ਕਵਿਤਾ - ਸ਼ਿਵਨਾਥ ਦਰਦੀ

ਸਮਾਂ , ਸਦੀ ਜਾ , ਬਦਲੇ ਕੋਈ ਸਾਲ ਰੱਬਾ ,
ਟੁਟੇ ਨਾ ਕੋਈ , ਰਿਸ਼ਤਾ ਏਥੇ ,
ਜਿਊਦਾ ਰਹੇ , ਨਾਲ ਨਾਲ ਰੱਬਾ ।
ਆਵੇ ਨਾ ਪਤਝੜ , ਰੁੱਖ ਕਿਸੇ ਤੇ ,
ਪਾਵੀ ਨਾ  ਰੱਬਾ , ਦੁੱਖ  ਕਿਸੇ  ਤੇ ,
ਫੁੱਲਾਂ ਨਾਲ ਲੱਦੀ ਰਹੇ , ਡਾਲ ਡਾਲ ਰੱਬਾ ।
ਸਮਾਂ , ਸਦੀ  ਜਾ . .....  ..... ....
ਬਾਗੀ ਮਹਿਕਾਂ , ਰੱਜ ਰੱਜ ਗਾਵਣ ,
ਸੁੱਖ  ਸੁਨੇਹੇ ,  ਭੱਜ  ਭੱਜ  ਆਵਣ ,
ਪੂਰੀ ਉਮਰ ਚੱਲੇ , ਸਾਹਾਂ ਵਾਲੀ ਮਾਲ ਰੱਬਾ ।
ਸਮਾਂ , ਸਦੀ  ਜਾ .... .... .... .......
ਟਾਹਣੀ ਨਾਲੋ , ਨਾ ਟਾਹਣੀ ਟੁਟੇ ,
'ਦਰਦੀ' ਕੱਚੀ ਉਮਰੇ , ਨਾ ਧੀ ਕੋਈ ਲੁਟੇ ,
ਨੇੜੇ ਹੋ ਸੁਣ , ਸਭ ਦਾ ਹਾਲ ਰੱਬਾ ।
ਸਮਾਂ , ਸਦੀ ਜਾ .....   .... .... .....
               ਸ਼ਿਵਨਾਥ ਦਰਦੀ
         ਸੰਪਰਕ :- 9855155392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।