ਨਾਵਲ :- ਮਮਤਾ - ਸ਼ਿਵਨਾਥ ਦਰਦੀ

ਨਾਵਲ :- ਮਮਤਾ
ਲੇਖ਼ਕ :- ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ
ਪ੍ਰਕਾਸ਼ਨ :- ਨੈਸ਼ਨਲ ਬੁੱਕ ਸ਼ਾਪ ,ਪਲੱਈਅਰ ਗਾਰਡਨ
              ਚਾਂਦਨੀ ਚੌਕ , ਦਿੱਲੀ
ਮੁੱਲ :- 350/- ਰੁਪਏ     ਸਫ਼ੇ :- 160
         'ਮਮਤਾ' ਨਾਵਲ ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ ਜੀ ਦਾ ਤੀਸਰਾ ਹੱਥ ਲਿਖਤ ਨਾਵਲ ਹੈ । ਨਾਵਲ ਦਾ ਨਾਂ ਪੜ੍ਹ ਝੱਟ , ਔਰਤ ਦੀ ਮਮਤਾ , ਸਾਡੀ , ਉਸਦੀ ਛੋਟੇ ਬੱਚੇ ਨਾਲ ਮੋਹ ਮੁਹੱਬਤ ਵੱਲ ਨਿਗਾਹ ਵੱਜਦੀ ਹੈ । ਪ੍ਰਿੰ:- ਕਾਲੜਾ ਜੀ , ਔਰਤ ਦੀ ਵੇਦਨਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ । ਪਹਿਲੇ ਦੋ ਨਾਵਲ ਵੀ ਔਰਤ ਤੇ ਅਧਾਰਿਤ ਸੀ ।  ਪ੍ਰਿੰ :- ਕਾਲੜਾ ਜੀ ਨੇ , ਆਪਣੇ ਨਾਵਲ ਚ , ਔਰਤ ਦੇ ਕਈ ਰੂਪ ਦਰਸਾਏ । ਬੱਬਲੀ ਉਰਫ਼ ਕਾਮਨੀ , ਸਵਿਤਰੀ , ਕਰੁਣਾ , ਕਮਲੇਸ਼ ਤੇ ਸਰੋਜ਼ ਦੇ ਅਲੱਗ ਅਲੱਗ ਪਾਤਰ ਬਣਾ ਪੇਸ਼ ਕੀਤੇ । ਕਿਸੇ ਪਾਤਰ ਚ , ਆਗਿਆਕਾਰੀ ਬੇਟੀ , ਕਿਸੇ ਪਾਤਰ ਚ, ਆਗਿਆਕਾਰੀ ਤੇ ਸੰਸਕਾਰੀ ਨੂੰਹ , ਕਿਸੇ ਪਾਤਰ ਚ , ਮਿਹਨਤੀ ਤੇ ਪਰਿਵਾਰ ਲਈ , ਇੱਛਾਵਾਂ ਨੂੰ ਮਾਰ ਕੁਰਬਾਨੀ ਦੇਣ ਵਾਲੀ ਔਰਤ ।
         ਪ੍ਰਿੰ :- ਕਾਲੜਾ ਜੀ ਨੇ , ਇਸ ਨਾਵਲ ਚ, ਪੈਸੇ ਦੇ ਲਾਲਚੀ ਵਿਚੋਲਿਆਂ ਦਾ ਪਰਦਾਫਾਸ਼ ਕੀਤਾ । ਜਿਹੜੇ ਪੈਸਿਆਂ ਖਾਤਰ , ਲੜਕੀਆਂ ਦੇ ਵਿਆਹ , ਝੂਠ ਬੋਲ , ਨਸ਼ਾ ਪੱਤਾ ਕਰਨ ਵਾਲੇ ਮੁੰਡਿਆਂ ਨਾਲ ਕਰਵਾਉਂਦੇ ਹਨ । ਨਸ਼ੇ ਕਰ , ਨੌਜਵਾਨ , ਕਿਵੇਂ ਲੁੱਟਾਂ-ਖੋਹਾਂ ਕਰਦੇ , ਲੋਕਾਂ ਨੂੰ  , ਕਈ ਵਾਰ ਜਾਨੋਂ ਵੀ ਮਾਰ ਦਿੰਦੇ । ਕੁਝ ਰਾਜਨੀਤਕ ਲੀਡਰ , ਨੌਜਵਾਨਾਂ ਨੂੰ ਵੋਟਾਂ ਸਮੇਂ , ਕਿਵੇਂ ਨਸ਼ੇ ਆਦੀ ਬਣਾਉਂਦੇ ਤੇ ਆਪਣੇ , ਨਜਾਇਜ਼ ਕੰਮ ਕਰਵਾਉਂਦੇ , ਦੁਕਾਨਦਾਰਾਂ ਦੇ ਦੁੱਖ ਤੇ ਛੋਟੇ ਬੱਚਿਆਂ ਦੀ ਕਰੈੱਚ ਚ, ਹਾਲਤ ਬਿਆਨ ਕੀਤੀ ਹੈ ।
     ਪ੍ਰਿੰ :- ਕਾਲੜਾ ਜੀ ਨੇ , ਨਾਵਲ ਚ , ਪੁਰਾਣੇ ਸਮੇਂ ਦੀ ਗੱਲਾਂਬਾਤਾਂ ਤੇ ਰੀਤੀ ਰਿਵਾਜਾਂ ਦਾ ਵੀ ਜ਼ਿਕਰ ਕੀਤਾ । ਪਾਣੀ ਚ ਮਧਾਣੀ ਪਾਉਣਾ , ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ , ਰੰਡੀ ਤਾਂ ਰੰਡੇਪਾ ਕੱਟ ਲਵੇ ਆਦਿ , ਅਜਿਹੇ ਮੁਹਾਵਰੇ , ਕਹਾਵਤਾਂ ਨਾਵਲ ਚ , ਕਈ ਥਾਵਾਂ ਤੇ ਵਰਤੇ । ਜ਼ੋ ਨਾਵਲ ਨੂੰ ਚਾਰ ਚੰਨ ਲਾਉਂਦੇ ਹਨ । ਨਾਵਲ ਦੀ ਸ਼ਬਦਾਵਲੀ ਪਾਤਰਾਂ ਮੁਤਾਬਕ ਵਰਤੀ ਗਈ ਹੈ । ਜ਼ੋ ਸਿੱਧੇ ਤੌਰ ਤੇ ਪਾਠਕ ਦੀ ਸਮਝ ਪੈਂਦੀ ਹੈ । ਪ੍ਰਿੰ:- ਕਾਲੜਾ ਜੀ , ਨਾਵਲ ਦੀਆਂ ਬਰੀਕੀਆਂ ਤੋਂ ਜਾਣੂ ਹਨ ਤੇ ਪਾਠਕਾਂ ਦੀ ਪਸੰਦ ਨੂੰ ਸਮਝਦੇ ਹਨ । ਜਿਸ ਤਰ੍ਹਾਂ ਪਾਠਕਾਂ ਨੇ , "ਮੁਕਤੀ" ਤੇ "ਧੁਖਦੀ ਚਾਂਦਨੀ" ਨੂੰ ਮਣਾਂ ਮੂੰਹੀਂ ਪਿਆਰ ਦਿੱਤਾ । ਉਸੇ ਤਰ੍ਹਾਂ , ਇਸ ਨਾਵਲ ਨੂੰ ਦੇਣਗੇ । ਪ੍ਰਿੰ :- ਕਾਲੜਾ ਜੀ ਦੇ ਲਈ ਦੁਆਵਾਂ । ਓਨਾਂ ਦੀ ਕਲਮ ਨਿਰੰਤਰ ਚਲਦੀ ਰਹੇ ।
                                  ਸ਼ਿਵਨਾਥ ਦਰਦੀ
                          ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।