ਦੱਸ ਚੌਕੀਦਾਰਾਂ ਕਾਹਦੀਆ ਇਹ ਚੌਕੀਦਾਰੀਆਂ - ਬਲਤੇਜ ਸੰਧੂ ਬੁਰਜ ਲੱਧਾ

ਗੁਆਂਢ ਵਿੱਚ ਬਣੇ ਨਾ ਸੱਤ ਸਮੁੰਦਰੋਂ ਤੋਂ ਪਾਰ ਯਾਰੀਆਂ
ਦੱਸ ਚੌਕੀਦਾਰਾਂ ਤੇਰੀਆਂ ਕਾਹਦੀਆ ਇਹ ਚੌਕੀਦਾਰੀਆਂ

ਦਿੱਲੀ ਵਿੱਚ ਬੈਠੇ ਕਿਸਾਨਾਂ ਨੂੰ ਤੁਸੀਂ ਦੱਸੋ ਨਕਸਲਵਾਦੀ ਅੱਤਵਾਦੀ
ਗੁਜਰਾਤੀ ਨਕਲੀ ਕਿਸਾਨਾਂ ਨਾਲ ਫਿਰਦੇ ਪੁਗਾਉਂਦੇ ਵਫਾਦਾਰੀਆ

ਮਹਿਲਾਂ ਵਿੱਚੋਂ ਵੀਹ ਕਿਲੋਮੀਟਰ ਬੈਠੇ ਕਿਸਾਨ ਅੱਖੋਂ ਪਰੋਖੇ ਕੀਤੇ
ਹਸਪਤਾਲਾਂ ਵਿੱਚ ਜਾ ਦਿੱਤੀਆਂ ਵਧਾਈਆਂ ਮਿੱਠੀਆਂ ਕਰਾਰੀਆਂ

ਗੁਆਂਢ ਵਿੱਚ ਬਣੇ ਨਾ ਸੱਤ ਸਮੁੰਦਰੋਂ ਤੋਂ ਪਾਰ ਯਾਰੀਆਂ
ਦੱਸ ਚੌਕੀਦਾਰਾਂ ਤੇਰੀਆਂ ਕਾਹਦੀਆ ਇਹ ਚੌਕੀਦਾਰੀਆਂ

ਕਈ ਮੂਤ ਪੀ ਕੇ ਦੱਸਦੇ ਤਰੱਕੀ ਗੋਹਾ ਹੀਰਿਆਂ ਤੋਂ ਮਹਿੰਗਾ ਏ
ਚਿੜੀਆਂ ਨੂੰ ਪਿੰਜਰੇ ਚ ਕੈਦ ਕਰ ਬਾਜਾਂ ਦੀਆਂ ਨਾਪ ਦੇ ਉਡਾਰੀਆਂ

ਕਰੋਨਾ ਦੀ ਆੜ ਵਿੱਚ ਕਰੋਨਾ ਤੋਂ ਵੀ ਭੈੜਾ ਕਹਿਰ ਕਮਾ ਗਏ
ਜੀ,ਐਸ,ਟੀ ਨੋਟਬੰਦੀ ਪਿੱਛੋਂ ਆਰਡੀਨੈਂਸ ਦੀਆਂ ਆਈਆ ਵਾਰੀਆਂ

ਛੜਿਆ ਨੂੰ ਕਹਿੰਦੇ ਫਿਕਰ ਨਹੀਂ ਹੁੰਦਾ ਭੋਰਾ ਵੀ ਕਬੀਲਦਾਰੀ ਦਾ
ਤਾਹੀਓਂ ਮਹਿੰਗੇ ਸੂਟ, ਬੂਟ ਪਾ ਕੇ ਵਿਦੇਸ਼ਾ ਨੂੰ ਖਿੱਚ ਦਿੰਦਾ ਏ ਤਿਆਰੀਆਂ

ਗੁਆਂਢ ਵਿੱਚ ਬਣੇ ਨਾ ਸੱਤ ਸਮੁੰਦਰੋਂ ਤੋਂ ਪਾਰ ਯਾਰੀਆਂ
ਦੱਸ ਚੌਕੀਦਾਰਾਂ ਤੇਰੀਆਂ ਕਾਹਦੀਆ ਇਹ ਚੌਕੀਦਾਰੀਆਂ

ਬਲਤੇਜ ਸੰਧੂ ਬੁਰਜ ਲੱਧਾ
 ਜ਼ਿਲਾ ਬਠਿੰਡਾ
9465818158