ਪਿਤਾ ਦਿਵਸ਼ ਤੇ : ਬਾਬੁਲ ਨੂੰ ਯਾਦ ਕਰਦਿਆਂ - ਅਰਸ਼ਪ੍ਰੀਤ ਸਿੱਧੂ

ਤੇਰੀ ਜਗ੍ਹਾਂ ਦੁਨੀਆਂ ਤੇ ਬਾਬੁਲ ਕੋਈ ਪਾ ਨਹੀਂ ਸਕਦਾ
ਬਣੇ ਰੱਬ ਵੀ ਜੇ ਬਾਪ ਮੇਰਾ, ਦਰਜੇ ਤੇਰੇ ਤੇ ਉਹ ਵੀ ਆ ਨਹੀਂ ਸਕਦਾ
ਜਿੰਨਾ ਕੀਤਾ ਸੀ ਤੂੰ ਮੇਰਾ, ਉਨ੍ਹਾਂ ਕੋਈ ਹੋਰ ਚਾਹ ਨਹੀਂ ਸਕਦਾ
ਧੀ ਲਈ ਹੁੰਦਾ ਬਾਬੁਲ ਜਹਾਨ, ਜਦ ਉਜੜੇ ਮੁੜ ਕੋਈ ਵਸਾ ਨਹੀ ਸਕਦਾ
ਤੂੰ ਹੀ ਮਿਲ ਜਾ ਕਿਸੇ ਰੂਪ ਚ ਆ ਕੇ ਜਿੱਥੇ ਤੂੰ ਮੈਂ ਉੱਥੇ ਆ ਨਹੀਂ ਸਕਦਾ
ਤੇਰੇ ਘਰ ਵਿੱਚ ਤੇਰਾ ਅਹਿਸਾਸ ਬਾਬੁਲ ਤਾ ਹੀ ਮੈਂ ਘਰ ਛੱਡ ਕਿਤੇ ਜਾ ਨਹੀਂ ਸਕਦਾ
ਤੇਰਾ ਦਿੱਤਾ ਨਾਮ ਪਹਿਚਾਣ ਹੈ ਮੇਰੀ ਬਿਨ ਤੇਰੇ ਮੈਂ ਕੋਈ ਪਹਿਚਾਣ ਬਣਾ ਨਹੀਂ ਸਕਦਾ
ਤੇਰੇ ਹੁੰਦਿਆ ਘਰ ਸਵਰਗ ਸੀ ਬਾਬੁਲਾ ਬਿਨ ਤੇਰੇ ਇਹ ਸਵਰਗ ਅਖਵਾ ਨਹੀਂ ਸਕਦਾ।
ਹਰ ਚੀਜ ਮਿਲੇ ਨਾਲ ਪੈਸੇ ਦੇ, ਇਕ ਮਾਂ ਬਾਪ ਜੋ ਪੈਸੇਂ ਨਾਲ ਕੋਈ ਪਾ ਨਹੀਂ ਸਕਦਾ
ਤੇਰੇ ਤੁਰ ਜਾਣ ਮਗਰੋ ਹਸਣਾ ਮੈਂ ਭੁਲਾ ਗਿਆ ਬਿਨ ਤੇਰੇ ਇਹ ਹਾਸਾ ਹੁਣ ਆ ਨਹੀਂ ਸਕਦਾ।
ਸਾਰੀ ਉਮਰ ਵੀ ਮੇਰੀ ਥੋੜੀ ਬਾਬੁਲਾ ਤੇਰਾ ਕਰਜ ਮੈਂ ਕਦੇ ਚੁਕਾ ਨਹੀਂ ਸਕਦਾ।
ਇਕ ਵਾਰ ਤਾਂ ਦੱਸ ਰੱਬਾ ਕਸੂਰ ਮੇਰਾ, ਜੋ ਮੈਂ ਬਾਬੁਲ ਦਾ ਪਿਆਰ ਪਾ ਨਹੀਂ ਸਕਦਾ।

ਅਰਸ਼ਪ੍ਰੀਤ ਸਿੱਧੂ
94786-22509