ਪੁਲਿਸ ਦੀ ਗੁੰਡਾਗਰਦੀ - ਯਸ਼ੂ ਜਾਨ

ਪੁਲਿਸ ਵਲ੍ਹੋਂ ਜੰਨਤਾ ਤੇ ਵਰ੍ਹਾਏ ਡਾਂਗਾਂ ਸੋਟੇ ਜਾ ਰਹੇ ਨੇ ,
ਵਗਦੀ ਗੰਗਾ ਵਿੱਚ ਕਈਆਂ ਦੇ ਹੱਥ ਧੋਤੇ ਜਾ ਰਹੇ ਨੇ

ਬੱਚੇ , ਬਜ਼ੁਰਗ਼ , ਨੌਜਵਾਨਾਂ ਤੇ ਖ਼ਾਕੀ ਤਰਸ ਨਹੀਂ ਖਾ ਰਹੀ ,
ਇੰਨਸਾਨ ਇਹਨਾਂ ਵਲ੍ਹੋਂ ਸਮਝੇ ਕੁੱਤੇ ਖੋਤੇ ਜਾ ਰਹੇ ਨੇ

ਇੱਕ ਪਾਸੇ ਕੋਰੋਨਾ ਦੂਜੇ ਪਾਸੇ ਪੁਲਿਸ ਦੀ ਮਾਰ ਯਾਰੋ ,
ਸਮਝ ਨਹੀਂ ਆ ਰਹੀ ਕਿਸ ਨਾਲ਼ ਕੀਤੇ ਸਮਝੌਤੇ ਜਾ ਰਹੇ ਨੇ

ਅੱਧ ਤੋਂ ਜ਼ਿਆਦਾ ਮੌਤਾਂ ਤਾਂ ਡਰ ਨਾਲ਼ ਨੇ ਹੋ ਰਹੀਆਂ ,
ਕੋਰੋਨਾ ਨਾਲ਼ ਤਾਂ ਲੋਕੀ ਮਾਰੇ ਥੋੜ੍ਹੇ ਬਹੁਤੇ ਜਾ ਰਹੇ ਨੇ

ਸੁਰੱਖਿਆ ਆਪਣੀ ਆਪਣੇ ਹੱਥ ਹੈ ਮੇਰੇ ਭੈਣ  - ਭਰਾਵੋ ,
ਐਵੇਂ ਗਧੀ - ਗੇੜ ਦੇ ਸਮੁੰਦਰੀਂ ਲਾਏ ਗੋਤੇ ਜਾ ਰਹੇ ਨੇ

ਅਲਕੋਹਲੀ ਹਮਲਾ ਵਿਗਿਆਨ ਦਾ ਖ਼ਾਤਮਾਂ ਕੋਰੋਨਾ ਦਾ ਕਰੂ,
ਸ਼ੁਦਾਈਆਂ ਵਾਂਗਰ 'ਯਸ਼ੂ' ਲੋਕਾਂ ਦੇ ਉਡਾਏ ਤੋਤੇ ਜਾ ਰਹੇ ਨੇ

ਯਸ਼ੂ ਜਾਨ , ਜਲੰਧਰ