ਕਿਨਾਂ ਕੁ ਰੋਈਏ - ਰਣਜੀਤ ਕੌਰ ਤਰਨ ਤਾਰਨ

" ਯੇ ਜੋ ਵਿਹਰੇ ਸੇ ਨਜ਼ਰ ਆਤੇ ਹੈਂ,ਬੀਮਾਰ ਸੇ
ਖੁਬ ਰੋਏ ਹੈਂ,ਲਗ ਕੇ ਦੀਵਾਰੋਂ ਸੇ ਹਮ }}
ਵੋਟਰਾਂ ਨੂੰ ਲਗਿਆ ਸੀ ਕਿ ਦੱਸ ਸਾਲ ਬਾਦ ਕਾਂਗਰਸ ਨਹਾ ਧੋ ਕੇ ਪੁੰਨਾਰੱਥੀ ਆਏਗੀ। ਭੱਜ ਭੱਜ ਵੋਟਾਂ ਪਾਈਆਂ।ਕੁਝ ਨੇ ਸ਼ਰੀਕਾ ਤੋੜਿਆ,ਕੁਝ  ਨੇ ਜੋੜਿਆ,ਕੁਝ ਨੇ ਪੰਜ ਰੁਪਏ ਬਦਲੇ ਆਪਣੇ ਬੇਹਤਰੀਨ ਪੰਜ ਸਾਲ ਦੇ ਦਿਤੇ।ਕਈਆ ਨੇ ਭੇਸ ਵਟਾਏ ਤੇ ਕਈਆ ਨੇ ਮੌਖੌਟੇ ਚੜ੍ਹਾਏ। ਕਈ ਜਰਬਾ ਤਕਸੀਮਾਂ ਕਰ ਹਰਮਨ ਪਿਆਰੀ ਕਾਂਗਰਸ ਬਹੁਮੱਤ ਤੋਂ ਵੀ ਗਾਂਹਾਂ ਟੱਪ ਕੇ ਆ ਦਾਖਲ ਹੋਈ।
ਆਪਣੇ ਅਖਾਉਤੀ ਸਬਜ਼ਬਾਗ ਵਿਖਾਉਣ ਦੇ ਨਾਲ ਉਮੀਦਵਾਰਾਂ ਨੂੰੇ ਇਕ ਵੱਡੀ ਧਮਕੀ ਦੇ ਕੇ ਵੋਟਰ ਦੀ ਸ਼ਾਹਰਗ ਨੂੰ ਅੰਗੂਠਾ ਵਿਖਾਇਆ।"
"ਅਖੈ ਜੀ ਜੇ ਸਾਨੂੰ ਨਾ ਜਿਤਾਓਗੇ ਤਾਂ ਬਹੁਤ ਘਾਟਾ ਖਾਓਗੇ-ਬਿਜਲੀ ਦੇ ਬਿਲ ਪਿਛਲੇ ਦਸਾਂ ਸਾਲਾ ਦੇ ਲਗ ਜਾਣਗੇ,ਤੇ ਅਗੋਂ ਤੋਂ ਬਿਜਲੀ ਮਾਫ਼ ਨਹੀਂ ਹੋਵੇਗੀ"-ਨੀਲੇ ਪੀਲੇ ਕਾਰਡ ਭਸਮ ਹੋ ਜਾਣਗੇ"
ਕਿਸਾਨਾ ਦੇ ਕੁਲ ਕਰਜੇ ਮਾਫ਼,ਬੁਢਾਪਾ ਪੈਨਸ਼ਨ 2500 ਰੁਪਏ,ਪੱਚੀ ਹਜਾਰ ਅਧਿਆਪਕ ਨਵੇਂ ਲਗਣਗੇ,ਹਸਪਤਾਲ ਖੁਲ੍ਹਣਗੇ"।ਨਸ਼ੇ ਪਹਿਲੇ ਮਹੀਨੇ ਹੀ ਉਡ ਜਾਣਗੇ।
ਹਾਂਜੀ ਕਾਂਗਰਸ ਆਈ ੋਜਿਸ ਦਿਨ ਉਸੀ ਦਿਨ ਤੋਂ ਪਹਿਲੀ ਤਿਆਰੀ ਬਿਜਲੀ ਸੁਟਣ ਦੀ ਕੀਤੀ ਗਈ।ਤੇ ਆਖਰ ਬਿਜਲੀ ਦੇ ਬਿਲ ਦਸ% ਵਧਾ ਕੇ ਪਿਛਲੇ ਅਪ੍ਰੈਲ ਤੋਂ ਲਾਗੂ ਕਰ ਦਿੱਤੇ।
ਬਿਲ ਵਧਾਉਣੇ ਤਾਂ ਸੀ ਵਧਾ ਦੇਂਦੇ ਇਹ ਅਪ੍ਰੈਲ਼ ਤੋਂ ਲਾਗੂ ਕਰਨ ਦਾ ਜੁਰਮਾਨਾ ਕਿੰਨੀ ਵੱਡੀ ਸਜਾ ਹੈ।
ਇਸ ਤਰਾਂ ਤੇ ਡਾਕਟਰ ਵੀ ਕਹੇਗਾ ਜੋ ਦਵਾ ਤੁਸਾਂ ਅਪ੍ਰੈਲ ਵਿੱਚ ਲਈ ਸੀ ਉਹਦਾ ਕਲ ਰੇਟ ਵੱਧ ਗਿਆ ਹੈ ਤੇ ਖਾਧੀ ਦਵਾ ਦੇ ਵਧੇ ਰੇਟ ਦੇ ਹਸਾਬ ਬਕਾਇਆ ਦੇ ਕੇ ਜਾਓ।ਪਾਣੀ ਵਾਲਾ ਕਹੇਗਾ ਪਾਣੀ ਦਾ ਰੇਟ ਵੱਧ ਗਿਆ ਹੈ ਪੀਤੇ ਪਾਣੀ ਦਾ ਬਕਾਇਆ ਦਿਓ।ਕਪੜੇ ਵਾਲੇ ਨੇ ਰੇਟ ਵਧਾ ਦਿਤੇ ਹਨ ਉਹ ਵੀ ਫੱਟ ਚੁਕੇ ਕਪੜੇ ਦੇ ਬਕਾਏ ਮੰਗ ਲਵੇ।
ਸਵਾਲ ਉਠਦਾ ਹੈ ਕਿ ਖਪਤ ਕੀਤੀ ਗਈ ਬਿਜਲੀ ਦਾ ਬਿਲ ਦੇ ਦਿਤਾ ਗਿਆ ਸੀ ਤੇ ਛੇ ਮਹੀਨੇ ਪਹਿਲਾਂ ਜੋ ਬਿਜਲੀ ਵਰਤੀ ਉਹਦਾ ਹੁਣ ਬਕਾਇਆ ਕਿਵੇਂ ਦੇਣਾ ਬਣਦਾ-ਇਸ ਤਰਾਂ ਤੇ ਗੈਸ ਸਿਲੰਡਰ ਵੀ ਜੋ ਬਾਲ ਲਏ ਗਏ ਉਹਨਾਂ ਤੇ ਵੀ ਬਣਦਾ ਪਟਰੋਲ ਫੁਕੇ ਤੇ ਵੀ ਬਣਦਾ।
ਬੁਢਾਪਾ ਪੈਨਸ਼ਨ 500 ਰੁਪਏ ਤੇ ਬੁੱਢੇ ਦਾ ਬਿਜਲੀ ਦਾ ਬਿਲ 5300 ਰੁਪਏ।ਹਨੇਰ ਸਾਂਈ ਦਾ।
ਅਮਰੀਕਾ,ਕੈਨੇਡਾ ਵਿੱੱਚ ਫਲੈਟ ਰੇਟ ਹੈ,ਨਾਂ ਪਾਵਰ ਕੱਟ ਤੇ ਨਾਂ ਸਾਲ ਵਿੱਚ ਦੋ ਵਾਰ ਰੇਟ ਵਧਾਏ ਜਾਂਦੇ ਹਨ।ਇਥੇ ਰੁਪਏ ਦੀ ਕੀਮਤ ਡਾਲਰ ਨਾਲ ਨਾਪੀ ਜਾਂਦੀ ਹੈ।
ਬਿਜਲੀ ਦੇ ਬਿਲ ਵਿੱਚ ਤਿੰਨ ਹੋਰ ਸੇਸ ਚਾਰਜ ਵੀ ਲਗਦੇ ਹਨ ਚੁੰਗੀ ਵੀ ਲਗਦੀ ਹੈ,ਪੁਰਾਣਾ ਬਿਲ ਕੱਢ ਕੇ ਪੜ੍ਹ ਲਓ,ਫੇਰ ਹੋਰ ਚੁੰਗੀ ਟੈਕਸ?ਕੇਬਲ ਤੇ ਮਨੋਰੰਜਨ ਟੈਕਸ ਵੀ ਲਗਾ। ਤੇ ਅੱਜ ਦੀ ਤਾਜ਼ਾ ਖਬਰ ਮੱਝਾਂ ਗਾਈਆਂ ਰੱਖਣ ਲਈ ਫੀਸ ਤਾਰ ਕੇ ਲਾਈਸੈਂਸ ਲੈਣਾ ਹੋਵੇਗਾ।
ਇਲੈਕਟ੍ਰੀਸਿਟੀ ਡਿਉਟੀ ਜੋ ਕਿ ਯੁਨਿਟ ਨੂੰ ਲਗਾਈ ਜਾਂਦੀ ਸੀ-13 ਪੈਸੇ ਪ੍ਰਤੀ ਯੁਨਿਟ,ਪੰਜਾਬ ਸਰਕਾਰ ਇਹ 13 ਪੈਸੇ ਪ੍ਰਤੀ ਰਪਿਆ ਲਗਾ ਰਹੀ ਹੈ।ਬਿਜਲੀ ਦੇ ਬਿਲ ਤੇ ਇਹ ਚਾਰਜ ਬਹੁਤ ਜਿਆਦਾ ਹੈ।
ਸਹਾਕਮ ਪੰਜਾਬ ਜੀ,ਇਹ ਸੈਸ ਚਾਰਜ ਸਿਖਿਆ ਖੇਤਰ ਦੇ ਵਿਕਾਸ ਲਈ ਲਗਾਏ ਸਨ,ਤੇ ਹੁਣ ਤੁਸੀਂ 800 ਸਕੂਲ ਬੰਦ ਕਰ ਦਿੱਤੇ ਹਨ ਫਿਰ ਇਹ ਚਾਰਜ ਕਿਉਂ?
ਲਿੰਕਨ ਨੇ ਕਿਹਾ ਸੀ "ਤੁਸੀਂ ਮੈਨੂੰ ਪੜ੍ਹੀਆਂ ਲਿਖਿਆਂ ਮਾਵਾਂ ਦਿਓ,ਮੈਂ ਤੁਹਾਨੂੰ ਪੜ੍ਹੀ ਕੌੰਮ ਦਿਆਂਗਾ"-ਤੇ ਸਾਡੇ ਹਾਕਮਾਂ ਨੇ ਕੁੜੀਆਂ ਦੀ ਪੜ੍ਹਾਈ ਹੀ ਖੱਡੇ ਪਾ ਦਿੱਤੀ ,ਪੜ੍ਹੀਆਂ ਮਾਵਾਂ ਕਿਥੋਂ ਹੋਣੀਆਂ ਹਨ?ਦੂਰ ਵਾਲੇ ਸਕੂਲ਼ ਵਿੱਚ ਤੇ ਮੁੰਡੇ ਵੀ ਨਹੀਂ ਜਾਣਗੇ ਕੁੜੀਆਂ ਦਾ ਰਿਸਕ ਕਿੰਨ੍ਹੈ ਤੇ ਕਿਵੇੰ ਲੈਣਾ? ਇਸ ਨਾਲ ਜਹਾਲਤ ਵਧੇਗੀ,ਬੇਟੀ ਨਾਂ ਪੜ੍ਹ ਸਕੇਗੀ,,ਬਾਲ ਮਜਦੂਰੀ ਵਧੇਗੀ,ਪਰ ਮਿਡ ਡੇ ਮੀਲ਼ ਦਾ ਖਰਚ ਹਾਕਮ ਨੂੰ ਬੱਚ ਜਾਏਗਾ।ਬੇਰੁਜਗਾਰੀ ਵਧੇਗੀ।" ਇਹ ਮਾਨਵਤਾ ਦਾ ਧੀਮਾ ਕਤਲ ਹੈ।ਅਤਿਵਾਦ ਹੈ।
ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਸਰਕਾਰੀ ਸਕੂਲ਼ਾਂ ਦਾ ਮਿਆਂਰ ਇੰਨਾ ਉੱਚਾ ਕਰ ਦਿੱਤਾ ਹੈ ਕਿ ਹੁਣ ਵੱਡੇ ਲੋਕ ਵੀ ਨਿਜੀ ਸਕੂਲ਼ ਛੱਡ ਕੇ ਸਰਕਾਰੀ ਸਕੂਲ਼ ਦਾਖਲਾ ਲੈਣ ਵਿੱਚ ਫ਼ਖ਼ਰ ਸਮਝਣ ਲਗੇ ਹਨ।ਵਜੀਰਾਂ ਮੰਤਰੀਆਂ ਦੇ ਨਿਆਣਿਆਂ ਦਾ ਸਰਕਾਰੀ ਸਕੂਲ਼ ਵਿੱਚ ਪੜ੍ਹਨਾ ਲਾਜਿਮ ਹੈ।ਪਾਕਿਸਤਾਨ ਦੇ ਨਿਜੀ ਸਕੂਲ਼ਾਂ ਵਿੱਚ ਗਿਣਤੀ ਘੱਟ ਰਹੀ ਹੈ।ਇਸ ਤਰਾਂ ਉਥੇ ਸਰਕਾਰੀ ਹਸਪਤਾਲ ਵੀ ਸੁੱਖ ਸਾਗਰ ਸਾਬਤ ਹੋ ਰਹੇ ਹਨ।
ਹਾਕਮ ਪੰਜਾਬ ਜੀ ਸਾਰਾ ਬੋਝ ਖਪਤਕਾਰ/ਗਾਹਕ ਤੇ ਪਾ ਦਿੱਤਾ।ਇਨਕਮ ਟੈਕਸ ਵੀ ਮੱਧ ਵਰਗ ਦੇਂਦਾ ਹੈ ਤੇ ਜੀ.ਅੇਸ ਟੀ ਵੀ ਕੇਵਲ ਗਾਹਕ ਨੂੰ ਨਿਚੋੜ ਰਹੀ ਹੈ,ਵਪਾਰੀ ਤੇ ਸਗੋਂ ਜੀ ਅੇਸ ਟੀ ਦੇ ਬਹਾਨੇ ਦੂਣ ਸਵਾਏ ਪਲ੍ਹਰ ਰਿਹਾ ਹੈ।ਇਹ ਹੋਰ ਟੈਕਸ ਲਾ ਕੇ ਕੁਲ ਟੇੈਕਸ 62% ਬਣ ਗਏ ਹਨ,ਜਦ ਕਿ ਟੈਕਸ ਪੇਅਰ ਹੋਰ ਹੋਰ ਨੱੱਪਿਆ ਜਾ ਰਿਹਾ ਹੈ।
ਰੋਡਵੇਜ਼,ਬਿਜਲੀ ਤੇ ਮਾਲ ਮਹਿਕਮਾ ਇਹ ਪੰਜਾਬ ਦੇ ਕਮਾਊ ਪੁੱਤ ਹਨ,ਤੇ ਇਹਨਾ ਦੀ ਕਮਾਈ ਨੂੰ ਹਾਕਮ ਨੇ ਆਪਣੀ ਨਿਜੀ ਜਗੀਰ ਬਣਾ ਰੱਖਿਆ ਹੈ।ਇਹਨਾਂ ਦਾ ਕੌਮੀਕਰਣ ਕਰਕੇ ਸਰਕਾਰ ਦਾ ਖਜਾਨਾ ਭਰਿਆ ਜਾ ਸਕਦਾ ਹੈ।ਸਾਬਕਾ ਮੰਤਰੀਆਂ ਨੇ ਜੋ ਇਹਨਾਂ ਦੀ ਕਮਾਈ ਨਿਜੀ ਖਾਤੇ ਵਿੱਚ ਪਾਈ ਸੀ ਕਢਾਈ ਜਾ ਸਕਦੀ ਹੈ।"ਗੁਰੂ ਦੀ ਗੋਲਕ ਗਰੀਬ ਦਾ ਮੂੰਹ"-ਸਰਕਾਰੀ ਸਕੂਲ ਤਾਂ ਦਰਬਾਰ ਸਾਹਬ/ ਮੰਦਰਾਂ ਦੀ ਆਮਦਨ ਨਾਲ ਹੀ ਚਲ ਸਕਦੇ ਹਨ,ਜੇ ਗੋਲਕ ਘਰੋ ਘਰੀ ਨਾ ਜਾਵੇ ਤਾਂ।
ਸ੍ਰੀ ਰਾਮ ਚੰਦਰ ਜੀ ਕਹਿ ਗਏ ਸੀਆ ਸੇ ,ਹੰਸ ਚੁਗੇਗਾ ਦਾਨਾ ਦੂਨਾ ਕੌਆ ਮੋਤੀ ਖਾਏਗਾ"-ਇਹੋ ਕੁਝ ਪ੍ਰਤੱਖ ਹੋ ਗਿਆ ਹੈ।
ਤੁਗਲਕ,ਅਬਦਾਲੀ,ਨਾਦਰ ਸ਼ਾਹ ਤੇ ਈਸਟ ਇੰਡੀਆ ਕੰਪਨੀ ਤਾਂ ਗੈਰ ਸਨ,,ਕਿਹਦੇ ਕੋਲ ਰੋਈਏ ਕਿ ਆਪਣਿਆਂ ਨੇ ਮਾਰ ਕੇ ਧੁੱਪੇ ਸੁੱਟ ਦਿੱਤਾ ਹੈ।ਇਕ ਸਾਹ ਇਕ ਟੈਕਸ-......
ਕਦੀ ਸੀ ਜੋ ਗੁਲਾਬ ਜਿਹੀ ਪੰਜਾਬੋ,ਅੱਜ ਪੀਲੀ ਬੂਤ-ਕਿੰਨਾ ਰੋਵੇ ਕਿਹਨੂੰ ਕਿਹਨੂੰ ਰੋਵੇ ਤੇ ਕਿਥੇ ਬਹਿ ਕੇ ਰੋਵੇ,ਕਿਥੋਂ ਲੱਭੇ ਲਾਲ ਗਵਾਚੇ?
ਸ਼ਬਜਾ,ਸਬਜਾ ਸੂਖ ਰਹੀ ਹੈ,ਪੀਲੀ ਜਰਦ ਦੁਪਹਿਰ
ਪੰਜਾਬੀਆਂ ਨੂੰ ਨਿਗਲ ਰਿਹੈ ਮਹਿੰਗਾਈ ਦਾ ਜਹਿਰ॥

ਰਣਜੀਤ ਕੌਰ  ਤਰਨ ਤਾਰਨ 9780282816
25 Oct. 2017