ਧੀ ਦੀ ਪਹਿਲੀ ਲੋਹੜੀ - ਵਿਨੋਦ ਫ਼ਕੀਰਾ

ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ।
ਗੁਰਾਂ ਨੇ ਤੇਰਾ ਨਾਮ ਸੋਹੰਗਨੀ ਰੱਖਿਆ ਦਿੱਤੀ ਤੈਨੂੰ ਵਡਿਆਈ।
ਅੱਜ ਤੇਰੇ ਕਰਕੇ ਲੱਗੀਆਂ ਰੋਣਕਾਂ ਦਿੰਦੇ ਸਾਰੇ ਜਨਮ ਤੇਰੇ ਦੀ ਵਧਾਈ।
ਤੇਰਾ ਧੀਏ ਆਪ ਮੁਹਾਰੇ ਹੱਸਣਾ, ਰੋਣਾ ਤੇ ਕਲਕਾਰੀਆਂ ਰੋਣਕ ਲਾਈ।
ਪੁੱਤਰਾਂ ਜਿੰਨੀ ਸਾਨੂੰ ਤੂੰ ਪਿਆਰੀ ਅੱਜ ਤੇਰੀ ਪਹਿਲੀ ਲੋਹੜੀ ਪਾਈ।
ਧਰੇਕ ਜਹੀ ਮਿੱਠੜੀ ਠੰਡੀ ਛਾਂ ਹੈ ਤੇਰੀ ਦੁੱਖ ਸੁੱਖ ਦੀ ਤੂੰ ਸਦਾਂ ਸਹਾਈ।
ਵਿੱਚ ਬੁਢਾਪੇ ਮਾਪਿਆਂ ਤੋਂ ਪੁੱਤ ਵੇਖੇ ਨੇ ਅਕਸਰ ਜਾਂਦੇ ਰਾਹ ਵਟਾਈ।
ਹੱਸਦੀ ਵੱਸਦੀ ਤੂੰ ਨਜ਼ਰੀ ਆਵੇ ਦੁੱਖ ਢੁੱਕੇ ਨਾ ਤੇਰੇ ਕੋਲ ਵੀ ਕੋਈ।
ਮਾਣੇ ਸਦਾਂ ਹੀ ਖੁੱਸ਼ੀਆਂ ਤੂੰ 'ਫ਼ਕੀਰਾ' ਦੀ ਇੱਛਾ ਹੋਰ ਨਾ ਕੋਈ।
ਪਰਿਵਾਰ ਭਾਟੀਆ ਚ ਜਿਉਂ ਤੂੰ ਅਰਸੋਂ ਪਰੀ ਉਤਰ ਕੇ ਆਈ।
ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ।
ਸਾਡੇ ਘਰ ਦੇ ਭਾਗ ਜਗਾਏ, ਧੀਏ ਤੂੰ ਜੱਦ ਜਾਈ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com