ਨਵੇਂ ਸਾਲ ਦਾ ਸਵਾਗਤ ਕਿਵੇਂ ਕਰੀਏ -  ਕੁਲਵੰਤ ਕੌਰ ਚੰਨ ਫਰਾਂਸ

2020 ਤੋਂ ਲੈ ਵਿਦਾਇਗੀ 2021 ਖੁਸ਼ੀਆਂ ਤੂੰ ਲਿਆਈ ਵੇ ,ਮਾਰ ਕਰੋਨਾ ਦੂਰ ਭਜਾਈਂ ਦੁਨੀਆਂ ਵਿਚ ਠੰਡ ਵਰਤਾਈ ਵੇ.......

ਡਰਦੀ ਡਰਦੀ ਨਵੇਂ ਸਾਲ ਵੇ ਸਤਿ ਸ੍ਰੀ ਆਕਾਲ ,ਨਮਸਤੇ ਆਦਾਬ ਬੁਲਾਉਂਦੀ ਹਾਂ ਬਦਲੇ ਦੇ ਵਿਚ ਕੁਝ ਥੋੜਾ ਜਿਹਾ ‌ਮੈਂ ਤੇਥੋਂ ਕੁਝ ਚਾਹੁੰਦੀ ਹਾਂ.............
ਭਾਈਚਾਰਾ ਤੇ ਪਿਆਰ ਵਧਾਈ, ਜਾਤਾਂ ਪਾਤਾਂ ਤੋਂ ਦੂਰ ਕਰੀ , ਰੱਬਾ ਸੋਝੀ ਨੂੰਂ ਪਾਈ ਮੇਹਰਾਂ ਭਰਿਆ ਸਿਰ ਹੱਥ ਧਰੀ...........
ਨਫ਼ਰਤ ਤੇ ਬੇਦਰਦੀ ਵਾਲਾ ਆਣ ਕਰੋਨਾ ਸਾੜ ਦਈ ਬੇਰਿਹਮੀ ਵਾਲਾ ਫਾੜ ਕੇ ਖਾਤਾ ਫਿਰ ਕੁਰਸੀ ਤੇ ਆਣ੍ਰ ਬਹੀਂ ........

ਦੁਨੀਆਂ ਇਕ ਪਰਵਾਰ ਬਣਾਕੇ ਚੰਗੇ ਪਾਸੇ ਸਭ ਨੂੰ ਲਾਈ ਬਣੇ ਬੈਠੇ ਜ਼ਿੰਦਗੀ ਦੇ ਦੁਸ਼ਮਣ ਜ਼ਿੰਦਗੀ ਦਾ ਮਤਲਬ ਸਮਝਾਈ.......
ਕਰ ਬੇਦੋਸ਼ ਮਾਸੂਮਾਂ ਨਾਲ ਵਾਇਦਾ,ਆ ਕੇ ਠੰਡ ਵਰਤਾਏਂਗਾ ਗੋਦੀ ਵਿੱਚ ਬਿਠਾ ਸਭਨਾਂ ਨੂੰ ਪਿਆਰ ਦੇ ਗੀਤ ਸੁਣਾਏਗਾ......

ਹੱਥ ਜੋੜ ਸਭਨਾਂ ਦੇ ਵਲੋਂ'ਕੁਲਵੰਤ'ਵੀ ਰੱਬਾ ਤੈਨੂੰ ਕਹਿੰਦੀ ਹਾਂ ਦੁਨੀਆਂ ਵੇਹੜੇ ਖੁਸ਼ੀਆਂ ਲਿਆਇਆ ਤਾਂ ਨਵੇਂ ਸਾਲ ਵਧਾਈ ਲੈਂਦੀ ਹਾਂ