ਚੁਨੌਤੀ ਭਰੀਆਂ ਭੂਮਿਕਾਵਾਂ ਨੂੰ ਉਡੀਕਦਾ ਤੁਰ ਗਿਆ ਇਰਫ਼ਾਨ ਖਾਨ  - ਤਰਸੇਮ ਬਸ਼ਰ

ਇਰਫ਼ਾਨ ਖ਼ਾਨ ਜਦੋਂ ਰਾਜਸਥਾਨ ਛੱਡ ਕੇ ਮੁੰਬਈ ਆਏ ਤਾਂ ਟੈਲੀਵਿਜ਼ਨ ਦਾ ਦੌਰ ਸ਼ੁਰੂ ਹੋ ਚੁਕਿਆ ਸੀ । ਨਵੇਂ ਕਲਾਕਾਰਾਂ ਨੂੰ ਕੰਮ ਮਿਲ ਰਿਹਾ ਸੀ । ਉਹਨਾਂ ਨੂੰ ਵੀ ਕਈ ਨਾਟਕਾਂ ਵਿੱਚ ਛੋਟਾ ਮੋਟਾ ਕੰਮ ਮਿਲਿਆ ਤੇ ਉਹਨਾਂ ਨੇ ਇਹ ਭੂਮਿਕਾਵਾਂ ਵੀ ਸ਼ਿੱਦਤ ਨਾਲ ਨਿਭਾਈਆਂ । ਉਹ ਪ੍ਰਤਿਭਾਸ਼ਾਲੀ ਸਨ ਸੋ ਉਹਨਾਂ ਨੂੰ ਕੰਮ ਮਿਲਦੇ ਰਹਿਣ ਵਿੱਚ ਕੋਈ ਵੱਡੀ ਪ੍ਰੇਸ਼ਾਨੀ ਨਹੀਂ ਸੀ ਹੋਈ । ਭਾਰਤ ਇੱਕ ਖੋਂਜ, ਚੰਦਰ ਕਾਂਤਾ ,ਦਾ ਗਰੇਟ ਮਰਾਠਾ ,ਚਾਨੱਕਿਆ ਅਜਿਹੇ ਨਾਟਕ ਸਨ ਜਿੰਨ੍ਹਾਂ ਰਾਹੀਂ ਉਹਨਾਂ ਨੇ ਅਭਿਨੇਤਾ ਦੇ ਤੌਰ ਤੇ ਆਪਣੀ ਪਛਾਣ ਨੂੰ ਮਜਬੂਤ ਕੀਤਾ । 1988 ਵਿੱਚ ਆਈ ''ਸਲਾਮ ਬੰਬੇ' ਫਿਲਮ ਰਾਹੀਂ ਼ਉਹਨਾਂ ਦਾ ਉਹ ਸੁਪਨਾ ਪੂਰਾ ਹੋਇਆ ਂਜੋ ਉਹਨਾਂ ਨੇ ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਪਿੰਡ ਵਿੱਚ ਰਹਿੰਦਿਆਂ ਦੇਖਿਆ ਸੀ । ਅਭਿਨਤਾ ਦੇ ਤੌਰ ਤੇ ਉਹਨਾਂ ਦਾ ਇਹ ਸਫ਼ਰ ਉਹਨਾਂ ਨੂੰ ਸਫਲਤਾ ਦੀਆਂ ਨਵੀਆਂ ਮੰਜ਼ਿਲਾਂ ਤੱਕ ਲੈ ਗਿਆ ਸੀ । ਮਕਬੂਲ ,ਹਾਸਿਲ ,ਪਾਨ ਼ਿਸੰਘ ਤੋਮਰ ,ਬਿਲੂ ਬਾਰਬਰ ,ਦੇਹਲੀ ਸਿਕਸ ,ਆਦਿ ਫਿਲਮਾਂ ਸਮੇਤ ਉਹਨਾਂ ਨੇ ਬਾਲੀਵੁਡ ਦੀਆਂ ਲੱਗਭੱਗ 30 ਫਿਲਮਾਂ ਵਿੱਚ ਕੰਮ ਕੀਤਾ । ਇਸ ਤੋਂ ਇਲਾਵਾ ਹਾਲੀਵੁੱਡ ਵੀ ਉਹਨਾਂ ਦੀ ਪ੍ਰਤੀਭਾ ਦਾ ਕਾਇਲ ਸੀ ।ਜੁਰਾਸਿਕ ਪਾਰਕ ਸਲੱਮ ਡਾੱਗ ਮਿਲਿਅਨੇਅਰ ,ਲਾਈਫ਼ ਆਫ ਪਾਈ , ਦਾ ਇਮੇਜਿੰਗ ਸਪਾਈਡਰ਼ਮੈਨ , ਵਰਗੀਆਂ ਫ਼ਿਲਮਾਂ ਵਿੱਚ ਆਪਣੇ ਫ਼ਨ ਦਾ ਬਾਖੂਬੀ ਮੁਜਾਹਰਾ ਕੀਤਾ । ਇਰਫ਼ਾਨ ਖਾਨ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਕਿ ਉਹ 29 ਅਪ੍ਰੈਲ 2020 ਨੂੰ ਮੁਬੰਂਈ ਵਿਖੇ ਜੰਨਤ ਨੂੰ ਨਸੀਬ ਹੋ ਗਏ ।
     7 ਜਨਵਰੀ 1967 ਨੂੰ ਜੈਪੁਰ ਵਿਖੇ ਪੈਦਾ ਹੋਏ ਇਰਫ਼ਾਨ ਖਾਨ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ । ਫਿਲਮ ਜਗਤ ਉਹਨਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰ ਰਿਹਾ ਸੀ । ਉਹ ਇੱਕ ਸਮਰੱਥ ਅਭਿਨਤਾ ਸਨ ਤੇ ਬਹੁਤ ਸਾਰੇ ਲੋਕਾਂ ਦੀਆਂ ਉਮੀਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਸਨ  ਕਿ ਇਹ ਦੁੱਖਭਰੀ ਖਬਰ ਸਾਹਮਣੇ ਆਈ ਕਿ ਉਹ ਹੁਣ ਦੁਨੀਆਂ 'ਦ ਚ ਨਹੀਂ ਰਹੇ । ਪਦਮ ਸ੍ਰੀ ,ਨੈਸਨਲ ਅਵਾਰਡ ਨਾਲ ਸਨਮਾਨਿਤ ਇਰਫਾਨ ਖਾਨ ਬਾਰੇ ਇਹ ਮੰਨਣ ਵਾਲੇ ਲੋਕਾਂ ਦੀ ਵੀ ਕਮੀ ਨਹੀਂ ਂਜੋ ਉਹਨਾਂ ਨੂੰ ਫਿਲਮ ਜਗਤ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਸਮਰੱਥ ਅਭਿਨੇਤਾ ਮੰਨਦੇ ਹਨ । ਉਹ ਇੱਕ ਸਮਰਪਿਤ ਕਲਾਕਾਰ ਸਨ ਅਤੇ ਜਮੀਨ ਨਾਲ ਜੁੜੇ ਹੋਏ ਇਨਸਾਨ । ਆਪਣੀ ਸਮਰੱਥਾ ਪਅਨੁਸਾਰ ਕੰਮ ਨਾ ਮਿਲਣ ਵਾਲਾ ਇੱਕ ਅਸ਼ੰਤੁਸ਼ਟ ਇਸ ਕਲਾਕਾਰ ਦੇ ਸ਼ੀਰ ਦਾ ਹਰ ਅੰਗ ਅਭਿਨੈ ਕਰ ਰਿਹਾ ਹੁੰਦਾ ਸੀ ਅੱਖਾਂ ਬੋਲਦੀਆਂ ਸਨ ਤਾਂ ਚਿਹਰੇ ਦੇ ਹਾਵਭਾਵ ਦਰਸ਼ਕ ੈਨੂੰ ਕਿਰਦਾਰ ਬਾਰੇ ਬਿਨਾਂ ਕੁੱਝ ਬੋਲਿਆਂ ਬਹੁਤ ਕੁੱਝ ਦੱਸ ਦਿੰਦੇ ਸਨ । 
      ਅਜੋਕੇ ਦੌਰ ਵਿੱਚ ਉਹਨਾਂ ਦੇ ਕੱਦ ਦਾ ਅਭਿਨੇਤਾ ਨਜ਼ਰ ਨਹੀਂ ਆਉਂਦਾ । ਇੱਥੇ ਇਹ ਦੱਸਣ ਬਹੁਤ ਜਰੂਰੀ ਹੈ ਕਿ ਇਰਫ਼ਾਨ ਖ਼ਾਨ ਆਪਣੇ ਹੁਣ ਤੱਕ ਦੇ ਕੀਤੇ ਕੰਮ ਤੋਂ ਸ਼ੰਤੁਸ਼ਟ ਨਹੀਂ ਸਨ । ਉਹ ਅਕਸਰ ਕਹਿੰਦੇ ਸਨ ਕਿ ਹਿੰਦੀ ਫ਼ਿਲਮ ਉਦਯੋਗ ਵਿੱਚ ਵਧੀਆ ਲਿਖਣ ਵਾਲੇ ਲੇਖਕਾਂ ਦੀ ਕਮੀ ਹੈ । ਮੇਰੀ  ਬੇਚੈਨੀ ਉਦੋਂ ਸ਼ਾਂਤ ਹੁੰਦੀ ਹੈ ਜਦੋਂ ਮੈਂ ਕੋਈ ਆਸਧਾਰਨ ਕਿਰਦਾਰ ਜੀ ਰਿਹਾ ਹੋਵਾਂ । ਪਰ ਅਫ਼ਸੋਸ ਹੈ ਕਿ ਮੈਨੂੰ ਅਜਿਹੀਆਂ ਭੂਮਿਕਾਵਾਂ ਜਿਆਦਾ ਨਹੀਂ ਮਿਲੀਆਂ । ਆਪਣੇ ਅੰਦਰ ਦੇ ਅਭਿਨੇਤਾ ਨੂੰ ਸ਼ਾਂਤ ਕਰਨ ਵਾਸਤੇ ਮੈਂ ਕਈ ਅਜਿਹੀਆਂ ਫ਼ਿਲਮਾਂ ਕੀਤੀਆਂ ਹਨ ਜਿੰਨ੍ਹਾਂ ਨੂੰ ਮੁੱਖ ਧਾਰਾ ਦੀਆਂ ਼ਿਫਲਮਾਂ ਨਹੀ ਕਿਹਾ ਜਾਂਦਾ । ਫਿਲਮ ਉਦਯੋਗ ਵਿੱਚ ਸਭ ਕੁੱਝ ਹੈ ਪੈਸਾ ,ਨਾਮ ,ਇੱਜਤ । ਮੇਰੇ ਕੋਲ ਵੀ ਸਭ ਕੁੱਝ ਹੈ ਪਰ ਅਸੀਂ ਦੋਵੇਂ ਹੀ ਗਰੀਬ ਹਾਂ ।ਫ਼ਿਲਮ ਇੰਡਸਟਰੀ ਕੋਲ ਚੰਗੀਆਂ ਫ਼ਿਲਮਾਂ ਦੇ ਦਰਸ਼ਕ ਨਹੀਂ ਹਨ ਂਜੋ ਇਹਨਾਂ ਫਿਲਮਾਂ ਦੇ ਖਰਚੇ ਦੀ ਪੂਰਤੀ ਕਰ ਦੇਣ । ਮੇਰੇ ਕੋਲ ਅਜਿਹੀਆਂ ਭੂਮਿਕਾਵਾਂ ਨਹੀਂ ਹਨ ,ਂਜੋ ਇੱਕ ਚੁਨੌਤੀ ਦੀ ਤਰ੍ਹਾਂ ਹੋਣ । ਹੁਣ ਦੇ ਲੇਖਕ ਮੇਰੇ ਲਈ ਔਖਾ ਨਹੀਂ ਲਿਖਦੇ ।

ਤਰਸੇਮ ਬਸ਼ਰ
ਪ੍ਰਤਾਪ ਨਗਰ
ਬਠਿੰਡਾ
ਈਮੇਲ :----bashartarsem@gmail.com    9814163071