ਦਿੱਲੀਏ - ਬਲਤੇਜ ਸੰਧੂ "ਬੁਰਜ ਲੱਧਾ"

ਦਿੱਲੀਏ ਦੋ ਪਰਸੈਟ ਵਾਲਿਆਂ ਨਾ ਲੈ ਲਿਆ ਤੂੰ ਪੰਗਾ ਨੀ
ਸੇਰ ਸੁੱਤਾ ਪਿਆ ਛੇੜ ਕੇ ਪਾਪਣੇ ਤੈ ਕੀਤਾ ਕੰਮ ਚੰਗਾ ਨੀ
ਕਰੇ ਮਨ ਆਈਆਂ ਸਾਨੂੰ ਫਿੱਟ ਨਹੀਂਓ ਆਈਆ
ਏਸੇ ਕਰਕੇ ਹੈ ਲਿਆ ਤੈਨੂੰ ਏ ਕਿਸਾਨਾਂ ਘੇਰ ਦਿੱਲੀਏ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ,,,,

ਔਹ ਵੇਖ ਤੁਰੇ ਆਉਂਦੇ ਕਾਫਲੇ ਤੇਰਾ ਟੁੱਟਣਾ ਹੰਕਾਰ ਨੀ
ਹਰ ਵਾਰ ਸਾਡੀ ਹੋਂਦ ਉੱਤੇ ਵੈਰਨੇ ਤੂੰ ਕਰਦੀ ਏ ਵਾਰ ਨੀ
ਪੁੱਤ ਹਾ ਕਿਸਾਨਾਂ ਦੇ ਆਖ ਅੱਤਵਾਦੀ ਰਹੇ ਘੂਰਦੀ
ਸੇਰ ਨੂੰ ਪਾਵਾਂਗੇ ਸਵਾ ਸੇਰ ਦਿੱਲੀਏ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ ,,,

ਅਸੀਂ ਐਨੀ ਛੇਤੀ ਮੰਨੀਏ ਨਾ ਹਾਰ ਨਾ ਸਬਰਾ ਨੂੰ ਅਜਮਾ ਨੀ
ਸਾਡੇ ਖੇਤਾਂ ਦਾ ਤੂੰ ਖਾ ਕੇ ਅੰਨ ਸਾਨੂੰ ਹੀ ਅੱਖਾਂ ਰਹੀ ਏ ਦਿਖਾ ਨੀ
ਘਰ ਬਾਰ ਛੱਡ ਸੜਕਾਂ ਤੇ ਬੈਠੇ ਸਾਨੂੰ ਦੱਸ ਕਾਹਦਾ ਚਾਅ  ਨੀ
ਲੋਕ ਮਾਰੂ ਨੀਤੀਆਂ ਦਾ ਛਾਇਆ ਪੂਰਾ ਹਨੇਰ ਦਿੱਲੀਏ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ ,,,,

ਕੁੱਝ ਸਮੇਂ ਲਈ ਸੇ਼ਰ ਕਾਹਦਾ ਪਾਸਾ ਵੱਟ ਸੌ ਗਿਆ
ਟਿੱਡੀਆ ਨੂੰ ਲੱਗਦੈ ਜੁਕਾਮ ਹੋ ਗਿਆ
ਸਾਡੇ ਵਡੇਰਿਆਂ ਨੇ ਬੜੀ ਵਾਰ ਜਿੱਤਿਆ ਏ ਤੈਨੂੰ
ਫੇਰ ਦੱਸ ਕਾਹਦੀ ਕਰਦੀ ਏ ਮੇਰ ਦਿੱਲੀਏ ।
ਪਾੜ ਦੇ ਕਾਨੂੰਨਾਂ ਵਾਲੇ ਸਾਰੇ ਵਰਕੇ ਤੂੰ ਹਾਕਮਾਂ
ਸੰਘੀ ਛੱਡਾਂਗੇ ਤੇਰੀ ਫੇਰ ਦਿੱਲੀਏ ,,  

ਬਲਤੇਜ ਸੰਧੂ "ਬੁਰਜ ਲੱਧਾ"
ਪਿੰਡ ਬੁਰਜ ਲੱਧਾ
ਜ਼ਿਲਾ ਬਠਿੰਡਾ
9465818158