੈ।ਇਹ ਧਰਮ ਦੇ ਠੇਕੇਦਾਰ ਸਚੁਫੈਰੇ ਤੋਂ ਲਾਉਡ ਸਪੀਕਰ ਲਾ ਕੇ ਨਰਕਾਂ ਦੇ ਭਾਗੀ ਨੂੰ ਵੀ ਸਵਰਗ ਵਿੱਚ ਪੁਚਾਉਣ ਦਾ ਦਾਅ੍ਹਵਾ ਕਰੀ ਜਾਂਦੇ ਹਨ।ਜਿਹਦੇ ਕੋਲ ਇਧਰੋਂ ਉਧਰੋ ਚਾਰ ਪੈਸੇ ਵਾਧੂ ਆ ਜਾਂਦੇ ਹਨ ਉਹ ਅਖੰਡ ਪਾਠ ਧਰਾ ਲੈਂਦਾ ਹੈ ਜਾਂ ਜਗਰਾਤਾ ਰਖਾ ਲੈਂਦਾ ਹੈ।ਅਖੰਡ ਪਾਠ ਜਾਂ ਜਗਰਾਤਾ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਕੀਤਾ ਕਰਾਇਆ ਜਾਂਦਾ ਹੈ,ਪਰ ਲਾਉਡ ਸਪੀਕਰ ਲਾ ਕੇ ਪਹਿਲੀ ਸ਼ਾਂਤੀ ਵੀ ਉਡਾ ਲਈ ਜਾਂਦੀ ਹੈ,ਨਾਲ ਹੀ ਆਸ ਪਾਸ ਦੇ ਦੱਸ ਹੋਰ ਘਰਾਂ ਦਾ ਸੁੱਖ ਚੈਨ ਖੋਹ ਲਿਆ ਜਾਂਦਾ ਹੈ।ਪ੍ਰਾਰਥਨਾ ਤਾਂ ਬੁੱਕਲ ਵਿੱਚੋ ਹੀ ਕਬੂਲ ਹੋ ਜਾਂਦੀ ਹੈ।ਰੌਲੇ ਤੋਂ ਤੰਗ ਪੈ ਕੇ ਰੱਬ ਨੇ ਵੀ ਕੰਨਾਂ ਵਿੱਚ ਤੂੰਬੇ ਦੇ ਲਏ ਹਨ।ਭਲਾ ਆਦਮੀ ਮਜਬੂਰੀ ਵੱਸ ਸ਼ੋਰ ਦੇ ਘੁੱਟ ਭਰੀ ਜਾ ਰਿਹਾ ਹੈ।ਘਰ ਗਲੀ ਮੁਹੱਲੇ ਦਾ ਚੈਨ ਤਾਂ ਉਡਿਆ ਹੀ ਹੈ,ਸਫਰ ਵੀ ਅੰਗਰੇਜ਼ੀ ਵਾਲਾ ਸਫਰ ਬਣ ਚੁੱਕਾ ਹੈ।ਬੱਸਾਂ ਵਿੱਚ ਰੋਜ਼ ਸਫਰ ਕਰਨ ਵਾਲੇ ਤਾਂ ਕਈ ਬੀਮਾਰੀਆਂ ਪਾਲੀ ਬੈਠੈ ਹਨ,ਜ੍ਰਰੂਰੀ ਕੰਮ ਲਈ ਕਦੀ ਕਦਾਂਈ ਬੱਸ ਵਿੱਚ ਜਾਣਾ ਵਾਲਿਆਂ ਨੂੰ ਮੁੱਲ ਦੇ ਕੇ ਸ਼ੋਰ ਪ੍ਰਦੂਸਣ ਪਲੇ ਪਾਉਣਾ ਪੈਂਦਾ ਹੈ।ਅੱਜ ਕਲ ਦੀਆ ਬੱਸਾਂ ਤੇਲ ਨਾਲ ਨਹੀਂ ਡੈੱਕ ਦੇ ਰੋਲੇ ਨਾਲ ਚਲਦੀਆਂ ਹਨ।ਬੇਸੁਰੇ ਊਲ ਜਲੂਲ ਗਾਣੇ ਦੋ ਸੌ ਡੈਸੀਮਲ ਦੀ ਸਪੀਡ ਤੇ ਲਾ ਕੇ ਡਰਾਇਵਰ ਖੁਦ ਨੂੰ ਪਤਾ ਨਹੀਂ ਕਿਹੜੀ ਹਸਤੀ ਸਮਝਣ ਲਗ ਪੈਂਦਾ ਹੈ।ਕੋਈ ਭੱਦਰ ਪੁਰਸ਼
ਜੇ ਇਹਨਾ ਨੂੰ ਆਵਾਜ਼ ਹੌਲੀੇ ਕਰਨ ਲਈ ਕਹਿ ਦੇਵੇ ਤਾਂ ਫਿਰ ਸਮਝੋ,ਬੱਸ ਦਾ ਕੰਡਕਟਰ ਸਪੀਕਰ ਚੁੱਕ ਕੇ ਉਸ ਦੇ ਕੰਨ ਵਿੱਚ ਲਾਉਣ ਦੀ ਬਹਾਦਰੀ ਵੀ ਵਿਖਾ ਦੇਂਦਾ ਹੈ।ਇਹ ਕਰਮਚਾਰੀ ਇਹ ਭੂੱਲ ਜਾਂਦੇ ਹਨ,ਸਵਾਰੀ ਨੇ ਆਪਣੀ ਸਹੂਲਤ ਪੈਸੇ ਦੇ ਕੇ ਖ੍ਰੀਦੀ ਹੈ,ਤੇ ਸਵਾਰੀ ਦੇ ਪੈਸੇ ਨਾਲ ਹੀ ਬੱਸ ਦੇ ਸਟਾਫ ਦਾ ਦਾਣਾ ਪਾਣੀ ਚਲਦਾ ਹੈ।ਅੰਂਨ ਪਾਣੀ ਦੀ ਪੂਜਾ ਦੇ ਨਾਲ ਹੀ ਮੁਸਾਫਿਰਾਂ ਨੂੰ ਵੀ ਪੂਜਣਯੋਗ ਸਮਝਣਾ ਬਣਦਾ ਹੈ।ਸਫਰ ਯਾਤਰਾ ਤਾਂ ਹਮੇਸ਼ਾ ਪਿਆਰੀਆਂ ਯਾਦਾਂ ਦੇ ਦੇੇਂਦੇ ਹਨ,ਪਰ ਹੁਣ ਤਾਂ ਬੱਸ ਵਿੱਚ ਸਫਰ ਕਰਨ ਤੋਂ ਡਰ ਆਉਦਾ ਹੈ,ਕਿ ਬੱਸ ਤਾਂ ਲਾਇਲਾਜ ਬੀਮਾਰੀ ਪੱਲੇ ਪਾ ਦੇਵੇਗੀ
।ਬੱਚੇ ਰੋਂਦੇ ਹੋਣ ਬੀਮਾਰ ਮੌਤ ਧੱਕ ਰਹੇ ਹੋਣ,ਡਰਾਈਵਰ,ਨੂੰ ਕੀ ਲਗੇ,ਉਹ ਤਾ ਚੰਦ ਪਲਾਂ ਲਈ ਚੌਧਰੀ ਬਣਿਆ ਹੁੰਦਾ ਹੈ।ਬੱਸਾ ਦੇ ਮਾਲਕਾਂ ਨੂੰ ਖੋਰੇ ਸੱਪ ਸੁੰਘ ਗਿਆ ਹੈ,ਕੋਈ ਫਰਿਆਦ ਉਹਨਾਂ ਨੂੰ ਸੁਣਾਈ ਨ੍ਹੀਂ ਦੇਂਦੀ।ਆਮ ਜਨਤਾ ਨੇ ਵੀ ਬੱਸਾ ਵਿੱਚ ਵਜਦੀ ਲਚਰਤਾ ਨੂੰ ਕੇਵਲ ਧੀਆਂ ਭੈਣਾਂ ਨਾਲ ਜੋੜ ਕੇ ਗੱਲ ਲਮਕਾ ਵਿੱਚ ਪਾ ਦਿੱਤੀ ਹੈ,ਇਸ ਨਾਲ ਜੋ ਪ੍ਰਦੂਸ਼ਣ ਫੈੇਲ ਰਿਹਾ ਹੈ ਉਸ ਨੂੰ ਘੱਟ ਕਰਨ ਦਾ ਕੋਈ ਯਤਨ ਕਰਨ ਦੀ ਹਿੰਮਤ ਨਹੀਂ ਕੀਤੀ।ਬੱਸਾਂ ਦੇ ਮਾਲਕਾਂ ਦੇ ਦਿਲ ਵਿੱਚ ਖੂਨ ਨਹੀਂ ਸ਼ਰਾਬ ਦੌਰਾ ਕਰਦੀ ਹੈ ਤੇ ਸ਼ਰਾਬੀ ਕੋਲੋਂ ਭਲੇ ਦੀ ਆਸ ਕਰਨੀ ਮੂਰਖਤਾ ਹੈ।
ਹਾਕਮ ਜਮਾਤ ਚੰਦ ਸਿੱਕਿਆ ਬਦਲੇ ਕੰਨ ਵਲ੍ਹੇਟੇ ਹੋਏ ਹੈ।"ਜਨਤਾ ਮਰੇ ਭਾਵੇ ਜੀਵੇ,ਹਾਕਮ ਘੋਲ ਪਤਾਸੇ ਪੀਵੇ"।ਹਾਕਮ ਜਮਾਤ ਦਾ ਇਸ ਤੇ ਕੁਝ ਵੀ ਖਰਚ ਨਹੀਂ ਆਉਣਾ ਤੇ ਹਵਾ ਵਿਚੋਂ ਰੌਲਾ ਘੱਟ ਜਾਣਾ ਹੈ,ਬੱਸ ਇਕ ਆਰਡੀਨੈਂਸ ਹੀ ਤੇ ਜਾਰੀ ਕਰਨਾਂ ਹੈ।
ਇਨਸਾਨ ਦਾ ਜੇ ਇਨਸਾਨ ਨਾਲ ਭਾਈਚਾਰਾ ਬਣ ਜਾਵੇ ਤਾਂ ਘ੍ਰਰਾਂ ਵਿਚੋਂ ਤਾ ਰੌਲਾ ਫੌੋਰਨ ਮੁੱਕ ਸਕਦਾ ਹੈ।ਜਿਵੇਂ ਜਗਰਾਤਾ ਤੇ ਹੋਰ ਧਾਰਮਿਕ ਪ੍ਰੋਗਰਾਮ ਸ਼ਾਂਤੀ ਨਾਲ ਸੰਪਨ  ਕੀਤੇ ਜਾਣ ਤੇ ਆਪਣੇ ਘਰ ਦੀ ਆਵਾਜ਼ ਆਪਣੇ ਘਰ ਤਕ ਰਹੇ।ਇਸ ਦਾ ਬਹੁਤ ਵੱਡਾ ਲਾਭ ਇਹ ਹੈ ਕਿ ਮੰਗੀ ਗਈ ਦੁਆ ਝੱਟ ਕਬੂਲ ਹੁੰਦੀ ਹੈ,ਕਿਉਂਕਿ ਦੁਆ ਬਾਹਰਲੀ ਹਵਾ ਵਿੱਚ ਰਲ ਕੇ ਪ੍ਰਦੂਸ਼ਤ ਨਹੀਂ ਹੁੰਦੀ।ਸ਼ਗੁਨ,ਵਿਆਹ,ਜਾਂ ਹੋਰ ਸਮਾਗਮਾਂ ਤੇ ਖੁਸ਼ੀ ਵਿੱਚ ਵਜਾਇਆ ਜਾਂਦਾ ਵਾਜਾ ਜਾਂ ਢੋਲ ਕੰਨਾਂ ਨੂੰ ਸੁਖਾਉਣ ਜਿੰਨੀ ਆਵਾਜ਼ ਨਾਲ ਹੀ ਵਜਾਉਣਾ ਚਾਹੀਦਾ ਹੈ,ਤਾਂ ਕਿ ਸੰਗੀਤ ਸਕੂਨ ਦੇਵੇ, ਮਜ਼ਾ ਦੇਵੇ ਚਾਅ ਦੇਗਣਾ ਕਰ ਦੇਵੇ।ਵਿਆਹ ਤੇ ਜਦ ਡੀਜੇ ਵਜਦਾ ਹੈ ਤਾਂ ਅੇਵੇ ਹੀ ਮਨਚਲੇ ਮੁਸ਼ਟੰਡੇ ਟਪੂਸੀਆ ਲਾਉਣ ਲਗ ਪੈਂਦੇ ਹਨ ਤੇ ਆਵਾਜ਼ ਦੋ ਸੌ ਤਕ ਲੈ ਜਾਂਦੇ ਹਨ।
,"ਬੇਗਾਨੀ ਸ਼ਾਦੀ ਮੈ ਅਬਦੁਲਾ ਦੀਵਾਨਾ" ਦੇ ਕਥਨ  ਅਨੁਸਾਰ ਸੰਗੀਤ ਜਦ ਰੂਹ ਨੂੰ ਛੁਹ ਲੈਂਦਾ ਹੈ ਤਾਂ ਅੱਡੀ ਆਪੇ ਵਜਣ ਲਗਦੀ ਹੈ ਤੇ ਹਰ ਕੋਈ ਝੁਮਣ ਲਗਦਾ ਹੈ-ਪਰ ਅੱਜ ਦਾ ਡੀ ਜੇ ਤੇ ਵਜਦਾ ਗੀਤ ਸਿਵਾ ਪ੍ਰਦੂਸਣ ਦੇ ਕੁਝ ਨਹੀਂ।ਇਸ ਦੀ ਰੋਕਥਾਮ ਵੀ ਆਪਸੀ ਭਾਈਚਾਰੇ ਨਾਲ ਹੋ ਸਕਦੀ ਹੈ।ਇਹ ਰਿਵਾਜ ਜਿਵੇਂ ਚਲਿਆ ਹੈ ਉਵੇਂ ਹੀ ਖਤਮ ਹੋ ਸਕਦਾ ਹੈ,ਬੱਸ ਲੋੜ ਹੈ ਵੱਡਿਆਂ ਦੇ ਤਹ੍ਹਈਆ ਕਰਨ ਦੀ ਕਿ ਸਮਾਗਮ ਵਿੱਚ ਰਵਾਇਤੀ ਸਾਜ਼ ਹੀ ਵਜਾਏ ਜਾਣਗੇ।ਨਵਯੁਵਕਾਂ ਨੂੰ ਵੀ ਜਹਾਨਤ ਦਾ ਮਜ਼ਾਹਰਾ ਕਰਨਾਂ ਹੋਵੇਗਾ।
ਮਨੁੱਖੀ ਅਧਿਕਾਰ ਕਮਿਸ਼ਨ ਇਸ ਸ਼ੋਰ ਪ੍ਰਦੂਸਣ ਨੂੰ ਰੋਕਣ ਲਈ ਆਪਣੀ ਪੂਰੀ ਵਾਹ ਲਾ ਚੁੱਕਾ ਹੈ,ਪਰੰਤੂ ਪ੍ਰਦੂਸ਼ਣ ਕੰਟਰੋਲ ਬੋਰਡ ਗੂੜ੍ਹੀ ਨੀਂਦ ਸੌਂ ਰਿਹਾ ਹੈ,ਵਾਜਾ ਵਜਾਉਣ ਦੀ ਇਜ਼ਾਜ਼ਤ ਦੇਣ ਤੋਂ ਬਾਦ ਕੋਈ ਚੈੱਕ ਨਹੀਂ ਕਰਦਾ।ਸ਼ਕਾਇਤ ਤੇ ਵੀ ਕੋਈ ਅੇਕਸਨ ਨ੍ਹੀਂ ਲਿਆ ਜਾਂਦਾ,ਜਿਸ ਤੋੰ ਸਪਸ਼ਟ ਹੈ ਕਿ ਸ਼ੋਰ ਪ੍ਰਦੂਸ਼ਣ ਚ ਵਾਧਾ ਹੋਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਜਿੰਮੇਵਾਰ ਹੈ।ਚੰਡੀਗੜ੍ਹ ਦੇ ਵਾਸੀਆਂ ਵਿੱਚ ਜਾਗਰੂਕਤਾ ਹੈ,ਉਹ ਅਣਸੁਖਾਂਵੇ ਸ਼ੋਰ ਹੋਣ ਤੇ ਝੱਟ ਸੌ ਨੰਬਰ ਤੇ ਫੋਨ ਘੁਮਾ ਦੇਂਦੇ ਹਨ ਤੇ ਉਸੀ ਵਕਤ ਅੇਕਸਨ ਲੈ ਕੇ ਇਲਾਕੇ ਦੇ ਨਜ਼ਦੀਕੀ ਥਾਣੇ ਵਾਲੇ ਸਪੀਕਰ ਚੁਕਾ ਆਉਂਦੇ ਹਨ।ਛੋਟੇ ਨਗਰਾਂ ਵਿੱਚ ਤਾਂ ਆਪਸੀ ਝਗੜੇ ਹੋਣ ਲਗ ਪੈਂਦੇ ਹਨ। ਸਾਡੇ ਆਗੂ ਪੰਜ ਸਾਲ ਵਿਚੋਂ ਜਿਆਦਾ ਸਮਾ ਦੂਸਰੇ ਦੇਸ਼ਾ ਵਿੱਚ ਗੁਜਾਰਦੇ ਹਨ ਤੇ ਉਹ ਭਲੀ ਭਾਂਤ ਜਾਣਦੇ ਹਨ ਕਿ ਉਥੇ ਹਾਰਨ ਵੀ ਨ੍ਹਹੀਂ ਵਜਾਇਆ ਜਾਂਦਾ ਕਿਤੇ ਬੱਚੇ ਰੋਣ ਦੀ ਜਾਂ ਕੁੱਤਾ ਭੌਂਕਣ ਦੀ ਆਵਾਜ਼ ਵੀ ਨਹੀਂ ਸੁਣਦੀ।ਬੱਸਾਂ ਵਿੱਚ ਪੂਰਨ ਸ਼ਾਂਤੀ ਹੁੰਦੀ ਹੈ,ਤੇ ਵਿਆਹ,ਪਾਰਟੀਆਂ ਵੀ ਸ਼ਾਂਤਮਈ ਮਾਹੌਲ ਵਿੱਚ ਸ਼ੁਭ ਕਾਮਨਾਵਾਂ ਮੰਗਦੇ ਸੰਪਨ ਕੀਤੇ ਜਾਦੇ ਹਨ।ਫਿਰ ਉਹ ਇਥੇ ਇਹ ਨਿਯਮ ਕਿਉਂ ਲਾਗੂ ਨਹੀਂ ਕਰਦੇ।
"ਕੀ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਆਗੂਆਂ ਨੂੰ ਦੇਸ਼, ਕੌੰਮ ਨਾਲ ਕੋਈ ਪਿਆਰ ਨਹੀਂ ਹੈ।
ਸ਼ੋਰ ਪ੍ਰਦੂਸ਼ਣ ਕੁਦਰਤੀ ਵਨਸਪਤੀ ਦਾ ਵੀ ਵੈਰੀ ਹੈ।ਇਸ ਦਾ ਰੁੱਖਾਂ ਤੇ ਵੀ ਬੁਰਾ ਅਸਰ ਪੈਂਦਾ ਹੈ।ਚੂੰ ਕਿ ਰੁੱਖ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਚੂਸ ਕੇ ਮਨੁੱਖ ਨੂੰ ਸਾਫ ਆਕਸੀਜਨ ਦੇਂਦੇ ਹਨ ,ਲਾਉਡ ਆਵਾਜ਼ਾਂ,ਸ਼ੋਰ ਸ਼ਰਾਬੇ ਨਾਲ ਜੋ ਗੈਸਾਂ ਪੈਦਾ ਹੁੰਦੀਆ ਹਨ ਉਹ ਰੁੱਖਾ ਨੂੰ ਵੀ ਹਾਨੀ ਪੁਚਾਉਦੀਆਂ ਹਨ ਤੇ ਕੁਦਰਤ ਦੇ ਨੇਮਾਂ ਨੂੰ ਭੰਗ ਕਰਦੀਆ ਹਨ।
ਇਥੇ ਇਹ ਦੱਸਣਾ ਵੀ ਉਚਿਤ ਰਹੇਗਾ ਕਿ ਕੇਵਲ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਕਿਸੇ ਵੀ ਹੋਰ ਦੇਸ਼ ਵਿੱਚ ਸ਼ੋਰ ਪ੍ਰਦੂਸ਼ਣ ਨਹੀਂ ਹੈ।ਅਸਂੀ ਕਿਥੇ ਖੜ੍ਹੇ ਹਾਂ ਤੇ ਵਿਕਾਸ ਵੱਲ ਦੌੜੀ ਜਾ ਰਹੀ ਦੁਨੀਆਂ ਵਿੱਚ ਅਸੀਂ ਕਿਧਰ ਜਾ ਰਹੇ ਹਾਂ,ਇਹ ਜੁਰਮ ਹੈ ਜੋ ਅਸੀਂ ਅਨਜਾਨੇ ਵਿੱਚ ਕਰੀ ਜਾ ਰਹੇ ਹਾਂ।ਇਹ ਅਤ ਸੰਗੀਨ ਵਿਸ਼ਾ ਹੈ,ਤੇ ਇਸ ਤੇ ਗੰਭੀਰਤਾ ਨਾਲ ਕਦਮ ਚੁਕਣਾ ਬਣਦਾ ਹੈ।ਹਾਕਮ ਜਮਾਤ ਤੋਂ ਜੇ ਕੋਈ ਉਮੀਦ ਨਹੀਂ ਤਾਂ ਸ਼ਰੋਮਣੀ ਗੁਰਦਵਾਰਾ ਕਮੇਟੀ ਨੂੰ ਸਮਾਜਿਕ ਭਲਾ ਮੁੱਖ ਰਖਦੇ ਹੋਏ ਤਤਕਾਲ ਕਾਰਵਾਈ ਕਰਨੀ ਚਾਹੀਦੀ ਹੈ।
ਗੁਰਬਾਣੀ ਦੇ ਕਥਨ ਅਨੁਸਾਰ, ਜੋ ਲੇ ਹੈ ਨਿੱਜ ਬਲ ਸੇ ਲੇ ਹੈ" ਸਾਨੂੰ ਸੱਭ ਨੂੰ ਇਕ ਮੁੱਠ ਹੋ ਕੇ ਇਹ ਕ੍ਹ੍ਰੋਹਿਤ ਗਲੋਂ ਲਾਉਣ ਦਾ ਯਤਨ ਕਰਨਾਂ ਚਾਹੀਦਾ ਹੈ।ਆਵਾਜ਼ ਦਾ ਸ਼ੋਰ ਜਿਥੇ ਕਈ ਬੀਮਾਰੀਆਂ ਦੇਂਦਾ ਹੈ,ਉਥੇ ਨਾਲ ਦੀ ਨਾਲ ਅਚੇਤ ਹੀ ਸਮਾਜਿਕ ਬੁਰਾਈਆਂ ਵੀ ਪੈਦਾ ਕਰੀ ਜਾਂਦਾ ਹੈ।ਇਸ ਲਈ ਪਿਆਰੇ ਪਾਠਕੋ ਹੁਣ ਤੋਂ ਇਸ ਤੇ ਵਿਚਾਰ ਸ਼ੁਰੂ ਕਰ ਦਿਓ।
ਬੰਦਿਆਂ ਕਰ ਗੁਰਬਾਣੀ ਨੂੰ ਯਾਦ
ਸੁਣ ਕੁਦਰਤ ਦੀ ਫਰਿਆਦਿ
ਬਲਹਿਾਰੀ ਕੁਦਰਤ ਵਸਿਆ ਦੇਵੇ ਦੁਹਾਈ
ਸ਼ੋਰ ਪ੍ਰਦੂਸ਼ਣ ਨੇ ਦੂਸ਼ਤ ਹਵਾ ਫੇਲਾਈ।
ਕਰ ਕੋਈ ਇਸ ਦਾ ਇੰਤਜ਼ਾਮ
ਰੁੱਖ,ਕੁਖ ਨੂੰ ਜੋ ਮਿਲੇ ਆਰਾਮ।

ਰਣਜੀਤ ਕੌਰ ਤਰਨ ਤਾਰਨ
20 Oct. 2017