ਆਪ ਇਸ਼ਕ ਕਰੋਂ ਤਾਂ ਅਨੰਦ ਆਉਂਦਾ ਹੈ, ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ   - ਸਤਵਿੰਦਰ ਕੌਰ ਸੱਤੀ

ਔਰਤ ਮਰਦ ਰੱਬ ਨੇ ਪੈਦਾ ਕੀਤੇ ਹਨ। ਉਹ ਇੱਕ ਦੂਜੇ ਲਈ ਬਣਾਏ ਗਏ ਹਨ। ਕਿੰਨੀ ਅਜੀਵ ਗੱਲ ਹੈ। ਹੋਰ ਸਮਾਜ ਵਿਚੋਂ ਲੋਕ, ਮਾਪੇ ਰੋਕਣ ਦਾ ਯਤਨ ਕਰ ਰਹੇ ਹਨ। ਆਪ ਵੀ ਤਾਂ ਇੰਨਾ ਮਾਪਿਆਂ ਨੇ ਬੱਚੇ ਇਹੀ ਕੁੱਝ ਸੈਕਸ ਕਰਕੇ ਪੈਦਾ ਕੀਤੇ ਹਨ। ਉਦੋਂ ਆਪ ਨੂੰ ਕੋਈ ਸ਼ਰਮ ਨਹੀਂ ਆਈ। ਕਿਉਂਕਿ ਗੱਲ ਆਪਦੇ ਅਨੰਦ ਦੀ ਸੀ। ਆਪ ਅਸੀਂ ਸਭ ਕੁੱਝ ਕਰ ਸਕਦੇ ਹਾਂ। ਦੂਜਾ ਬੰਦਾ ਸੈਕਸ ਵੀ ਸਮਾਜ ਵਿਚੋਂ ਲੋਕਾਂ, ਮਾਪਿਆਂ ਦੀ ਇਜਾਜ਼ਤ ਨਾਲ ਪੁੱਛ ਕੇ ਕਰੇ। ਐਸੇ ਲੋਕਾਂ ਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਹੈ। ਆਪ ਬੱਚੇ ਜੰਮ ਲਏ ਦੂਜੇ ਬੰਦੇ ਉੱਤੇ ਆਪਣੇ ਜੰਮਿਆਂ ਉੱਤੇ ਸੈਕਸ ਨਾਂ ਕਰਨ ਦਾ ਕਰਫ਼ਿਊ ਲੱਗਾ ਦਿੰਦੇ ਹਨ। ਰਾਤ ਨੂੰ ਉੱਠ-ਉੱਠ ਕੇ ਰਾਖੀ ਕਰਦੇ ਹਨ। ਢਿੱਡ ਲੱਗਾ ਹੈ ਭੁੱਖ ਤਾਂ ਲੱਗੇਗੀ। ਰਣਜੀਤ ਕੌਰ ਤੇ ਸਦੀਕ ਦਾ ਗਾਣਾ ਬਹੁਤ ਚਿਰ ਪਹਿਲਾਂ ਸੁਣਿਆ ਸੀ," ਮੈ ਤੇ ਮਾਹੀ ਇੰਝ ਜੁੜ ਗਏ ਜਿਵੇਂ ਟਿੱਚ ਬਟਨਾਂ ਦੀ ਜੋੜੀ।" ਟਿੱਚ ਬਟਨ ਬਣੇ ਹਨ। ਵਾਕਿਆ ਹੀ ਜੁੜਨਗੇ। ਇਹ ਗਾਣਾ ਕੋਠੇ ਉੱਤੇ ਸਪੀਕਰਾਂ ਵਿੱਚ ਵੱਜਦਾ ਸੀ। ਉਦੋਂ ਲੋਕਾਂ ਦੇ ਕੰਨ ਬੰਦ ਹੁੰਦੇ ਹੋਣੇ ਹਨ। ਔਰਤ ਮਰਦ ਇੱਕ ਦੂਜੇ ਲਈ ਬਣਾਏ ਗਏ ਹਨ। ਉਹ ਇੱਕ ਦੂਜੇ ਦੇ ਕੋਲ ਤਾਂ ਜਾਣਗੇ ਹੀ ਕੁਦਰਤ ਦਾ ਨਿਯਮ ਹੈ। ਇਸ਼ਕ ਤੋਂ ਸਾਰੀ ਦੁਨੀਆ ਪੈਦਾ ਹੋਈ ਹੈ। ਵਿਆਹਿਆਂ ਹੋਇਆ ਨੂੰ ਵੀ ਉਸ ਤੋਂ ਬਗੈਰ ਹੋਰ ਕੁੱਝ ਸੁੱਝਦਾ ਹੀ ਨਹੀਂ ਹੈ। ਫ਼ਰਕ ਸਿਰਫ਼ ਇੰਨਾ ਹੈ। ਸ਼ੌਕੀਆ ਇਸ਼ਕ ਜਾਣੀਦੀ ਨਵੀਂ ਫੁੱਟੀ ਜਵਾਨੀ ਦਾ ਸੱਜਰਾ ਇਸ਼ਕ ਨੌਜਵਾਨ ਮੁੰਡੇ ਕੁੜੀਆਂ ਜ਼ਿਆਦਾ ਤਰ ਚੋਰੀ ਛੁਪੇ ਕਰਦੇ ਹਨ। ਮਾਪੇ ਵਿਆਹ ਕਰਾ ਕੇ ਇਲਾਕੇ ਵਿੱਚ ਢੰਡੋਰਾ ਪਿੱਟ ਕੇ ਬਾਜੇ ਵਜਾ ਕੇ ਇਕ ਦੂਜੇ ਦੀ ਪੂਰਤੀ ਕਰਦੇ ਹਨ। ਅੰਤ ਦੋਨਾਂ ਦਾ ਕਾਮ ਸੈਕਸ ਹੀ ਹੁੰਦਾ ਹੈ। ਭਾਵੇਂ ਡਰਾਮਾਂ ਕਰਕੇ 40, 50 ਲੱਖ ਲਾ ਕੇ ਕਰ ਲਵੋ। ਚਾਹੇ ਸਿਰਫ਼ ਅੱਖਾਂ ਹੀ ਅੱਖਾਂ ਦੀ ਹਾਮੀ ਭਰ ਕੇ ਕਰ ਲਵੋ। ਸਿੱਟਾ ਦੋਨਾਂ ਦਾ ਇੱਕ ਹੀ ਹੈ। ਹੋਰ ਆਪਣੇ ਵਰਗਾ ਜੰਮ ਪੈਦਾ ਹੈ। ਜਿਸ ਕਾਮ ਨੂੰ ਕਰਨ ਨਾਲ ਆਪਣੇ ਵਰਗਾ ਜੰਮਦਾ ਹੈ। ਕੀ ਉਹ ਮਾੜਾ ਹੋ ਸਕਦਾ ਹੈ? ਜੇ ਹੋ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਰਾਖੀ ਕਰਨ ਦੀ ਥਾਂ ਆਪਣੇ ਆਪ ਤੇ ਆਪਣੇ ਮਾਪਿਆਂ ਨੂੰ ਵੀ ਦੁਰਫਿੱਟੇ ਮੂੰਹ ਕਹਿ ਲਿਆ ਕਰੋ। ਇਹ ਹੋ ਨਹੀਂ ਸਕਦਾ। ਕਿਉਂਕਿ ਦੂਜਾ ਕਰੇ ਉਹੀ ਜ਼ਰ ਨਹੀਂ ਹੁੰਦਾ। ਜਦੋਂ ਆਪਣੀ ਪੂਰਤੀ ਹੁੰਦੀ ਹੈ। ਦੁਨੀਆ ਦਾ ਹਰ ਸੁੱਖ ਇਸੇ ਵਿੱਚ ਦਿਸਦਾ ਹੈ। ਤਾਂਹੀਂ ਤਾਂ ਬੇਗਾਨੀ ਔਰਤ ਨੂੰ ਘਰ ਲਿਆ ਕੇ ਵਸਾ ਲੈਂਦੇ ਹਨ। ਹੋਰ ਕਿਉਂ ਮਰਦ ਔਰਤ ਇੱਕ ਦੂਜੇ ਨੂੰ ਹਿੱਕ ਉੱਤੇ ਜਰਦੇ ਹਨ।? ਅਨੇਕਾਂ ਮਰਦ ਔਰਤ ਆਪਣੇ ਸਰੀਰ ਦੇ ਸੁਖ ਲਈ ਹੀ ਐਸਾ ਕਰਦੇ ਹਨ। ਕੀ ਔਲਾਦ ਜੰਮਣ ਖ਼ਾਤਰ ਇੱਕ ਦੂਜੇ ਨੂੰ ਸਹਿਣ ਕਰਦੇ ਹੋ? ਇਹ ਵੀ ਨਹੀਂ ਹੈ। ਜੇ ਇਹ ਹੁੰਦਾ ਅਨੇਕਾਂ ਅਨਾਥ ਬੱਚੇ ਸੜਕਾਂ, ਮੰਦਰਾਂ, ਆਸ਼ਰਮਾਂ ਵਿੱਚ ਨਾਂ ਮਿਲਦੇ। ਡਾਕਟਰਾਂ ਕੋਲ ਔਰਤਾਂ ਬਾਰ-ਬਾਰ ਭਰੂਣ ਹੱਤਿਆ ਨਾਂ ਕਰਾਉਣ ਜਾਂਦੀਆਂ। ਵਿਆਹ ਤੋਂ ਪਹਿਲਾਂ ਜਾਂ ਪਿੱਛੋਂ ਜੋ ਬੱਚਾ ਗਿਰਾਉਂਦੇ ਹਨ। ਉਦੋਂ ਔਲਾਦ ਦਾ ਮੋਹ ਮਾਂ ਦੀ ਮਮਤਾ ਪਿਉ ਦਾ ਵਾਰਸ ਹੋਣ ਦੇ ਚਾਅ ਕਿਥੇ ਹੁੰਦੇ ਹਨ? ਦੁਨੀਆ ਬਹੁਤ ਡਰਾਮਾਂ ਕਰਦੀ ਹੈ। ਇਸ਼ਕ ਸਮਾਜ, ਦੇਸ਼, ਧੰਨ ਦੌਲਤ, ਧੀ-ਪੁੱਤਰ, ਮਾਪਿਆਂ, ਪਤੀ-ਪਤਨੀ ਹੋਰਾਂ ਨਾਲ ਹੁੰਦਾ ਹੈ। ਇਹ ਸਾਡੀ ਨਿਗ੍ਹਾ ਥੱਲੇ ਘੱਟ ਆਉਂਦੇ ਹਨ। ਇਹ ਇਸ਼ਕ ਅਸੀਂ ਸਮਾਜ ਤੇ ਮਾਪਿਆਂ ਦੀ ਇਜਾਜ਼ਤ ਨਾਲ ਕਰਦੇ ਹਾਂ। ਪਤੀ-ਪਤਨੀ ਵੀ ਘਰ ਵਸਾ ਲੈਂਦੇ ਹਨ। ਸਾਰੀ ਉਮਰ ਇੱਕ ਸਾਥ ਰਹਿੰਦੇ ਹਨ। ਇਸ ਰਿਸ਼ਤੇ ਨਾਲ ਬਹੁਤੇ ਮਾਪਿਆਂ ਨੇ ਭਾਵੇਂ ਆਪਣੇ ਧੀ ਪੁੱਤ ਗੁਆ ਲਏ ਹਨ। ਮਾਪਿਆਂ ਨੂੰ ਛੱਡ ਕੇ ਨਵੇਂ ਬਣੇ ਪਤੀ-ਪਤਨੀ ਆਪਸ ਵਿੱਚ ਇਸ਼ਕ ਕਰਦੇ, ਉਨ੍ਹਾਂ ਨੂੰ ਭੁੱਲ ਹੀ ਜਾਂਦੇ ਹਨ। ਇਸ਼ਕ ਕਿਸੇ ਨਾਲ ਲਗਨ ਜੋੜ ਹੋਣ ਨੂੰ ਕਹਿੰਦੇ ਹਨ। ਇਸ਼ਕ ਆਪਣੇ ਮਤਲਬ ਲਈ ਆਪਣੀ ਪੂਰਤੀ ਲਈ ਕੀਤਾ ਜਾਂਦਾ ਹੈ। ਇਸ਼ਕ ਜਦੋਂ ਹੁੰਦਾ ਹੈ, ਉਮਰ, ਰੰਗ, ਸ਼ਕਲ ਅਕਲ ਨਹੀਂ ਦੇਖਦੇ। ਇਸ਼ਕ ਨੂੰ ਬਹੁਤੇ ਭੂਤ ਕਹਿੰਦੇ ਹਨ। ਜਦੋਂ ਇਹ ਸਿਰ ਚੜ੍ਹ ਕੇ ਬੋਲਦਾ ਹੈ। ਸਭ ਹੱਦਾਂ ਬੰਨੇ ਟੱਬ ਜਾਂਦਾ ਹੈ। ਇਸ ਦਾ ਸਿਧਾ ਸਬੰਧ ਕਾਮ ਨਾਲ ਹੈ। ਜੇ ਸਿਧਾ ਤਰੀਕਾ ਲੋਟ ਨਹੀਂ ਆਉਂਦਾ ਤਾਂ ਕਈ ਸਿਰ ਫਿਰੇ ਬਲਾਤਕਾਰ ਕਰਦੇ ਹਨ। ਜੇ ਰਜ਼ਾ ਮੰਦੀ ਹੋ ਜਾਏ, ਸਮਾਜ ਵਿੱਚ ਗੱਲ ਨਹੀਂ ਫੈਲਦੀ। ਸਮਾਜ ਹਰ ਗੱਲ ਦਾ ਪਤਾ ਲੱਗਾ ਹੀ ਲੈਂਦਾ ਹੈ। ਜਦੋਂ ਹਰ ਕੋਈ ਆਪ ਐਸਾ ਕਰਦਾ ਹੈ। ਭਾਵ ਕਾਮ ਕਰਦਾ ਹੈ। ਉਦੋਂ ਨਾਂ ਤਾਂ ਕੋਈ ਸ਼ਰਮ ਮਹਿਸੂਸ ਹੁੰਦੀ ਹੈ। ਨਾਂ ਹੀ ਗੈਰ, ਗ਼ਲਤ ਲੱਗਦਾ ਹੈ। ਸਗੋਂ ਅਨੰਦ ਆਉਂਦਾ ਹੈ। ਆਮ ਹੀ ਮੀਡੀਆ ਹਰ ਪਾਸਿਉਂ ਖ਼ਬਰਾਂ ਦੇ ਰਿਹਾ ਹੈ। ਭਾਈ ਨੇ ਭੈਣ ਮਾਰ ਦਿੱਤੀ। ਪਿਉ ਨੇ ਧੀ ਨਾਲ ਯਾਰ ਦੇਖ ਲਿਆ। ਧੀ ਤੇ ਯਾਰ ਦੋਨੇਂ ਮਾਰ ਦਿੱਤੇ। ਕੀ ਫਿਰ ਇੱਜ਼ਤ ਸੰਭਾਲ ਲਈ ਜਾਂਦੀ ਹੈ। ਜਾਂ ਕਮਲੀ ਦੇ ਸਿਰ ਵਾਂਗ ਖਿਲਾਰਾ ਪੈ ਜਾਂਦਾ ਹੈ। ਆਪ ਇਸ਼ਕ ਕਰੋਂ ਤਾਂ ਅਨੰਦ ਆਉਂਦਾ ਹੈ, ਰੱਬ ਦਿਸਦਾ ਹੈ। ਦੂਜਾ ਕਰੇ ਇੱਜ਼ਤ ਤੇ ਦਾਗ਼ ਆਉਂਦਾ ਹੈ। ਅੱਖਾਂ ਨੂੰ ਵਿੱਚ ਫੋਲਾਂ ਪੈਂਦਾ ਹੈ।
ਹੈਰਾਨੀ ਇਸ ਗੱਲ ਦੀ ਹੁੰਦੀ ਹੈ। ਹਰ ਕੋਈ ਦੂਜੇ ਨੂੰ ਹੀ ਦੇਖਦਾ ਹੈ। ਦੂਜਾ ਕੀ ਕਰ ਰਿਹਾ? ਆਪਣਾ ਸਰੀਰਕ ਸ਼ੋਸ਼ਣ ਕਿਵੇਂ ਕਰਦਾ ਹੈ। ਕੀ ਕਦੇ ਆਪਣੀ ਬੁੱਕਲ ਵਿੱਚ ਮੂੰਹ ਦੇ ਕੇ ਦੇਖਿਆ ਹੈ? ਅੱਜ ਤੱਕ ਆਪ ਕੀ ਕੁਛ ਕਿਤਾ ਹੈ? ਜਵਾਨ ਬੱਚੇ ਘਰ ਅਜੇ ਟੈਲੀਵਿਜ਼ਨ ਹੀ ਦੇਖ ਰਹੇ ਹੁੰਦੇ ਹਨ। ਮਾਪੇ, ਵੱਡੇ ਭਰਾ, ਚਾਚੇ, ਤਾਏ ਆਪੋ ਆਪਣੀਆਂ ਜੋੜੀਆਂ ਸਮੇਤ ਅੰਦਰੋਂ ਕੁੰਡੇ ਲਾਈ ਕੀ ਕਰਦੇ ਹੁੰਦੇ ਹਨ? ਉਦੋਂ ਧੌਲਿਆ ਝਾਟਿਆਂ ਵਾਲਿਆਂ ਨੂੰ ਜਵਾਨ ਬੱਚਿਆਂ ਦੀ ਕੋਈ ਸ਼ਰਮ ਨਹੀਂ ਹੁੰਦੀ। ਇੱਜ਼ਤ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਕਿਉਂਕਿ ਵਿਆਹ ਦੀ ਮੋਹਰ ਲੁਆ ਕੇ, ਸੈਕਸ ਕਰਨ ਦਾ ਲਾਇਸੈਂਸ ਲਿਆ ਹੁੰਦਾ ਹੈ। ਆਪਦੀ ਲੋਕਾਂ ਦੀ 60, 70 ਸਾਲਾਂ ਬਾਅਦ ਵੀ ਨੀਅਤ ਨਹੀਂ ਭਰਦੀ। ਪਰ ਦੂਜੇ ਉਤੇ ਕੰਟਰੋਲ ਕਰਨਾਂ ਆਪਣਾਂ ਧਰਮ ਸਮਝਦੇ ਹਨ। ਬੱਚੇ, ਨੌਜੁਆਨ ਕੋਈ ਵੀ ਜੋ ਵੀ ਕਰਦੇ ਹਨ। ਸਭ ਘਰ ਤੋਂ ਸਿੱਖਦੇ ਹਨ। ਜਿਵੇਂ ਬੱਚੇ ਆਪ ਪੈਦਾ ਹੁੰਦੇ ਹਨ। ਉਹ ਜਾਣਦੇ ਹਨ। ਤੁਸੀਂ ਚਾਹੇ ਕਹੀ ਚੱਲੋ, " ਉੱਪਰੋਂ ਛੱਤ ਪਾੜ ਕੇ ਡਿੱਗੇ ਹੋ। ਰੱਬ ਨੇ ਸਿਧਾ ਉੱਪਰੋਂ ਪਾਰਸਲ ਭੇਜਿਆ ਹੈ। " ਜੋ ਤੁਸੀਂ ਕੀਤਾ, ਜਵਾਨ ਹੋ ਕੇ ਬੱਚੇ ਵੀ ਜ਼ਰੂਰ ਕੋਸ਼ਿਸ਼ ਕਰਨਗੇ। 13, 14, 15, 16, 18 ਸਾਲ ਦੀ ਉਮਰ ਵਿੱਚ ਨੌਜਵਾਨ ਐਸਾ ਕਰਨਾ ਸ਼ੁਰੂ ਕਰਦੇ ਹਨ। ਜਾਂ ਤਾਂ ਅੱਖਾਂ ਉੱਤੇ ਪੱਟੀ ਬੰਨ੍ਹ ਲਵੋ। ਜਾਂ ਫਿਰ ਆਪਣੇ ਆਪ ਉੱਤੇ ਵੀ ਇੰਨਾ ਸਾਹਮਣੇ ਕੰਟਰੋਲ ਕਰੋ। ਤੇ ਜਾਂ ਫਿਰ ਪੱਛਮੀ ਦੇਸ਼ ਵਾਂਗ ਬੁਆਏ ਗਰਲ਼ ਫਰੈਂਡ ਰੱਖਣ ਦੀ ਢਿੱਲ ਦੇ ਹੀ ਦਿਉ। ਜੇ ਨਹੀਂ ਦੇਵਾਂਗੇ, ਚੋਰੀ ਛੁਪੇ ਕੰਮ ਚੱਲੇਗਾ। ਬਗੈਰ ਇਜਾਜ਼ਤ ਦੇ ਕੀਤਾ ਗਿਆ ਕਾਰਜ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਕਿਉਂਕਿ ਤੁਹਾਡੇ ਮਾਪਿਆਂ ਨੇ ਵੀ ਤੁਹਾਡੇ ਉੱਤੇ ਪਾਬੰਦੀ ਲਾਈ ਰੱਖੀ ਹੈ। ਤੁਸੀਂ ਲਕੀਰ ਦੇ ਫ਼ਕੀਰ ਬਣਨਾ ਚਾਹੁੰਦੇ ਹੋ। ਪਰ ਥੋੜ੍ਹੀ ਜਿਹੀ ਢਿੱਲ ਦੇ ਦਿਉਗੇ ਸਹਿਣ ਸ਼ੀਲਤਾ ਕਰ ਲਵੋਗੇ। ਤਾਂ ਸੁਖ ਪਾਵਾਂਗੇ। ਅੱਗੇ ਤਾਂਹੀਂ ਵਿਆਹ 15, 16, 18 ਉਮਰ ਵਿੱਚ ਕਰ ਦਿੱਤਾ ਜਾਂਦਾ ਸੀ। ਲੋਕ ਵੀ ਭਲੇ ਹੁੰਦੇ ਸਨ। ਸਮਾਜ ਵਿੱਚ ਗੰਦ ਨਹੀਂ ਫੈਲਦਾ ਸੀ। ਰੱਬ ਜਾਣਦਾ ਹੈ। ਕੀ ਤੁਸੀਂ ਗੁਆਂਢੀ ਦੀ ਧੀ ਭੈਣ ਦੇ ਇੱਜ਼ਤ ਸਾਂਝੀ ਸਮਝਦੇ ਹੋ?
ਅਗਰ ਪਤਾ ਲੱਗ ਜਾਂਦਾ ਹੈ, ਨੌਜਵਾਨ ਇਹ ਸਭ ਕਰਦੇ ਹਨ। ਜਾਨੋਂ ਮਾਰਨ ਦੀ ਥਾਂ ਵਿਆਹ ਕਿਉਂ ਨਹੀਂ ਕੀਤਾ ਜਾਂਦਾ? ਘਰੋਂ ਨਿਕਾਲਗਾ ਦੇ ਦੇਵੋ। ਜੋ ਨੌਜਵਾਨ ਧੀ ਪੁੱਤ ਨੂੰ ਪਸੰਦ ਹੈ। ਕਈ ਮਾਪਿਆਂ ਸਮਾਜ ਨੂੰ ਉਹ ਤਾਂ ਬਿਲਕੁਲ ਪਸੰਦ ਨਹੀਂ ਹੁੰਦਾ। ਫਿਰ ਵਿਆਹ ਕਿਤੇ ਹੋਰ ਕਰ ਦਿੱਤਾ ਜਾਂਦਾ ਹੈ। ਅੱਗਲੇ ਕੋਲ ਦੋ-ਦੋ ਹੋ ਜਾਂਦੇ ਹਨ। ਵਿਆਹ ਕਰਨ ਨਾਲ ਪਹਿਲੇ ਵਾਲੇ ਇਸ਼ਕ ਨੇ ਭਸਮ ਨਹੀਂ ਹੋਣਾ। ਇਹ ਧੱਕਾ ਸ਼ਾਹੀ ਮਾਪਿਆਂ ਸਮਾਜ ਦੀ ਕਦੋਂ ਤੱਕ ਚੱਲੇਗੀ? ਲੱਗਦਾ ਹੈ, ਜਦੋਂ ਤੱਕ ਨੌਜੁਆਨ ਸਹਿਣ ਕਰਦੇ ਰਹਿਣਗੇ। ਨੌਜੁਆਨ ਅਗਰ ਆਪਣਾ ਬੋਝ ਚੁੱਕਣ ਦੇ ਕਾਬਲ ਹੋ ਗਏ ਹੋ। ਨੌਜੁਆਨ ਮਾਪਿਆਂ ਸਮਾਜ ਦੇ ਹਊਏ ਤੋਂ ਆਪਣਾ ਡਰ ਚੱਕ ਦੇਵੋ। ਇਹ ਸਿਰਫ਼ ਕਹਿਣ ਦੀਆਂ ਹੀ ਗੱਲਾਂ ਹੁੰਦੀਆਂ ਹਨ। ਡਰ ਨਾਮ ਦਾ ਕੋਈ ਐਸਾ ਜਾਦੂ ਮੰਤਰ ਨਹੀਂ ਹੈ। ਜੋ ਖਾ ਜਾਵੇਗਾ, ਹੜੱਪ ਜਾਵੇਗਾ। ਡਰ ਇੱਕ ਸ਼ਬਦ ਦਾ ਨਾਮ ਹੈ। ਕਿਸੇ ਜੰਮਦੂਤ ਦਾ ਨਾਮ ਨਹੀਂ ਹੈ। ਮਾਪਿਆਂ ਸਮਾਜ ਦੀ ਨਫ਼ਰਤ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਹੀ ਜਾਨ ਬਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ। ਕਿਸੇ ਹੱਥੋਂ ਮਰਨ ਨਾਲੋਂ ਚੰਗਾ ਹੈ। ਜ਼ਿੰਦਗੀ ਆਪੇ ਜੱਦੋ ਜਹਿਦ ਕਰਦੇ ਗੁਜ਼ਾਰੀ ਜਾਵੇ। ਮੈਨੂੰ ਇੱਕ ਗੱਲ ਬਹੁਤ ਪਸੰਦ ਹੈ। ਜੋ ਵੀ ਕਰਨ ਨੂੰ ਮਨ ਕਰੇ, ਜ਼ਰੂਰ ਕਰੋਂ। ਤਾਂ ਹੀ ਤਾਂ ਸਫਲਤਾ ਪੈਰ ਚੁੰਮਦੀ ਹੈ। ਨਵੇਂ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸੈਕਸ ਜ਼ਿੰਦਗੀ ਦਾ ਅਨਮੋਲ ਹਿੱਸਾ ਹੈ। ਜ਼ਿੰਦਗੀ ਹੈ, ਤਾਂ ਕਾਮ ਤੇ ਢਿੱਡ ਦੀ ਭੁੱਖ ਲੱਗਣੀ ਹੀ ਹੈ। ਤਾਂਹੀਂ ਗੁਰੂਆਂ ਅਵਤਾਰਾਂ ਨੇ ਆਪ ਵੀ ਵਿਆਹੁਤਾ ਜੀਵਨ ਗੁਜ਼ਾਰਿਆ ਹੈ। ਹੋਰਾਂ ਨੂੰ ਵੀ ਇਹੀ ਪ੍ਰੇਰਨਾ ਦਿੱਤੀ ਹੈ। ਹਰ ਬੰਦੇ ਵਿੱਚ ਦੂਜੇ ਨੂੰ ਐਸਾ ਕੁੱਝ ਕਰਦੇ ਨੂੰ ਦੇਖ ਕੇ ਸਹਿਣ ਸ਼ੀਲਤਾ ਹੋਣੀ ਚਾਹੀਦੀ ਹੈ। ਕਿਉਂਕਿ ਇਹ ਜ਼ਿੰਦਗੀ ਦੀ ਲੋੜ ਹੈ। ਜਾਨਵਰ ਵੀ ਬੱਝੇ ਨਹੀਂ ਰਹਿੰਦੇ। ਬੰਦੇ ਦੇ ਬੱਚੇ ਨੇ ਤਾਂ ਆਪਣੇ ਪੁਰਖਾਂ ਉੱਤੇ ਜਾਣਾ ਹੀ ਹੈ। ਆਪ ਉਹੀ ਕੁੱਝ ਕਰਕੇ ਆਪ ਨੂੰ ਪਵਿੱਤਰ ਦੂਜੇ ਨੂੰ ਲੋਕ ਲੁੱਚਾ ਦੱਸਦੇ ਹਨ। ਆਪਣੇ ਉੱਤੇ ਪਰਦੇ ਪਾਉਂਦੇ ਹਨ। ਦੂਜੇ ਨੂੰ ਇਸ ਤਰਾਂ ਉਛਾਲਦੇ ਹਨ। ਜਿਵੇਂ ਕੋਈ ਜੱਗੋਂ ਵੱਖਰਾ ਕੰਮ ਕਰ ਦਿੱਤਾ ਗਿਆ ਹੋਵੇ।

  -ਸਤਵਿੰਦਰ ਕੌਰ ਸੱਤੀ (ਕੈਲਗਰੀ)-ਕੈਨੇਡਾ
satwinder_7@hotmail.com