ਨਸ਼ੇ ਕਰਨਾ ਬਿਮਾਰੀ ਹੈ ਬੁੱਝੋ ਮਨ ਵਿੱਚ ਕੀ? - ਸਤਵਿੰਦਰ ਕੌਰ ਸੱਤੀ
ਅਖ਼ਬਾਰਾਂ, ਰੇਡੀਉ, ਟੀਵੀ ‘ਤੇ ਕਾਤਲਾਂ ਦੀਆਂ ਵੀ ਖ਼ਬਰਾਂ ਲਗਦੀਆਂ ਹਨ। ਫਲਾਨੇ ਕਾਤਲ ਨੂੰ ਫੜ ਲਿਆ। ਫਲਾਨੇ ਨੂੰ ਇੰਨੀ ਸਜਾ ਹੋਈ। ਫਲਾਨਾ ਭੱਜ ਗਿਆ। ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ। ਕਿਤੋਂ ਦੀ ਵੀ ਪੁਲਿਸ ਕਦੇ ਬੰਦੇ ਕਾਤਲ ਨੂੰ ਖੁੱਲ੍ਹਾ ਨਹੀਂ ਛੱਡਦੀ। ਕਿਸੇ ਨੂੰ ਹੀ ਛੱਡ ਕੇ, ਝੱਟ ਫੜ ਲੈਂਦੇ ਹਨ। ਡਰੱਗ ਵੇਚਣ ਵਾਲੇ ਵੀ ਲੋਕਾਂ ਦੇ ਕਾਤਲ ਹਨ। ਪੁਲਿਸ ਵਾਲੇ ਵੀ ਪੈਸੇ ਵੱਲੋਂ ਕਮਜ਼ੋਰ ਬੰਦਿਆ ਦੇ ਉੱਤੇ ਛਾਪੇ ਮਾਰਦੇ ਹਨ। ਤਕੜੇ ਬਲੈਕੀਏ ਦੀਆਂ ਜੜ੍ਹ ਨੂੰ ਹੱਥ ਨਹੀਂ ਪਾਉਂਦੀ। ਜਦੋਂ ਜੜ੍ਹ ਪੱਟੀ ਜਾਂਦੀ ਹੈ। ਹੋਰਾਂ ਨਾਲ ਬਹੁਤ ਦੂਰ ਤੱਕ ਧਰਤੀ ਪੱਟੀ ਜਾਂਦੀ ਹੈ। ਅਖ਼ਬਾਰਾਂ, ਰੇਡੀਉ, ਟੀਵੀ ਤੇ ਨਿੱਤ ਖ਼ਬਰਾਂ ਲਗਦੀਆਂ ਹਨ। ਨਸ਼ੇ ਵਿੱਚ ਪੁੱਤਰ ਨੇ ਮਾਂ-ਪਿਉ ਮਾਰ ਦਿੱਤੇ। ਉੱਥੇ ਬੰਦੇ ਨਸ਼ਾ ਖਾ ਕੇ ਮਰ ਗਏ। ਨਸ਼ਾ ਖਾ ਕੇ ਬੰਦਾ ਗੱਡੀ ਥੱਲੇ ਆ ਗਿਆ। ਕਈ ਘਰਾਂ ਵਿੱਚ ਐਸੀਆਂ ਔਰਤਾਂ ਹਨ। ਜਿੰਨਾ ਦਾ ਪਿਉ, ਭਰਾ, ਸਹੁਰਾ, ਦੇਵਰ, ਜੇਠ, ਪਤੀ, ਪੁੱਤਰ ਹਰ ਦੇ ਸਬ ਮਰਦ ਨਸ਼ੇੜੀ ਹਨ। ਐਸੀਆਂ ਔਰਤਾਂ ਨੇ ਕਦੇ ਆਤਮ ਹੱਤਿਆ ਨਹੀਂ ਕੀਤੀ। ਇਹ ਮਰਦਾ ਨੂੰ ਹੀ ਸ਼ੌਕ ਜਾਗਿਆ ਹੈ। ਇੰਨਾ ਦਾ ਜਿਊਣ ਦਾ ਕੋਈ ਹੱਜ ਨਹੀਂ ਹੈ। ਨਸ਼ੇੜੀਆਂ ਤੋਂ ਚੰਗਾ ਹੈ। ਔਰਤਾਂ ਆਪ ਨੌਕਰੀਆਂ ਕਰ ਲੈਣ, ਇਹ ਨਸ਼ੇ ਖਾਣ ਵਾਲੇ ਲੋਕ ਖ਼ਬਰਾਂ ਨਹੀਂ ਪੜ੍ਹਦੇ। ਅਖ਼ਬਾਰ ਪੜ੍ਹਨ ਦਾ ਸਮਾਂ ਹੀ ਨਹੀਂ ਲੱਗਦਾ ਹੋਣਾ। ਰੇਡੀਉ, ਟੀਵੀ ਸੁਣਨ, ਦੇਖਣ ਦੇ ਸਮੇਂ ਹੀ ਤਾਂ ਖਾ ਪੀ ਕੇ ਲਿਟਦੇ ਹੁੰਦੇ ਹਨ। ਐਸੇ ਲੋਕਾਂ ਨੂੰ ਆਪਣੀ ਸੋਝੀ ਨਹੀਂ ਹੈ। ਅਖ਼ਬਾਰਾਂ, ਰੇਡੀਉ, ਟੀਵੀ ਦਾ ਤਾਂ ਚੇਤਾ ਹੀ ਨਹੀਂ ਹੋਣਾ। ਅਖ਼ਬਾਰਾਂ, ਰੇਡੀਉ, ਟੀਵੀ ਨਾਲ ਬੰਦਾ ਸੁਚੇਤ ਹੋ ਜਾਂਦਾ ਹੈ। ਸੋਝੀ ਆਉਂਦੀ ਹੈ। ਅਖ਼ਬਾਰਾਂ, ਰੇਡੀਉ, ਟੀਵੀ ਤੋਂ ਗਿਆਨ ਮਿਲਦਾ। ਬੰਦਾ ਅਕਲ ਬੰਧ ਬਣਦਾ ਹੈ। ਫੇਸ ਬੁੱਕ ‘ਤੇ ਇੱਕ ਫ਼ੋਟੋ ਲੱਗੀ ਸੀ। ਇੱਕ ਪਿੰਡ ਵਿੱਚ ਨਸ਼ੇੜੀਆਂ ਦੇ ਤਿੰਨ ਸਿਵੇ ਇੱਕੋ ਸਮੇਂ ਮੱਚ ਰਹੇ ਸਨ। ਯੂਰੀਆ ਰਿਉ, ਕਣਕ ਦੀ ਦਵਾਈ, ਘਾਹ, ਹਰੇ ਪੱਤੇ, ਮੀਟ ਬੰਦਾ ਸਬ ਕੁੱਝ ਛੱਕ ਜਾਂਦਾ ਹੈ। ਯੂਰੀਆ ਰਿਉ ਨੂੰ ਚੱਟ ਕੇ ਦੇਖਣਾ ਕਿੰਨਾ ਕੌੜਾ ਹੈ? ਯੂਰੀਆ ਡੰਗਰਾਂ ਦੇ ਚਾਰੇ ‘ਤੇ ਛਿੜਕਿਆ ਜਾਂਦਾ ਹੈ। ਪਸ਼ੂ ਖਾ ਕੇ ਦੁੱਧ ਦਿੰਦੇ ਹਨ। ਇਹ ਦੁੱਧ ਆਪ ਨਹੀਂ ਵਰਤਦੇ, ਸਗੋਂ ਸਾਰਾ ਕੁੱਝ ਦੁੱਧ ਤੋਂ ਬਣਿਆ ਹੋ ਲੋਕ ਖਾਦੇ, ਦੁੱਧ ਪੀਂਦੇ ਹਨ। ਯੂਰੀਆ ਚਾਰੇ ਡੰਗਰਾਂ ਦਾ ਮੀਟ ਵੀ ਖਾਂਦੇ ਹਾਂ। ਫ਼ਸਲਾਂ ਦੀ ਕੀੜੇ ਮਾਰ ਦਵਾਈ ਜ਼ਹਿਰ ਹੈ। ਯੂਰੀਆ, ਕੀੜੇ ਮਾਰ ਦਵਾਈ ਛਿੜਕ ਕੇ ਉਦੋਂ ਹੀ ਕਿਸਾਨ ਅਨਾਜ, ਫਲ ਲੋਕਾਂ ਨੂੰ ਕੱਟ ਕੇ ਵੇਚਣ ਲੱਗ ਜਾਂਦੇ ਹਨ। ਆਪੇ ਜਾਣੇ ਅਨਜਾਣੇ ਵਿੱਚ ਖਾਂਦੇ ਹੋਣੇ ਹਨ। ਤਾਂਹੀਂ ਤਾਂ ਲੋਕਾਂ ਨੂੰ ਇੰਨੀਆਂ ਬਿਮਾਰੀਆਂ ਲਗਦੀਆਂ ਹਨ। ਮੂੰਹ, ਜੀਭ ‘ਤੇ ਛਾਲੇ ਨਿਕਲ ਆਉਂਦੇ ਹਨ। ਜੰਮਦੇ ਬੱਚੇ ਨੂੰ ਕੈਂਸਰ ਹੋ ਜਾਂਦਾ ਹੈ। ਗੁਰਦੇ, ਫੇਫੜੇ, ਲੀਵਰ ਖ਼ਰਾਬ ਹੋ ਜਾਂਦੇ ਹਨ। ਚਮੜੀ ਖ਼ਰਾਬ ਹੋ ਜਾਂਦੀ ਹੈ। ਬਾਕੀ ਕਸਰ ਨਸ਼ੇ ਪੂਰੀ ਕਰੀ ਜਾਂਦੇ ਹਨ। ਕੋਈ ਵੀ ਚੀਜ਼ ਨਸ਼ੇ, ਸ਼ਰਾਬ ਬੰਦਾ ਮਰਜ਼ੀ ਨਾਲ ਖਾਂਦਾ-ਪੀਂਦਾ ਹੈ। ਬੱਚੇ ਦੇ ਮੂੰਹ ਵਿੱਚ ਮਿਰਚ ਲਾ ਕੇ ਦੇਖਣੀ। ਉਹ ਵੀ ਥੁੱਕ ਦਿੰਦਾ ਹੈ। ਜਦੋਂ ਬੱਚਾ ਵੱਡਾ ਹੋ ਕੇ ਵੀ ਮਾਂ ਦਾ ਦੁੱਧ ਚੁਗਣੋਂ ਨਹੀਂ ਛੱਡਦਾ। ਤਾਂ ਮਾਂ ਛਾਤੀ ਦੀ ਨਿਪਲ ਨੂੰ ਮਿਰਚ, ਲੂਣ ਲਾ ਲੈਂਦੀ ਹੈ। ਬੱਚਾ ਮੁੜ ਕੇ ਮਾਂ ਦਾ ਦੁੱਧ ਚੁੰਘਣ ਦੀ ਜਿਦ ਨਹੀਂ ਕਰਦਾ। ਜੇ ਮਾਂ ਬੱਚੇ ਨੂੰ ਕੋਲ ਬੁਲਾ ਕੇ ਦੁੱਧ ਚੁੰਘਣ ਨੂੰ ਕਹੇ। ਬੱਚਾ ਹੱਸਦਾ ਹੋਇਆ ਸਿਰ ਮਾਰ ਦਿੰਦਾ ਹੈ। ਜੋ ਵੀ ਮਰਦ, ਔਰਤ ਨੌਜਵਾਨ, ਟੀਨਏਜ਼ ਨਸ਼ੇ ਕਰਦੇ ਹਨ। ਉਨ੍ਹਾਂ ਨੂੰ ਨਸ਼ੇ ਖਾਣ ਦੀ ਭਲ ਉੱਠਦੀ ਹੈ। ਉਹ ਆਪ ਨੂੰ ਕਾਬੂ ਨਹੀਂ ਕਰ ਸਕਦੇ। ਉਸੇ ਤਰਾਂ ਮਹਿਸੂਸ ਹੁੰਦਾ ਹੈ। ਜਿਵੇਂ ਰੋਟੀ ਦੀ ਭੁੱਖ ਲਗਦੀ ਹੈ। ਸ਼ਰਾਬ, ਨਸ਼ੇ, ਚਾਹ, ਪਾਣੀ ਦੁੱਧ, ਜੂਸ ਪੀਣ ਵਾਲੇ ਨੂੰ ਪੀਣ ਦਾ ਸਮਾਂ ਪਤਾ ਲੱਗ ਜਾਂਦਾ ਹੈ। ਕੁੱਝ ਵੀ ਖਾਣ ਲੱਗ ਜਾਵੋ। ਆਦਤ ਬਣ ਜਾਂਦੀ ਹੈ। ਜੋ ਨਸ਼ਾ ਕਰਦਾ ਹੈ। ਉਸ ਦੇ ਢਿੱਡ, ਦਿਮਾਗ਼ ਵਿੱਚ ਉਸੇ ਸ਼ਰਾਬ, ਨਸ਼ੇ, ਚਾਹ, ਪਾਣੀ ਦੁੱਧ, ਜੂਸ ਪੀਣ ਦੇ ਡਜੀਜ਼ ਕੀੜੇ ਹੁੰਦੇ ਹਨ। ਜੋ ਮਾਂ-ਪਿਉ ਦੇ ਜੀਨਜ਼ ਵਿਚੋਂ ਵੀ ਮਿਲਦੇ ਹਨ। ਸਬ ਦੇ ਵਿੱਚ ਹੁੰਦੇ ਹਨ। ਡਜੀਜ਼ ਕੀੜੇ ਵੈਸੇ ਸੁੱਤੇ ਰਹਿੰਦੇ ਹਨ। ਇਹ ਉਹੀ ਖਾਦੇ ਹਨ। ਜੋ ਬੰਦਾ ਖਾਂਦਾ ਹੈ। ਜੇ ਕਿਤੇ ਬੰਦਾ ਨਸ਼ਾ ਕਰ ਲਵੇ। ਡਜੀਜ਼ ਕੀੜੇ ਹੋਰ ਨਸ਼ਾ ਕਰਨ ਲਈ ਬੰਦੇ ਭੁਸ ਵਾਲੀ ਆਦਤ ਪੂਰੀ ਕਰਨ ਲਈ ਉਕਸਾਉਂਦੇ ਹਨ। ਡਜੀਜ਼ ਕੀੜੇ ਹੀ ਨਸ਼ੇ ਖਾਣ ਵਾਲੇ ਨੂੰ ਪਾਗਲ, ਬੇਹੋਸ਼ੀ ਦੀ ਹਾਲਤ ਵਿੱਚ ਕਰਦੇ ਹਨ। ਕੈਮੀਕਲ ਨਾਲ ਮਿਲ ਕੇ ਬੰਦੇ ਵਿੱਚ ਭੜਥੂ ਮਚਾ ਦਿੰਦੇ ਹਨ। ਬੰਦੇ ਦਾ ਦਿਮਾਗ ਕੰਮ ਕਰਨੋਂ ਸੋਚਣੋਂ ਹੱਟ ਜਾਂਦਾ ਹੈ। ਨਸ਼ੇੜੀ ਦਾ ਕੋਈ ਰਿਸ਼ਤੇਦਾਰ ਧੀ, ਪੁੱਤਰ, ਭਰਾ, ਪਿਉ, ਪਤੀ, ਪਤਨੀ ਨਹੀਂ ਹੈ। ਉਸ ਨੂੰ ਨਸ਼ੇ ਤੋਂ ਰੋਕਣ ਵਾਲੇ ਸਬ ਦੁਸ਼ਮਣ ਹਨ। ਹੁਣ ਤੁਸੀਂ ਦੇਖਣਾ ਹੈ। ਧੀ, ਪੁੱਤਰ, ਭਰਾ, ਪਿਉ, ਪਤੀ, ਪਤਨੀ ਜੋ ਵੀ ਨਸ਼ੇੜੀ ਹੈ। ਕੀ ਉਸ ਨੂੰ ਪਾਗਲਪਨ, ਬੇਹੋਸ਼ੀ ਵਿੱਚ ਹੀ ਰਹਿਣ ਦੇਣਾ ਹੈ? ਜਾ ਕੀ ਉਸ ਦੀ ਮਦਦ ਕਰ ਕੇ ਡਜੀਜ਼, ਕੀੜਿਆਂ ਤੋਂ ਬਚਾਉਣਾ ਹੈ? ਬਚਾਉਣ ਲਈ ਆਪਦੇ ਪਿਆਰੇ ਨੂੰ ਪਿਆਰ ਨਾਲ ਸਮਝਾਉਣਾ ਪਵੇਗਾ। ਉਨ੍ਹਾਂ ਨੂੰ ਹੋਰ ਨਸ਼ੇ ਖਾਣ ਵਾਲੇ ਲੋਕਾਂ ਦੀ ਹਾਲਤ ਦਿਖਾਉਣੀ ਪਵੇਗੀ। ਪਿਆਰ ਕੰਮ ਨਹੀਂ ਆਇਆ ਤਾਂ ਲੜਨਾ ਵੀ ਪੈ ਸਕਦਾ ਹੈ। ਪਰ ਨਸ਼ੇ ਖਾਣ ਵਾਲੇ ਨੂੰ ਛੱਡਣਾ ਨਹੀਂ ਹੈ। ਨਾਂ ਹੀ ਉਸ ਤੋ ਦੂਰ ਹੋਣਾ ਹੈ। ਨਸ਼ੇ ਕਰਨਾ ਬਿਮਾਰੀ ਹੈ। ਬਿਮਾਰ ਬੰਦੇ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਜੇ ਨਰਸਾਂ ਨੂੰ ਦਸ ਦੇਵੋ। ਬੰਦੇ ਨੂੰ ਦੌਰੇ ਪੈਂਦੇ ਹਨ। ਉਹ ਮਰੀਜ਼ ਦਾ ਬੈੱਡ ਆਪਦੀ ਕੁਰਸੀ ਕੋਲ ਡਹਾ ਲੈਂਦੀਆਂ ਹਨ। ਨਸ਼ੇ ਵਿੱਚ ਬੰਦਾ ਡਿਗ ਕੇ ਮਰ ਸਕਦਾ ਹੈ। ਉਲਟੀ ਆਉਣ, ਗਲੇ ਅੰਦਰ ਰਹਿਣ ਨਾਲ, ਚੋਕ ਹੋਣ ਨਾਲ ਹੱਥੂ ਆ ਕੇ ਨਾਲ ਸਾਹ ਬੰਦ ਹੋ ਸਕਦਾ ਹੈ। ਨਸ਼ੇ ਖਾਣ ਵਾਲੇ ਖਾਣਾ ਨਹੀਂ ਖਾਂਦੇ। ਐਸੇ ਭੁੱਖੇ ਲੋਕਾਂ ਨੂੰ ਰੋਟੀ ਖਵਾਉਣਾ ਪੁੰਨ ਦਾ ਕੰਮ ਹੈ। ਨਸ਼ੇ ਖਾਣ ਵਾਲਿਆਂ ਨੂੰ ਭੁੱਖੇ ਨਹੀਂ ਮਰਨ ਦੇਣਾ। ਜੇ ਐਸੇ ਨਸ਼ੇੜੀ ਬੰਦੇ ਮਰ ਜਾਂਦੇ ਹਨ। ਅਖ਼ਬਾਰਾਂ, ਟੀਵੀ, ਰੇਡੀਉ ‘ਤੇ ਖ਼ਬਰ ਲਗਦੀ ਹੈ। ਕਿਸਾਨ ਕਣਕ ਦੀ ਦਵਾਈ ਪੀ ਕੇ ਮਰ ਗਿਆ। ਕਿਸਾਨ ਸਿਰ ਕਰਜ਼ਾ ਬਹੁਤ ਸੀ। ਇਹ ਕੋਈ ਹੀ ਦੱਸਦਾ ਹੈ। ਬੰਦਾ ਸ਼ਰਾਬ ਜਾ ਨਸ਼ੇ ਨਾਲ ਰੱਜ ਕੇ ਜਾਂ ਨਸ਼ੇ ਦੀ ਤੋਟ ਨਾਲ ਮਰ ਗਿਆ। ਬਹੁਤ ਜ਼ਿਆਦਾ ਨਸ਼ਾ ਕਰਨ ਵਾਲੇ ਬੰਦੇ ਨੂੰ ਜੇ ਨਸ਼ਾ ਸਮੇਂ ਸਿਰ ਨਾ ਮਿਲੇ। ਖ਼ੂਨ ਦਾ ਦੌਰਾ ਘੱਟ ਜਾਂਦਾ ਹੈ। ਸ਼ੂਗਰ ਵੀ ਬਹੁਤ ਘੱਟ ਜਾਂਦੀ ਹੈ। ਦੇਖਿਆਂ ਹੋਣਾ ਹੈ। ਨਸ਼ੇੜੀ ਬਹੁਤ ਜ਼ਿਆਦਾ ਕੋਕ, ਜੂਸ ਠੰਢਾ ਪੀਂਦੇ ਹਨ। ਇਸ ਲਈ ਐਸੀ ਹਾਲਤ ਵਿੱਚ ਬੰਦੇ ਨੂੰ ਮਿੱਠਾ ਪਾਣੀ, ਜੂਸ ਬਹੁਤ ਮਾਤਰਾ ਵਿੱਚ ਦੇਣਾ ਚਾਹੀਦਾ ਹੈ। ਇੱਥੇ ਬੰਦੇ ਦਾ ਮਤਲਬ ਔਰਤ, ਮਰਦ ਦੋਨੇਂ ਹੀ ਹਨ। ਬੰਦੇ ਨੂੰ ਕਮਜ਼ੋਰੀ ਨਾਲ ਆਕਸੀਜਨ ਘਟਣ ਨਾਲ ਸੀਜਰ ਮਿਰਗੀ ਪੈਣ ਲੱਗ ਜਾਂਦੀ ਹੈ। ਦੰਦਲ ਪੈਣ ‘ਤੇ ਅੰਗੂਠਾ ਜਾਂ ਹੋਰ ਕੋਈ ਅੰਗ ਉਸ ਦੇ ਮੂੰਹ ਵਿੱਚ ਨਾ ਪਾਵੋ। ਦੰਦੀ ਨਾਲ ਉਂਗਲ ਕੱਟੀ ਜਾਂਦੀ ਹੈ। ਚਮਚੇ ਜਾਂ ਹੋਰ ਸਖ਼ਤ ਚੀਜ਼ ਨਾਲ ਦੰਦ ਟੁੱਟ ਸਕਦੇ ਹਨ। ਦੰਦਲ ਆਪੇ ਹੀ ਖੁੱਲ ਜਾਂਦੀ ਹੈ। ਦੇਖਿਆ ਸੁਣਿਆ ਹੋਣਾ ਹੈ। ਲੋਕ ਕਹਿੰਦੇ ਹਨ, “ ਮਿਰਗੀ, ਦੰਦਲ ਪਈ ਵਾਲੇ ਨੂੰ ਜੁੱਤੀ ਸੂੰਘਾਵੋ। “ ਜਦ ਤੱਕ ਬੰਦਾ ਜੁੱਤੀ ਚੁੱਕਣ ਜਾਂਦਾ, ਮੁੜਦਾ ਹੈ। ਮਿੰਟ ਦੋ ਮਿੰਟ ਵਿੱਚ ਦੰਦ ਖੁੱਲ ਜਾਂਦੇ ਹਨ। ਜੇ ਦੰਦਲ ਨਾ ਖੁੱਲ੍ਹੇ ਸਾਹ ਬੰਦ ਹੋ ਜਾਂਦਾ ਹੈ। ਬੰਦੇ ਨੂੰ ਖੜ੍ਹੇ, ਬੈਠੇ, ਪਏ ਨੂੰ ਵੀ ਦੌਰਾ ਪੈ ਸਕਦਾ ਹੈ। ਕਿਤੇ ਵੀ ਸੱਟ ਲੱਗ ਸਕਦੀ ਹੈ। ਸਿਰ ਵਿੱਚ ਵੱਜੀ ਤਾਂ ਬੰਦਾ ਮਰ ਸਕਦਾ ਹੈ। ਹੈਂਡੀਕੈਪਡ ਹੋ ਸਕਦਾ ਹੈ। ਬਹੁਤੇ ਬੰਦਿਆਂ ਨੂੰ ਨਸ਼ਾ ਨਾ ਮਿਲਣ ‘ਤੇ ਤੋੜ ਲੱਗਦੀ ਹੈ। ਸਿਰ ਦੁਖਦਾ ਹੈ। ਫਿਰ ਦੌਰਾ ਪੈਂਦਾ ਹੈ। ਤੋੜ ਲੱਗਣ ਨਾਲ ਘਬਰਾਹਟ ਹੁੰਦੀ ਹੈ। ਕਈ ਨਹਾਉਣ ਲੱਗ ਜਾਂਦੇ ਹਨ। ਜੇ ਬਾਥਰੂਮ ਦਾ ਦਰਵਾਜ਼ਾ, ਖਿੜਕੀ ਬੰਦ ਹਨ। ਨਸ਼ਾ ਨਾ ਮਿਲਣ ਵਾਲਾ ਨਸ਼ੇੜੀ ਜੇ ਗਰਮ ਪਾਣੀ ਨਾਲ ਨਹਾ ਰਿਹਾ ਹੈ। ਸ਼ਾਵਰ ਦਾ ਫੁਹਾਰਾ ਪੈਣ ਨਾਲ ਭਾਫ਼ ਨਾਲ ਆਕਸੀਜਨ ਘੱਟ ਜਾਂਦੀ ਹੈ। ਬੰਦੇ ਦਾ ਸਾਹ ਬੰਦ ਹੋ ਜਾਂਦਾ ਹੈ। ਦੌਰਾ ਪੈ ਜਾਂਦਾ ਹੈ। ਜਦੋਂ ਦੰਦਲ ਮਿੰਟ-ਦੋ ਕੁ ਮਿੰਟ ਪਿੱਛੋਂ ਖੁੱਲ੍ਹਦੀ ਹੈ ਤਾਂ ਕਈ ਬਾਰ ਉਹ ਬੰਦਾ ਘਬਰਾਹਟ ਵਿੱਚ ਹੁੰਦਾ ਹੈ। ਆਲ਼ੇ ਦੁਆਲੇ ਸੰਗਲ਼ ਤੜਾਏ ਪਸ਼ੂ ਵਾਗ ਭੱਜਦਾ ਹੈ। ਜੋ ਵੀ ਚੀਜ਼ ਮੂਹਰੇ ਹੁੰਦੀ ਹੈ। ਤੋੜੀ ਜਾਂਦਾ ਹੈ। ਐਸੇ ਬੰਦੇ ਤੋਂ ਬਚਾ ਵੀ ਕਰਨਾ। ਨਸ਼ੇੜੀ ਨੂੰ ਨਸ਼ਾ ਪਿਆਰਾ ਹੈ। ਤੁਸੀਂ ਨਹੀਂ। ਰਾਜ ਨੇ ਜਦੋਂ ਸ਼ਰਾਬ ਛੱਡੀ ਸੀ। ਇੱਕ ਦਿਨ ਤਾਂ ਉਲਟੀਆਂ ਹੀ ਲੱਗੀਆਂ ਰਹੀਆਂ ਸਨ। ਅਚਾਨਕ ਉਹ ਸ਼ਾਵਰ ਲੈਣ ਲੱਗ ਗਿਆ। ਕੈਨੇਡਾ ਵਿੱਚ ਗਰਮ ਪਾਣੀ ਦੀ ਕਮੀ ਨਹੀਂ ਹੈ। ਨਹਾਉਂਦੇ ਨੂੰ 5 ਮਿੰਟ ਹੋਏ ਹੀ ਸਨ। ਉਸ ਦੇ ਟੱਬ ਵਿੱਚ ਡਿੱਗਣ ਦਾ ਇੰਜ ਖੜਕਾ ਹੋਇਆ, ਜਿਵੇਂ ਬੰਬ ਫਟਿਆ ਹੋਵੇ। 6 ਫੁੱਟ ਦਾ ਜਵਾਨ ਮੁੰਡਾ ਡਿੱਗਾ ਸੀ। ਖੜਕਾ ਤਾਂ ਹੋਣਾ ਹੀ ਸੀ। ਘਰਦਿਆਂ ਨੂੰ ਕਾਹਲੀ ਵਿੱਚ ਪਤਾ ਨਾ ਲੱਗੇ ਕੀ ਕਰਨਾ ਹੈ? 911 ਨੂੰ ਫ਼ੋਨ ਕਰ ਦਿੱਤਾ ਸੀ। ਘਬਰਾਹਟ ਵਿੱਚ ਪਤਾ ਨਹੀਂ ਲੱਗ ਰਿਹਾ ਸੀ। ਉਸ ਨੇ ਅੰਦਰੋਂ ਲੋਕ ਲਗਾਇਆ ਹੋਇਆ ਸੀ। ਲੌਕ ਕਿਵੇਂ ਖੋਲਿਆਂ ਜਾਵੇ। ਬਾਥਰੂਮ ਦੇ ਲੋਕ ਐਸੇ ਹੁੰਦੇ ਹਨ। ਬਾਥਰੂਮ ਲੌਕ ਨੂੰ ਚਾਬੀ ਦੀ ਲੋੜ ਨਹੀਂ ਹੁੰਦੀ। ਸਿਰ ਦੀ ਸੂਈ ਜਾਂ ਕਿਸੇ ਲੋਹੇ ਦੀ ਸਖ਼ਤ ਤਾਰ, ਹੈਂਗਰ ਨਾਲ ਖੋਲਿਆਂ ਜਾ ਸਕਦਾ ਹੈ। ਉਸ ਦੀ ਮਾਂ ਦੇ ਵੀ ਵਾਲ ਕੱਟੇ ਹੋਏ ਸਨ। ਸਿਰ ‘ਤੇ ਸੂਈ ਨਹੀਂ ਸੀ। ਕੱਪੜੇ ਟੰਗਣ ਵਾਲੇ ਹੈਂਗਰ ਦੀ ਤਾਰ ਨਾਲ ਲੌਕ ਖੋਲਿਆਂ ਗਿਆ। 25 ਸਾਲਾਂ ਦਾ ਰਾਜ ਟੱਬ ਵਿੱਚ ਡਿੱਗਾ ਪਿਆ ਸੀ। ਉੱਪਰੋਂ ਦੀ ਸ਼ਾਵਰ ਦਾ ਪਾਣੀ ਚੱਲੀ ਜਾਂਦਾ ਸੀ। ਸਗੋਂ ਉਸ ਦੇ ਡਿੱਗਣ ਨਾਲ ਟੱਬ ਵਿੱਚੋਂ ਪਾਣੀ ਨਿੱਕਲਣਾ ਬੰਦ ਹੋ ਗਿਆ ਸੀ। ਟੱਬ ਦਾ ਪਾਣੀ ਭਰੀ ਜਾਂਦਾ ਸੀ। ਜੇ ਘਰ ਕੋਈ ਨਾ ਹੁੰਦਾ। ਇਹ ਮੁੰਡਾ ਪਾਣੀ ਵਿੱਚ ਡੁਬ ਕੇ ਜ਼ਰੂਰ ਮਰ ਜਾਂਦਾ। ਘਰ ਵੀ ਪਾਣੀ ਨਾਲ ਭਰ ਜਾਣਾ ਸੀ। ਕਦੇ ਘਰ ਵਿੱਚ ਵੀ ਇਕਲੇ ਨਾ ਰਹੋ। ਮਾਂ ਨੇ ਸ਼ਾਵਰ ਦਾ ਪਾਣੀ ਬੰਦ ਕੀਤਾ। ਮੁੰਡੇ ਦੇ ਦਾਦੇ, ਮਾਂ ਤੇ ਭੈਣ ਨੇ ਟੱਬ ਵਿਚੋਂ ਬਾਹਰ ਕੱਢਿਆ। ਉਸ ਦੇ ਨੰਗੇ ਲੱਕ ਉੱਤੇ ਤੌਲੀਆਂ ਸਿੱਟਿਆਂ। ਜ਼ਿਆਦਾਤਰ ਲੋਕ ਨੰਗੇ ਨਹਾਉਂਦੇ ਹਨ। ਇਸੇ ਲਈ ਅੰਮ੍ਰਿਤਧਾਰੀ ਸਿਖਾ ਵਿੱਚ ਕਛਹਿਰਾ ਨਹਾਉਣ ਪਿੱਛੋਂ ਉਤਾਰਿਆ ਜਾਂਦਾ ਹੈ। ਬਾਥਰੂਮ ਟੱਬ ਵਿੱਚ ਬਹੁਤ ਲੋਕ ਡਿਗਦੇ ਹਨ। ਸੱਟਾ ਖਾਂਦੇ ਤੇ ਮਰਦੇ ਵੀ ਹਨ। ਅੱਗੇ ਨੂੰ ਕਿਵੇਂ ਨਹਾਉਣ ਦਾ ਇਰਾਦਾ ਹੈ? ਦੰਦਲ ਅਜੇ ਵੀ ਪਈ ਹੋਈ ਸੀ। ਮਾਂ ਨੇ ਆਪਦੇ ਹੱਥ ਦਾ ਅੰਗੂਠਾ ਰਾਜ ਦੇ ਮੂੰਹ ਵਿੱਚ ਦੰਦਾ ਥੱਲੇ ਦੇਣ ਦੀ ਕੋਸ਼ਿਸ਼ ਕੀਤੀ। ਉਹ ਦੰਦਲ ਭੰਨਣੀ ਚਾਹੁੰਦੀ ਸੀ। ਰਾਜ ਦੇ ਦੰਦ ਬੰਦ ਸਨ। ਥੋੜੇ ਜਿਹੇ ਦੰਦ ਖੁੱਲ੍ਹਿਆ ਥੱਲੇ ਅੰਗੂਠਾ ਆ ਗਿਆ। ਦੰਦਾ ਦੀ ਦਾਬ ਆਉਣ ਨਾਲ ਅੰਗੂਠੇ ‘ਤੇ ਦੰਦੀ ਵੱਢੀ ਗਈ। ਮਾਂ ਦਾ ਹੱਥ ਲਹੂ ਨਾਲ ਭਰ ਗਿਆ। ਫਿਰ ਉਹ ਚਮਚਾ ਲੈ ਕੇ ਆਈ। ਇੰਨੇ ਨੂੰ ਰਾਜ ਨੂੰ ਸੁਰਤ ਆ ਗਈ। ਐਂਬੂਲੈਂਸ ਵੀ ਆ ਗਈ ਸੀ। ਰਾਜ ਦਾ ਮੂੰਹ ਵਿੰਗਾ ਹੋ ਗਿਆ ਸੀ। ਜੀਭ ‘ਤੇ ਦੰਦੀ ਵੱਡੀ ਜਾਣ ਕਰਕੇ, ਖ਼ੂਨ ਨਿਕਲ ਰਿਹਾ ਸੀ। ਐਂਬੂਲੈਂਸ ਦੇ ਕਰਮਚਾਰੀਆਂ ਨੇ ਦੱਸਿਆ, “ ਸੀਜ਼ਰ, ਦੰਦਲ ਪਏ ਤੋਂ ਮਰੀਜ਼ ਦੇ ਮੂੰਹ ਵਿੱਚ ਜੇ ਹੱਥ, ਉਗਲ ਪਾ ਲਵੋ। ਦੂਜੇ ਬੰਦੇ ਦੇ ਹੱਥ, ਉਗਲ ‘ਤੇ ਦੰਦੀ ਵੱਢੀ ਜਾ ਸਕਦੀ ਹੈ। ਚਮਚਾ ਮੂੰਹ ਵਿੱਚ ਪਾਉਣ ਨਾਲ ਦੰਦ ਟੁੱਟ ਸਕਦੇ ਹਨ। ਸੀਜ਼ਰ, ਦੰਦਲ ਆਪੇ ਖੁੱਲ ਜਾਂਦੇ ਹੁੰਦੇ ਹਨ। ਜੇ ਇਸ ਤਰਾਂ ਜ਼ਿਆਦਾ ਬਾਰ ਹੁੰਦਾ ਹੈ। ਸੀਜ਼ਰ, ਦੰਦਲ ਦੀ ਦਵਾਈ ਜ਼ਰੂਰ ਖਾਣੀ ਚਾਹੀਦੀ ਹੈ। ਮੌਤ ਹੋ ਸਕਦੀ ਹੈ। “ ਅਖ਼ਬਾਰਾਂ, ਰੇਡੀਉ, ਟੀਵੀ ਦੱਸਦੇ ਹਨ ਕਿ ਲੋਕ ਚਿੱਟੇ ਤੋਂ ਬਹੁਤ ਦੁਖੀ ਹਨ। ਕਦੇ ਨਰਮੇ ਨੂੰ ਚਿੱਟੀ ਮੱਖੀ ਪੈ ਗਈ। ਲੋਕਾਂ ਨੂੰ ਚਿੱਟੇ ਰੰਗ ਨੇ ਪੱਟ ਕੇ ਧਰਤਾ। ਇਹ ਲੋਕ ਚਿੱਟੇ ਦੇ ਪਿੱਛੇ ਬੜਾ ਲਗਦੇ ਹਨ। ਭਾਵੇਂ ਚਿੱਟੀਆਂ ਕੁੜੀਆਂ ਹੀ ਹੋਣ। ਚਿੱਟੇ ਕੱਪੜੇ ਸਾਧਾਂ ਤੇ ਚਿੱਟੇ ਰੰਗ ਨੇ ਇੰਨਾ ਨੂੰ ਖ਼ੂਬ ਠਗਿਆ ਹੈ। ਅੱਗੇ ਗੋਰੇ ਚਿੱਟੇ ਦੇਸ਼ ਨੂੰ ਲੁੱਟ ਕੇ ਲੈ ਗਏ। ਜੇ ਘਰ ਦੇ ਮਰਦ ਚਿੱਟੇ ਦਾ ਨਸ਼ਾ ਕਰਦੇ ਹਨ। ਘਰ ਵਿੱਚ ਖੁੱਲ੍ਹਾ ਹੀ ਪਿਆ ਹੋਣਾ ਹੈ। ਅੰਗੂਰਾਂ ਦੀ ਖੰਡ ਦੇ ਭੁਲੇਖੇ ਨਾਲ ਬੱਚੇ ਤੇ ਔਰਤਾਂ ਵੀ ਖਾ ਸਕਦੇ ਹਨ। ਸਬ ਨੇ ਸੁਣਿਆ ਹੈ। ਜੇ ਇਹ ਚਿੱਟਾ ਮੂੰਹ ਨੂੰ ਲੱਗ ਜਾਏ। ਛੁੱਟਦਾ ਨਹੀਂ ਹੈ। ਬੱਚਿਆਂ ਤੇ ਔਰਤਾਂ ਦਾ ਕੀ ਕਸੂਰ ਹੈ? ਕਸੂਰ ਵਾਰ ਵੇਚਣ ਖ਼ਰੀਦਣ ਵਾਲੇ ਨਹੀਂ ਹਨ। ਸਬ ਨੋਟਾਂ ਦੀ ਮਿਹਰਬਾਨੀ ਹੈ। ਬੰਦੇ ਕੋਲ ਨਾ ਵਾਧੂ ਪੈਸਾ ਹੋਵੇ, ਨਾ ਬੰਦਾ ਫ਼ਾਲਤੂ ਚੀਜ਼ਾਂ ‘ਤੇ ਪੈਸਾ ਖ਼ਰਚੇ। ਨਸ਼ੇੜੀਆਂ ਨੂੰ ਸੋਚਣਾ ਪੈਣਾ ਹੈ। ਨਸ਼ੇ ਖਾਣ ਵਾਲਿਆਂ ਦਾ ਕੀ ਹਾਲ ਹੁੰਦਾ ਹੈ। ਉਨ੍ਹਾਂ ਵਰਗਿਆਂ ਦੇ ਮਰਨ ਪਿੱਛੋਂ ਬੁੱਢੇ ਮਾਪੇ ਬੱਚੇ ਤੇ ਔਰਤਾਂ ਕਿਵੇਂ ਰੁਲਦੇ ਹਨ? ਇੱਕ ਗੱਲ ਪੱਕੀ ਹੈ। ਨਸ਼ੇ ਖਾਣ ਵਾਲਿਆਂ ਨੇ ਜੇ ਉਮਰ ਭਰ ਜਿਊਣਾ ਹੈ। ਮੰਨਣਾ ਪੈਣਾ ਹੈ। ਨਸ਼ੇ ਕਰਨਾ ਬਿਮਾਰੀ ਹੈ। ਡਾਕਟਰ ਦੀ ਸਲਾਹ ਨਾਲ ਘੱਟ ਨਸ਼ੇ ਵਾਲੀਆਂ ਗੋਲੀਆਂ ਖਾਣੀਆਂ ਹਨ। ਫਿਰ ਉਨ੍ਹਾਂ ਗੋਲੀਆਂ ਨੂੰ ਵੀ ਹੋਲੀ-ਹੋਲੀ ਛੱਡਣਾ ਹੈ। ਐਸੇ ਕਰਦੇ ਹੋਏ ਜੇ ਕਿਤੇ ਨਸ਼ਾ ਕਰ ਵੀ ਲਿਆ ਕੋਈ ਵੱਡੀ ਗੱਲ ਨਹੀਂ। ਫਿਰ ਡਾਕਟਰੀ ਸਹਾਇਤਾ ਲੈਣੀ ਹੈ। ਬਾਰ-ਬਾਰ ਕੋਸ਼ਿਸ਼ ਕਰਦੇ ਰਹਿਣਾ ਹੈ। ਹੋਰ ਵੀ ਘਰ ਦੀਆਂ ਔਰਤਾਂ, ਮਾਪਿਆਂ ਨੇ ਹਾਰ ਨਹੀਂ ਮੰਨਣੀ। ਨਸ਼ੇੜੀਆਂ ਨਾਲ ਲੜਨਾ ਹੈ। ਜੇ ਪਬਲਿਕ ਨਸ਼ੇ ਨਹੀਂ ਖ਼ਰੀਦੇਗੀ। ਕੋਈ ਧੱਕੇ ਨਾਲ ਨਾਂ ਹੀ ਮੁਫ਼ਤ ਵਿੱਚ ਨਸ਼ੇ ਦੇ ਸਕਦਾ ਹੈ। ਨਾ ਵੇਚ ਸਕਦਾ ਹੈ। ਮੁਫ਼ਤ ਵਿੱਚ ਤਾਂ ਕਈ ਜ਼ਹਿਰ ਵੀ ਲੈ ਲੈਂਦੇ ਹਨ। ਜ਼ਹਿਰ ਜਾਨ ਲੈਂਦੀ ਹੈ। ਕੀ ਇਹ ਸਚਾਈ ਪਤਾ ਹੈ? ਸਭ ਕੁੱਝ ਜਾਣ ਬੁੱਝ ਕੇ ਕਰਦੇ ਹੋ। ਜਿਊਣਾ ਹੈ ਜਾਂ ਮਰਨਾ ਸਬ ਦੀ ਆਪ ਦੀ ਮਰਜ਼ੀ ਹੈ। ਜਦੋਂ ਪਾਰਟੀਆਂ, ਖੇਤਾਂ, ਸੜਕਾਂ ‘ਤੇ ਨਸ਼ੇ ਖਾ ਕੇ ਲੋਕ ਲੜਦੇ ਤੇ ਡਿਗਦੇ ਫਿਰਦੇ ਹਨ। ਦੇਖਣ ਵਾਲੇ ਤਮਾਸ਼ਾ ਦੇਖਦੇ ਹਨ। ਨਸ਼ੇ ਖਾਣ ਵਾਲੇ ਆਪ ਦੀ ਹੈਸੀਅਤ ਦਿਖਾਉਂਦੇ ਹਨ। ਜੋ ਵੀ ਜ਼ਿੰਦਗੀ ਵਿੱਚ ਡਰਾਮਾ ਕਰਦੇ ਹੋ। ਨਸ਼ੇੜੀ, ਪਾਗਲ ਬੰਦੇ ਨੂੰ ਕਾਬੂ ਕਰਨਾ ਬਹੁਤ ਔਖਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਦੂਜਿਆਂ ਨਾਲ ਛੇੜ-ਛੇੜ, ਚਲਾਕੀਆਂ ਬੰਦ ਕਰਨੀਆਂ ਪੈਂਦੀਆਂ ਹਨ। ਮਨ ਤਾਂਹੀਂ ਟਿਕਾ ਵਿੱਚ ਰਹਿ ਕੇ, ਤਾਂ ਸ਼ਾਂਤ ਹੁੰਦਾ ਹੈ। ਮਨ ਸ਼ਾਂਤ ਹੋਵੇ ਤਾਂ ਬਹੁਤ ਕੀਮਤੀ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਬੰਦੇ ਨੂੰ ਬੁਲੰਦੀਆਂ ਉੱਤੇ ਲੈ ਜਾਂਦਾ ਹੈ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com