ਯਾਦਾਂ ਦੇ ਝਰੋਖੇ - ਹਾਕਮ ਸਿੰਘ ਮੀਤ ਬੌਂਦਲੀ


ਸੁਣ ਚੰਨਾ ਅੱਜ ਦੀ ਰਾਤ ਮੈ ਤੈਨੂੰ
ਨੀਰ ਨਾਲ ਭਰੀਆਂ ਨੇ ਅੱਖਾਂ ,
ਇੱਕ ਚਿੱਠੀ ਲਿਖਦੀ ਹਾਂ ,,
ਪ੍ਰਦੇਸੀ ਹੋਈ ਸਿਸਕਦੀ ਜ਼ਿੰਦਗੀ
ਇੱਥੇ ਕੋਈ ਜਾਣੇ , ਨਾ ਜਾਣੇ ,,
ਸਾਡਾ ਖਿਆਲ ਆਵੇ ਜਾਂ ਨਾ ਆਵੇ ।।

ਆਪਾਂ ਅੱਜ ਦੀ ਰਾਤ ਨੂੰ, ਸੁਨਹਿਰੀ
ਵਰਕਿਆਂ ਵਿੱਚ ਪ੍ਰੋ ਲਈਏ ,,
ਇਹ ਚੰਦਰੀਆਂ ਯਾਦਾਂ ਨਾ ਆਉਣੋਂ
ਹੱਟਦੀਆਂ ਨੇ ,,
ਇਹ ਤਾਂ ਗਿੱਲੀ ਲੱਕੜੀ ਨੂੰ ਲੱਗੀ,
ਅੱਗ ਵਾਂਗ ਸਦਾ ਸੁਲਗ ਦੀਆਂ
ਰਹਿੰਦੀਆਂ ਨੇ ,,
ਇੱਥੇ ਕੌਣ ਜਾਣੇ , ਨਾ ਜਾਣੇ ,,
ਕੱਲ੍ਹ ਦਾ ਸਾਹ ਆਵੇ ਜਾਂ ਨਾ ਆਵੇ ।।

ਇਹ ਯਾਦਾਂ ਦੇ ਝਰੋਖੇ ਵਿੱਚੋਂ ਝਾਕੀ
ਜਾਂਦੇ ਹਾਂ ,,
ਅਸਮਾਨ ਤੱਕੀਏ ਕਾਲਾ ਲੱਗਦਾ
ਕੁੱਝ ਨਜ਼ਰੀਂ ਨਾ ਆਵੇਂ ,,
ਚੰਨ ਪ੍ਰਦੇਸੀ ਹੋਵੇ, ਰਾਤ ਚਾਂਦਨੀ
ਵੀ ਧੂੰਦਲੀ ਲੱਗਦੀ ਐ ,,
ਇੱਥੇ ਕੌਣ ਜਾਣੇ , ਨਾ ਜਾਣੇ ,,
ਸਾਡੀ ਯਾਦ ਕੱਲ੍ਹ ਨੂੰ ਆਵੇ ਨਾ ਆਵੇ ।।

ਘੜੀ ਦੀਆਂ ਸੂਈਆਂ ਦੀ ਟਿੱਕ ਟਿੱਕ
ਮੈਨੂੰ ਦਿਲਾਸਾ ਦਿੰਦੀਆਂ ਨੇ ,,
ਹਰ ਪਲ ਆਉਂਣ ਅਹਿਸਾਸ ਮੈਨੂੰ
ਤੇਰੇ ਦੱਸਦੀਆਂ ਰਹਿਦੀਆਂ ਨੇ ,,
ਚਾਰੇ ਪਾਸੇ ਹੈ ਮੌਤ ਜਿਹਾ ਸੰਨਾਟਾ,
ਸਾਡੇ ਅੰਦਰ ' ਹਾਕਮ ਮੀਤ ' ਤੇਰੀ
ਯਾਦ ਦਾ ਵਾਸਾ ਹੈ ,,
ਇੱਥੇ ਕੌਣ ਜਾਣੇ , ਨਾ ਜਾਣੇ ,,
ਪ੍ਰਦੇਸੀ ਵਾਰੇ ਮੁੜ ਆਵੇ ਨਾ ਆਵੇ ।।

    ਹਾਕਮ ਸਿੰਘ ਮੀਤ ਬੌਂਦਲੀ
         ਮੰਡੀ ਗੋਬਿੰਦਗੜ੍ਹ
        82880,47637