ਰਿਸ਼ਤਿਆਂ ਦੀ ਤਾਣੀ - ਮਨਦੀਪ ਗਿੱਲ ਧੜਾਕ

ਰਿਸ਼ਤਿਆਂ ਦੀ ਤਾਣੀ ਯਾਰੋ ਉਲਝਦੀ ਜਾਂਦੀ ਏ ,
ਜਿਉਂ-ਜਿਉਂ ਇਹ ਜ਼ਿੰਦਗੀ ਗੁਜ਼ਰਦੀ ਜਾਂਦੀ ਏ।

ਟੁੱਟਦੇ ਜਾਣ ਹੁਣ ਰਿਸ਼ਤਿਆਂ ਦੇ  ਬੰਧਨ ਸਾਰੇ ,
ਸ਼ਰਮੋ-ਹਯਾ ਦੀ  ਦੀਵਾਰ ਉਖੜਦੀ ਜਾਂਦੀ ਏ ।

ਪਿਆਰੀ ਹੋਈ  ਹੁਣ ਵਿਆਕਤੀਗਤ  ਆਜ਼ਾਦੀ ,
ਸਾਝੇ ਘਰਾਂ  ਵਿੱਚ ਦੀਵਾਰ  ਉਸਰਦੀ ਜਾਂਦੀ ਏ।

ਰਹੀ ਨਾ ਪਹਿਚਾਣ ਕੋਈ ਹੁਣ ਰਿਸ਼ਤਿਆ ਦੀ ,
ਪੱਛਮੀ ਦੀ ਇਹ ਨ੍ਹੇਰੀ ਯਾਾਰੋ ਝੁਲਦੀ ਜਾਂਦੀ ਏ।

ਹੁਣ ਨਾ ਖੜ੍ਹੇ ਦੁੱਖ:ਸੁਖ 'ਚ ਆਢ-ਗੁਆਢ ਕੋਈ ,
ਭਾਈਚਾਰਕ-ਸਾਝ ਵੀ ਹੁਣ  ਖੁਰਦੀ ਜਾਂਦੀ ਏ ।

ਗਿੱਲ ਸਮਝ ਨਾ ਆਵੇ ਰਿਸ਼ਤਿਆ ਦੀ ਪਹੇਲੀ ,
ਕਦੇ ਤਾਂ ਉਲਝ ਜਾਵੇ, ਕਦੇ ਸੁਲਝਦੀ ਜਾਂਦੀ ਏ।

ਮਨਦੀਪ ਗਿੱਲ ਧੜਾਕ
9988111134