ਮਹਾਮਾਰੀ ਨੇ ਮੱਤ ਮਾਰੀ - ਸੁੱਖਵੰਤ ਬਾਸੀ, ਫਰਾਂਸ

ਹੋਕੇ ਬੇਪਰਵਾਹ ਲੈਂਦੇ ਸੀ ਸਾਹ,
ਘੁੰਮਦੇ ਸੀ ਹਰ ਜਗ੍ਹਾ!
ਹੱਥ, ਮੂੰਹ-ਨੱਕ ਢੱਕ ਨਿਕਲਦੇ ਸਾਰੇ ਬਾਹਰ,
ਨਜ਼ਰ ਆਵੇ ਨਾ ਕਰੋਨਾ, ਕਰਦਾ ਗੁੱਝਾ ਵਾਰ!

ਕੈਸੀ ਡਰਾਵਨੀ ਕਰੋਨਾ ਮਹਾਮਾਰੀ,
ਇਸ ਨੇ ਸਭਨਾ ਦੀ ਮੱਤ ਮਾਰੀ!
ਡਰ-ਡਰ ਕੇ ਸਭ ਕਰਨਾ ਪੈ ਗਿਆ,
ਆਪਣਿਆਂ ਨੂੰ ਆਪਣਿਆਂ ਤੋਂ ਦੂਰ
ਰਹਿਣਾ ਪੈ ਗਿਆ, ਹੋ ਕੇ ਮਜਬੂਰ।

ਐਸੀ ਚੱਲੀ ਕੋਰੋਨਾ ਦੀ ਹਵਾ,
ਘੁੱਟਦਾ ਸਭਨਾ ਦਾ ਸਾਹ,
ਲੈਣਾ ਪੈ ਗਿਆ ਮਸ਼ੀਨਾਂ ਦੇ ਰਾਹ!

ਪੂਰੀ ਵਾਹ ਸਾਰੇ ਲਾ ਰਹੇ,
ਮਿਲ ਜਾਵੇ ਕੋਈ ਦਵਾ,
ਪਰ ਚਲਦੀ ਨਹੀਂ ਕੋਈ ਵਾਹ!

ਸਿਰ ਤੋਂ ਟਲੇ ਕਰੋਨਾ ਜਿਹੀ ਬਲਾ,
ਸੁੱਖ ਦਾ ਆਵੇ ਸਾਹ,
ਵੰਤ ਦੀ ਫਰਿਆਦ : ''ਕਰੋਨਾ ਬੇਮੁਰਾਦ,
ਹੋਵੇ ਛੇਤੀ ਇਸਦਾ ਅੰਤ, ਲੱਭੇ ਕੋਈ ਇਲਾਜ,
ਹੋ ਕੇ ਅਜਾਦ, ਮੁੜ ਸ਼ੁਰੂ ਕਰੀਏ ਕੰਮ ਕਾਜ।''

ਸੁੱਖਵੰਤ ਬਾਸੀ, ਫਰਾਂਸ