ਭੁੱਖੇ ਲੂਸਣ ਅੱਜ ਦੇ ਹਾਲੀ - ਸੁਖਪਾਲ ਸਿੰਘ ਗਿੱਲ

ਖੇਤੀ ਸਾਡਾ ਵਿਰਸਾ ਹੈ । ਜਦੋਂ ਤੱਕ ਸਵੇਰੇ ਸ਼ਾਮ ਖੇਤਾਂ ਦਾ ਗੇੜਾ ਨਾ ਵੱਜੇ ਤਾਂ ਰੂਹ ਤੜਫਦੀ ਰਹਿੰਦੀ ਹੈ ।  ਜੰਮਦੇ ਬੱਚਿਆਂ ਨੂੰ ਗੁੜ੍ਹਤੀ ਵੀ ਖੇਤਾਂ ਦੇ ਸਿਆੜਾਂ ਦੀ ਖੁਸ਼ਬੂ  ਅਤੇ ਬਾਪੂ ਦੇ ਪੈਰੀ ਫਟੀ ਬਿਆਈਆਂ ਚੋਂ ਮਿਲਦੀ ਹੈ । ਇਸ ਲਈ ਜੇ ਧਰਤੀ ਹੈ ਤਾਂ ਅਕਾਸ਼ ਹੈ ਦੀ ਕਹਾਵਤ ਵਾਂਗ ਇਸੇ ਕਰਕੇ ਜੇ ਖੇਤ ਹੈ ਤਾਂ ਖੇਤੀ ਹੈ , ਤਾਂ ਹੀ ਕਿਸਾਨ ਹੈ , ਤਾਂ ਹੀ ਜਵਾਨ ਹੈ , ਤਾਂ ਹੀ ਪੰਜਾਬ ਹੈ ।  ਇਸ ਸਮੇਂ ਕਿਸਾਨਾਂ ਦਾ ਚੱਲਦਾ ਅੰਦੋਲਨ ਅਫਵਾਹਾਂ , ਬਹਿਕਾਵਿਆਂ ਅਤੇ ਚਲਾਕੀਆਂ ਨੂੰ  ਪਰੇ ਹਟਾਉਂਦਾ ਹੋਇਆ ਸ਼ਾਂਤਮਈ ਸੁਨੇਹਾ ਦੇ ਰਿਹਾ ਹੈ । ਇਸ ਸਾਰੇ ਨੂੰ ਡਾ. ਸੁਰਜੀਤ ਪਾਤਰ ਜੀ ਨੇ ਆਪਣੀ ਕਵਿਤਾ  ੌ ਇਹ ਮੇਲਾ ਹੈ ੌ  ਵਿੱਚ ਸੰਕਲਿਤ ਕਰ ਦਿੱਤਾ  ਹੈ  ।  ਵੀਂ ਸਦੀ ਵਿੱਚ ੌ ਪੱਗੜੀ ਸੰਭਾਲ ਓ ਜੱਟਾ ੌ ਲਹਿਰ ਦੇ ਸਮਾਨਅੰਤਰ ਚੱਲ ਰਿਹਾ ਅੰਦੋਲਨ  ਚਿੱਟੇ ਅਤੇ ਕਾਲਿਆਂ ਨੂੰ ਇੱਕੋ ਥਾਲੀ ਦੇ ਵੱਟੇ ਦੱਸ ਰਿਹਾ ਹੈ । ਵੱਡੇ ਲੋਕਤੰਤਰਿਕ ਦੇਸ਼ ਨੇ ਲੋਕਤੰਤਰ ਦੀ ਪਰਿਭਾਸ਼ਾ ਇੱਕ ਦਾਰਸ਼ਨਿਕ ਵਜੋਂ ਕਹੀ ੌ ਲੋਕਾਂ ਦਾ ਡੰਡਾ ਲੋਕਾਂ ਲਈ ਲੋਕਾਂ ਦੀ ਪਿੱਠ ਤੇ ਤੋੜਨਾ ਹੈ ੌ ਕਰ ਦਿੱਤਾ ਹੈ । 94ਫੀਸਦੀ ਸ਼ਹੀਦੀਆਂ ਵੀ ਵਿਅਰਥ ਕਰ ਦਿੱਤੀਆਂ ਹਨ । ਇਸ ਸਬੰਧੀ ਇਉਂ ਲੱਗ ਰਿਹਾ ਹੈ "ਲੋਕਾਂ ਦਿਆਂ ਪੱਥਰਾਂ ਦੀ ਸਾਨੂੰ ਪੀੜ ਜਰ੍ਹਾ ਨਾ ਹੋਈ , ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਬਿਲਕਦੀ ਰੋਈ"     ਅੰਨਦਾਤੇ ਤੇ ਫੁੱਲਾਂ ਦੀ ਬਜਾਏ ਅਥਰੂ ਗੈਸ , ਪਾਣੀ ਦੀਆਂ ਬੁਛਾੜਾਂ ਅਤੇ ਪੱਥਰਾਂ ਦੀ ਵਰਖਾ ਕੀਤੀ ਗਈ ।
               19 ਵੀਂ ਸਦੀ ਵਿੱਚ ਸਾਹਿਤਕਾਰਾਂ ਨੇ ਕਿਰਤੀ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ ਲਈ ਕਵਿਤਾਵਾਂ ਲੇਖ ਤੇ ਗੀਤ ਲਿਖੇ । ਲੋਕ ਉਤਸ਼ਾਹਿਤ ਵੀ ਹੋਏ । ਇਹਨਾਂ ਵਿੱਚੋਂ ਕ੍ਰਾਂਤੀ ਦੀ ਲਹਿਰ ਉੱਠੀ । ਅੰਮ੍ਰਿਤਾ ਪ੍ਰੀਤਮ ਨੇ ਇਸ  ਪਾਟੋ— ਧਾੜ ਵਿਰੁੱਧ  ਇਉਂ ਹਮਦਰਦੀ ਪਰਗਟ ਕੀਤੀ ਸੀ —   
"  ਭੁੱਖੇ ਲੂਸਣ ਅੱਜ ਦੇ ਹਾਲੀ , ਕਿਰਤੀ ਕਾਮੇਂ ਢਿੱਡੋਂ ਖਾਲੀ ,
ਦੂਜੇ ਨੂੰ ਜੋ ਦੇਣ ਖੁਸ਼ਹਾਲੀ , ਪੱਲੇ ਉਹਨਾਂ ਦੇ ਪਈ ਕੰਗਾਲੀ "
              ਕਿਸਾਨੀ ਲਈ ਘੜੇ ਕਨੂੰਨਾਂ ਵਿੱਚ ਇੱਕ ਲੁਕਵੀਂ ਚਤੁਰਾਈ ਵੀ ਕਿੱਤੇ ਨਾ ਕਿੱਤੇ ਝਲਕਦੀ ਹੈ ।ਸਰਕਾਰ ਬਹਿਕਾਵਿਆ ਵਿੱਚ ਅੰਦੋਲਨ ਖਤਮ ਕਰਨਾ ਚਾਹੁੰਦੀ ਹੈ । ਪਰ ਹੁਣ ਤਾਂ ਕੱਲਾ — ਕੱਲਾ ਨੌਜਵਾਨ ਉੱਠ ਖੜਿਆ ਹੈ । ਸੱਭ ਤੋਂ ਵੱਡੀ ਗੱਲ ਇਹ ਹੈ ਕਿ ਘਾੜੇ ਇਸਦਾ ਫਾਇਦਾ ਦੱਸ ਰਹੇ ਹਨ । ਜਦੋਂ ਕਿ ਫਾਇਦਾ ਲੈਣ ਵਾਲੇ ਇਸਨੂੰ ਕਫਾਇਦੇ ਅਤੇ ਨਾ ਮੰਨਜ਼ੂਰ ਕਰ ਰਹੇ ਹਨ । ਢਾਹ ਕੇ ਲੂਣ ਕੋਣ ਕਿਵੇਂ ਅਤੇ ਕਿਸਨੂੰ ਦਿੱਤਾ ਜਾਂਦਾ ਹੈ ? ਇਸ ਨਾਲ  ਦਾਲ ਵਿੱਚ ਕੁਝ ਕਾਲਾ ਨਹੀਂ ਲੱਗਦਾ , ਬਲਕਿ ਦਾਲ ਹੀ ਕਾਲੀ ਲੱਗਦੀ ਹੈ । ਲੋਕਤੰਤਰਿਕ ਦੇਸ਼ ਦੀ ਪਹਿਚਾਣ ਲੋਕਾਂ ਦੀ ਰਾਏ ਹੈ । ਕਿਸਾਨ ਮੱਤ ਸੰਗਰਹਿ  ਇਹਨਾਂ ਕਨੂੰਨਾਂ  ਨੂੰ ਨਹੀਂ ਮੰਨਦੇ ਇਸ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਕਹਾਵਤ  ਢਾਹ ਕੇ ਲੂਣ ਦੇਣਾ    ਕਰ ਦਿੱਤਾ । ਕਿਸਾਨਾਂ ਦੀ ਰਾਏ ਤੋਂ ਬਿਨਾਂ ਹੀ ਸਰਕਾਰ ਨੇ ਮਾਰਚ ਵਿੱਚ ਆਰਡੀਨੈਂਸ ਜਾਰੀ ਕਰਕੇ ਸਤੰਬਰ ਵਿੱਚ ਕਨੂੰਨ ਬਣਾ ਦਿੱਤੇ ਹਨ। ਪਹਿਲਾਂ  ਕਿਸਾਨ ਉਪਜ ਕਨੂੰਨ , ਦੂਜਾ ਕਿਸਾਨ ਸ਼ਸ਼ਕਤੀਕਰਨ ਤੇ ਸੁਰੱਖਿਆ ਕਨੂੰਨ ਅਤੇ ਤੀਜਾ ਜ਼ਰੂਰੀ ਵਸਤਾਂ ਸੋਧ ਕਨੂੰਨ ।ਇਹ ਤਿੰਨੇ ਕਾਨੂੰਨ ਪੰਜਾਬ ਦੇ ਕਿਸਾਨ ਆਗੂਆ ਨੇ ਤਾਂ ਉੱਦੋਂ ਹੀ ਨਕਾਰ ਦਿੱਤੇ ਸਨ । ਹੁਣ ਅੰਦਲੋਨ ਲਈ ਵੀ ਬੀਂਡੀ  ਪੰਜਾਬ ਹੀ ਜੁੜਿਆ ਹੈ , ਪਰ ਚੰਗਾ ਹੁੰਦਾ ਜੇ ਸਰਕਾਰ ਇਹ ਮਸਲਾ  ਪਹਿਲਾਂ ਹੀ ਲੋਕਾਂ ਦੀ ਰਾਏ ਨਾਲ ਬਣਾਉਂਦੀ । ਇਸ ਵਿੱਚ ਵੱਡੀ ਗੱਲ ਇਹ ਹੈ ਕਿ ਇਸ ਵਿੱਚੋਂ  ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਅਨਕੂਲ ਅਤੇ ਪ੍ਰਤੀਕੂਲ  ਪ੍ਰਭਾਵ ਮਿਲਦੇ ਹਨ । ਕਾਲੇ ਅਤੇ ਚਿੱਟੇ ਬਰਾਬਰ ਹੋ ਗਏ ਹਨ । ਜੱਸ ਬਾਜਵੇ ਗਾਇਕ ਨੇ ਸ਼ੂਰੁਆਤੀ ਦੌਰ ਵਿੱਚ ਭੂਮਿਕਾ ਨਿਭਾਈ ਤੇ  ਜ਼ਬਰਦਸਤ ਹੁਲਾਰਾ ਦਿੱਤਾ । ਇਹ ਤਾਂ ਪੰਜਾਬੀ ਪੁੱਤ  ਵਿਹਾਉਣ ਵੀ ਕਿਰਸਾਨੀ ਦਾ ਝੰਡਾ ਲਵਾ ਕੇ ਗਿਆ । ਉਸ ਤੋਂ ਬਾਅਦ ਹਰਫ ਚੀਮੇ ਅਤੇ ਕੰਨਵਰ ਗਰੇਵਾਲ  ਨੇ ਹਵਾ ਚਲਾ ਦਿੱਤੀ —          
   "ਹੱਕਾਂ ਤੇ ਵੀ ਜ਼ੋਰ ਦੇ ਲਈਏ ਬੜਾ ਹੈ ਦੇ ਲਿਆ ਬੜਕਾਂ ਤੇ ,                   ਰੋਜ਼ — ਰੋਜ਼ ਨਹੀਂ ਉਠਦੀਆਂ ਲਹਿਰਾਂ ਆਜੋ ਮੁੰਡਿਓ ਸੜਕਾਂ ਤੇ ,
ਟਿੱਡ ਭਰਦੇ ਨਹੀਂ ਜਵਾਕਾਂ ਦੇ ਤੇਰੇ ਰੋਜ਼ — ਰੋਜ਼ ਦੇ ਲਾਰੇ ਨੀਂ  ,
ਤੇਰਾ ਵਾਹ ਪਿਆ ਹੈ ਕੀਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੇ ਨੀਂ"  
                    ਇਹ ਗਾਣਾ  ਅੰਮ੍ਰਿਤਾ ਪ੍ਰੀਤਮ ਦੀ ਰਚਨਾ ਜੋ  19ਵੀਂ ਸਦੀ ਵਿੱਚ ਕਿਰਤੀ ਕਿਸਾਨਾਂ ਦੀ ਲੁੱਟ ਸਬੰਧੀ ਲਿਖੀ ਗਈ ਸੀ ਦੇ ਸਮਾਨਅੰਤਰ ਲੱਗਦੀ ਹੈ ਉਹ ਲਿਖਦੀ ਹੈ — "ਮਰ ਮਰ ਕੇ ਹਾੜ੍ਹੀ ਬੀਜੀ +
ਭਰ ਭਰ ਬੋਹਲ ਲਗਾਏ ,
ਕਣਕਾਂ ਖੇਤ ਦੀਆਂ ,
 ਲੈ ਗਏ ਪੁੱਤਰ ਪਰਾਏ"

           ਬੱਸ ਫੇਰ ਕੀ ਸੀ ਬੱਚੇ , ਬੁੱਢੇ ਅਤੇ ਨੌਜਵਾਨ ਕਿਸਾਨਾ ਨੇ ਅੰਦੋਲਨ ਦਾ  ਹਿੱਸਾ ਬਣ ਕੇ ਹਨੇਰੀ ਲਿਆ ਦਿੱਤੀ ।  ਇਹਨਾਂ ਤਿੰਨੇ ਬਣੇ  ਕਨੂੰਨਾਂ ਨੂੰ ਇਸ ਦੇ ਘਾੜੇ ਸਹੀ ਦੱਸ ਰਹੇ ਹਨ  । ਪਾੜੇ ਲੁੱਟ — ਖਸੁੱਟ ਦੀ ਬਦਬੂ ਦੱਸਦੇ ਹਨ ।  ਕੁਦਰਤ ਅਤੇ ਸਰਕਾਰ ਦੀ ਮਿਹਰ ਤੇ  ਨਿਰਭਰ ਕਿਸਾਨੀ ਜੀਵਨ ਨੂੰ ਰਹਿਣਾ ਪੈਂਦਾ ਹੈ । ਕਿਸਾਨ ਦੀ ਤਰਲੇ ਮਈ ਮਿੰਨਤ ਨੂੰ ਦੋਵੇਂ ਹੀ ਨਹੀਂ ਸੁਣਦੀਆਂ । ਹੁਣ ਅੰਦੋਲਨ ਸ਼ਿਖਰ ਤੇ ਫੈਸਲਾਕੁੰਨ ਦੌਰ ਵਿੱਚ ਹੈ । ਕਿਸਾਨ ਨੇਤਾ ਸਰ ਛੋਟੂ ਰਾਮ ਦੇ ਸ਼ਬਦ ਇਉਂ ਵਰਤ ਰਹੇ ਹਨ —  
                 "ਜ਼ਰਾ ਸੋਚ , ਇੰਨੇ ਭੂਤਾਂ ਤੋਂ ਕਿਵੇਂ ਬਚੇਂਗਾ ਖਾਮੋਸ਼ੀ ਤੇ ਬੇਜ਼ੁਬਾਨੀ ਨਾਲ ? ਨਹੀਂ ਬਲਕਿ ਮੁਹਿੰਮਾਂ  ਤੇ ਅਵਾਜ਼ਾਂ ਗੂੰਜਾਉਣ ਨਾਲ  ਸਕੂਨ ਨਾਲ ਨਹੀਂ ਤਾਕਤ ਨਾਲ । ਬੇਵਸੀ ਨਾਲ ਨਹੀਂ ਅੰਦੋਲਨ ਨਾਲ ਸੰਘਰਸ਼ ਕਰ । ਗਫਲਤ ਦੇ ਸੁਪਨਿਆਂ ਤੋਂ ਜਾਗ । ਪਾਸਾ ਵੱਟ । ਉੱਠ ਮੂੰਹ ਧੋ ਸਰਗਰਮ ਹੋ । ਕਰਮਯੁੱਧ ਵਿੱਚ ਕੁਦ ਆਪਣੇ ਦੁਸ਼ਮਣਾ ਦੇ ਛੱਕੇ ਛੁਡਾ ਦੇ  "
                    ਕਿਸਾਨ ਹਾਂ ਮੈਂ ਨਾਨਕ ਦੀ ਸੰਤਾਨ ਹਾਂ ਮੈਂ ਸਾਡੇ ਬਾਬੇ ਦਾ ਵਿਰਸਾ ਖੇਤੀ ਸੀ । ਅਸੀਂ ਤਾਂ ਅਰਦਾਸਾਂ ਯੁੱਧਾਂ ਵਿੱਚ ਯਕੀਨ ਰੱਖਦੇ ਹਾਂ । ਕਰਤਾਰਪੁਰ ਦੇ ਖੁੱਲੇ ਲਾਂਘੇ ਨਾਲ ਸਾਨੂੰ ਤਾਂ ਬਾਬੇ ਦੀ ਖੇਤੀ ਅਤੇ ਖੇਤ ਫੇਰ ਦਰਸ਼ਨ ਦੇ ਰਹੇ ਹਨ । ਉਂਝ ਵੀ ਅੱਡੀਆਂ ਅੱਖਾਂ ਚੁੱਕ ਕੇ ਸਾਨੂੰ ਕਰਤਾਰਪੁਰ ਦੇ ਦਰਸ਼ਨ ਹੋਈ ਜਾਂਦੇ ਹਨ । ਪਰ ਡਾਕਾ ਮਾਰਨ ਵਾਲੇ ਦੇ ਵਿਰੁੱਧ ਵੀ ਹੋਸ਼ਾ ਜ਼ਜਬਿਆ ਨਾਲ ਲੜਨਾ ਆਉਂਦਾ ਹੈ । ਇਸ ਅੰਦੋਲਨ ਦਾ ਇੱਕ ਖਾਸ ਸੁਨੇਹਾ ਸੁਨਹਿਰੀ ਪੰਨੇ ਲਿਖ ਰਿਹਾ ਹੈ  ਕਿ ਜਵਾਨੀ ਨੂੰ ਹੋਸ਼  ਅਤੇ ਬੁਢਾਪੇ ਨੂੰ ਜੋਸ਼ ਆ ਗਿਆ ਹੈ । ਇਹ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਇਆ ਹੈ ।  ਆਪਣੇ ਦੇਸ਼ ਵਿੱਚ ਕਿਸਾਨੀ ਅਤੇ ਪੰਜਾਬੀਆਂ ਨੇ  ਬੇਗਾਨਤਾ ਪ੍ਰਗਟ ਕੀਤੀ ਹੈ । ਸਰਕਾਰ ਵਿਕਾਊ ਮੀਡੀਆ ਕਿਸਾਨੀ ਅੰਦੋਲਨ ਨੂੰ  ਅੱਤਵਾਦੀ , ਵੱਖਵਾਦੀ , ਖਾਲਿਸਤਾਨੀ , ਚੀਨ — ਪਾਕ ਅਤੇ ਫੰਡਿੰਗ ਨਾਲ ਦਬਾਉਣਾ ਚਾਹੁੰਦੀ ਹੈ । ਪਰ ਇਹ ਅੰਦਰੋਂ ਉੱਠੀ ਹੂਕ ਅਤੇ ਕੂਕ ਹੈ । ਪੰਜਾਬੀਆਂ ਨੇ ਜੋ ਨਜ਼ਾਰਾ ਪੇਸ਼ ਕੀਤਾ ਹੈ  ਸ਼ਾਂਤੀ ਅਤੇ ਸ਼ਾਹੀ ਲੰਗਰਾਂ ਨਾਲ ਸਰਕਾਰੀ ਪੀੜਾ ਹੋਰ ਉੱਭਰੀਆਂ । ਸਰਕਾਰ ਦੇ ਦਾਅ ਪੇਚ ਦਾ ਅਸਰ ਨਹੀਂ ਹੋਇਆ । ਮਰਦੀ ਨੇ ਅੱਕ ਚੱਬ ਕੇ ਗੱਲਬਾਤ ਸ਼ੂਰੁ ਕੀਤੀ ਨੀਤੀਜਾ ਤਾਂ ਸਮਾਂ ਆਉਣ ਤੇ ਪਤਾ ਚੱਲੇਗਾ |ਪਰ   ਹਰਫ਼ ਅਤੇ ਕੰਨਵਰ ਗਰੇਵਾਲ ਨੇ     " ਏਕਾ ਤੇ ਸਬਰ ਜਿਤਾਉਂਦਾ ਮਿੱਤਰੋਂ ਬਈ ਜੰਗਾਂ ਨੂੰ  " ਇਸ ਲਈ ਹਰ ਪੰਜਾਬੀ ਨੇ ਜੋਸ਼ ਅਤੇ ਹੋਸ਼ ਨਾਲ ਕੰਮ ਕੀਤਾ ਅਤੇ ਕਰ ਰਹੇ ਹਨ । ਇਹ ਸੁਨੇਹਾ ਲੈ ਕੇ "  ਕਦਮ — ਕਦਮ ਤੇ ਲੜਨਾ ਸਿੱਖੋ , ਜੀਉਣਾ ਹੈ ਤਾਂ ਮਰਨਾ ਸਿੱਖੋ " ਇਹਨਾਂ ਕਦਮਾਂ ਤੇ ਚੱਲਦਿਆਂ ਇਸ ਆਸ ਨਾਲ  " ਅਸੀਂ ਜਿੱਤਾਂਗੇ ਜ਼ਰੂਰ , ਜਾਰੀ ਜੰਗ ਰੱਖਿਓ " ਇਸ  ਲਈ ਹਰ ਪੰਜਾਬੀ ਅਤੇ ਕਿਸਾਨ ਆਗੂ ਦਾ ਜਿੱਤਣ ਤੱਕ  ਜ਼ਜ਼ਬਾ ਅਤੇ ਬਲੀਦਾਨ ਹਾਜਰ ਹੈ ਅਤੇ ਰਹੇਗਾ ।   

ਸੁਖਪਾਲ ਸਿੰਘ ਗਿੱਲ    
9878111445
ਅਬਿਆਣਾ ਕਲਾਂ