ਕਲ ਤੇ ਅੱਜ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਕਲ  ਅੱਜ
   ਟੈਮ ਟੂੰਮ ਨੀ੍ਹ ਹੈਗਾ-----ਟੈੰਮ ਈ ਟੈੰਮ
  ਮਰਨ ਦੀ ਵਿਹਲ ਨੀ੍ਹ====ਵਿਹਲ ਈ ਸਿਰਫ਼ ਮਰਨ ਦੀ
 ਸਿਰ ਖੁਰਕਣ ਦੀ ਵਿਹਲ ਨੀ੍ਹ-----ਭਾਂਵੇ ਅਠਾਰਾਂ ਘੰਟੇ ਸਿਰ ਖੁਰਕੋ
 ਟੈੰਮ ਨੀ੍ਹ ਕਿਤੇ ਆਉਣ ਜਾਣ ਦਾ-----ਆਉਣਾ ਜਾਣਾ ਖ਼ਤਮ
 ਸਿੱਧੇ ਮੂ੍ਹੰਹ ਨੀ੍ਹ ਗਲ ਕਰਦਾ------ਦੋ ਗਜ਼ ਦੀ ਦੂਰੀ ਹੈ ਜਰੂਰੀ
ਘਰ ਟਿਕਣਾ ਮੁਸ਼ਕਿਲ--------ਨਾ ਕਰਤਾ ਗੁਨਾਹ ਦੀ ਸਜ਼ਾ
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ---ਸਾਬੁਨ ਲਾ ਕੇ 20 ਸਕਿੰਟ ਮਲੋ
ਹੱਥ ਮਲਨਾ ਪਛਤਾਉਣਾ ਸੀ-----ਹੱਥ ਮਲਨਾ ਬਹੁਤ ਜਰੁਰੀ
ਹੱਥ ਨਾਲ ਹੱਥ ਮਿਲਾਉਣਾ-----ਦੋ ਹੱਥ ਜੋੜ ਦੂਰੋਂ ਨਮਸਕਾਰ
ਕੋਹੜਿਆਂ ਤੋਂ ਦੂਰ ਰਹੀਦਾ ਸੀ૷-ਸੱਭ ਕੋਹੜੀ ਦਿੱਖ ਰਹੇ ਨੇ
ਪੰਜ ਵੀਹਾਂ ਦਾ ਸੌ ਸੀ--------ਸੱਤ ਵੀਹਾਂ ਦਾ ਸੌ ਹੈ
ਹੱਥ ਨੂੰ ਹੱਥ ਸੀ-----------ਹੱਥ ਪਰੇ ਰੱਖ
ਜੋ ਦਿਖਦਾ ਸੀ-----------ਹੈ ਨਹੀਂ
ਜੋ ਸੁਣਦਾ ਸੀ------------ਸੱਚ ਨਹੀਂ
ਰੱਖੇ ਰੱਬ ਮਾਰੇ ਕੌਣ--------ਰੱਬ ਦੀ ਪੇਸ਼ ਨਹੀਂ ਜਾ ਰਹੀ
ਗੈਰ ਹੀ ਤਾਂ ਗੈਰ ਸੀ-------ਆਪਣੇ ਵੀ ਅਜਨਬੀ ਹੋ ਗਏ  
ਸਰਕਾਰ / ਸਰਕਾਰ-------ਦੋ ਧਾਰੀ ਤਲਵਾਰ
ਬੇਈਮਾਨੀ ਭ੍ਰਸ਼ਿਟਾਚਾਰ----ਚਰਮ ਸੀਮਾ ਪਾਰ
ਕੁੱਲੀ ਗੁੱਲੀ ਜੁੱਲੀ---------ਲੋੜੀਂਦੇ ਸਾਹ
ਬੁਰਕੀ ਜੋ ਦੇਂਦੇ ਸੀ------ਅੱਥਰੂ ਦੇ ਕੇ ਚਲੇ ਗਏ
ਚਾਰ ਮੋਢੇ ਦੋ ਗਿੱਠ ਥਾਂ--------ਅੱਜ
ਦੋ ਗੱਜ ਲੱਠਾ ਮੁੱਠੀ ਭਰ ਹੰਝੂ ---ਇਕ ਲਿਫਾਫਾ ਕੇਵਲ
     ਬੇਗਾਨੇ ਹੋ ਗਏ ਖੇਤ ਖਲਿਆਨ
   ਸਿਸਟਮ ਨੇ ਖਾ ਲੈ  ਕਿੰਨੇ ਆਸਮਾਨ
ਏਤੀ ਮਾਰ ਪਈ ਕੁਰਲਾਣੈ-----ਤੈਂ ਕੀ ਦਰਦ ਨਾਂ ਆਇਆ
    ਰਣਜੀਤ ਕੌਰ ਗੁੱਡੀ  ਤਰਨ ਤਾਰਨ