ਕੋਸਲ ਆਫ ਹੈਰੀਟੇਜ ਐਂਡ ਇੰਟਰਨੈਸ਼ਨਲ ਪੀਸ ਕਨੇਡਾ ਦੀ ਪਹਿਲੀ ਕਾਨਫਰੰਸ ਜ਼ੂਮ ਐਪ ਤੇ ਹੋਈ -  ਕੁਲਵੰਤ ਕੌਰ ਚੰਨ ਫਰਾਂਸ

ਕਲ ਜ਼ੂਮ ਐਪ ਤੇ ਚੈਅਰਮੈਨ ਤੇ ਪ੍ਰਧਾਨ ਸ੍ਰੀ ਰੋਸ਼ਨ ਪਾਠਕ ਜੀ ਨੇ ਕੁਝ ਚੁਣੀਦੇ ਮੈਂਬਰਾਂ ਤੇ ਪ੍ਰੈਜ਼ੀਡੈਂਟਾਂ ਨੂੰ ਸੱਦਾ ਪੱਤਰ ਦਿਤਾ ਪੰਜਾਬ,ਹਰਿਆਣਾ, ਦਿੱਲੀ,ਬਟਾਲਾ , ਜੰਮੂ ਕਸ਼ਮੀਰ ਤੇ ਫਰਾਂਸ ਤੋਂ  ਜੁੜੇ ।ਇੰਡੀਆ ਦੇ ਸਵੇਰੇ ਨੌਂ ਵਜੇ ਤੇ ਕਨੇਡਾ ਦੇ ਰਾਤੀਂ  10-30 ਵਜੇ ਸਨ । । ਸਭਨਾਂ ਬਹੁਤ ਸਾਥ ਦਿੱਤਾ ਠੀਕ ਵਕਤ ਇੱਕਠੇ ਹੋਏ । ਸੰਸਥਾਂ ਦੀ ਸਕੱਤਰ ਮਨਪ੍ਰੀਤ ਕੌਰ ਗੋਡ ਹੋਰਾਂ ਨੇ ਬਾਖੂਬੀ ਅਪਣੀ ਜਿੰਮੇਵਾਰੀ ਸੰਭਾਲਦੇ ਹੋਏ , ਚੈਅਰਮੈਨ ਜੀ ਨੂੰ ਸਭਨਾਂ ਦੇ ਰੁਬਰੂ ਕਰਾਇਆ , ਉਨ੍ਹਾਂ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਬਾਅਦ  ਅਪਣੇ ਬਾਰੇ ਦੱਸਿਆ ਤੇ ਇਹ ਸੰਸਥਾ ਦਾ ਮਨੋਰਥ ਕੀ ਹੈ ,ਪੰਜਾਬੀ ਮਾਂ ਬੋਲੀ , ਵਿਰਸੇ ਬਾਰੇ , ਤੇ ਦੁਨੀਆਂ ਵਿਚ  ਸ਼ਾਂਤੀ ਕਿਵੇਂ ਲਿਆ ਸਕੀਏ ਸੰਸਥਾ ਦਾ ਮੇਨ ਮਕਸਦ ਹੈ, ਤੇ ਸਭਨਾਂ ਨੂੰ ਅਪਣੇ ਆਪ ਨੂੰ, ਨਾਮ ਅਹੁਦੇ ਦੱਸਣ ਲਈ ਕਿਹਾ ਗਿਆ ।ਸਭ ਤੋਂ ਪਹਿਲਾਂ ਚੰਨ ਹੋਰਾਂ ਦੇ ਗੀਤ ਨਾਲ ਸ਼ੁਰੂ  ਕੀਤੀ ਅਪਣਾ ਅਹੁਦਾ ਅਤੇ ਕੀ ਕੀ ਕਰਦੇ ਹਨ ਉਨ੍ਹਾਂ ਸਭ ਦੱਸਿਆ । ਆਸ਼ਾ ਰਾਣੀ ਸ਼ਰਮਾਂ ਜੀ ਪਟਿਆਲੇ ਤੋਂ ਅਪਣੇ ਬਾਰੇ ਦੱਸਣ ਤੋਂ ਬਾਅਦ ਇਕ ਗੀਤ 'ਹਰ ਮਿਲੇ ਸ਼ਖਸ਼ ਦੀ ਇਤਲਾਹ ਢੁੰਡਦੀ ਹਾਂ ਮੈਂ' ਸੁਣਾਇਆ ।ਦੀਪ ਕੁਮਾਰ ਰੱਤੀ ਜੀ ਅਪਣੇ ਬਹੁਮੁੱਲੇ ਵਿਚਾਰ ਦੱਸੇ ,ਜਿਥੇ ਜਿਵੇਂ ਡਿਊਟੀ ਲੱਗੀ ਦਿੱਲ ਨਾਲ ਨਿਭਾਵਾਂਗੇ , ਸ੍ਰ ਅਵਤਾਰ ਸੰਧੂ ਜੀ ਦੁਨੀਆਂ ਵਿਚ ਪਿਆਰ ਸ਼ਾਂਤੀ ਦਾ ਸੰਦੇਸ਼ਾ ਰਲ ਮਿਲ ਪਹੁੰਚਾਉਣਾ ਚਾਹੀਦਾ ਹੈ ।ਸ੍ਰੀ ਪਾਠਕ ਜੀ  ਮਨਪ੍ਰੀਤ ਕੌਰ ਗੋਡ, ਕੁਲਵੰਤ ਕੌਰ ਚੰਨ ਫਰਾਂਸ ਜੰਮੂ , ਆਸ਼ਾ ਰਾਣੀ ਸ਼ਰਮਾਂ, ਅਵਤਾਰ ਸਿੰਘ ਸੰਧੂ , ਕੁਲਦੀਪ ਰੱਤੀ, ਦਰਸ਼ਨ ਕੌਰ, ਬਲਜੀਤ ਕੌਰ ਬੰਬੇ, ਸੁਖਵਿੰਦਰ ਸਿੰਘ ਲੁਧਿਆਣਾ, ਰਤਨਦੀਪ ਕੌਰ , ਸੁਰਿੰਦਰ ਕੌਰ ਬਾੜਾ ,ਚਰਨਜੀਤ ਕੌਰ , ਸੁਖਵਿੰਦਰ ਸਿੰਘ ਸਰਸਾ, ਸੁਰਿੰਦਰ ਕੌਰ ਸੈਣੀ,ਹਰਕੀਰਤ ਕੌਰ,ਬਲਬੀਰ ਕੌਰ ,ਜਮੀਲ ਜੀ, ਹਰਿੰਦਰਪਾਲ ਸਿੰਘ, ਮਨਿੰਦਰ ਜੀਤ ਕੌਰ, ਰਣਜੀਤ ਸਿੰਘ ,ਪ੍ਰਵੀਨ ਕੌਰ,ਗੁਰਯੋਧ ਸਿੰਘ ਅੰਬਾਲਾ,ਕੁਲਵੀਰ ਸਿੰਘ ਜੀ ਮੀਟਿੰਗ ਵਿਚ ਹਾਜ਼ਰੀ ਲਗਾਈ । ਮਹੀਨੇ ਵਿਚ ਦੋ ਵਾਰੀ ਪੰਦਰਾਂ ਦਿਨਾਂ ਬਾਅਦ ਜ਼ੂਮ ਐਪ ਤੇ ਮੀਟਿੰਗ ਹੋਇਆ ਕਰੇਗੀ ਗੀਤ ਸੰਗੀਤ , ਵਿਚਾਰਾਂ ਵੀ ਹੋਇਆ ਕਰਨਗੀਆਂ ।ਅਖੀਰ ਵਿਚ ਪਾਠਕ ਜੀ ਹੋਰਾਂ ਕਿਸਾਨਾਂ ਵਾਸਤੇ ਸਰਕਾਰਾਂ ਨੂੰ ਬਹੁਤ ਸੋਹਣੇ ਢੰਗ ਨਾਲ ਆਪਣਾ ਗੁੱਸਾ ਵੀ ਜ਼ਾਹਿਰ ਕਰਦੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਤੇ ਖੁਸ਼ੀ ਖੁਸ਼ੀ ਕਿਸਾਨ ਵੀਰ ਅਪਣੇ ਪਰਵਾਰਾਂ ਨਾਲ ਘਰਾਂ ਵਿਚ ਬੈਠਣ।ਸਭ ਦਾ ਧੰਨਵਾਦ ਕੀਤਾ । ਮਨਪ੍ਰੀਤ ਕੌਰ ਗੋਡ ਬਾਖੂਬੀ ਸਟੇਜ ਸੰਭਾਲੀ ।ਪਹਿਲੀ ਹੀ ਮੀਟਿੰਗ ਯਾਦਗਾਰੀ ਬਣ ਗਈ ।