ਮੇਰੇ ਬਿਨਾ - ਸ਼ਿਵਨਾਥ ਦਰਦੀ

ਮੇਰੇ ਬਿਨਾ , ਓਸ ਨੂੰ ,
ਯਾਰ ਰਹਿਣਾ ਆ ਗਿਆ ,
ਬਿਰਹੋ ਦਾ , ਹਰ ਦਰਦ ,
ਦਿਲ ਤੇ , ਸਹਿਣਾ ਆ ਗਿਆ ।
ਮੈਂ ਸੋਚਦਾ ਸੀ ,
ਪੱਥਰ ਹੋ ਜਾਣਗੇ , ਓਹ
ਰੇਤਾ ਵਿਚ ਗੁਆਚੀ ,
ਅੱਥਰ ਹੋ ਜਾਣਗੇ, ਓਹ
ਓਹਨਾਂ ਨੂੰ ਤਾਂ , ਬਣ ਕੇ
ਆਪੇ ਢਹਿਣਾ ਆ ਗਿਆ ।
ਮੇਰੇ ਬਿਨਾ...................
ਦਿਲ ਤੇ ਸ਼ੀਸ਼ਾ , ਜਦੋਂ
ਦੋਵੇਂ , ਟੁੱਟ ਜਾਂਦੇ ਨੇ ,
ਜੁੜੇ ਜੋੜਿਆ , ਨਾ ਜਾਵਣ
ਇਹ ਲੁੱਟ ਜਾਂਦੇ ਨੇ ,
ਗਲ ਵਿਚ ਪਾਉਣਾ ਲਾਉਣਾ ,
ਓਨਾਂ ਨੂੰ ਗਹਿਣਾ ਆ ਗਿਆ ।
ਮੇਰੇ ਬਿਨਾ ..................
ਯਾਦ ਨੂੰ , ਦਿਲ ਵਿਚ ਰੱਖ ,
ਤੁਰਦੀ ਫਿਰਦੀ ਲਾਸ਼ ਬਣੇ ਹਾਂ ,
ਹੁਣ ਆਪਣਿਆ ਲਈ , ਯਾਰਾਂ
ਅਸੀਂ ਕਾਸ਼ ਬਣੇ ਹਾਂ ,
ਦਰਦਾਂ ਦੀ ਬੁੱਕਲ ਚ ,
'ਦਰਦੀ' ਨੂੰ , ਪੈਣਾ ਆ ਗਿਆ ।
ਮੇਰੇ ਬਿਨਾ .................
                      ਸ਼ਿਵਨਾਥ ਦਰਦੀ
               ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।