ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ - ਸੁਖਪਾਲ ਸਿੰਘ ਗਿੱਲ

ਇਬਰਾਹਿਮਲਿੰਕਨ ਨੇ ਕਿਹਾ ਸੀ ਕਿ, “ਲੋਕਤੰਤਰ   ਲੋਕਾਂ ਦੀ,ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਹੁੰਦੀ ਹੈ”।ਇਸ ਤੇ ਇੱਕ ਹੋਰ ਦਾਰਸ਼ਨਿਕ ਨੇ ਵਿਅੰਗਆਤਮਿਕ ਲਹਿਜੇ ਚ ਕਿਹਾ ਸੀ, ਕਿ ਲੋਕਤੰਤਰ ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਦੀ ਪਿੱਠ ਤੇ ਤੋੜਨਾ ਹੈ”।ਇਸ ਸਭ ਕਾਸੇ ਤੋ ਅੱਗੇ ਚੱਲ ਕੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਰਾਜਨੀਤੀ ਨੂੰ ਦੇਖਿਆ ਜਾਵੇ ਤਾ ਲੋਕਤੰਤਰ ਦਾ ਅਰਥ, “ਲੋਕਾਂ ਦਾ ਡੰਡਾ,ਲੋਕਾਂ ਦੁਆਰਾ ਲੋਕਾਂ ਨੇ ਆਪਣੀ ਪਿੱਠ ਤੇ ਤੁੜਵਾਉਣਾ ਹੁੰਦਾ ਹੈ”ਵਜੋਂ ਦੇਖਿਆਜਾ ਸਕਦਾ ਹੈ।ਬੜੀ ਹੈਰਾਨੀ ਹੈ ਕਿ ਜਿਸਦੇ ਫਾਇਦੇ ਇਸ ਤਰ੍ਹਾਂ ਦੱਸਦੇ ਹੋ ਜਿਵੇਂ ਕਿਸੇ ਅਣਜਾਣ ਦਰਜੀ ਨੇ ਪਜ਼ਾਮਾ ਬਣਾਉਣ ਦੀ ਥਾਂ ਕੱਛਾ ਬਣਾ ਦਿੱਤਾ ਤੇ ਕੱਛੇ ਦੇ ਫਾਇਦੇ ਦੱਸਕੇ ਆਪਣੀ ਭੁੱਲ ਨੂੰ ਲੁਕਾਉਂਦਾ ਰਿਹਾ।ਅੱਜ ਦੇ ਕਿਸਾਨੀ ਸੰਘਰਸ਼ ਦੇ ਪ੍ਰਸੰਗ ਵਿੱਚ ਇਉਂ ਲੱਗਦਾ ਹੈ ਕਿ ਲੋਕਤਿੰਤਰ ਦੀ ਅਸਲੀ ਪ੍ਰੀਭਾਸ਼ਾ ਉੱਡ—ਪੁੱਡ ਗਈ ਹੈ।
                                    ਲੋਕਤੰਤਰ ਵਲੋ ਵਿਕਾਸ,ਪ੍ਰਸ਼ਾਸਨ ਨੂੰ ਗੋਲ ਸਥਾਪਤ ਕਰਨ ਦਾ ਟੀੱਚਾ ਮੰਨਕੇ ਚੱਲਣਾ ਹੁੰਦਾ ਹੈ।ਜਿਸ ਵਿੱਚੋ ਖੇਤੀ ਖੇਤਰ ਵੀ ਇੱਕ ਹੈ।ਲੋਕਤੰਤਰ ਨੂੰ ਵਿਕਾਸ ਲਈ ਪ੍ਰਸ਼ਾਸਨ ਦੀ ਸਮਰੱਥਾ ਵਧਾਉਣ ਦੇ ਇਵਜ ਵਜੋ ਦੇਖਣਾ ਚਾਹੀਦਾ ਹੈ।ਇਸ ਦਾ ਮਕਸਦ ਰਾਸ਼ਟਰ ਨਿਰਮਾਣ ਲੋਕਾਂ ਦਾ ਏਕੀਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਤੱਕ ਰਹਿਣਾ ਚਾਹੀਦਾ ਹੈ।ਇੱਥੇ ਉਲਟ ਹੈ।ਊਲਟ  ਪ੍ਰਭਾਵ  ਹੀ ਦੇਖਣ ਨੂੰ ਮਿਲਦੇ ਹਨ।ਕਿਸਾਨ ਇਸ ਅੰਦੋਲਨ ਨੂੰ ਸਫਲ ਬਣਾਕੇ ਅਪਣੀਆਂ ਆਉਣ ਵਾਲੀਆ ਪੀੜ੍ਹੀਆਂ ਦੇ ਭਵਿੱਖੀ ਅਸਰ ਨਾਲ ਜੋੜਕੇ ਦੇਖ ਰਹੀਆ ਹਨ।ਫੋਕੇ ਬਹਿਕਾਵੇ ਕੂੜ ਪ੍ਰਚਾਰ ਨੁ ਬੇਅਸਰ ਕਰ ਰਹੀਆ ਹਨ।26 ਜਨਵਰੀ ਦੀ ਟਰੈਕਟਰ ਪ੍ਰੇਡ ਨੇ ਕਿਸਾਨੀ ਅੰਦੋਲਨ ਦੇ ਪ੍ਰਸੰਗ ਚ ਵਧੀਆ ਸੁਨੇਹਾ ਦਿੱਤਾ।ਇਸ ਤੋ ਇਲਾਵਾ ਦੁੱਧ ਨਾਲ ਪਾਣੀ ਵੀ ਵੱਖ ਹੋ ਗਿਆ।
                                    ਪੰਜਾਬੀ ਕਿਸਾਨਾਂ ਨੇ ਅੰਦੋਲਨ ਦੋਰਾਨ ਹੌਸਲਾ, ਸਬਰ ਅਤੇ ਏਕਾ ਰੱਖਕੇ ਪਵਿੱਤਰ ਗੁਰਬਾਣੀ ਦਾ ਖਜ਼ਾਨਾ ਰੱਖ ਕੇ ਇਓ ਪੜ੍ਹਲਿਆ, “ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ  ਮੁਹਡੜਾ”।ਇੱਥੇ ਕੰਨਵਰ ਗਰੇਵਾਲ ਜੇਹੇ ਹੀਰੇ ਨੇ ਦੱਸ ਦਿੱਤਾ ਸੀ ਕਿ, “ਮੈਂ ਕਿਹਾ ਪਏ ਨੇ ਟਰਾਲੀਆਂ ਚ ਗੱਟੇ ਭਰੇ ਗੁੜ੍ਹ ਦੇ,ਇੱਕ ਪਾਸੇ ਕਰੇ ਬਿਨ੍ਹਾ ਹੁਣ ਕਿੱਥੇ ਮੁੜਦੇ”।ਲੋਕਤੰਤਰ ਵਿੱਚ ਪ੍ਰੇਰਣਾ ਅਤੇ ਲੋਕਾਂ ਦੀ ਮਹੱਤਤਾ ਪਹਿਲੀ ਪੋੜੀ ਹੁੰਦੀਹੈ।ਪਰ ਅੱਜ ਦੇ ਕਿਸਾਨੀ ਸੰਘਰਸ਼ ਦੇ ਸੰਦਰਭ ਵਿੱਚ ਦੋਨੋਂ ਗਾਇਬ ਹਨ।ਵਿਕਾਸ ਕਰ ਰਹੇ ਦੇਸ਼ਾਂ ਵਿੱਚ ਲੋਕਤੰਤਰ ਦੀ ਵੱਡਮੱਲੀ ਦੇਣ ਹੁੰਦੀ ਹੈ।ਲੋਕਾਂ ਦੀਆ ਆਸ਼ਾਵਾਂ ਅਤੇ ਇੱਛਾਵਾਂ ਅਨੁਸਾਰ ਸਰਕਾਰ ਨੇ ਕੰਮ ਕਰਨੇ ਹੁੰਦੇ ਹਨ।ਪਰ ਇੱਥੇ ਦੇਸ਼—ਧਰੋਹੀ ਅਤੇ ਅਸ਼ਾਂਤੀ ਫੈਲਾੳਣ ਵਾਲੇ ਤੱਤਾਂ ਵਜੋਂ ਪ੍ਰਚਾਰਿਆ ਜਾ ਰਿਹਾ ਹੈ।ਲੋਕਾਂ ਅਤੇ ਸਰਕਾਰ ਵਿੱਚ ਵੱਧ ਰਹੇ ਪਾੜੇ ਕਰਕੇ ਹੀ ਉੱਨਤੀ ਵਿੱਚ ਰੁਕਾਵਟ ਆਊਣ ਅਤੇ ਅਸ਼ਾਂਤੀ  ਫੈਲਣ ਦਾ ਡਰ ਲੱਗਾ  ਹੋਇਆ ਹੈ।ਕਿਸਾਨੀ ਕਾਨੂੰਨਾਂ ਨੂੰ ਪ੍ਰੇਰਣਾ ਰਾਹੀਂ ਸਮਝ ਅਤੇ ਸਮਝਾਉਣ ਦੀ ਜਗ੍ਹਾ ਸਰਕਾਰ ਵਲੋਂ ਥੋਪਿਆ ਜਾ ਰਿਹਾ ਹੈ।ਕਿਸਾਨ ਅਤੇ ਸਰਕਾਰ ਵਿੱਚ ਪਾੜਾ ਵੱਧ ਰਿਹਾ ਹੈ।ਇੱਥੇ ਲੋਕਤੰਤਰ ਦੇ ਔਗੁਣ ਸਪੱਸ਼ਟ ਸੰਕੇਤ ਦੇ ਰਹੇ ਹਨ।ਵਿਗਿਆਨ ਅਤੇ ਉੱਨਤੀ ਦੇ ਦੋਰ ਅਤੇ ਦੋੜ ਵਿੱਚੋ ਵੀ ਪਛੜਨ ਦੀਆ ਸੰਭਾਵਨਾਵਾਂ ਵੱਧ ਰਹੀਆ ਹਨ।
                                    ਕਿਸਾਨਾਂ ਨਾਲ ਮੀਟਿੰਗਾਂ ਦੇ ਬਾਵਯੂਦ ਵੀ ਅਸਫਲਤਾ ਪੱਲ੍ਹੇ ਪੈਣੀ ਨਿਰਾਸ਼ਾਜਨਕ ਹੈ।ਇੳਂ ਪ੍ਰਤੀਤ ਹੁੰਦਾ ਹੈ,ਦਾਲ ਚ ਕੁੱਝ ਕਾਲਾ ਨਹੀਂ ਬਲਕਿ ਦਾਲ ਹੀ ਕਾਲੀ ਲੱਗਦੀ ਹੈ।ਰਾਜਨੀਤੀ ਵਿੱਚੋਂ ਲੋਕਤੰਤਰ ਦਾ ਵਰਕਾ ਹੀ ੳੱਡ ਗਿਆ ਹੈ।ਲੋਕਤੰਤਰ ਵਿੱਚ ਪ੍ਰਸ਼ਾਸਨ ਦਾ ਵਤੀਰਾ ਲੋਕਹਿੱਤਾਂ ਲਈ ਹੁੰਦਾ ਹੈ।ਪਰ ਕਿਸਾਨੀ ਅੰਦੋਲਨ ਦੇ ਚਸ਼ਮੇ ਰਾਹੀ ਦੇਖਿਆ ਜਾਵੇ ਤਾਂ ਇਹ ਵੀ ਗਾਇਬ ਲੱਗਦਾ ਹੈ।ਲੋਕਤੰਤਰ ਦੇ ਗੁਣਾਂ ਉੱਤੇ ਔਗੁਣਾ ਨੇ ਰੰਗ ਫੇਰ ਦਿੱਤਾ ਹੈ।ਜਿਸ ਤਰ੍ਹ੍ ਅੱਜ ਇੰਨ੍ਹੀਆ ਕੁਦਰਤੀ ਮਾਰਾਂ, ਸਰਕਾਰੀ  ਕਾਨੂੰਨਾਂ ਅਤੇ  ਮੋਸਮਾਂ ਵਿੱਚ ਉਲਝਿਆ ਕਿਸਾਨ ਅਸੁਰੱਖਿਆ ਮਹਿਸੁਸ ਕਰ  ਰਿਹਾ ਹੈ,ਉਸੇ ਤਰ੍ਹਾਂ ਸਰਕਾਰਾਂ ਨੂੰ ਤਰਸ ਕਰ ਲੈਣਾ ਚਾਹੀਦਾ ਹੈ।ਭਾਰਤਮਾਤਾ ਦੇ ਸਿਰ ਤੇ ਲੋਕਤੰਤਰ  ਦੀ ਓਟ,ਲੋਟ—ਪੋਟ ਹੋ ਗਈ ਲੱਗਦੀ ਹੈ।ਸਰਕਾਰ ਦਾ ਕੇਂਦਰੀਕਰਨ ਵੀ ਸਪੱਸ਼ਟ ਦਿਖਾਈ ਦਿੰਦਾ ਹੈ।ਅੱਜ ਦੇ ਨੇਤਾ ਰਾਜਨੀਤੀ ਅਤੇ ਲੋਕਤੰਤਰ ਵਿੱਚ ਕਹਾਵਤ, “ਰਾਜਨੀਤੀ ਦਾ ਅਸੂਲ ਭਾਰਾ ਜਿਹਾ ਦਾਅ ਲੱਗੇ ਤਿਹਾ ਲਾ ਲਈਏ,ਲੱਗੀ ਅੱਗ ਨਾ ਚੜ੍ਹੇ ਦਰਿਆ ਕਾਰਨ ਹੱਠ ਕਰਕੇ ਨਾ ਜਾਨ ਗਵਾ ਲਈਏ”।ਸਪੱਸ਼ਟ ਦੇਖਣ ਨੂੰ ਮਿਲਦੀ ਹੈ।ਲੋਕਤੰਤਰ ਦੇ ਮੂਲ ਭਾਵ ਤੋਂ ਪਿੱਛੇ ਹੱਟ ਕੇ ਲੋਕਾਂ ਦੀ ਸਰਕਾਰ ਮੋਕੇ ਭਾਲਕੇ ਦਾਅ ਪੇਚ ਵੀ ਖੇਡਦੀ ਜਾਪਦੀ ਹੈ।ਆਪ ਮੁਹਾਰੇ ਕਿਸਾਨਾਂ ਦਾ ਵਹੀਰਾਂ ਘੱਤਕੇ ਜਾਣ ਦਾ ਸੁਨੇਹਾ ਇਹ ਹੈ ਕਿ ਕਿਸਾਨ ਮਿੱਟੀ ਹੋਣਤੋਂ ੳੱਪਰ ਉੱਠਕੇ ਕਾਨੂੰਨੀ ਦਾਅ ਪੇਚਾਂ ਦੀ ਪਰਖ—ਪੜਚੋਲ ਵੀ ਕਰ ਲੈਂਦੇ ਹਨ।ਗਦਰੀ ਬਾਬਿਆਂ ਦੇ ਸੰਗ ਕਿਸਾਨੀ ਬਾਬੇ ਕਿਸਾਨ  ਅੰਦੋਲਨ ਨੂੰ ਜਨਅੰਦੋਲਨ ਵਿੱਚ ਬਦਲਣ ਲਈ ਵਧਾਈ ਦੇ ਪਾਤਰ ਵੀ ਹਨ।
                                    ਪੰਜਾਬੀ ਕਿਸਾਨਾਂ ਨੇ ਦੇਸ਼ ਭਗਤੀ ਦਾ ਸਬੂਤ ਦੇ ਕੇ ਅੰਦੋਲਨ ਦੀ ਅਵੱਗਿਆ ਅਤੇ ਘੁਸਪੈਠ ਨੂੰ ਨੰਗਾ ਕਰਨ ਦੀ ਕੋਸ਼ਿਸ਼ ਵੀ ਜ਼ਰੂਰ ਕੀਤੀ ਹੈ।ਸਰਕਾਰ ਜਿਨ੍ਹਾ ਨੇ ਅਵੱਗਿਆ ਕੀਤੀ,ਉਨ੍ਹਾ ਤੇ ਕਾਨੂੰਨੀ ਸਿਕੰਜਾ ਕੱਸ ਰਹੀ ਹੈ,ਪਰ ਅਵੱਗਿਆ ਕਰਨ ਵਾਲੇ ਆਪਣੀ ਗੱਲ ਨੂੰ ਠੀਕ ਰੱਖਣ ਦੀਆਂ ਦਲੀਲਾਂ ਦਿੰਦੇ ਹਨ।ਇੱਥੇ ਸਭ ਤੋ ਵੱਡੀ ਖੁਸ਼ੀ ਭਰਿਆ ਸੁਨੇ੍ਹਾ ਇਹ ਹੈ ਕਿ 26 ਜਨਵਰੀ ਨੂੰ ਆਪ ਮੁਹਾਰੇ ਪੱਜੀ ਸੰਗਤ ਨੇ ਟਰੈਕਟਰਾਂ ਨਾਲ ਸ਼ਾਨਦਾਰ ਪ੍ਰੇਡ ਕਰਕੇ ਲੋਕਤੰਤਰ ਦੀ ਪਰਿਭਾਸ਼ਾ ਸਹੀ ਪ੍ਰਭਾਸ਼ਿਤ ਕਰਨ ਦੀਮਿਸਾਲ ਪੈਦਾ ਕੀਤੀ।ਲੋਕਾਂ ਨੇ ਵੀ ਟਰੈਕਟਰ ਪ੍ਰੇਡ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸੁਨੇ੍ਹਾ ਦਿੱਤਾ।ਇੱਥੇ ਕਿਸਾਨ ਅੰਦੋਲਨ ਜਨ ਅੰਨਦੋਲਨ ਬਣਨ ਦਾ ਸ਼ਾਨਾਂਮਤੀ ਸੁਨ੍ਹੇਹਾ ਵੀ ਦਿੱਤਾ।ਸਰਕਾਰ ਦਾ ਪੱਖ ਡੇਢ ਸਾਲ ਲਈ ਕਿਸਾਨੀ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਕਹਿਣਾ ਸੱਪਸ਼ਟ ਸੰਕੇਤ ਦਿੰਦਾ ਹੈ,ਕਿ ਸਰਕਾਰ ਅਤੇ ਅਫਸਰਸ਼ਾਹੀ ਵਿੱਚ ਕਿਤੇ ਨਾ ਕਿਤੇ ਪਾੜਾ ਜ਼ਰੂਰ ਹੈ।ਕਿਸਾਨ ਦਾ ਪੱਖ ਕੇ, “ਚੋਰਮੋਹਰੀਓ”ਇਹ ਕਾਨੂੰਨ ਬਣੇ ਵੀ ਸਹੀ ਸਾਬਤ ਹੁੰਦਾਜਾਪਦਾ ਹੈ।ਇਹ ਵੀ ਸਾਬਤ ਹੁੰਦਾ ਹੈ ਕਿ ਕਿਸਾਨੀ ਕਾਨੂੰਨ ਬਣਾਏ ਨਹੀਂ ਬਲਕਿ ਬਣੇ ਬਣਾਏ ਮਿਲੇ ਹਨ।ਲੋਕਤੰਤਰ ਵਿੱਚ ਮਸਲੇ ਗੱਲਬਾਤ ਰਾਹੀ ਹੱਲ ਹੁੰਦੇ ਹਨ।ਸਰਕਾਰ ਨੇ ਗੱਲਬਾਤ ਦੇ ਕਈ ਦੋਰ ਚਲਾਏ ਵੀ ਹਨ,ਪਰ ਪਰਨਾਲਾ ਉੱਥੇ ਦਾ ਉੱਥੇ ਹੀਹੈ,“ਮੈਂ ਨਾ ਮਾਨੂੰ” ਦੀ ਸਥਿੱਤੀ ਵੀ ਬਰਕਰਾਰ ਰੱਖੀ। ਪਰ ਅੱਜ ਇਹ ਲੋੜ ਅਤੇ ਆਸ ਹੈ ਕਿ ਇਸ ਸਵੇਦਨਸ਼ੀਲ ਸੰਕਟ ਨੂੰ ਸਰਕਾਰ ਗੱਲਬਾਤ ਰਾਹੀ ਹੱਲ ਕਰੇ।ਲੋਕਾਂ ਦੀਆਂ ਭਾਵਨਾ ਦਾ ਸਤਿਕਾਰ ਕਰੇ।ਸਹੀ ਅਤੇ ਸਲੀਕੇ ਭਰਭੂਰ ਜਮਹੂਰੀਅਤ ਦਾ ਨਕਸ਼ਾ ਪੇਸ਼ ਕਰੇ। ਨਾਲ ਹੀ ਨਾਲ ਭਾਰਤ ਮਾਤਾ ਦਾ ਲੋਕਤੰਤਰੀ ਨੱਗ ਕਾਇਮ ਰੱਖੇ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781—11445