' ਇਕ ਹੋਰ ਪੈਂਤੜਾ ' - ਰਣਜੀਤ ਕੌਰ ਗੁੱਡੀ ਤਰਨ ਤਾਰਨ

      ਜਨਮ ਦੇਣ ਵਾਲੀ ਮਾਂ ਨਾਲੋਂ ਪਾਲਣ ਵਾਲੀ ਮਾਂ ਦਾ ਯੋਗਦਾਨ ਜਿਆਦਾ ਹੁੰਦਾ ਹੈ।ਸਕੀ ਮਾਂ ਤਾਂ ਉਹੀ ਹੈ ਜੋ ਜੀਵਨ ਦੇਂਦੀ ਹੈ ।ਸੱਭ ਦੀ ਪਾਲਣਹਾਰੀ ਮਾਂ ਮਿੱਟੀ ਹੈ ਜਮੀਨ ਹੈ।ਇਸਨੂੰ ਜਿੰਨਾ ਵੀ ਮਧੋਲ ਲਈਏ ਬਿਨਾਂ ਸੀਅ ਕੀਤੇ ਸਗੋਂ ਹਰ ਪ੍ਰਾਣੀ ਨੂੰ ਉਸਦੇ ਹਿੱਸੇ ਮੁਤਾਬਕ ਖਾਣ ਪਾਣ ਕਰਕੇ ਜੀਵਨਦਾਤਾ ਬਣਦੀ ਹੈ।
         ਇਹ ਅਨਮੋਲ ਹੈ ਇਸਦਾ ਤੋਲ ਮੋਲ ਰੁਪਈਆਂ ਵਿੱਚ ਨਹੀਂ ਪਾਇਆ ਜਾ ਸਕਦਾ।ਇਸਦੀ ਕੁੱਖ ਵਿੱਚ ਹੀਰੇ ਜਵਾਹਰਾਤ,ਪਾਣੀ  ਸੋਨਾ ਚਾਂਦੀ ਲੋਹਾ ਤੇ ਹੋਰ ਖਣਿਜ ਪਦਾਰਥ ਹਨ।
ਪਸ਼ੂ ਪੰਛੀ ਕੀੜੈ ਮਕੌੜੈ,ਗਲ ਕੀ ਸਾਰੀ ਚੁਰਾਸੀ ਦਾ ਤਿਆਰ ਬਰ ਤਿਆਰ ਢਾਬਾ ਹੈ।ਜਿਉਂਦਿਆਂ ਵੀ ਢੱਕਦੀ ਰੱਖਦੀ ਹੈ ਤੇ ਮੋਇਆਂ ਵੀ ਆਪਣੀ ਗੋਦ ਵਿੱਚ ਪਨਾਹ ਦੇਂਦੀ ਹੈ।
    '' ਫਰੀਦਾ ਖਾਕ ਨਾਂ ਨਿੰਦੀਏ ( ਮਿਟਾਈੲੈ{ ਖਾਕ ਜੇਡ ਨਾਂ ਕੋਇ
       ਜਿਉਂਦਿਆਂ ਪੈਰਾਂ ਤਲੇ,ਮੋਇਆਂ ਉਪਰ ਹੋਇ''॥
  ਧਰਤੀ ਸਕੀ ਮਾਂ ਹੈ ਤੇ ਪਾਣੀ ਸਕਾ ਪਿਤਾ ਹੈ।
       ਅੰਦਰੋਂ ਖਬਰ ਆਈ ਹੈ ਕਿ ਜੇ ਕਿਸਾਨ ਜਿੰਮੀਦਾਰ ਇਸ ਤਰਾਂ ਆਪਣੀ ਜਮੀਨ ਨਹੀਂ ਖੋਹਣ ਦੇਂਦਾ ਤਾਂ ਦੂਜੇ ਤਰੀਕੇ ਖੋਹ ਲਈ ਜਾਵੇ।
       ਇਹ ਨਵਾਂ ਪੈਂਤੜਾ ਉਲੀਕਿਆ ਜਾ ਚੁੱਕਾ ਹੈ,ਜਮੀਨ ਹਥਿਆਉਣ ਦਾ।
ਮਸਲਨ-ਬਟਾਲਾ ਤੋਂ ਦਿਲੀ ਤੇ ਦਿਲੀ ਤੋਂ ਜੰਮੂ ਕਟੜਾ ਢਾਈ ਸੌ ਫੁੱਟ ਚੌੜੀ ਸੜਕ ਬਣਾਈ ਜਾਣੀ ਹੈ ਤੇ ਅੰਮ੍ਰਿਤਸਰ ਤੋਂ ਜੈਪੁਰ,ਅਜਮੇਰ ਸ਼ਰੀਫ਼ ਤਕ ਇਹੋ ਜਿਹੀ ਚੌੜੀ ਲੰਬੀ ਸੜਕ ਬਣਾਈ ਜਾਵੇਗੀ।ਇਹਨਾਂ  ਸੜਕਾਂ ਲਈ ਕਿਸਾਨਾਂ ਤੇ ਜਮੀਨ ਮਾਲਕਾਂ ਤੋਂ ਖੇਤੀ ਹੇਠਲੀ ਜਮੀਨ ਮੁੱਲ ਲਈ ਜਾਵੇਗੀ।ਰਾਹ ਚ ਆਉਂਦੇ ਬਹੁਤ ਸਾਰੇ ਰੁੱਖ ਕਤਲ ਕੀਤੇ ਜਾਾਣਗੇ,ਜੰਗਲਾਂ ਨੂੰ ਅੱਗ ਲਗਾਈ ਜਾਵੇਗੀ।
 ਪਹਿਲਾਂ ਵੀ ਫਲਾਈਓਵਰ ਤੇ ਸੜਕਾਂ ਬਣਾ ਬਣਾ ਕੇ ਖੇਤੀ ਅਤੇ ਜੰਗਲ ਹੇਠ ਰਕਬਾ ਬਹੁਤ ਘੱਟ ਰਹਿ ਗਿਆ ਹੈ,ਚਰਾਗਾਹਾਂ ਉਜੜ ਗਈਆਂ ਹਨ,ਤੇ ਜੰਗਲ ਵਿੱਚ ਪਲਣ ਵਾਲੇ ਜਾਨਵਰ ਨਸਲ ਦਰ ਨਸਲ ਖਤਮ ਹੋ ਰਹੇ ਹਨ।ਧਰਤੀ ਬਾਂਝ ਤੇ ਬੰਜਰ ਹੋ ਰਹੀ ਹੈ।ਮਿੱਤਰ ਕੀੜਿਆਂ ਦਾ ਬੀ ਵੀ ਨਾਸ ਹੋ ਰਿਹਾ ਹੈ।ਹੋਰ ਸੜਕਾਂ ਕਾਹਦੇ ਲਈ ਬਣਾਈਆਂ ਜਾ ਰਹੀਆਂ ਹਨ ਸਿਰਫ਼ ਤੇ ਸਿਰਫ਼ ਉਹਨਾਂ ਲਈ ਜਿਨ੍ਹਾਂ ਦਾ ਧਰਤੀ ਹੇਠਲੀ ਸਤਹ ਤੇ ਕਬਜ਼ਾ ਹੈ ਤੇ ਉਹ ਉਪਰਲੀ ਸਤਹ ਤੇ ਵੀ ਕਾਬਜ਼ ਹੋਣਾ ਲੋੜਦੇ ਹਨ,ਤਾਂ ਜੋ ਮਾਲਕਾਂ ਨੂੰ ਗੁਲਾਮ ਬਣਾ ਸਕਣ।ਇਸਦਾ ਸਿੱਧਾ ਫਇਦਾ ਸੀਮੈਂਟ,ਰੇਤ ਬਜਰੀ,ਪਾਣੀ,ਲੁੱਕ ਆਦਿ ਮਾਫ਼ੀਆਂ ਗਰੁੱਪ ਨੂੰ ਹੈ ਜਿਹਨਾਂ ਦੀ ਮੌਜੂਦਾ ਹਕੂਮਤ ਜਰ ਖ੍ਰੀਦ ਗੁਲਾਮ ਹੈ।
      ਚੰਡੀਗੜ੍ਹ ਬਣਾਉਣ ਲਈ ਬਹੁਤ ਪਿੰਡ ਬੇਆਬਾਦ ਕਰ ਦਿਤੇ ਗਏ ਸਨ ਜੋ ਉਹਨਾਂ ਪਿੰਡਾਂ ਦੇ ਵਾਸੀ ਇੰਨੇ ਵਰ੍ਹਿਆਂ ਬਾਦ ਵੀ ਮੰਦਹਾਲ ਜਿੰਦਗੀ ਗੁਜਾਰ ਰਹੇ ਹਨ।ਉਹਨਾਂ ਨੂੰ ਜਮੀਨ ਅਤੇ ਘਰਾਂ ਦੇ ਬਦਲੇ ਅਜੇ ਤੱਕ ਵੀ ਨਾਂ ਤਾਂ ਬਣਦਾ ਮੁਆਵਜ਼ਾ ਤੇ ਨਾ ਹੀ ਉਹਨਾਂ ਦਾ ਮੁੜ ਵਸੇਬਾ ਕਰਨ ਵਿੱਚ ਸਹਿਯੋਗ ਦਿੱਤਾ ਗਿਆ ਹੈ।
ਇਕ ਖਬਰ ਸੁਣੀ ਹੈ ਕਿ ਪਾਨੀਪੱਤ ਦੇ ਨੇੜਲੇ ਇਕ ਪਿੰਡ ਦੇ ਕਿਸਾਨ ਦੀ ਖੇਤੀ ਹੇਠਲੀ ਜਮੀਨ ਸੜਕ ਵਿੱਚ ਆਉਂਦੀ ਸੀ ਉਸਨੇ ਜਮੀਨ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਕਿਸਾਨੀ ਨਹੀਂ ਦੇਵੇਗਾ।ਉਸਦੀ ਜਮੀਨ ਜਬਰੀ ਹਥਿਆ ਕੇ ਸੜਕ ਬਣਾ ਦਿੱਤੀ ਗਈ,ਕਈ ਵਰ੍ਹਿਆਂ ਬਾਦ ਉਹ ਅਦਾਲਤ ਚੋਂ ਕੇਸ ਜਿੱਤ ਗਿਆ ਹੈ ਤੇ ਸੜਕ ਖਤਮ ਕਰਕੇ ਉਸ ਨੇ ਮੁੜ ਤੋਂ ਉਹ ਰਕਬਾ ਖੇਤੀ ਹੇਠ ਲੈ ਆਂਦਾ ਹੈ।
      ਇਹ ਸਾਰੀ ਭੁਮਿਕਾ ਬੰਨਣ ਤੌਂ ਸਾਡੀ ਜਮੀਨ ਮਾਲਕਾਂ ਨੂੰ ਇੰਂਨੀ ਅਪੀਲ ਹੈ ਕਿ ਹੁਣ ਅੱਗੇ ਤੋਂ ਸੜਕ ਬਣਾਉਣ ਲਈ ਖੇਤੀ ਵਾਲੀ ਜਮੀਨ ਕਿਸੇ ਵੀ ਕੀਮਤ ਤੇ ਨਾਂ ਦੇਣਾ ਜੀ,ਤੇ ਨਾਂ ਹੀ ਹੁਣ ਹੋਰ ਰੁੱਖ ਕੱਟਣ ਦੇਣਾ।
ਪੈਸੇ ਕਿੰਂਨਾ ਵੀ ਹੋਵੇ ਝੱਟ ਖ਼ਤਮ ਹੋ ਜਾਏਗਾ,ਤੇ ਆਉਣ ਵਾਲੀ ਪੀੜ੍ਹੀ ਰੋਟੀ ਰੋਜ਼ੀ ਤੋਂ ਵਾਂਞੀ ਹੋ ਜਾਏਗੀ।ਜਿਹਨਾਂ ਨੇ ਪਹਿਲਾਂ ਸੜਕਾਂ ਲਈ ਜਮੀਨ ਦੇ ਕੇ ਕਰੋੜਾਂ ਵੱਟੇ ਸਨ ਉਹ ਕੁਝ ਦਿਨ ਐਸ਼ ਕਰਕੇ ਹੁਣ ਕਰਜ਼ਾਈ ਹਨ ਤੇ ਜੀਵਨ ਤੋਂ ਨਿਰਾਸ਼ ਹਨ।
     ਸੌ ਹੱਥ ਰੱਸਾ ਸਿਰੇ ਤੇ ਗੰਢ,' ਹੋਰ ਰੇਲਵੇ ਲਾਈਨਾਂ ਵਿਛਾ ਕੇ ਰੇਲ ਗੱਡੀਆਂ,ਮਾਲ ਗੱਡੀਆਂ ਕਿਉ ਨਹੀਂ ਚਲਾਈਆਂ ਜਾਂਦੀਆਂ ਜੋ ਕਿ ਹਰ ਅਮੀਰ ਗਰੀਬ ਲਈ ਵਧੀਆ ਆਾਵਾਜਾਈ ਦਾ ਸਾਧਨ ਹੈ,ਤੇ ਇਸਦੀ ਆਪਣੀ ਵੱਖਰੀ ਸ਼ਾਨ ਹੈ।ਸਰਕਾਰੀ ਬੱਸ ਸਰਵਿਸ ਨਾਮਾਤਰ ਹੈ,ਰੋਡਵੇਜ਼ ਪਹਿਲਾਂ ਤੋਂ ਹੀ ਨਿਜੀ ਮਲਕੀਅਤ ਬਣ ਗਈ ਹੈ,ਤੇ ਸੜਕਾਂ ਬਣਾ ਕੇ ਟਰੱਕ ਚਲਾ ਕੇ ਆਮ ਪਬਲਿਕ ਨੂੰ ਲਾਭ ਨਹੀਂ ਨੁਕਸਾਨ ਹੋਵੇਗਾ।
       ਅੰਤ ਵਿੱਚ ਅਪੀਲ ਹੈ ਬੇਨਤੀ ਹੈ ਮਾਲਕਾਂ ਨੂੰ ਆਪਣਾ ਖੇਤੀ ਹੇਠਲਾ ਰਕਬਾ ,ਵਨਸਪਤੀ ਹੇਠਲਾ ਰਕਬਾ ਕਰੋੜਾਂ ਦੇ ਇਵਜ਼ ਵੀ ਨਹੀਂ ਖੁਰਦ ਬੁਰਦ ਕਰਨਾ ਚਾਹੀਦਾ।
     ਆਓ ਮਿਲ ਕੇ ਦੁਆ ਕਰਦੇ ਹਾਂ ਇਹ ਵਰ੍ਹਾ ਜੋ ਚੜ੍ਹਿਆ ਹੈ,ਇਸ ਵਰ੍ਹੇ ਕਾਦਰ ਦੀ ਕੁਦਰਤ ਸੱਭ ਦੀਆਂ ਆਸਾਾਂ ਉਮੀਦਾਂ ਤੇ ਮੁਢਲੀਆਂ ਲੋੜਾਂ ਪੂਰੀਆਂ ਕਰੇ। ਰੱਬ ਰਾਖਾ॥॥॥॥
     ਰਣਜੀਤ ਕੌਰ ਗੁੱਡੀ ਤਰਨ ਤਾਰਨ।