ਸੁਣੋ ਪੁੱਤਰੋ ਪੰਜਾਬ ਦਿਓ - ਬਲਤੇਜ ਸੰਧੂ ਬੁਰਜ ਲੱਧਾ

ਸੁਣੋ ਪੁੱਤਰੋ ਪੰਜਾਬ ਦਿਉ ਵੇ ਆਪਸ ਵਿੱਚ ਨਾ ਲੜਿਓ
ਮਾੜਾ ਵਕਤ ਪੈ ਗਿਆ ਏ ਤੁਸੀਂ ਢਾਲ ਇੱਕ ਦੂਜੇ ਦੀ ਬਣਿਓ
ਕੱਲਿਆ ਰਹਿ ਕੇ ਇਕੱਲੀ ਇਕੱਲੀ ਉਂਗਲ ਕਮਜ਼ੋਰ ਹੋਵੇ
ਬੰਦ ਮੁੱਠੀ ਦੀ ਕੀਮਤ ਪਵੇ ਹਮੇਸ਼ਾ।।
ਇਹ ਸਭ ਦੁਸ਼ਮਣ ਦੀਆਂ ਚਾਲਾਂ ਨੇ
ਉਸ ਨੇ ਮਨਾ ਵਿੱਚ ਨਫਰਤ ਭਰ ਕੇ ਸਾਡਾ ਤੋੜਨਾ ਏਕਾ ,,,,

ਲੱਖ ਮਨਾਂ ਵਿੱਚ ਭਾਵੇਂ ਹੋਣ ਵਖਰੇਵੇਂ ਪਰ ਇੱਕ ਨਿਸ਼ਾਨਾ ਰੱਖਿਓ
ਦੁਸ਼ਮਣ ਖੇਡਦਾ ਲੂੰਬੜ ਚਾਲਾਂ ਨਜ਼ਰ ਤੁਸੀਂ ਬਾਜ ਵਾਲੀ ਰੱਖਿਓ
ਸੁਖੀ ਵਸਦਿਆ ਨਾਲ ਤਾਂ ਲੋਕ ਬਥੇਰੇ ਆਣ ਖੜਦੇ
ਹੈ ਬਹੁਤੇ ਸਾਥ ਛੱਡ ਜਾਂਦੇ ਜਦ ਭੀੜਾਂ ਪੈਣ ਅਨੇਕਾਂ।।
ਇਹ ਸਭ ਦੁਸ਼ਮਣ ਦੀਆਂ ਚਾਲਾਂ ਨੇ,,,,

ਯੋਧਿਓ ਪੰਜਾਬ ਦਿਓ ਆਪਾ ਰਲ ਮਿਲ ਦਿੱਲੀ ਜਿੱਤਣੀ
ਏਕੇ ਅਤੇ ਸਬਰ ਵਿੱਚ ਬਲ ਹੁੰਦਾ ਆਪਾ ਏਹੋ ਗੱਲ ਹੈ ਸਿੱਖਣੀ
ਦੋਗਲੇ ਵਾਰਿਸ ਗੰਗੂ ਦੇ ਸਾਡਾ ਸਬਰ ਪਰਖਦੇ ਨੇ
ਪਰ ਅਸੀਂ ਸਾਂਤ ਰਹਿ ਕੇ ਕਢਾਉਣੀਆਂ ਚੀਕਾਂ।
ਇਹ ਸਭ ਦੁਸ਼ਮਣ ਦੀਆਂ ਚਾਲਾਂ ਨੇ, ,,,,,,

ਬੁਰਜ ਲੱਧੇ ਦੇ ਬਲਤੇਜ ਸਿਆਂ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਰਹਿਣਾ
ਧਰਮਾਂ ਜਾਤਾ ਦਾ ਛੱਡ ਖਹਿੜਾ ਸਭ ਇੱਕੋ ਨੇ ਅਸੀ ਭਰਮ ਭੁਲੇਖੇ ਵਿੱਚ ਨਹੀਂ ਪੈਣਾ
ਜਿਹੜੇ ਨਸਲਵਾਦ ਖਾਲਿਸਤਾਨ ਕਹਿ ਵੰਡੀਆਂ ਪਾਉਂਦੇ
ਅਸੀਂ ਬਘੇਲ ਸਿੰਘ ਅਤੇ ਨਲੂਏ ਦੇ ਵਾਰਿਸ ਹਾ ਉਨਾਂ ਨੂੰ ਏਹੇ ਕਰਾਉਣਾ ਚੇਤਾ।
ਇਹ ਸਭ ਦੁਸ਼ਮਣ ਦੀਆਂ ਚਾਲਾਂ ਨੇ
ਉਸ ਨੇ ਮਨਾ ਵਿੱਚ ਨਫਰਤ ਭਰ ਕੇ ਸਾਡਾ ਤੋੜਨਾ ਏਕਾ, ,,,,,,

ਬਲਤੇਜ ਸੰਧੂ ਬੁਰਜ ਲੱਧਾ
 ਜ਼ਿਲਾ ਬਠਿੰਡਾ