''ਜਦੋਂ ਜਾਗੋ ਉਦੋਂ ਸਵੇਰਾ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

          ''ਮਿਲੇ ਜੋ ਕੜੀ ਸੇ ਕੜੀ ਏਕ ਜੰਜੀਰ ਬਨੇ
           ਪਿਆਰ ਕੇ ਰੰਗ ਭਰੋ ਜਿੰਦਾ ਤਸਵੀਰ ਬਨੇ''
 ਪੰਜਾਬ ਵਾਸੀਆਂ ਨੇ ਬੜੀ ਕੁੱਟ ਖਾਾਧੀ ਹੈ,ਕੋਈ ਮਹਿਕਮਾ ਹੱਥ ਖੜਾ ਕਰ ਕੇ ਇਹ ਨਹੀ ਕਹਿ ਸਕਦਾ ਕਿ ਉਸਨੇ ਆਪਣੇ ਹੀ ਵੀਰ ਭੇੈਣ ਨੂੰ ਕੁੱਟ ਕੇ ਲੁਟਿਆ ਨਹੀਂ।ਬੁੱਧੂ ਬਣਾਉਣ ਦਾ ਹਰ ਹਰਬਾ ਵਰਤਿਆ ਗਿਆ ਤੇ ਹੁਣ ਤੇ ਪੂਰਾ ਦੇਸ਼ ਇਸ ਲਪੇਟ ਵਿੱਚ ਆ ਚੁੱਕਾ ਹੈ।ਭਾਰਤ ਦੇ ਕੁਝ ਹਿਸਿਆਂ ਨੂੰ ਮਹੰਜੋਦੜੌ ਤੇ ਹੜੱਪਾ ਦੀ ਹਾਲਤ ਵਿੱਚ ਪੁਚਾ ਦਿੱਤਾ ਗਿਆ ਹੈ ।
  ਕਾਲੇ ਕਾਨੂੰਨਾਂ ਦੀਆਂ ਮਿਜ਼ਾਇਲਾਂ ਦੇ ਸਾਹਮਣੇ ਪ੍ਰਮਾਣੂ ਨਿਉਕਲੀਅਰ ਬੰਬ ਵੀ ਠੁਸ ਹਨ।
  ਉੱਠ ਜਿੰਦੇ ਉੱਠ'ਉਹਨਾਂ ਮਜਲੂਮਾਂ ਦੀ ਮਦਦ ਲਈ ਉਠ,ਜਿਹਨਾਂ ਥਾਵਾਂ ਤੇ ਬਿਜਲੀ ਨਹੀਂ ਮੀਡੀਆ ਦਾ ਕੋਈ ਰਾਹ ਨਹੀਂ ਉਹ ਨਾਦਾਨ ਕਿਰਤੀ ਬੰਜਰ ਕਰ ਦਿੱਤੇ ਗਏ ਹਨ।
  ਡਾਢੇ ਦਾ ਸੱਤੀਂ ਵੀਹੀਂ ਸੌ ਅੱਜ ਵੀ ਚਲ ਰਿਹੈ।ਪੁਲੀਸ,ਬਿਜਲੀ ਮਾਲ ਸਕੂਲ ਹਸਪਤਾਲ ਹਰ ਮਹਿਕਮੇ ਨੇ ਮੱਧ ਵਰਗ ਨੂੰ ਕੁੱਟਿਆ ਤੇ ਲੁੱਟਿਆ,ਦੌਲਤ ਤੇ ਚੌਧਰ ਦੇ ਘਮੰਂਡ ਵਿੱਚ ਇਹ ਯਾਦ ਹੀ ਨਹੀਂ ਰੱਖਿਆ ਕਿ ਇਹ ਤਾਂ ਸਾਡੇ ਹੀ ਪੁਰਖੇ ਤੇ ਮਾਈ ਭਾਈ  ਹਨ।  
  ਨਿਜੀ ਸਕੂਲਾਂ ਦੀ ਦੁਕਾਨਦਾਰੀ ਨੇ ਜੁਆਕ ਪੜ੍ਹਾਏ ਨਹੀਂ ਗਵਾਏ ਹਨ।ਡੇਰੇਦਾਰਾਂ ਨੇ ਧਰਮ ਦੀਆਂ ਧਮਕੀਆਂ ਦੇ ਕੇ ਲੁਟਿਆ ਤੇ ਆਪਣੇ ਆਲੀਸ਼ਾਨ ਮਹਿਲ ਉਸਾਰੇ।ਗੁਰੂ ਦੀ ਗੋਲਕ ਨਿਜੀ ਤੰਜੌਰੀ ਬਣਾ ਲਈ,ਡਾਕਟਰ ਜੋ ਰੱਬ ਤੋਂ ਬਾਦ ਦੂਜੇ ਦਰਜੇ ਜੀਵਨ ਦਾਤਾ ਹੈ ਛੱਬੀਆਂ ਬਣਾਉਣ ਵਿੱਚ ਲੁਤਫ਼ ਉਠਾਉਂਦਾ ਰਿਹੈ।ਪੀੜਤ ਦੀਆਂ ਦੁਆਵਾਂ,ਅਰਦਾਸਾਂ,ਪ੍ਰਾਰਥਨਾਵਾਂ ਨਹੀਂ ਕਬੂਲ ਹੋ ਰਹੀਆਂ,ਜਿਵੇਂ ਰੱਬ ਵੀ ਰਿਸ਼ਵਤਖੌਰ ਹੋ ਗਿਆ ਹੋਵੇ।
  ਰਾਮ ਮੰਦਿਰ,ਨੋਟਬੰਦੀ, ਜੀ ਅੇਸ ਟੀ.ਨਾਗਰਿਕਤਾ ,ਸ਼ਹਿਰਾਂ ਤੇ ਸੜਕਾਂ ਦੇ ਨਾਮ ਬਦਲਨੇ,ਬੇਗੁਨਾਹਾਂ ਨੂੰ ਸ਼ਰੇਸ਼ਰ ਮਾਰਨਾ,ਬੈਂਕਾ ਸਮੇਤ ਕਈ ਇਦਾਰੇ ਮੂਲੋਂ ਹੀ ਖਤਮ ਕਰ ਦੇਣਾ,ਇਤਿਹਾਸ ਦਾ ਹਸ਼ਰ ਨਸਰ ਕਰਨਾ,ਮੀਡੀਆ ਤੇ ਕਬਜ਼ਾ ਕਰਨਾ. ਚੰਦਰਮਾ ਤੇ ਨਾਂ ਮੁਕੰਮਲ ਰਾਕਟ ਭੇਜਣਾ, ਬਦੋਬਦੀ ਕਰਜੇ ਦੇਣਾ,ਹੋਰ ਤੇ ਹੋਰ ਬੈਂਕ ਵਿੱਚ ਮੱਧ ਵਰਗ ਵਲੋਂ ਔਖੀ ਵੇਲੇ ਲਈ ਜਮ੍ਹਾ ਕਰਾਈ ਪੂੰਜੀ ਨੂੰ ਆਪਣੇ ਚਹੇਤਿਆਂ ਤੋਂ ਚੋਰੀ ਕਰਾ ਦੇਣਾ।ਆਮ ਆਦਮੀ ਤੇ ਬੰਦਸ਼ ਹੈ ਕਿ ਉਹ ਪੂਰੇ ਸਾਲ ਵਿੱਚ ਦੋ ਲੱਖ ਰੁਪਏ ਨਕਦ ਨਾਂ ਕਢਾ ਸਕਦਾ ਹੈ ਨਾਂ ਜਮ੍ਹਾ ਕਰਾ ਸਕਦਾ ਹੈ।ਗਾਂ ਗਊ ਮਾਤਾ ਟੈਕਸ ਏਜੁਕੇਸ਼ਨ ਟੈਕਸ ਰੋਡ
   ਆਪਣੀ ਕਮਾਈ ਨਾਲ ਖ੍ਰੀਦੀਆਂ ਗੱਡੀਆਂ ਤੇ ਜਨਤਾ ਦੇ ਪੈਸੇ ਨਾਲ ਬਣੀਆਂ ਸੜਕਾਂ ਤੇ ਚਲਣ ਲਈ ਨਿੱਤ ਨਵੈਂ ਹੁਕਮ-ਕਦੇ ਆਾਹ ਨੰਬਰ ਪਲੇਟ ਲਾਓ ਇਥੇ ਹਜਾਰ ਰੁਪਏ ਜਮ੍ਹਾ ਕਰਾਓ ਉਥੇ ਦੋ ਹਜਾਰ ਰੁਪਏ ਜਮ੍ਹਾ ਕਰਾਓ,ਫਾਸਟ ਟੈਗ ਲਵਾਓ,ਟੋਲ ਬੂਥ ਤੇ ਜੇਬ ਲੁਟਾਓ,1500 ਰੁਪਏ ਦੇ ਕੇ ਡੁਬ ਚੁਕੇ ਬੈਂਕ ਵਿੱਚ ਖਾਤਾ ਖੁਲਵਾਓ ,ਗਾਂ ਗਊ ਮਾਤਾ ਟੈਕਸ,ਏਜੂਕੇਸ਼ਨ ਟੈਕਸ,ਕਰੋਨਾ ਟੈਕਸ,ਚੁਲ੍ਹਾ ਟੈਕਸ,ਸਾਹ ਟੈਕਸ , ਮੁਰਦਾ ਟੈਕਸ,ਅਕਾਰਨ ਸੜਕ ਤੇ ਚਲਾਨ ਕੱਟੇ ਜਾਂਦੇ ਹਨ ਜਦ ਕਿ ਇਹ ਸ਼ਰਤਾਂ ,ਦੁਕੀ ਮੰਤਰੀਆਂ ਤੇ ਉਹਨਾਂ ਦੇ ਕਰਿੰਦਿਆ ਤੇ ਲਾਗੂ ਨਹੀਂ ਹਨ।
   ਸਮਝਣ ਵਾਲੇ ਸਮਝ ਗਏ ਹਨ ਕਿ ਇਹ ਢਕੌਂਸਲੇ ਆਰਥਿਕ ਗੁਲਾਮੀ ਕਰਾਉਣ ਲਈ ਹਨ।
       ਕਾਰੂੰ ਦਾ ਰਾਜਾ ਫੇਰ ਜੰਮ ਪਿਆ ਹੈ ਭਾਰਤ ਵਿੱਚ ਜੋ ਜਨਤਾ ਤੋਂ ਨਕਦੀ ਦੇ ਨਾਲ ਪੈਰਾਂ ਤਲੇ ਤੋਂ ਜਮੀਨ ਵੀ ਖੋਹ ਲੈਣ ਦੇ ਮਨਸੂਬੇ ਪਕਾਈ ਜਾ ਰਹਾ ਹੈ।
ਤਿੰਨ ਸੌ ਤਿੰਨ ਮਨੁੱਖ ਮਿਲ ਕੇ ਇਕ ਸੌ ਪੈਂਤੀ ਕਰੋੜ ਨੂੰ ਮਾਨਸਿਕ ਤੌਰ ਤੇ ਸਿੱਧਾ ਜਹਰ ਦੇਈ ਜਾ ਰਹੇ ਹਨ ਤੇ ਅਸੀਂ ਨਿਗਲੀ ਜਾ ਰਹੇ ਹਾਂ।
   ਸੁਰੱਖਿਆ ਮਹਿਕਮੇ ਨੇ ਡੰਡੇ ਤੇ ਗੰਢੇ ਦੀ ਕਸਰ ਪੂਰੀ ਕੀਤੀ।ਸੁਵਿਧਾ ਕੇਂਦਰ ਦੁਬਿਧਾ ਕੇਂਦਰ ਬਣ ਕੇ ਰਹਿ ਗਏ।
     ਬੇਨਤੀ ਸਹਿੱਤ ਅਪੀਲ ਹੈ ਹਰ ਮਹਿਕਮੇ ਦੇ ਅਧਿਕਾਰੀਆਂ-ਆਈ ਏ ਅੇਸ ਅਫ਼ਸਰਾਂ,ਡਿਪਟੀ ਕਮਿਸ਼ਨਰਾਂ, ਚੋਣ ਕਮਿਸ਼ਨਰ,ਯੁਨੀਵਰਸਿਟੀ ਵਾਈਸ ਚਾਸਲਰਾਂ ,ਪ੍ਰਿੰਸੀਪਲਾਂ,ਪੁਲੀਸ ਅਫ਼ਸਰਾਂ,ਬਿਜਲੀ ਅਧਿਕਾਰੀਆਂ,ਤਸੀਲਦਾਰਾਂ,ਪਟਵਾਰੀਆਂ,ਠੇਕੇਦਾਰਾਂ,ਡਾਕਟਰਾਂ,ਇਨਕਮਟੈਕਸ ਅਫ਼ਸਰਾਂ,ਮੰਤਰੀਆਂ,ਜੱਜਾਂ ਨੂੰ,- ਬਹੁਤ ਹੋ ਗਿਆ ਮਾਇਆ ਮੋਹ ਹੁਣ ਥੋੜਾ ਜਿਹਾ ਮਨੁੱਖਤਾ ਪ੍ਰਤੀ ਮੋਹ ਵਿਖਾ ਦਿਓ।
    ਗੁਰਦਵਾਰਿਆਂ ਦੀ ਗੋਲਕ ਜੋ ਨਿਜੀ ਤਿੰਜੌਰੀ ਬਣ ਗਈ ਹੈ ਉਹ ਉਸ ਤਰਾਂ ਹੀ ਹੈ ਜਿਵੇਂ ਕੁਝ ਮੈਂਬਰ ਕਮੇਟੀ ਪਾ ਕੇ ਆਪਣੀ ਵੱਡੀ ਲੋੜ ਪੂਰੀ ਕਰ ਲੈਂਦੇ ਹਨ।ਗੁਰੂ ਦੀ ਗੋਲਕ ਗਰੀਬ ਦਾ ਮੂੰਂਹ॥
ਇੰਨੀ ਕੁ ਮਾਇਆ ਤੁਹਾਡੇ ਸੱਭ ਕੋਲ ਇਕੱਠੀ ਹੋ ਚੁੱਕੀ ਹੈ ਕਿ ਤੁਹਾਡੀ ਔੋਲਾਦ ਵਿਹਲੀ ਬਹਿ ਕੇ ਖਾ ਸਕਦੀ ਹੈ।
  ਚੀਫ਼ ਮਾਰਸ਼ਲ ਨੂੰ ਉਚੇਚੇ ਤੌਰ ਤੇ ਬੇਨਤੀ ਹੈ ਕਿ ਜਾਗ ਜਾਵੇ ਪੂਰਾ ਦੇਸ਼ ਉਸਦੀ ਛਾਇਆ ਹੇਠ ਹੈ,ਜੁਆਨਾਂ ਨੂੰ ਅੱਛੇ ਖਾਣੇ ਤੇ ਲੋੜ ਮੁਤਾਬਕ ਸਹੂਲਤਾਂ ਦਾ ਪ੍ਰਬੰਧ ਕਰੇ,ਤੇ ਕੌੰਮ ਤੇ ਹੋ ਰਹੇ ਜੁਲਮ ਨੂੰ ਵੇਖ ਕਬੂਤਰ ਵਾਂਗ ਅੱਖਾਂ ਮੀਟੀ ਨਾਂ ਪਿਆ ਰਹੇ।ਅੱਤ ਤੇ ਅੱਤ ਦਾ ਵੈਰ ਹੁੰਦਾ ਹੈ ਉਦੋਂ ਤਲਵਾਰ ਮਿਆਨ ਚੋਂ ਬਾਹਰ ਆਉਂਦੀ ਹੈ।
   ਕੁਰਸੀ ਮਾਲਕੋ ਪੂਰਾ ਦੇਸ਼ ਗਹਿਣੇ ਪੈ ਚੁਕਾ ਹੈ ਤੁਹਾਡੀ ਕੁਰਸੀ ਵੀ ਖਤਰਾ ਜੋਨ ਵਿੱਚ ਗਰਕਣ ਵਾਲੀ ਹੈ,ਇਸ ਲਈ ਸਾਰੇ ਮਿਲ ਕੇ ਇਕ ਦਿਨ ਦੀ ਅਚਨਚੇਤ ਛੁੱਟੀ ਜਾਂ ਰਾਖਵੀਂ ਛੁੱਟੀ ਲੈ ਕੇ ਇਸ ਸੌੜੀ ਤੇ ਸਾਜਿਸ਼ੀ ਸਿਆਸਤ ਦਾ ਬਾਈਕਾਟ ਕਰੋ।ਤੇ ਅਗੋਂ ਤੋਂ ਆਪਣੇ ਅਹੁਦਿਆਂ ਦਾ ਇਹਤਰਾਮ ਕਰਦੇ ਹੋਏ ਹਰ ਇਕ ਕੰਮ ਜਨਤਾ ਦੀ ਭਲਾਈ ਚ ਕਰਨ ਦਾ ਹੌਸਲਾ ਬਣਾਓ।ਅੰਤ ਭਲਾ ਸੋ ਭਲਾ।
   ਕਮੀਨੀ ਸਿਆਸਤ ਦੇਸ਼ ਦਾ ਮਲੀਆ ਮੇਟ ਕਰਨ ਤੇ ਤੁਲੀ ਹੈ,ਏਸ ਸਿਆਸਤ ਨੂੰ ਭੰਗ ਕਰਾਉਣ ਲਈ ਭਰਪੂਰ ਮੰਗ ਕਰੋ।ਸਵੇਰਾ ਹੋ ਗਿਆ ਹੈ ਹਨੇਰਾ ਡੁੱਬ ਗਿਐ ਰਾਸ਼ਟਰਪਤੀ ਤੇ ਜੋਰ ਪਾਓ ਮੁੜ ਤੋਂ ਲੋਕ ਸਭਾ ਚੋਣ ਕਰਾਈ ਜਾਵੇ।
ਤਖ਼ਤਾਂ ਕੁਰਸੀਆਂ ਤੇ ਬੈਠਿਓ ਨਾ ਸੋਚੋ ਕਿ ਕਿਹੜਾ ਮੂੰਹ ਲੈ ਕੇ ਸਾਥ ਦਿਓਗੇ ਹਾਲਾਤ ਦੇ ਮਾਰਿਆਂ ਦਾ-ਬੱਸ ਇਹ ਸੋਚੋ 'ਜਦੋਂ ਜਾਗੋ  ਉਦੋਂ ਸਵੇਰਾ'।
     ਉਤੇ ਰੱਬ ਤੇ ਹੇਠਾਂ ਜੱਜ-ਸਾਰੇ ਜੱਜ ਸਹਿਬਾਨ ਤਕੜੈ ਹੋ ਜਾਓ ਤੇ ਸਾਜਸ਼ੀ ਮੰਤਰਾਲੇ ਨੂੰ ਆਪਣੀ ਯੋਗਤਾ ਦੀ ਤਾਕਤ ਵਿਖਾਓ,ਨਹੀਂ ਤੇ ਕੌਡੀ ਦੇ ਹੋ ਕੇ ਰਹਿ ਜਾਓਗੇ ਰੱਬ ਨੂੰ ਕੀ ਜਵਾਬ ਦਿਓਗੇ?ਸੋਚੋ૴
   ਪੰਜਾਬ ਵਾਸੀ ਤੇ ਅਪਨਾ ਘਰ ਫੂਕ ਤਮਾਸ਼ਾ ਵੇਖਣ ਵਾਲੇ ਹਨ,ਭੱਜਦਿਆਂ ਨੂੰ ਵਾਹਣ ਇਕੋ ਜਿਹੇ॥
     ਆਪਣੇ ਘਰ ਜਲਾ ਕੇ ਦੂਜਿਆਂ ਦੇ ਘਰ ਰੁਸ਼ਨਾਉਂਣਾ ਪੰਜਾਬੀ ਫ਼ਿਤਰਤ ਹੈ।
    ਗਦਾਫ਼ੀ ਸਦਾਮ ਹੁਸੈਨ,ਹਿਟਲਰ,ਕਿਮ ਯੌਂਗ ਇਹਨਾਂ ਨੇ ਵੀ ਕੌੰਮਾਂ ਨੂੰ ਜਰ ਖ੍ਰੀਦ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ,ਆਪ ਹੀ ਰਾਖ ਹੋ ਗਏ।ਸਿਕੰਦਰ ਯੁਨਾਨ ਤੋਂ ਆਇਆ ਸੀ ਭਾਰਤ ਜਿੱਤਣ ਤੇ ਉਹ ਸਾਰੀ ਦੁਨੀਆ ਤੇ ਰਾਜ ਕਰਨਾ ਚਾਹੁੰਦਾ ਸੀ ,ਇਕ ਪੰਜਾਬੀ 'ਪੋਰਸ' ਨੇ ਉਸਦੇ ਖਾਬ ਖਾਕ ਹੀ ਨਹੀਂ ਸੀ ਕੀਤੇ ਸਗੋਂ ਉਸਨੂੰ ਪੇਤਲੀ ਗਲੀ ਦੀ ਰਾਹੇ ਵੀ ਪਾਇਆ।
  ਉਠੋ,ਵੇਲਾ ਬੰਧਨ ਦੀ ਵੇਲਾ ਹੈ ਜੇ ਇਸ ਵੇਲੇ ਨੇ ਕੰਨੀ ਖਿਸਕਾ ਲਈ ਤਾਂ ਜੰਮੂ ਕਸ਼ਮੀਰ ਵਾਲੀ ਹਾਲਤ ਹੋ ਨਿਬੜੇਗੀ।ਆਸਾਮ ਤੇ ਦਾਰਜੀਲਿੰਗ ਦੇ ਚਾਹ ਦੇ ਬਾਗ ਮਾਲਕਾਂ ਵਾਂਗ ਆਪਣੀ ਹੀ ਜਮੀਨ ਦੇ ਮੁਜ਼ਾਰੇ ਬਣ ਕੇ ਰਹਿ ਜਾਵਾਂਗੇ।
       ਦਹਿਕਦੇ ਅੰਗਾਰਿਆਂ ਤੇ  ਸੌਂਦੇ ਰਹੇ ਨੇ ਲੋਕ
       ਇਸ ਤਰਾਂ ਵੀ ਰਾਤਾਂ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ॥
      ૴૴૴.
           ਮੰਜਰ ਸਾਰਾ ਬਦਲ ਰਹਾ ਹੈ,ਅਬ ਤੋ ਜਾਗੋ
           ਹਾਥੋਂ ਸੇ ਸਬ ਨਿਕਲ ਰਹਾ ਹੈ,ਅਬ ਤੋ ਜਾਗੋ
           ਸੱਤਾ ਕੀ ਸ਼ਹਿ ਪਰ ਅਬ ਹਰ ਰੋਜ਼ ਦਰਿੰਦਾ
          ਚੁਨ ਚੁਨ ਕਲੀਆਂ ਮਸਲ ਰਹਾ ਹੈ,ਅਬ ਤੋ ਜਾਗੋ
         ਨਿਆਇ ਕੀ ਦੇਵੀ ਚੀਰ ਹਰਣ ਕੀ ਵੇਦੀ ਪਰ ਹੈ
         ਏਕ ਏਕ ਲਮਹਾ ਫਿਸਲ ਰਹਾ ਹੈ,ਅਬ ਤੋ ਜਾਗੋ
         ਜਿਸ ਭਾਰਤ ਕਾ ਖ਼ਵਾਬ ਸ਼ਹੀਦੋਂ ਨੇ ਦੇਖਾ ਥਾ
         ਹਾਕਮ ਉਸਕੋ ਕੁਚਲ ਰਹਾ ਹੈ, ਅਬ ਤੋ ਜਾਗੋ ( ਅਜੀਤ ਅਖਬਾਰ ਚੋਂ)