ਜ਼ਮੀਨ ਦੀ ਵੰਡ ਕਿਉਂ ਕਰਦੀ ਹੈ ਰਿਸ਼ਤਿਆ ਦਾ ਖੂਨ ਸਫੈਦ - ਅੰਗਰੇਜ ਸਿੰਘ ਹੁੰਦਲ

ਜਿਵੇ ਸਮਾਜ ਵਿਚ ਮਸ਼ਹੂਰ ਕਹਾਵਤ ਹੈ ਨੂੰਹ ਮਾਸ ਦਾ ਰਿਸ਼ਤਾ ਹੈ ਉਵੇਂ ਹੀ ਜੱਟ ਦਾ ਜ਼ਮੀਨ ਨਾਲ ਹੁੰਦਾ ਹੈ ।ਆਏ ਨਿੱਤ ਦਿਨ ਪੜ੍ਹਨ ਸੁਣਨ ਨੂੰ ਮਿਲ ਰਿਹਾ ਹੈ ਮਾਮੂਲੀ ਜ਼ਮੀਨ ਦੇ ਵਿਵਾਦ ਕਾਰਨ ਆਪਣਿਆਂ ਦਾ ਕਤਲ ਕਰ ਦਿੱਤਾ ਜਾ ਖੂਨੀ ਲੜਾਈ ਵਿਚ ਗੰਭੀਰ ਜਖਮੀ ਕਰ ਦਿੱਤਾ ।ਇੱਕੋਂ ਮਾਂ ਪਿਉਂ ਦੀ ਔਲਾਦ ਜੋ ਛੋਟੇ ਹੁੰਦਿਆ ਸਕੇ ਭਰਾ ਜੋ ਕੁਆਰੇ ਹੁੰਦਿਆ ਇਕ ਦੂਜੇ ਤੋਂ ਜਾਨ ਵਾਰਨ ਤੱਕ ਚਲੇ ਜਾਂਦੇ ਹਨ ਪਰ ਵਿਆਹ ਪਿਛੋਂ ਬਦਲ ਜਾਂਦਾ ਹੈ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਵੰਡ ਲਈ ਸਹਿਮਤੀ ਨਹੀਂ ਬਣਾਉਂਦੇ ਤੇ ਸਭ ਖੂਨੀ ਰਿਸ਼ਤੇ ਨਾਤੇ ਭੁੱਲਦੇ ਹੋਏ ਇੱਕ ਦੂਜੇ ਨੂੰ ਜਾਨੋ ਮਾਰ ਦਿੰਦੇ ਹਨ । ਜਦੋਂ ਕਿ ਇਹ ਜ਼ਮੀਨ ਪੈਂਦਾ ਹੋਏ ਇਨਸਾਨ ਦੇ ਮਰਨ ਉਪਰੰਤ ਏਥੇ ਰਹਿ ਜਾਣੀ ਹੈ । ਸ਼ਹਿਣਸ਼ੀਲਤਾਂ ਦੀ ਘਾਟ ਦੇ ਚਲਦਿਆ ਵੱਟ ਤੇ ਰੁੱਖ ਲਗਾਉਣ, ਵੱਟ ਵੱਢਣ ਜਾ ਥੋੜਾ ਇਧਰ ਉਧਰ ਥਾਂ ਹੋਣ ਤੇ ਇੱਕ ਦੂਜੇ ਨੂੰ ਜਾਨੋ ਮਾਰ ਕੇ ਦੋਵੇਂ ਘਰ ਬਰਬਾਦ ਹੋ ਜਾਂਦੇ ਹਨ, ਮਾਰਨ ਵਾਲਾ ਜੇਲ ਵਿਚ ਸੜ੍ਹਦਾ ਰਹਿੰਦਾ ਹੈ ਤੇ ਦੂਜਾ ਜਹਾਨ ਤੋਂ ਚਲੇ ਜਾਂਦਾ ਹੈ ਉਸ ਦਾ ਪਰਿਵਾਰ ਸਾਰੀ ਉਮਰ ਬਦ ਅਸੀਸਾਂ ਦੇਂਦਾ ਰਹਿੰਦਾ ਹੈ ।
ਏਥੇ ਸੋਚਣ ਵਾਲੀ ਗੱਲ ਇਹ ਹੈ ਕਿ ਜ਼ਮੀਨ ਆਪਸ ਵਿਚ ਬੈਠ ਕਿ ਸਹਿਮਤੀ ਨਾਲ ਵੰਡੀ ਜਾ ਸਕਦੀ ਹੈ ਫਿਰ ਮਰਨ ਮਰਾਉਂਣ ਦੀ ਨੌਬਤ ਕਿਉਂ ਆ ਜਾਂਦੀ ਹੈ ।  ਕੁਝ ਲੋਕ ਦੇ ਜ਼ਮੀਨ ਦੀ ਚੰਗੀ ਢੇਰੀ ਲੈਣ ਖਾਤਰ ਅਦਾਲਤਾਂ ਵਿਚ ਕੇਸ ਸਾਲਾ ਬੱਧੀ ਚਲਦੇ ਰਹਿੰਦੇ ਹਨ ਜਾਂ ਪੁਲਿਸ ਥਾਣਿਆਂ, ਪੰਚਾਇਤਾਂ ਰਾਹੀਂ ਲੈਣ ਖੱਜਲ ਖੁਆਰ ਹੁੰਦੇ ਰਹਿੰਦੇ, ਇਹਨਾਂ ਖੱਜਲ ਖੁਆਰੀਆਂ ਵਿਚ ਸਮੇਂ ਦੀ ਬਰਬਾਦੀ ਦੇ ਨਾਲ ਪੈਸੇ ਨਜ਼ਾਇਜ਼ ਖਰਚ ਕਰੀ ਜਾਂਦੇ ਹਨ ਹੋਣਾ ਫਿਰ ਅਖੀਰ ਫੈਸਲਾ ਹੀ ਹੁੰਦਾ ਹੈ ਜੇਕਰ ਉਹੀ ਫੈਸਲਾ ਪਹਿਲਾਂ ਹੀ ਲੰਬੀ ਸੋਚ ਦੇ ਅਧਾਰ ਤੇ ਬੈਠ ਕੇ ਸਲਿਆ ਜਾਵੇ ਤਾਂ ਕਿੰਨਾ ਬਿਹਤਰ ਸਾਬਤ ਹੋਵੇਗਾ । 
ਮੈਂ ਵੀ ਜ਼ਿਮੀਦਾਰ ਪਰਿਵਾਰ ਨਾਲ ਸਬੰਧਿਤ ਹੋਣ ਕਰਕੇ ਆਪਣੇ ਪਰਿਵਾਰ ਦੀ ਜ਼ਮੀਨੀ ਵੰਡ ਦਾ ਜ਼ਿਕਰ ਕਰਕੇ ਕੁਝ ਗੱਲਾਂ ਦੱਸਣ ਦਾ ਯਤਨ ਕਰ ਰਿਹਾ ਹਾਂ । ਸਾਡੇ ਪਿਤਾ ਹੋਣੀ ਤਿੰਨ ਭਰਾਵਾਂ ਹਨ ਜਿੰਨਾਂ ਨੇ ਘਰਾ ਤੋਂ ਵੱਖ ਹੋਣ ਸਮੇਂ ਸਾਂਝੀ ਜ਼ਮੀਨ ਕੱਚੇ ਤੌਰ ਤੇ ਵੰਡ ਲਈ ਸੀ ਤੇ ਹੁਣ ਪੱਕੇ ਤੌਰ ਤੇ ਨੰਬਰਾਂ ਰਾਹੀਂ ਜ਼ਮੀਨ ਜਮਾਂਬੰਦੀ ਵਿਚ ਵੀ ਆਪੋ ਆਪਣੇ ਨਾਮ ਤੇ ਕਰਨ ਦੀ ਗੱਲ ਚਲੀ । ਸਾਡੇ ਤਿੰਨਾਂ ਧਿਰਾ ਵਿਚੋਂ ਇੱਕ ਸਾਡੇ ਘਰ ਦਾ ਭਾਈਵਾਲ ਜਿਸਨੂੰ ਪਟਵਾਰ ਦੇ ਕੰਮਾਂ ਬਹੁਤ ਜ਼ਿਆਦਾ ਜਾਣਕਾਰੀ ਹੋਣ ਕਰਕੇ ਅਸੀਂ ਪਟਵਾਰੀ ਕਹਿੰਦੇ ਹਾਂ, ਨੇ ਜ਼ਮੀਨ ਵੰਡ ਕਰਨ ਲਈ ਨੰਬਰ ਤਿੰਨਾ ਹਿੱਸਿਆ ਵੰਡ ਕੇ ਸਾਰੇ ਭਾਈਵਾਲਾਂ ਨੂੰ ਦਿਖਾਏ ਜਿਸ ਤੇ ਸਭ ਦੀ ਸਹਿਮਤੀ ਨਹੀਂ ਬਣੀ । ਸਾਨੂੰ ਛੱਡ ਕੇ ਦੋਵੇ ਭਾਈਵਾਲਾ ਦੇ ਕੋਲ ਵੱਧ ਰਕਬੇ ਵਾਲੀਆਂ ਜ਼ਮੀਨਾਂ ਹਨ ਜਦੋਂ ਕਿ ਨੰਬਰਾਂ ਵਿਚ ਬਰਾਬਰ ਦਾ ਹਿੱਸਾ ਹੀ ਰਹਿਣਾ ਹੈ । ਬਸ ਫਿਰ ਕੀ ਸੀ ਕਿ ਦੋਵੇਂ ਧਿਰਾਂ ਆਪਸ ਵਿਚ ਚੰਗੀ ਬਹਿਸ ਹੋਈ ਕਿ ਅਸੀਂ ਵੱਧ ਰਕਬੇ ਵਾਲੀਆਂ ਜ਼ਮੀਨਾਂ ਨਹੀਂ ਦੇਣੀਆਂ । ਕਿਉਂਕਿ ਸਾਡੇ ਘਰ ਦੇ ਪਟਵਾਰੀ ਦੇ ਆਪਣੇ ਲਈ ਪਾਣੀ ਵਾਲੀਆਂ ਖਾਲਾਂ ਤੇ ਰਸਤੇ ਨੂੰ ਦੇਖ ਕੇ ਨੰਬਰ ਪੱਕੀ ਵੰਡ ਵਾਸਤੇ ਦੂਜੀ ਧਿਰ ਸਾਹਮਣੇ ਰੱਖੇ ਸਨ ਜੋ ਕਦੇ ਦੂਜੀ ਧਿਰ ਲਈ ਮੁਸੀਬਤ ਬਣ ਸਕਦੇ ਹਨ ।
ਮੇਰੇ ਪਿਤਾ ਕੋਲੋ ਕੋਈ ਵੀ ਵੱਧ ਰਕਬੇ ਵਾਲੀ ਜ਼ਮੀਨ ਨਹੀਂ ਸੀ ਅਤੇ ਨਾ ਹੀ ਅਸੀਂ ਕੋਈ ਵਾਧਾ ਮੰਗਿਆ ਸੀ । ਸਾਡੇ ਘਰ ਦੀ ਵੰਡ ਵਿਚ ਇੱਕ ਬਰਾਨਾ ਖੇਤ ਹਿੱਸੇ ਆਇਆ ਸੀ, ਸਾਡੇ ਘਰ ਦੇ ਪਟਵਾਰੀ ਨੇ ਸਾਡੇ ਬਰਾਨੇ ਖੇਤ ਨੂੰ ਮੌਜੂਦਾ ਸਮੇਂ ਸਾਂਝਦਾਰਾ ਦੇ ਪੈਂਦੇ ਪਾਣੀ ਤੋਂ ਹੋਰ ਦੂਰ ਧੱਕਣ ਦਾ ਯਤਨ ਕੀਤਾ ਅਤੇ ਆਪਣਾ ਰਕਬਾ ਸਾਰਾ ਇਕੱਠਾ ਕਰਨ ਲਈ ਦੁਬਾਰਾ ਗੁਣੇ ਪਾਉਣ ਅਤੇ ਅਦਾਲਤ ਵਿਚ ਕੇਸ ਕਰਨ ਵਰਗੀਆਂ ਗੱਲਾਂ ਕੀਤੀਆਂ । ਜਦੋਂ ਕਿ ਮੇਰੇ ਪਿਤਾ ਪਟਵਾਰੀ ਦੇ ਪਿਤਾ ਦਾ ਛੋਟਾ ਭਰਾ ਸੀ ।
ਜਿਹੜੇ ਜ਼ਮੀਨੀ ਕਾਗਜ਼ ਪੱਤਰ ਦੇ ਥੋੜੇ ਜਿਹੇ ਜਾਣਕਾਰ ਹੋ ਜਾਂਦੇ ਹਨ ਉਹਨਾਂ ਨੂੰੰ ਨਿੱਜੀ ਮੁਫਾਦ ਛੱਡ ਕੇ ਘਰ 'ਚ ਸਹਿਮਤੀ ਬਣਾਉਂਦੇ ਹੋਏ ਵੰਡ ਸਬੰਧੀ ਕਰਨੀ ਚਾਹੀਦੀ ਹੈ ਅਤੇ ਕਿਸੇ ਕਾਗਜ਼ੀ ਕਾਰਵਾਈ ਤੋਂ ਅਣਜਾਣ ਤੇ ਅਣਭੋਲ ਦੀ ਸ਼ਰਾਫਤ ਦਾ ਗਲਤ ਲਾਭ ਨਹੀਂ ਲੈਣਾ ਚਾਹੀਦਾ।ਧੱਕੇ ਨਾਲ ਆਪਣੀ ਮਨਮਰਜ਼ੀ ਦੀ ਜ਼ਮੀਨ ਪ੍ਰਾਪਤ ਕਰਨ ਲਈ ਛੋਟੇ ਜਿਹੇ ਲੜਾਈ ਝਗੜੇ ਖੂਨੀ ਰੂਪ ਧਾਰਨ ਕਰ ਲੈਂਦੇ ਹਨ । ਜਦੋਂ ਸਹਿਮਤੀ ਨਾਲ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਜਾਂਦੇ ਹਨ ਰਿਸ਼ਤਿਆ ਦੀ ਅਹਿਮੀਅਤ ਅਤੇ ਨਿੱਘ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ।

ਅੰਗਰੇਜ ਸਿੰਘ ਹੁੰਦਲ
9876785672