ਸੰਘਰਸ਼ ਹੀ ਜ਼ਿੰਦਗੀ ਦਾ ਅਸਲੀ ਮਤਲਬ ਹੈ ਸੰਜੇ ਦੱਤ - ਵਰਿੰਦਰ ਅਜ਼ਾਦ

ਸੰਜੇ ਦੱਤ ਉਸ ਸਮੇਂ ਬਾਲੀਵੁੱਡ 'ਚ ਆਇਆ ਜਦ ਸਟਾਰ ਪੁੱਤਰ ਦਾ ਯੁੱਗ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਵੀ ਸਟਾਰ ਪੁੱਤਰ ਬਾਲੀਵੁੱਡ 'ਚ ਆਪਣੀ ਕਲਾ ਦੇ ਜ਼ੋਹਰ ਵਿਖਾ ਚੁੱਕੇ ਸਨ ਲੇਕਿਨ ਇਹ ਸਮਾਂ ਵਿਸ਼ੇਸ ਸੀ ਕਿਉਂਕਿ ਇੱਕੋ ਸਮੇਂ ਬਹੁਤ ਸਾਰੇ ਸਫ਼ਲ ਸਟਾਰਾਂ ਨੇ ਆਪਣੇ ਪੁੱਤਰ ਨੂੰ ਕਾਸਟ ਕੀਤਾ ਜਿੰਨ੍ਹਾਂ ਚ ਰਜਿੰਦਰ ਕੁਮਾਰ, ਧਰਮਿੰਦਰ, ਮਨੋਜ ਕੁਮਾਰ ਦਾ ਭਤੀਜਾ, ਸਿੰਗਰ ਕਿਸ਼ੋਰ ਕੁਮਾਰ ਦਾ ਬੇਟਾ ਅਮਿਤ ਕੁਮਾਰ, ਮੁਕੇਸ਼ ਬੇਟਾ ਨੀਤਿਨ ਮੁਕੇਸ਼ ਅਤੇ ਸੁਨੀਲ ਦੱਤ ਨੇ ਆਪਣੇ ਬੇਟੇ ਸੰਜੇ ਦੱਤ ਨੂੰ ਰੋਕੀ ਨੇ ਲਾਂਚ ਕੀਤਾ। ਇਹ ਫ਼ਿਲਮ ਮਲਟੀ-ਸਟਾਰ ਫ਼ਿਲਮ ਦੀ ਇਸ ਫ਼ਿਲਮ 'ਚ ਸੁਨੀਲ ਦੱਤ ਨੇ ਗੈਸਟ ਕਲਾਕਾਰ ਦਾ ਰੋਲ ਕੀਤਾ। ਫ਼ਿਲਮ ਖ਼ੂਬ ਚੱਲੀ ਇਸ 'ਚ ਸੰਜੇ ਦੱਤ ਦੀ ਇਮੇਜ਼ ਬਣ ਗਈ, ਇਸ ਫ਼ਿਲਮ 'ਚ ਉਸ ਨਾਲ ਨਾਇਕ ਟੀਨਾ ਮੁਨੀਮ ਸੀ।
    ਕਲਾ ਤਾਂ ਸੰਜੇ ਦੱਤ ਨੂੰ ਵਿਰਾਸਤ'ਚ ਮਿਲੀ ਸੀ, ਪਿਤਾ ਸੁਨੀਲ ਦੱਤ, ਐਕਸ਼ਨ ਕਿੰਗ ਸਟੰਟ ਸਮਾਰਟ ਕਲਾ ਤੇ ਉਨ੍ਹਾਂ ਦੇ ਰਗ-ਰਗ 'ਚ ਵਸੀ ਹੋਈ ਸੀ, ਉਨ੍ਹਾਂ ਨੇ ਬਹੁਤ ਰੋਮਾਂਟਿਕ ਅਤੇ ਦੇਸ਼ ਭਗਤੀ ਦੀਆਂ ਫਿਲਮਾਂ ਦਰਸ਼ਕਾਂ ਨੂੰ ਦਿੱਤੀਆਂ, ਸੰਜੇ ਦੱਤ ਦੀ ਮਾਤਾ ਨਰਗਿਸ ਦਾ ਬਾਲੀਵੁੱਡ ਦੀ ਲੇਡੀ ਸੁਪਰ ਸਟਾਰ ਸੀ । ਉਸ ਸਮੇਂ ਦੇ ਮਹਾਂ ਕਲਾਕਾਰਾਂ ਨਾਲ ਕੰਮ ਕੀਤਾ, ਉਸ ਦੀ ਮਦਰ ਇੰਡੀਆ ਕਾਬਲੇ ਤਾਰੀਫ਼ ਫ਼ਿਲਮ ਰਹੀ, ਜਿਸ ਕਾਰਨ ਸੁਨੀਲ ਦੱਤ ਨਾਲ ਉਸ ਦਾ ਵਿਆਹ ਹੋਇਆ ।
    ਸੰਜੇ ਦੱਤ ਦੇ ਮਾਤਾ ਪਿਤਾ ਕਾਫ਼ੀ ਸੰਸਕਾਰੀ ਸੀ ਸੋ ਉਨ੍ਹਾਂ ਨੇ ਆਪਣੇ ਬੇਟੇ ਸੰਜੇ ਦੱਤ ਨੂੰ ਚੰਗੇ ਸੰਸਕਾਰ ਦਿੱਤੇ। ਸ਼ਾਇਦ ਸੰਜੇ ਦੱਤ ਉਪਰ ਮਾਂ ਬਾਪ ਦੇ ਸੰਸਕਾਰ ਦਾ ਜ਼ਿਆਦਾ ਅਸਰ ਨਾ ਹੋਇਆ। ਉਸ ਨੇ ਆਪਣੀ ਮਰਜ਼ੀ ਦਾ ਰਸਤਾ ਚੁਣਿਆ ਤਾਂ ਹੀ ਤਾਂ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਬਾਲੀਵੁੱਡ 'ਚ ਉਸ ਨੂੰ ਚੱਕਾ ਚੌਂਦ ਸ਼ਾਇਦ ਰਾਸ ਆਏ। ਸੰਜੇ ਦੱਤ ਨਸ਼ਿਆਂ ਦਾ ਸ਼ਿਕਾਰ ਹੋ ਗਿਆ। ਨਸ਼ੇ ਦੀ ਲੱਤ ਨੇ ਉਸ ਨੂੰ ਹੀਰੋ ਤੋਂ ਨਸ਼ੇੜੀਆ ਬਣਾ ਦਿੱਤਾ। ਬੰਬਈ ਬੰਬ ਧਮਾਕਿਆਂ 'ਚ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ 'ਚ ਉਸ ਨੂੰ ਕਈ ਵਾਰ ਜੇਲ੍ਹ 'ਚ ਜਾਣਾ ਪਿਆ। ਨਿੱਜੀ ਜ਼ਿੰਦਗੀ 'ਚ ਉਸ ਨੂੰ ਸੱਚ ਮੁੱਚ ਦੇ ਕੈਦੀਆਂ ਅਤੇ ਮੁਜ਼ਰਮਾ ਕਰਨਾ ਪਿਆ। ਜੇਲ੍ਹ 'ਚ ਉਸ ਦਾ ਦੰਦ ਵੀ ਟੁੱਟ ਗਿਆ ਸੀ ।
    ਜੇਲ੍ਹ 'ਚ ਬਾਰ-ਬਾਰ ਜਾਣ ਕਾਰਨ ਉਸ ਦੇ ਫ਼ਿਲਮੀ ਕੈਰੀਅਰ ਉੱਪਰ ਮਾੜਾ ਪ੍ਰਭਾਵ ਪਿਆ। ਫਿਰ ਵੀ ਬਾਲੀਵੁੱਡ 'ਚ ਸੰਜੇ ਦੱਤ ਨੇ ਆਪਣੀ ਕਾਮਯਾਬੀ ਦਾ ਸਿੱਕਾ ਜਮਾ ਲਿਆ ।
    ਇਸ ਸਟਾਰ ਅਤੇ ਸਟਾਰ ਪੁੱਤਰ ਦਾ ਜਨਮ 29 ਜੁਲਾਈ 1959 'ਚ ਹੋਇਆ। ਸੰਜੇ ਦੱਤ ਨੇ ਆਪਣੀ ਪਹਿਚਾਣ ਖੁਦ ਬਣਾਈ। ਉਹ ਇੱਕ ਮਸ਼ਹੂਰ ਹੀਰੋ ਨਿਰਮਾਤਾ ਉਸ ਨੂੰ ਪਿਆਰ ਨਾਲ ਸੰਜੂ ਬਾਬਾ ਡੇਡਲੀ ਮੁੰਨਾ ਬਾਈ ਕਹਿ ਕੇ ਬੁਲਾਉਂਦੇ ਹਨ। ਸੰਜੇ ਦੱਤ ਕੁੱਝ ਸਮੇਂ ਲਈ ਰਾਜਨੀਤੀ 'ਚ ਵੀ ਆਇਆ । ਲੇਕਿਨ ਮੁੰਬਈ ਬੰਬ ਬਲਾਸਟ 1993 'ਚ ਚਰਚਾ 'ਚ ਆਇਆ। ਸੰਜੇ ਦੱਤ ਨੇ ਐਕਸ਼ਨ, ਰੋਮਾਂਟਿਕ, ਕਾਮੇਡੀ, ਜਜ਼ਬਾਤ ਅਤੇ ਖਲਨਾਇਕ ਵੀ ਫਿਲਮ 'ਚ ਨਜ਼ਰ ਆਇਆ। ਲੋਕ ਉਸ ਦੀਆਂ ਫ਼ਿਲਮਾਂ ਦੇ ਦੀਵਾਨੇ ਹਨ। ਪਹਿਲੀ ਸ਼ਾਦੀ ਉਸ ਦੀ ਰਿਚਾ ਸ਼ਰਮਾ ਨਾਲ 1996 'ਚ ਹੋਈ । ਬਰੈਨ ਟਿਊਮਰ ਹੋਣ ਨਾਲ ਉਸ ਦੀ ਮੌਤ ਹੋ ਗਈ । ਇਸ ਸ਼ਾਦੀ ਤੋਂ ਉਸ ਦੀ ਬੇਟੀ ਤਿਸ਼ਾਲਾ ਅਮਰੀਕਾ 'ਚ ਰਹਿ ਰਹੀ ਹੈ । ਉਸ ਤੋਂ ਬਾਅਦ ਸੰਜੇ ਦੱਤ ਨੇ ਰਿਆਲ ਨਾਲ ਵਿਆਹ ਕਰਵਾਇਆ ਤੇ ਤਲਾਕ ਹੋ ਗਿਆ ਫਿਰ 2008 'ਚ ਗੋਆ ਦੀ ਮਾਨਤਾ ਨਾਲ ਵਿਆਹ 21 ਅਕਤੂਬਰ 2010 'ਚ ਕਰਵਾਇਆ। ਉਸ ਤੋਂ ਉਸ ਨੂੰ ਜੁੜਵੇ ਦੋ ਬੱਚੇ ਪੈਦਾ ਹੋਏ। ਸੰਜੇ ਦਾ ਫ਼ਿਲਮੀ ਕੈਰੀਅਰ ਕਾਫ਼ੀ ਸੰਘਰਸ ਪੂਰਵਕ ਰਿਹਾ। ਸਭ ਤੋਂ ਪਹਿਲਾਂ ਉਸ ਨੇ ਬਚਪਨ 'ਚ ਰੇਸ਼ਮ ਔਰ ਸ਼ੇਰ 'ਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ। ਸੰਜੇ ਦੱਤ ਨੇ ਲਗਭਗ 100 ਕੁ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ । ਉਨ੍ਹਾਂ ਚੋਂ ਬਹੁਤ ਸਾਰੀਆਂ ਸੁਪਰ ਹਿੱਟ ਫ਼ਿਲਮਾਂ ਰਹੀਆਂ ।
    ਉਸ ਦੀਆਂ ਫ਼ਿਲਮਾਂ ਜਿਨ੍ਹਾਂ ਬਾਲੀਵੁੱਡ 'ਚ ਸਫ਼ਲਤਾ ਹਾਸਲ ਕੀਤੀ, ਖਲਨਾਇਕ ਚ ਬੱਲੂ ਬਲਰਾਮ ਦਾ ਕਿਰਦਾਰ ਦਰਸ਼ਕਾਂ ਨੂੰ ਅੱਜ ਤੱਕ ਯਾਦ ਹੈ, ਯਲਗਾਰ ਫ਼ਿਲਮ 'ਚ ਫਿਰੋਜਖਾਨ ਅਤੇ ਕਬੀਰ ਬੇਦੀ ਨਾਲ ਉਸ ਨੇ ਯਾਦਗਾਰੀ ਭੂਮਿਕਾ ਨਿਭਾਈ, ਜਿਸ ਦੀ ਕਾਫ਼ੀ ਤਾਰੀਫ਼ ਹੋਈ। ਇਸ ਫ਼ਿਲਮ ਕਾਰਨ ਉਸ ਨੂੰ ਫ਼ਿਲਮ ਫੇਅਰ ਐਵਾਰਡ ਮਿਲਿਆ। ਸਾਜਨ 'ਚ ਮਾਧੁਰੀ ਦੀਕਸ਼ਿਤ, ਸਲਮਾਨ ਖਾਨ ਨਾਲ ਉਸ ਦਾ ਰੋਲ ਕਾਬਲੇ ਤਾਰੀਫ਼ 'ਚ ਰਿਹਾ। ਇਸ ਫ਼ਿਲਮ ਨੂੰ ਸਾਲਾਂ ਤੱਕ ਯਾਦ ਰੱਖਿਆ ਗਿਆ। ਜਦ ਅੱਜ ਵੀ ਇਸ ਫ਼ਿਲਮ ਦਾ ਜਿਕਰ ਆਉਂਦਾ ਹੈ ਤਾਂ ਦਰਸ਼ਕ ਅੱਛ-ਅੱਛ ਕਰ ਉੱਠਦੇ ਹਨ। ਸੜਕ ਫ਼ਿਲਮ 'ਚ ਤਾਂ ਸੰਜੇ ਦੱਤ ਨੇ ਕਲਾਕਾਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ। ਪੂਜਾ ਭੱਟ ਨਾਲ ਕੀਤਾ ਕੰਮ ਸਭ ਦੀ ਨਜ਼ਰ ਆਇਆ ਕੁਰੂਕਸ਼ੇਤਰ 'ਚ ਉਸ ਦੀ ਭੂਮਿਕਾ ਕਿਸੇ ਨੂੰ ਭੁੱਲੀ ਨਹੀਂ ਇਸ ਫ਼ਿਲਮ ਦੀ ਖਾਸੀਅਤ ਇਹ ਰਹੀ ਕਿ ਟੀ.ਵੀ. ਸ਼ੌ ਆਪ ਕੀ ਅਦਾਲਤ 'ਚ ਰਜਤ ਸ਼ਰਮਾ ਵੱਲੋਂ ਸਵਾਲ ਜਵਾਬ ਇਸ ਫ਼ਿਲਮ ਬਾਰੇ। ਵਿਧਾਤਾ, ਮੁੰਨਾ ਬਾਈ ਐਮ. ਬੀ .ਐਸ. ਕਸ਼ਤਰੀਏ। ਅਗਨੀ ਪੱਥ 'ਚ ਸੰਜੇ ਦੱਤ ਦੀ ਪਹਿਚਾਣ ਇੱਕ ਹੋਰ ਰੂਪ 'ਚ ਹੋਈ । ਸੰਜੇ ਦੱਤ ਦਾ ਚਿਹਰਾ ਖਲਨਾਇਕ ਦੇ ਤੌਰ ਤੇ ਦਰਸ਼ਕਾਂ ਦੇ ਸਾਹਮਣੇ ਆਇਆ। ਇਹ ਫ਼ਿਲਮ ਸੁਪਰ ਹਿੱਟ ਰਹੀ। ਮਲਟੀ ਸਟਾਰ ਨਾਲ ਸੰਜੇ ਦੱਤ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਜਿਨ੍ਹਾਂ 'ਚ ਧਰਮਿੰਦਰ, ਅਨਿਲ ਕਪੂਰ, ਜੈਕੀ ਸਰਾਫ਼, ਸਲਮਾਨ ਖਾਨ, ਸ਼ਰਤੂਘਨ ਸਿਨਹਾ, ਕਾਦਰ ਖਾਨ, ਡੈਨੀ, ਅਜੇ ਦੇਵਗਨ, ਸੁਨੀਲ ਦੱਤ, ਵਿਨੋਦ ਖੰਨਾ, ਗੋਵਿੰਦਾ, ਆਦਿ ਕਲਾਕਾਰਾਂ ਨਾਲ ਉਸ ਨੇ ਕੰਮ ਕੀਤਾ । ਉਸ ਦੀਆਂ ਹੀਰੋਇਨਾਂ ਚ ਮਾਧੁਰੀ ਦੀਕਸ਼ਿਤ, ਕ੍ਰਿਸ਼ਮਾ ਕਪੂਰ, ਸ੍ਰੀ ਦੇਵੀ, ਜੈ ਪ੍ਰਦਾ, ਰਵੀਨਾ ਟੰਡਨ, ਸ਼ਿਲਪਾ ਸ਼ੈਟੀ, ਜੂਹੀ ਚਾਵਲਾ, ਮਮਤਾ ਕੁਲਕਰਨੀ, ਪਦਮਨੀ ਕੋਹਲਾਪੁਰੀ ਅਤੇ ਮਰੀਨ ।
    ਇਸ ਵਕਤ ਸੰਜੇ ਦੱਤ ਨਵੇਂ ਨਵੇਂ ਪ੍ਰੋਜੈਕਟ 'ਚ ਬੀਜੀ ਹੈ ਅਤੇ ਸਫ਼ਲਤਾ ਹਾਸਲ ਕਰ ਰਿਹਾ ਹੈ । ਗਜ਼ਨੀ ਵਰਗੀ ਫ਼ਿਲਮ ਪ੍ਰਮੁੱਖ ਖਲਨਾਇਕ ਦੇ ਤੌਰ ਤੇ ਨਜ਼ਰ ਆਇਆ।  


ਹਰ ਕਿਰਦਾਰ ਨੂੰ ਬਖੂਬ ਨਿਭਾਉਣ ਵਾਲਾ
ਨਾਇਕ ਸੁਨੀਲ ਦੱਤ

    ਦੇਸ਼ ਭਗਤੀ ਦਾ ਜਜਬਾ ਮਨੁੱਖਤਾ ਲਈ ਕੁੱਝ ਕਰਨ ਦਾ ਜੋਸ਼, ਇਨ੍ਹਾਂ ਸਭ ਵਿਸ਼ਿਆ ਉੱਪਰ ਬਾਲੀਵੁੱਡ 'ਚ ਅਨੇਕ ਫਿਲਮਾਂ ਦਾ ਨਿਰਮਾਣ ਹੋਇਆ। ਨਿੱਜੀ ਜਿੰਦਗੀ ਵਿੱਚ ਬਾਲੀਵੁੱਡ ਅਭਿਨੇਤਾ ਸੁਨੀਲ ਸੱਤ ਅੰਦਰ ਇਹ ਜਜਬਾ ਸਾਰੇ ਭਾਰਤ ਵਾਸੀਆ ਨੇ ਵੇਖਿਆ। ਪੰਜਾਬ ਦੇ ਵਿਗੜ ਰਹੇ ਹਾਲਾਤਾਂ ਦੀ ਚਿੰਤਾ ਕਰਦੇ ਹੋਏ ਸੁਨੀਲ ਦੱਤ ਨੇ ਮੰਬਈ ਤੋ ਆਪਨੀ ਬੇਟੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪੈਦਲ ਯਾਤਰਾ ਕੀਤੀ । ਜਿਸ ਭਿਆਨਕ ਰੋਗ ਨਾਲ ਉਸਦੀ ਪਤਨੀ (ਕੈਂਸਰ) ਨਾਲ ਇਸ ਦੁਨੀਆ ਤੋ ਅਲਵਿਦਾ ਹੋ ਗਈ । ਉਸ ਕੈਂਸਰ ਦੇ ਖਿਲਾਫ ਉਸ ਸਮਿਤਾ ਪਾਟਿਲ ਅਤੇ ਖੁਸ਼ਬੂ ਨਾਲ ਮਿਲ ਕੇ ਫਿਲਮ ਦਰਦ ਕਾ ਰਿਸ਼ਤਾ ਨਿਰਮਾਨ ਕੀਤਾ । ਇਸ ਮਹਾਨ ਕਲਾਕਾਰ ਦੇ ਜੀਵਨ ਬਾਰੇ ਕੁੱਝ ਜਾਣਕਾਰੀ ਸਾਂਝੇ ਕਰ ਰਹੇ ਹਾਂ ।

ਸ਼ੁਰੂਆਤ ਦਾ ਦੌਰ
    ਸੁਨੀਲ ਦੱਤ ਨੇ ਬਾਲੀਵੁੱਡ ਨੂੰ ਲੱਗਭਗ ਹਰ ਤਰ੍ਹਾਂ ਦੀਆਂ ਫਿਲਮਾ ਦਿੱਤੀਆਂ ਸੁਨੀਲ ਦੱਤ ਨੇ ਅਪਣੀ ਜਿੰਦਗੀ 'ਚ ਅਨੇਕ ਦੌਰ ਵੇਖੇ ਹਰ ਇੱਕ ਦੋਰ ਸੁਨੀਲ ਦੱਤ ਸਫਲਤਾ ਦੀਆ ਪੌੜੀਆਂ ਚੜ੍ਹਦਾ ਗਿਆ,  ਰਾਜ ਕਪੂਰ ਸਾਹਿਬ, ਰਾਜ ਕਪੂਰ, ਦਲੀਪ ਕੁਮਾਰ, ਦੇਵਾ ਅਨੰਦ ਸਾਹਿਬ ਦੇ ਰਿਹਾ ਉਸ ਤੋ ਬਾਅਦ ਧਰਮਿੰਦਰ, ਸ਼ਤਰੂ ਘਨ ਸਿੰਹਨਾ, ਅਜੀਤ, ਰਣਜੀਤ, ਰਜੇਸ਼ ਖੰਨਾ, ਪ੍ਰਾਣ ਵਰਗੇ ਕਲਾਕਾਰ ਨਾਲ ਕੰਮ ਕੀਤਾ ਉਸ ਦੋਰ 'ਚ ਅਨੀਲ ਕਪੂਰ, ਜੈਕੀ ਸ਼ਰਾਫ,ਵਰਗੇ ਕਲਾਕਾਰ ਨਾਲ ਵੀ ਬਖੂਬ ਕੰਮ ਕੀਤਾ। ਅਭਿਨੇਤਰੀਆਂ ਵਿੱਚ ਰੇਖਾ, ਹੇਮਾ ਮਾਲਨੀ, ਰਾਖੀ, ਸ਼ਰਮੀਲਾ ਟੈਗੋਰ, ਸ਼ਬਾਨਾ ਆਜਮੀ, ਰੀਨਾ ਰਾਏ, ਜੀਨਤ ਅਮਾਨ, ਪ੍ਰਵੀਨ ਬਾਬੀ, ਬਬੀਤਾ, ਸ਼ਬਾਨਾ ਆਜ਼ਮੀ, ਪਦਮਨੀ ਨੰਦਾ, ਲੀਲਾ ਚੰਦਰ ਵਰਕਸ, ਮੌਸਮੀ ਚੈਟਰਜੀ, ਵਰਗੀਆਂ ਅਭਿਨੇਤਰੀਆਂ ਨਾਲ ਸੁਨੀਲ ਦੱਤ ਦੀ ਜੋੜੀ ਹਿਟ ਰਹੀ ।
    ਪਹਿਲੇ-ਪਹਿਲ ਸੁਨੀਲ ਦੱਤ ਨੇ ਆਪਨੇ ਕੈਰੀਅਰ ਦੀ ਸ਼ੁਰੂਆਤ ਰੇਡੀਉ ਤੋ ਕੀਤੀ, ਇਹ ਰੇਡੀਉ ਉਸ ਸਮੇਂ ਏਸ਼ੀਆ ਦਾ ਪੁਰਾਣਾ ਅਤੇ ਮਸ਼ਹੂਰ ਰੇਡੀਉ ਸੀ । ਇਸੇ ਹੀ ਰੇਡਿਉ ਤੋਂ ਸੁਨੀਲ ਦੱਤ ਨੇ ਸਮੇ ਦੀ ਮਸ਼ਹੂਰ ਅਭਿਨੇਤਰੀ ਦੀ ਇੰਟਰਵਿਊ ਕੀਤੀ ਜੋ ਬਾਅਦ 'ਚ ਸੁਨੀਲ ਦੱਤ ਦੀ ਜੀਵਨ ਸਾਥੀ ਬਣ ਕੇ ਸਾਹਮਣੇ ਆਈ ।
    ਜਦ ਸੁਨੀਲ ਦੱਤ ਬਾਲੀਵੁੱਡ 'ਚ ਆਇਆ ਦੇ ਉਸ ਸਮੇਂ ਬਾਲੀਵੁੱਡ ਸੁਨਹਿਰੀ ਦੋਰ 'ਚ ਲੰਘ ਰਿਹਾ ਸੀ, ਉਸ ਸਮੇਂ ਰਾਜ ਕਪੂਰ ਸਾਹਿਬ, ਜੁਬਲੀ ਸਟਾਰ ਰਜਿੰਦਰ, ਸੁਪਰ ਹਿਟ ਦੇਣਾ ਅਨੰਦ ਸਾਹਿਬ, ਰਾਜ ਕਪੂਰ ਵਰਗੇ ਕਲਾਕਾਰ ਆਪਣੇ ਕਲਾ ਦੇ ਜਲਵੇ ਬਿਖਾਰ ਰਹੇ ਸਨ । ਉਸ ਸਮੇ ਸੁਨੀਲ ਦੱਤ ਨੇ 1955 'ਚ ਬਤੋਰ ਹੀਰੋ ਪਲੇਟ ਫਾਰਮ 'ਚ ਕੰਮ ਕੀਤਾ, ਚਾਹੇ ਇਸ ਫਿਲਮ ਨੂੰ ਕੋਈ ਸਫਲਤਾ ਨਹੀ । ਲੇਕਿਨ ਸੁਨੀਲ ਦੱਤ ਦਾ ਫਿਲਮੀ ਸਫਰ ਸ਼ੁਰੂ ਹੋ ਗਿਆ (1957) 'ਚ ਵੱਡੇ ਸਟਾਰਾਂ ਨਾਲ ਮਦਰ ਇੰਡੀਆ ਫਿਲਮ ਦਾ ਨਿਰਮਾਨ ਹੋਇਆ, ਇਸ ਫਿਲਮ ਵਿੱਚ ਜੁਬਲੀ ਸਟਾਰ ਰਜਿੰਦਰ ਕੁਮਾਰ ਰਾਜ ਕੁਮਾਰ ਸਨ ਉਸ ਫਿਲਮ ਵਿੱਚ ਸੁਨੀਲ ਦੱਤ ਨੇ ਬਿਰਜੂ ਦਾ ਕਿਰਦਾਰ ਨਿਭਾਇਅੲ ਜੋ ਫਿਲਮ ਵਿੱਚ ਸੁਨੀਲ ਦੱਤ ਨੇ ਬਿਰਜੂ ਦਾ ਕਿਰਦਾਰ ਨਿਭਾਇਆਂ ਜੋ ਫਿਲਮ 'ਚ  ਹੀਰੋ ਪੰਨ ਨਰਗਿਸ ਦਾ ਬੇਟਾ ਹੁੰਦਾ ਹੈ । ਉਸ ਬਾਅਦ ਸੁਨੀਲ ਦੱਤ ਨੇ ਮੁੜ ਕੇ ਪਿੱਛੇ ਨਹੀ ਵੇਖਿਆ । (1957) ਪਾਇਲ (1958) ਸਾਧਨਾਂ (1956) ਏਕ ਹੀ ਰਾਸਤਾ, ਰਾਜਧਾਨੀ, ਕਿਸਮਤ ਕਾ ਖੇਲ, (1959) ਦੀਦੀ, ਜਾਗ ਉਠਾ ਇਨਸਾਨ, ਹਮ ਹਿੰਦੋਸਤਾਨੀ (1960) ਏਕ ਫੁਲ ਚਾਰ ਕਾਂਟੇ, ਦੁਨੀਆਂ ਝੁਕਤੀ ਹੈ, ਮੈਂ ਚੁੱਪ ਰਹੂ (1963) ਯੇ ਰਾਸਤੇ ਹੈ ਪਿਆਰ ਕੇ, ਆਜ ਕੱਲ, ਨਰਤਕੀ (1964) ਬੇਟੀ-ਬੇਟਾ, ਗਜਲ, ਗੁਮਰਾਹ, ਅਮਰ ਪਾਲੀ, (1965) ਵਕੱਤ, ਖਾਨਦਾਨ (1966), ਮੇਰਾ ਸਾਇਆ (1967) ਮਿਲਨ, ਹਮਰਾਜ, ਮੇਹਰਬਾਨੀ, ਪੜੋਸਨ,
    ਇਸ ਤੋਂ ਬਾਅਦ 'ਚ ਫਿਲਮ ਦਾ ਟਰੈਕ ਬਦਲਿਆ ਬਾਲੀਵੂੱਡ ਫਿਲਮ, ਸਮਲਿੰਗ, ਡਾਕੂ ਦਾ ਕਿਰਦਾਰ, ਜੋਸ਼ੀਲਾਪਨ ਦਾ ਦੋਰ ਸ਼ੁਰੂ ਹੋਇਆ ਇਸ ਸਮੇ ਦੇ ਨਾਇਕਾ 'ਚ ਧਰਮਿੰਦਰ, ਡੈਨੀ, ਵਿਨੋਦ ਖੰਨਾ, ਰਜੇਸ਼, ਅਜੀਤ, ਪ੍ਰਾਣ, ਵਰਗੇ ਅਨੇਕ ਕਲਾਕਾਰ ਨੇ ਬਾਲੀਵੂੱਡ 'ਚ ਐਂਟਰੀ ਮਾਰੀ (1971) ਰੇਸ਼ਮ ਅੋਰ ਸ਼ੇਰ, (1972) ਜੈ ਜਵਾਨ, ਜਿੰਦਗੀ, ਜਮੀਨ ਅਸਮਾਨ (1974) ਗੀਤਾ ਮੇਰਾ ਨਾਮ, (1973) ਮਨਜੀਤ ਜਗਜੀਤ (ਪੰਜਾਬੀ) ਨਹਿਲੇ ਪੇ ਦਹਿਲਾ, ਜਖਮੀ, ਪ੍ਰਾਣ ਜਾਏ ਪਰ ਵਚਨ ਨਾ ਜਾਏ, ਮੁੱਕੇਬਾਜ਼, ਕੈਦ, ਸੰਘ ਔਰ ਸੂਰਜ, ਬਦਲੇ ਕੀ ਆਗ, ਕਾਲਾ ਆਦਮੀ । ਸੁਨੀਲ ਦੱਤ ਦੇ ਨਿਰਦੇਸ਼ ਹੇਠਾਂ, ਆਗ ਕਭ ਬੁਝੇਗੀ, ਦਰਦਾ ਕਾ ਰਿਸ਼ਤਾ, ਡਾਕੂ ਅੋਰ ਜਵਾਨ ਫਿਲਮ ਬਣਾਈ ਗਈ।

ਜਨਮ ਅਤੇ ਪਰਿਵਾਰ
    ਸੁਨੀਲ ਦੱਤ ਦਾ ਜਨਮ 6 ਜੂਨ 1929 ਪਿੰਡ ਖੁਰਦ, ਜਿਲ੍ਹਾ ਜੇਹਲਮ (ਪਾਕਿਸਤਾਨ) 'ਚ ਹੋਇਆ ਸੀ । ਵੰਡ ਤੋਂ ਬਾਅਦ ਸੁਨੀਲ ਦੱਤ ਦਾ ਪ੍ਰਵਾਰ ਉੱਤਰ ਪ੍ਰਦੇਸ਼, ਲਖਨਊ ਵਿੱਚ ਆਣ ਵਸਿਆ ।
1 ਮਾਰਚ 1958 'ਚ ਸੁਨੀਲ ਦੱਤ ਦਾ ਵਿਆਹ ਨਰਗਿਸ ਨਾਲ ਹੋਇਆ।  ਵਿਆਹ ਤੋ ਬਾਅਦ ਤਿੰਨ ਬੱਚੇ ਸੰਜੇ ਦੱਤ, ਪ੍ਰਿਆ ਦੱਤ, ਨਿਰਮਤਾ ਦੱਤ, ਪ੍ਰਿਆ ਦੱਤ ਜੁਬਲੀ ਸਟਾਰ ਰਜਿੰਦਰ ਕੁਮਾਰ ਦੇ ਬੇਟੇ ਕੁਮਾਰ ਗਰੋਵਰ ਦੀ ਪਤਨੀ ਹੈ । ਸੁਨੀਲ ਦੱਤ ਨੇ ਸੰਜੇ ਦੱਤ ਨੂੰ ਰੋਕੀ ਫਿਲਮ 'ਚ ਕਾਸਟ ਕੀਤਾ ਫਿਰ ਕਾਫੀ ਸਮੇਂ ਬਾਅਦ ਮੁੰਨਾ ਬਾਈ ਐਂਮ.ਬੀ.ਬੀ.ਅੇਸ ਫਿਲਮ ਸੰਜੇ ਦੱਤ ਲਈ ਬਣਾਈ, ਸੰਜੇ ਦੱਤ ਵੀ ਬਾਲੀਵੁੱਡ ਦਾ ਸਫਲ ਸਟਾਰ ਹੈ।

ਮਾਣ ਸਨਮਾਨ ਅਤੇ ਪ੍ਰਾਪਤੀਆਂ
1964 ਫਿਲਮ ਫੇਅਰ ਐਵਾਰਡ ਵਧੀਆ ਐਕਟਰ
ਮੁਝੇ ਜੀਨੇ ਦੋ 1966 ਵਧੀਆ ਅਭਿਨੇਤਾ ਖਾਨਦਾਨ
ਬੰਗਲਾ ਫਿਲਮ ਜਰਨਲਿਸਟ ਅੇਸੋ: ਵਧੀਆ ਅਭਿਨੇਤਾ
ਪਦਮ ਸ੍ਰੀ ਭਾਰਤ ਸਰਕਾਰ ਵੱਲੋਂ 1968 ਚੌਥਾ ਨਾਗਰਿਕ ਵਧੀਆ ਕਲਾ ਖੇਤਰ

ਸਿੱਖਿਆ ਉਦਯੋਗ, ਸਹਿਤ ਵਿਗਿਆਨ ਖੇਡ
1998 ਰਜੀਵ ਗਾਂਧੀ ਰਾਸ਼ਟਰੀ ਸਦ ਭਵਨ ਐਵਾਰਡ
2005 ਦਾਦਾ ਸਾਹਿਬ ਫਾਲਕੇ ਅਕੈਡਮੀ ਵੱਲੋ ਐਵਾਰਡ
2005 ਆਈ ਐਫ ਅੇਸ ਲੀਡਰ ਵੱਲੋ ਭਾਰਤੀ ਹੋਣ ਗੌਰਵ
1984 'ਚ ਇੰਡੀਆ ਨੈਸ਼ਨਲ ਕਾਂਗਰਸ 'ਚ ਸ਼ਾਮਲ ਹੋਏ ਪੰਜ ਵਾਰ ਐਸ. ਪੀ.ਬਣ ਰਹੇ ਭਾਰਤ ਦੇ ਯੂਥ ਖੇਡ ਮੰਤਰੀ ਰਹੇ ਸੰਸਦ ਨੂੰ ਅਲਵਿਦਾ ਆੱਲ ਇੰਡੀਆ ਪ੍ਰਾਪਤੀਆਂ ਹਾਸਲ ਕਰਨ ਦੇ ਬਾਅਦ ਇਸ ਮਹਾਨ ਦੇਸ਼ ਭਗਤ ਬਾਲੀਵੁੱਡ ਦੇ ਮਹਾਨ ਕਲਾਕਾਰ ਨੇ 5 ਮਈ 2005 ਨੂੰ ਸੰਸਾਰ ਨੂੰ ਅਲਵਿਦਾ ਕਿਹਾ ਸੁਨੀਲ ਦੱਤ ਦੇ ਤੁਰ ਜਾਣ ਨਾਲ ਬਾਲੀਵੁੱਡ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ।



ਵੱਖ-ਵੱਖ ਅੰਦਾਜ 'ਚ ਦਿਖਾਈ ਦੇਣ ਵਾਲੀ
ਗਲੈਮਰ ਕਵੀਨ ਪ੍ਰਿਅੰਕਾ ਚੋਪੜਾ

ਹਾਟ ਅਤੇ ਗਲੈਮਰ ਦਿਖਾਈ ਦੇਣ ਵਾਲੀ ਪ੍ਰਿਅੰਕਾ ਚੋਪੜਾ ਹਮੇਸ਼ਾ ਹੀ ਬਾਲੀਵੁੱਡ ਦੀਆ ਸੁਰਖੀਆਂ ਦੀ ਸ਼ਾਨ ਰਹੀ ਹੈ। ਇਸ ਦੀਆਂ ਦਿਲਕਸ਼ ਅਦਾਵਾਂ ਬਾਲੀਵੁੱਡ ਦੇ ਦਿਲੋ-ਦਿਮਾਗ ਤੇ ਹਮੇਸ਼ਾ ਹੀ ਛਾਈਆਂ ਰਹੀਆਂ ਹਨ। ਅਗਰ ਇਸ ਦੇ ਗੁਣਾਂ ਦੀ ਤਾਰੀਫ ਕਰੀਏ ਤਾਂ ਅਣਗਿਣਤ ਹਨ ਉਨ੍ਹਾਂ ਦੀ ਲਗਭਗ ਅਸੰਭਵ ਹੈ। ਬਾਲੀਵੁੱਡ ਦੀ ਖਸ਼ਕਿਸਮਤੀ ਹੀ ਤਾਂ ਹੈ ਉਸ ਦੀ ਝੋਲੀ 'ਚ ਅਨਮੋਲ ਹੀਰਾ ਪਿਆ ਹੈ ਜਿਸ ਦਾ ਭਰਪੂਰ ਆਨੰਦ ਅਤੇ ਲਾਭ ਲੈ ਰਿਹਾ ਹੈ ਬਾਲੀਵੁੱਡ।
ਬਾਲੀਵੁੱਡ 'ਚ ਬਹੁਤ ਘੱਟ ਇਹੋ ਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਇੰਨੇ ਰਾਸ਼ਟਰੀ-ਅੰਤਰਰਾਸ਼ਟਰੀ ਐਵਾਰਡ ਮਿਲੇ ਹੋਣ। ਪ੍ਰਿਅੰਕਾ ਚੋਪੜਾ ਦੀ ਇਹ ਖਾਸੀਅਤ ਹੈ ਉਸ ਨੂੰ ਜੋ ਵੀ ਕਿਰਦਾਰ ਮਿਲਿਆ ਉਸ ਚ ਪੂਰੀ ਤਰ੍ਹਾਂ ਡੁੱਬ ਜਾਂਦੀ ਹੈ। ਨਤੀਜਾ ਸਭ ਤੋਂ ਵਧੀਆ ਐਕਟਰਸ ਹੋਣ ਦਾ ਮਾਣ ਹਾਸਲ ਕਰਦੀ ਹੈ ।
ਰੋਮਾਂਟਿਕ, ਸੈਕਸੀ ਕਲਾਤਮਿਕ ਭੂਮਿਕਾ ਨਿਭਾਉਣ 'ਚ ਉਸ ਨੂੰ ਮੁਹਾਰਤ ਹਾਸਲ ਹੈ ਜਿਵੇਂ ਫ਼ਿਲਮ ਨਾ ਚੱਲ ਰਹੀ ਹੋਵੇ ਇਹ ਸਭ ਨਿੱਜੀ ਜ਼ਿੰਦਗੀ ਚੱਲ ਰਿਹਾ ਹੋਵੇ। ਇਸੇ ਗ਼ਜ਼ਬ ਦੇ ਜਨੂੰਨ ਕਾਰਨ ਉਹ ਦੇਸ਼ ਵਿਦੇਸ਼ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
ਪਿਛਲੇ ਸਾਲ 2018 ਵਿੱਚ ਇਸ ਕ੍ਰਿਸ਼ਮਈ ਗਲੈਮਰ ਕਵੀਨ ਤੇ ਬਾਲੀਵੁੱਡ ਚ ਜ਼ੋਰਦਾਰ ਧਮਾਕਾ ਕੀਤਾ। ਅਮਰੀਕਾ ਦੇ ਮਸ਼ਹੂਰ ਸਿੰਗਲ ਜੋਨ ਜੋ ਉਮਰ ਚ ਉਸ ਨਾਲੋਂ ਦਸ ਸਾਲ ਛੋਟਾ ਹੈ, ਉਸ ਨਾਲ ਪਿਆਰ ਦੀਆਂ ਪੀਂਘਾਂ ਝੂਟੀਆਂ  ਉਸ ਦੇ ਪਿਆਰ ਦਾ ਜਨੂੰਨ ਸਭ ਹੱਦਾਂ ਪਾਰ ਕਰ ਗਿਆ। ਨਤੀਜਾ ਉਸ ਦੇ ਅਮਰੀਕੀ ਸਿੰਗਲ ਨਾਲ ਵਿਆਹ ਦੇ ਬੰਧਨਾਂ 'ਚ ਬਝ ਗਈ ।
ਪਿਛਲੇ ਲੰਬੇ ਸਮੇਂ ਤੋਂ ਪ੍ਰਿਅੰਕਾ ਚੋਪੜਾ ਬਾਲੀਵੁੱਡ ਤੇ ਰਾਜ ਕਰ ਰਹੀ ਹੈ। ਉਸ ਦਾ ਬਾਲੀਵੁੱਡ ਦਾ ਸਫ਼ਰ ਕੋਈ ਇਨਾਂ ਸੌਖਾ ਨਹੀਂ ਰਿਹਾ। ਇਹ ਸਿਖ਼ਰ ਦੀ ਸਫ਼ਲਤਾ ਉਸ ਨੂੰ ਕੋਈ ਥਾਲੀ ਵਿੱਚ ਪਰੋਸੀ ਹੋਈ ਨਹੀਂ ਮਿਲੀ ਅਤੇ ਨਾ ਹੀ ਉਸ ਨੂੰ ਪਿਉ ਦਾਦੇ ਦੀ ਵਿਰਾਸਤ 'ਚ ਮਿਲੀ ਹੈ। ਉਸ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।ਉਸ ਨੇ ਸਭ ਚੁਣੌਤੀਆਂ ਨੂੰ ਖਿੱੜੇ ਮੱਥੇ ਸਵੀਕਾਰ ਕੀਤਾ। ਨਤੀਜਾ ਇਸ ਕ੍ਰਿਸ਼ਮਈ ਕਵੀਨ ਤੇ ਆਪਣੀ ਕਾਮਯਾਬੀ ਦੇ ਝੰਡੇ ਬਾਲੀਵੁੱਡ ਵਿੱਚ ਗੱਡ ਦਿੱਤੇ।
ਇਸ ਚੁਲਬੁਲੀ ਗਲੈਮਰ ਹਾਟ ਕਲਾ ਦੀ ਮਾਹਿਰ ਕਵੀਨ ਦਾ ਜਨਮ 18 ਜੁਲਾਈ 1982 ਜਨਮੇਸ਼ਰ (ਬਿਹਾਰ) ਝਾਰਖੰਡ 'ਚ ਹੋਇਆ । ਪਿਤਾ ਸ੍ਰੀ ਅਸ਼ੋਕ ਚੌਪੜਾ ਜੀ ਜੋ ਸਰਕਾਰੀ ਨੌਕਰ ਹੋਣ ਕਰਕੇ ਲਖਨਊ, ਲੇਹ-ਲਦਾਖ, ਬਰੇਲੀ, ਪੂਨਾ ਅਤੇ ਉਸ ਨੂੰ ਗੋਆ ਜਾਣ ਦਾ ਮੋਕਾ ਮਿਲਿਆ  ਇਸ ਦੀ ਮਾਤਾ ਆਰਮੀ ਦੀ ਡਾਕਟਰ ਹੈ। ਇਸ ਦੀਆਂ ਕਜਨ ਭੈਣਾਂ ਵੀ ਬਾਲੀਵੁੱਡ 'ਚ ਸਰਗਰਮ ਹੈ। ਇਸ ਦਾ ਭਰਾ ਸਿਧਾਰਥ ਚੌਪੜਾ, ਇਸ ਕਵੀਨ ਦਾ ਬਚਪਨ ਪਹਾੜੀਆਂ ਵਾਦੀਆਂ ਲੇਹ-ਲਦਾਖ ਵਿੱਚ ਬੀਤਿਆ ।
ਇਸ ਦੇ ਸੰਘਰਸ਼ ਦੀ ਦਾਸਤਾਨ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ। 13 ਸਾਲ ਦੀ ਉਮਰ 'ਚ ਇਸ ਦੇ ਆਂਟੀ ਇਸ ਨੂੰ ਅਮਰੀਕਾ ਲੈ ਗਏ। ਉੱਥੇ ਉਸ ਨੂੰ ਸਾਵਲੇ ਰੰਗ ਕਾਰਨ ਰੰਗ ਭੇਦ ਦੀ ਨੀਤੀ ਦਾ ਸ਼ਿਕਾਰ ਹੋਣਾ ਪਿਆ। ਕੁੱਝ ਸਮੇਂ ਲਈ ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ । ਉਸ ਦੀ ਆਂਟੀ ਨੇ ਬਹੁਤ ਲੰਬੇ ਸਮੇਂ ਤਕ ਉਸ ਨੂੰ ਸਫ਼ਲਤਾ ਲਈ ਕੋਸ਼ਿਸਾਂ ਕੀਤੀਆ। ਨਤੀਜਾ ਸੰਨ 2000 'ਚ ਪ੍ਰਿਅੰਕਾ ਚੋਪੜਾ ਦੇ ਸਿਰ ਉੱਪਰ ਮਿਸ ਵੱਲਡ (ਵਿਸ਼ਵ ਸੁੰਦਰੀ) ਦਾ ਤਾਜ ਸੱਜਿਆ। ਪ੍ਰਿਅੰਕਾ ਚੋਪੜਾ ਭਾਰਤੀ ਛੇਵੀਂ ਮਿਸ ਵਰਲਡ ਹੈ। ਇੱਥੋਂ ਬਾਲੀਵੁੱਡ ਦਾ ਸਫ਼ਰ ਸ਼ੁਰੂ ਹੋ ਗਿਆ । ਬਾਲੀਵੁੱਡ ਨੇ ਇਸ ਨੂੰ ਫ਼ਿਲਮ ਲਈ ਆਫ਼ਰ ਦੇਣੀ ਸ਼ੁਰੂ ਕਰ ਦਿੱਤੀ । ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਨੂੰ ਬਹੁਤ ਸਫ਼ਲ ਫ਼ਿਲਮਾਂ ਦਿੱਤੀਆਂ। ਪ੍ਰਿਅੰਕਾ ਚੋਪੜਾ ਨੂੰ ਪਹਿਲਾ ਸਭ ਨਾਲੋਂ ਵਧੀਆ ਐਵਾਰਡ ਫ਼ੈਸ਼ਨ 2008 'ਚ ਮਿਲਿਆ । ਇਸ ਤੋਂ ਬਾਆਦ ਉਸ ਨੂੰ ਪੰਜ ਫ਼ਿਲਮ ਫੇਅਰ ਐਵਾਰਡ ਮਿਲੇ। ਪਹਿਲਾ ਫ਼ਿਲਮ ਫੇਅਰ ਐਵਾਰਡ ਉਸ ਨੂੰ ਇਤਰਾਜ਼ ਇਸ ਫ਼ਿਲਮ ਵਿੱਚ ਉਸ ਨੇ ਨੈਗਟਿਵ ਭੂਮਿਕਾ ਨਿਭਾਈ ਤੇ ਇਸ ਸਭ ਨਾਲੋਂ ਵਧੀਆ ਅਭਿਨੇਤਰੀ ਹੋਣ ਦਾ ਐਵਾਰਡ ਮਿਲਿਆ ।
ਇਸ ਤੋਂ ਪਹਿਲਾਂ ਉਸ ਦੀ ਪਲਾਨ, ਕਿਸਮਤ ਅਸੰਭਵ ਫ਼ਿਲਮਾਂ ਸਿਨੇਮੇ ਖਿੜਕੀ ਤੇ ਬੁਰੀ ਤਰ੍ਹਾਂ ਫਲੋਪ ਹੋਈਆਂ । ਉਸ ਅੰਦਰ ਕੁਝ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਣ ਕਾਰਨ ਉਸ ਨੂੰ ਡੇਵਿਡ ਧਵਨ ਦੀ ਫ਼ਿਲਮ '' ਮੁਝ ਸੇ ਸ਼ਾਦੀ ਕਰੋਗੀ..'' ਮਿਲੀ। ਇਹ ਫ਼ਿਲਮ ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਸੀ । ਇਹ ਫ਼ਿਲਮ ਵਿੱਚ ਐਕਸ਼ਨ ਕਿੰਗ ਅਕਸ਼ੇ ਕੁਮਾਰ ਅਤੇ ਸਲਮਾਨ ਖਾਨ ਸਨ ।
ਅੰਦਾਜ਼ ਅਤੇ ਏਤਰਾਜ਼ ਦੀ ਸਫ਼ਲਤਾ ਤੋਂ ਬਾਅਦ ਪ੍ਰਿਅੰਕਾ ਚੋਪੜਾ ਦੇ ਅਕਸ਼ੇ ਕੁਮਾਰ ਨਾਲ ਰੋਮਾਂਸ ਦੇ ਚਰਚੇ ਬਾਲੀਵੁੱਡ ਵਿੱਚ ਖ਼ੂਬ ਹੋਏ। ਇਸ ਚੁਲਬੁਲੀ ਐਕਟਰਸ ਨੇ ਸਨਮਾਲ ਖਾਨ, ਅਕਸ਼ੇ ਕੁਮਾਰ, ਜਾਨ ਇਬਰਾਹਿਮ, ਸੈਫ਼ ਅਲੀ ਖਾਨ, ਸ਼ਾਹਰੁਖ ਖਾਨ ਨਾਲ ਖ਼ੂਬ ਮੌਜ ਮਸਤੀ ਕੀਤੀ ।  
    ਭਾਰਤ ਸਰਕਾਰ ਨੇ ਇਸ ਨੂੰ 2016 ਵਿੱਚ ਪਦਮ ਸ੍ਰੀ ਐਵਾਰਡ ਨਾਲ ਨਿਵਾਜਿਆ। ਟਾਇਮਜ਼ ਮੈਗਜ਼ੀਨ ਨੇ ਪ੍ਰਿਅੰਕਾ ਚੋਪੜਾ ਨੂੰ ਭਾਰਤ ਦੀਆਂ 100 ਵਿਸ਼ੇਸ਼ ਹਸਤੀਆਂ ਵਿਚ ਸ਼ਾਮਿਲ ਕੀਤਾ। 2016 ਵਿਚ ਹੀ ਅਤੇ 2017 ਵਿਚ ਵਿਸ਼ਵ ਦੀਆਂ 100 ਵਿਸ਼ੇਸ਼ ਅੋਰਤ 'ਚ ਪ੍ਰਿਅੰਕਾ ਚੋਪੜਾ ਦੀ ਗਿਣਤੀ ਕੀਤੀ। ਇਸ ਨੂੰ ਬਿਊਟੀ ਏਸ਼ੀਆ ਕਵੀਨ ਦਾ ਵੀ ਐਵਾਰਡ ਮਿਲਿਆ। ਹਿੰਦੀ ਤੋਂ ਇਲਾਵਾ ਇਸ ਨੇ ਤਾਮਿਲ, ਮਰਾਠੀ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਕੰਮ ਕੀਤਾ ।
    ਪ੍ਰਿਅੰਕਾ ਚੋਪੜਾ ਏਸ਼ੀਆ ਦੀ ਇਕੋ ਇੱਕ ਅਭਿਨੇਤਰੀ ਹੈ ਜਿਸ ਨੂੰ ਦੱਖਣੀ ਬੈਸਟ ਐਵਾਰਡ ਮਿਲਿਆ ।
    ਬਾਜੀਰਾਉ ਮਸਤਾਨੀ, ਸਾਤ ਖੂਨ ਮਾਫ਼ 'ਚ ਉਸ ਨੂੰ ਬੈਸਟ ਸਹਿਯੋਗੀ ਕਲਾਕਾਰ ਹੋਣ ਦਾ ਬੈਸਟ ਐਵਾਰਡ ਮਿਲਿਆ। ਵਿਨੇ ਆਸ਼ੂਤੋਸ਼ ਗੋਵਾਰਿਕਰ ਦੀ ਵਾਈਟ ਸਯੋਗ ਰਾਸ਼ੀ ਵਿੱਚ ਉਸਨੇ 12 ਵੱਖ-ਵੱਖ ਰਾਸ਼ੀਆ ਦੇ ਕਿਰਦਾਰ ਨੂੰ ਬਾਖੂਬ ਨਿਭਾਇਆ । ਇਸ ਨੂੰ ਵੇਖ ਕੇ ਸਭ ਦੰਗ ਰਹਿ ਗਏ। ਇਸ ਦੇ ਫਲਸਰੂਪ ਉਸ ਨੂੰ ਵਧੀਆ ਕਲਾਕਾਰ ਹੋਣ ਦੇ ਉਸ ਨੂੰ ਐਵਾਰਡ ਮਿਲਿਆ।
ਪੱਛਮੀ ਦੇਸ਼ਾਂ ਵਿੱਚ ਉਸਦੇ ਸ਼ੌਅ ਅਕਸਰ ਚੱਲਦੇ ਹੀ ਰਹਿੰਦੇ ਹਨ, ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਵਿੱਚ ਉਸ ਨੇ ਆਪਣਾ ਖੂਬ ਨਾਮ ਬਣਾ ਲਿਆ ਹੈ। ਹਾਲੀਵੁੱਡ ਵਿੱਚ ਹਾਲ ਹੀ 'ਚ ਫ਼ਿਲਮ ਬਣ ਰਹੀ ਹੈ। ਜਿਸ 'ਚ ਉਸ ਦਾ ਵਿਸ਼ੇਸ ਰੋਲ ਹੈ, ਇਹ ਫ਼ਿਲਮ ਕਾਫ਼ੀ ਚਰਚਾ ਵਿੱਚ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਉਸ ਨੇ ਹਾਲੀਵੁੱਡ ਚ ਹੋਰ ਫ਼ਿਲਮਾਂ ਸਾਇਨ ਕੀਤੀਆਂ ਹਨ। ਛੇਤੀ ਹੀ ਦਰਸਕਾਂ ਨੂੰ ਵੇਖਣ ਨੂੰ ਮਿਲਣਗੀਆਂ। ਦਰਸ਼ਕ ਉਸ ਦਾ ਭਰਪੂਰ ਅਨੰਦ ਪ੍ਰਾਪਤ ਕਰਨਗੇ ।