ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? - ਸਤਵਿੰਦਰ ਕੌਰ ਸੱਤੀ

ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਨਹੀਂ ਖਾਂਦਾ ਜਾਂਦਾ ਹੈ। ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆ, ਪਦਾਰਥ ਕਾਹਦੇ ਬਣੇ ਹੋਏ ਹਨ? ਇੰਨਾ ਨੂੰ ਬਣਾਉਣ ਲਈ ਕੀ ਕੈਮੀਕਲ, ਮਿਸ਼ਰਨ ਪਾਇਆ ਜਾਂਦਾ ਹੈ? ਲੋਕਾਂ ਨੇ ਦੇਸੀ ਘਿਉ ਖਾਣਾ ਛੱਡ ਦਿੱਤਾ ਹੈ। ਦੇਸੀ ਘਿਉ ਵੀ ਜਿਉਂਦੇ ਪਸ਼ੂਆਂ ਦੀ ਚਰਬੀ ਦਾ ਹੀ ਬਣਦਾ ਹੈ। ਦੁੱਧ ਪਸ਼ੂਆਂ ਦੀ ਫੈਟ ਹੈ। ਦੁੱਧ ਦਾ ਘਿਉ, ਮਿਲਾਈ ਬਣਦੇ ਹਨ। ਹੁਣ ਬਹੁਤੇ ਲੋਕਾਂ ਨੇ, ਡਾਲਡਾ ਘਿਉ, ਫੈਂਟਾ ਤੇਲ ਖਾਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿੱਚ ਮਰੇ ਪਸ਼ੂਆਂ ਦੀ ਚਰਬੀ ਪਾਈ ਹੁੰਦੀ ਹੈ। ਜਿੱਥੇ ਇਹ ਤੇਲ ਬਣਾਉਣ ਦੀ ਫ਼ੈਕਟਰੀ ਹੈ। ਉੱਥੇ ਮਰੇ ਹੋਏ ਪਸ਼ੂਆਂ ਦਾ ਮੁਸ਼ਕ ਇੰਨਾ ਮਾਰਦਾ ਹੈ। ਦਮ ਘੁੱਟ ਹੁੰਦਾ ਹੈ। ਇਸ ਤੋਂ ਚੰਗਾ ਹੈ। ਬਾਜ਼ਾਰੋਂ ਮਰੇ ਪਸ਼ੂਆਂ ਦੀ ਚਰਬੀ ਡਾਲਡਾ ਘਿਉ, ਫੈਂਟਾ ਤੇਲ ਖ਼ਰੀਦਣ ਨਾਲੋਂ ਜਿਉਂਦੇ ਪਸ਼ੂਆਂ ਦੇ ਤਾਜ਼ੇ ਦੁੱਧ ਦਾ ਆਪ ਹੱਥੀ ਬਣਾਂ ਕੇ ਦੇਸੀ ਘਿਉ ਨੂੰ ਖਾਵੋ। ਉਹ ਤਾਜ਼ਾ ਤੇ ਸਾਫ਼ ਹੋਵੇਗਾ। ਪੰਜਾਬ ਦੇ ਲੋਕ ਸੁੱਧ ਦੁੱਧ ਡੇਅਰੀ ਵਿੱਚ ਪਾਉਂਦੇ ਹਨ। ਕਈ ਤਾਂ ਦੇਸੀ ਘਿਉ ਬਣਾ ਕੇ ਵੇਚਦੇ ਹਨ।ਆਪ ਮਿਲਾਵਟ ਦਾ ਤੇਲ ਖਾਂਦੇ ਹਨ। ਡਾਲਡਾ ਘਿਉ, ਫੈਂਟਾ ਤੇਲ ਤੇ ਦੇਸੀ ਘਿਉ ਵਿੱਚ ਇੱਕੋ ਜਿੰਨੀ 100% ਚਿਕਨਾਹਟ ਹੁੰਦੀ ਹੈ। 80% ਚਰਬੀ ਸਾਡੇ ਅੰਦਰ ਹੀ ਹੁੰਦੀ ਹੈ। ਇਹ ਸਰੀਰ ਤੇ ਨਿਰਭਰ ਕਰਦਾ ਬੰਦਾ ਕੈਸਾ ਕੰਮ ਕਰਦਾ ਹੈ? ਕਿੰਨੀ ਚਰਬੀ ਕੰਮ ਕਰਕੇ ਸਾੜ ਕੇ ਵਰਤਦਾ ਹੈ? 20% ਬੰਦਾ ਬਾਹਰੋਂ ਚਰਬੀ ਖਾਦੀ ਹੈ।

ਕਈ ਲੋਕ ਗੰਦ ਦੇਖ ਕੇ ਥਾਂ-ਥਾਂ, ਥੂ-ਥੂ ਕਰਦੇ ਫਿਰਦੇ ਹਨ। ਜੋ ਵੀ ਸੂਕ ਕਰਨਾ ਕਰੀ ਜਾਣ। ਇਸ ਦੁਨੀਆ ਤੇ ਸਫ਼ਾਈ ਕਿਤੇ ਨਹੀਂ ਹੈ। ਬੰਦੇ ਦਾ ਸਰੀਰ ਹੀ ਦੇਖ ਲਵੋ, ਜੇ ਚਮੜੀ ਨਾਂ ਹੋਵੇ। ਸਬ ਕੁੱਝ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਲਹੂ, ਚਰਬੀ, ਹੱਡੀਆਂ ਜੇ ਕਿਤੇ ਮੂਹਰੇ ਪਏ ਹੋਣ, ਬੰਦਾ ਉਲਟੀ ਕਰ ਦਿੰਦਾ ਹੈ। ਪਰੇ ਚੱਕ ਕੇ ਮਾਰਦਾ ਹੈ। ਬੰਦੇ ਦਾ ਆਪਣਾ ਅੰਦਰ ਇਹੀ ਸਬ ਕੁੱਝ ਲਹੂ, ਚਰਬੀ, ਹੱਡੀਆਂ ਦਾ ਬਣਿਆ ਹੋਇਆ ਹੈ। ਜੋ ਕੁੱਝ ਬੰਦਾ ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਪੀਂਦਾ ਹੈ। ਬੰਦਾ ਉਸ ਖ਼ੁਰਾਕ ਦਾ 12 ਘੰਟਿਆਂ ਵਿੱਚ ਕੀ ਹਾਲ ਕਰਦਾ ਹੈ? ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਨੂੰ ਸਾੜ ਦਿੰਦਾ ਹੈ। ਉਸੇ ਵਿਚੋਂ ਮੁਸ਼ਕ ਮਾਰਦਾ ਹੈ। ਬੰਦਾ ਉਸ ਤੇ ਮਿੱਟੀ ਪਾਉਂਦਾ ਹੈ। ਅੱਜ ਕਲ ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਪੀਤਾ ਧਰਤੀ ਵਿੱਚ ਗ਼ਰਕਾ ਦਿੰਦਾ ਹੈ। ਫਿਰ ਵੀ ਇਸ ਗੰਦ ਨੂੰ ਕਿਵੇਂ ਨਾ ਕਿਵੇਂ ਖਾ-ਪੀ ਜਾਂਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਬੰਦੇ ਦੇ ਮਲ-ਮੂਤਰ ਧਰਤੀ ਦੇ ਪਾਣੀ ਵਿੱਚ ਘੁਲ ਕੇ ਨਿਕਲਦਾ ਹੈ। ਅੱਜ ਵੀ ਕਈ ਥਾਵਾਂ 'ਤੇ ਬੰਦੇ ਦਾ ਮਲ-ਮੂਤਰ ਖੇਤਾਂ ਦੀ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ। ਕੈਨੇਡਾ, ਅਮਰੀਕਾ ਵਰਗੇ ਦੇਸ਼ ਵਿੱਚ ਬੰਦੇ ਦਾ ਮਲ-ਮੂਤਰ ਡਰੇਨ ਰਾਹੀਂ ਵਗਦੇ ਪਾਣੀ ਵਿੱਚ ਰਲਦਾ ਹੈ। ਇਹੀ ਪਾਣੀ ਕੁਦਰਤੀ ਪਾਣੀ ਮੀਂਹ ਤੇ ਬਰਫ਼ ਮਿਲਿਆ ਸਾਫ਼ ਕਰਕੇ ਟੂਟੀਆਂ ਵਿੱਚ ਭੇਜਦੇ ਹਨ। ਫਿਰ ਵੀ ਬੰਦਾ ਆਪਦੇ ਹੀ ਗੰਦ ਤੇ ਥੁੱਕ ਦਿੰਦਾ ਹੈ। ਉਹੀ ਬੰਦਾ ਘਾਹ ਖਾਣ ਵਾਲੇ ਪਸ਼ੂਆਂ ਦੇ ਗੋਹੇ ਵਿੱਚ ਹੱਥ ਪਾ ਕੇ, ਚੱਕਦਾ, ਪੱਥਦਾ ਹੈ। ਸੁੱਕਾ ਕੇ, ਬਾਲਣ ਦੇ ਕੰਮ ਵਿੱਚ ਵਰਤਦਾ ਹੈ। ਭੇਡਾ, ਬੱਕਰੀਆਂ, ਮੁਰਗੀਆਂ, ਪਸ਼ੂਆਂ ਦਾ ਮਲ-ਮੂਤਰ ਅਨਾਜ, ਸਬਜ਼ੀਆਂ, ਫਲਾਂ ਦੇ ਵਾਧੇ ਲਈ ਵਰਤ ਕੇ ਖਾਂਦਾ ਜਾਂਦਾ ਹੈ। ਬੰਦਾ ਆਪ ਨਹੀਂ ਜਾਣਦਾ, ਕੀ ਚੰਗਾ, ਮਾੜਾ, ਗੰਦਾ, ਮੈਲ਼ਾ ਸਾਫ਼ ਹੈ? ਬੰਦਾ ਮਤਲਬੀ ਹੈ। ਜੋ ਚੀਜ਼ ਆਪਣੀ ਲੋੜ ਹੈ। ਉਹ ਚੰਗੀ ਹੈ। ਬਾਕੀ ਬਰਬਾਦ ਗੰਦ ਹੈ।

ਸਰੀਰ ਦੀ ਅੰਦਰ ਦੀ ਸਫ਼ਾਈ ਲਈ ਪਾਣੀ ਪੀਤਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ, " ਅੱਠ ਗਲਾਸ ਪਾਣੀ ਦੇ ਪੀਵੋ। ਚੰਗੀ ਤਰਾਂ ਸਰੀਰ ਫ਼ਲੱਸ਼ ਹੋ ਜਾਵੇਗਾ। ਜੇ ਪਾਣੀ ਨਾਂ ਪੀਤਾ ਗੰਦ ਅੰਦਰ ਹੀ ਹੱਡੀਆਂ, ਪਾਚਨ ਪ੍ਰਨਾਲ਼ੀ ਵਿੱਚ ਸੜਦਾ ਰਹੇਗਾ। ਪੇਟ ਰਾਹੀ ਸਾਰੇ ਸਰੀਰ ਵਿੱਚ ਬਿਮਾਰੀਆਂ ਫੈਲਣਗੀਆਂ। " ਬਹੁਤੇ ਲੋਕ ਥੋੜਾ ਹੀ ਪਾਣੀ ਪੀਂਦੇ ਹਨ। ਉਹ ਫ਼ਲਾਂ, ਕੱਚੀਆਂ ਸਬਜੀਆਂ ਬਾਰ-ਬਾਰ ਖਾ ਕੇ ਪਾਣੀ ਦੀ ਘਾਟ ਪੂਰੀ ਕਰ ਸਕਦੇ ਹਨ। ਕੀ ਕਦੇ ਸੋਚਿਆ ਹੈ? ਪੀਣ ਵਾਲਾ ਤੇ ਅਨਾਜ, ਫ਼ਲਾਂ, ਸਬਜੀਆਂ ਦੀ ਸੰਚਾਈ ਵਾਲਾ ਪਾਣੀ ਆ ਕਿਥੋਂ ਰਿਹਾ ਹੈ? ਬਹੁਤੀਆਂ ਥਾਵਾਂ ਤੇ ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ। ਤਲਾਬ, ਸਮੁੰਦਰ ਦਾ ਪਾਣੀ ਸਾਫ਼ ਕਰਕੇ, ਪੀਣ ਤੇ ਵਰਤਣ ਦੇ ਯੋਗ ਬਣਾਇਆਂ ਜਾਂਦਾ ਹੈ। ਇਹ ਸਾਰਾ ਧਰਤੀ, ਦਰਿਆਵਾਂ, ਤਲਾਬ, ਸਮੁੰਦਰ ਦਾ ਪਾਣੀ, ਮੀਹਾਂ, ਡਰੇਨਾਂ, ਸੜਕਾਂ ਦਾ ਪਾਣੀ ਹੁੰਦਾ ਹੈ। ਮੀਹਾਂ ਦਾ ਪਾਣੀ ਨਾਲੀਆਂ ਰਾਹੀਂ ਤਲਾਬ, ਸਮੁੰਦਰ ਤੇ ਧਰਤੀ ਵਿੱਚ ਖਪਦਾ ਜਾਂਦਾ ਹੈ। ਸਮੁੰਦਰ ਤੇ ਬਹੁਤੇ ਪਾਣੀ, ਧਰਤੀ ਦੇ ਅੰਦਰ, ਬਾਹਰ ਅਨੇਕਾਂ 84 ਲੱਖ ਜੀਵ ਸੱਪ, ਠੂਹੇਂ ਹਨ। ਬਾਥਰੂਮਾਂ, ਲੈਟਰੀਨਾਂ, ਗਟਰਾਂ, ਮੀਹਾਂ, ਬਰਫ਼ ਦਾ ਪਾਣੀ ਕੈਨੇਡਾ, ਅਮਰੀਕਾ ਵਿਚ ਵੀ ਪੀਣ ਲਈ ਇਕੱਠਾ ਕੀਤਾ ਜਾਂਦਾ ਹੈ। ਉਸ ਨੂੰ ਸਾਫ਼ ਕਰ ਕੇ, ਵਰਤਣ, ਪੀਣ ਲਈ ਲੋਕਾਂ ਵੱਲ ਘਰਾਂ ਤੇ ਲੋੜ ਵਾਲੀਆਂ ਥਾਵਾਂ ਤੇ ਭੇਜਿਆ ਜਾਂਦਾ ਹੈ। ਕਈਆਂ ਨੂੰ ਇਸ ਗੱਲ ਤੇ ਜ਼ਕੀਨ ਨਹੀਂ ਆਉਣਾ। ਜੋ ਸੱਚ ਹੈ, ਉਸ ਨੂੰ ਠੁਕਰਾਉਣ ਨਾਲ ਬਦਲ ਨਹੀਂ ਸਕਦੇ। ਤਸੱਲੀ ਕਰਨ ਨੂੰ ਗੂਗਲ ਤੇ ਜੂਟਿਊਬ ਦੇਖ ਲਵੋ। ਕਿਸਾਨਾਂ, ਮਜ਼ਦੂਰਾਂ ਖੁੱਲ੍ਹੀਆਂ ਥਾਵਾਂ 'ਤੇ ਘਰਾਂ ਨੂੰ ਬਣਾਉਣ ਵਾਲਿਆਂ ਨੂੰ ਦੇਖਣਾ ਉਹ ਮਲ-ਮੂਤਰ ਖੇਤਾਂ ਵਿੱਚ ਹੀ ਕਰਦੇ ਹਨ। ਮਰਦ ਤਾਂ ਕਰਦੇ ਹੀ ਧਰਤੀ 'ਤੇ ਹਨ।

ਲੋਕ ਤਾਂ ਸੋਚਦੇ ਹਨ। ਟੋਭਿਆਂ ਦੇ ਪਾਣੀ, ਲੈਟਰੀਨ ਨੂੰ ਧਰਤੀ ਵਿਚ ਦੱਬ ਕੇ, ਗੰਦ ਤੋਂ ਬਚ ਗਏ। ਇਹ ਟਾਨਿਕ ਪਾਣੀ ਵਿੱਚ ਘੁਲ ਕੇ ਵਾਪਸ ਆ ਰਿਹਾ ਹੈ। ਇਸ ਨਾਲੋਂ ਤਾਂ ਚੰਗਾ ਸੀ। ਇਹ ਮਲ-ਮੂਤਰ ਧਰਤੀ ਉੱਤੇ ਹੀ ਰਹਿੰਦਾ। ਫ਼ਸਲਾਂ ਦੀ ਮਿੱਟੀ ਪੋਲੀ ਤੇ ਉਪਜਾਊ ਰਹਿੰਦੀ। ਇੱਕ ਬਾਰ ਪਿੰਡ ਸਾਡੇ ਖੇਤ ਵਿੱਚ ਆਪਣੇ-ਆਪ ਬਹੁਤ ਟਮਾਟਰ ਹੋ ਗਏ ਸਨ। ਇੰਨੇ ਸਾਰੇ ਵੱਡੇ-ਵੱਡੇ ਗੁੱਛਿਆਂ ਵਿੱਚ ਲਾਲ-ਲਾਲ ਵੱਡੇ-ਵੱਡੇ ਬਹੁਤ ਟਮਾਟਰ ਲੱਗੇ ਹੋਏ ਸਨ। ਗਿਣ ਨਹੀਂ ਹੋ ਰਹੇ ਸਨ। ਕੁੱਝ ਬੂਟੇ ਅਜੇ ਛੋਟੇ ਵੀ ਸਨ। ਮੇਰਾ ਚਾਚਾ ਹੈਰਾਨ ਸੀ। ਬਈ ਟਮਾਟਰ ਬੀਜੇ ਹੀ ਨਹੀਂ ਸਨ। ਜੰਮ ਕਿਵੇਂ ਪਏ? ਫਿਰ ਉਸ ਜਗਾ ਨੂੰ ਚੰਗੀ ਤਰਾਂ ਦੇਖਿਆ। ਉੱਥੇ ਕੋਈ ਬਾਹਰ ਜੰਗਲ ਪਾਣੀ ਕਰਦਾ ਸੀ। ਚਾਚੇ ਨੇ ਬੂਟੇ ਪੱਟ ਕੇ ਵਗਾਹ ਮਾਰੇ। ਅੱਖੀਂ ਦੇਖ ਕੇ ਮੱਖੀ ਨਹੀਂ ਖਾਦੀ ਜਾਂਦੀ। ਸ਼ਾਮ ਤੱਕ ਉੱਥੇ ਕੋਈ ਟਮਾਟਰ ਨਹੀਂ ਸੀ। ਕੋਈ ਲੋੜ ਬੰਦ ਚੱਕ ਕੇ ਲੈ ਗਿਆ ਸੀ। ਪੈਰ ਨੂੰ ਗੂੰਹ ਲੱਗ ਜਾਵੇ। ਬੰਦਾ ਪੈਰ ਧਰਤੀ ਤੇ ਮਲੀ ਜਾਂਦਾ ਹੈ। ਚੰਗੀ ਤਰਾਂ ਧੋਂਦਾ ਹੈ। ਉਹ ਹੁੰਦਾ ਤਾਂ ਫਲ, ਸਬਜ਼ੀਆਂ, ਅਨਾਜ ਹੀ ਹੈ। ਕਈ ਜਾਨਵਰ ਕਾਂ, ਸੂਰ ਉਸੇ ਨਾਲ ਢਿੱਡ ਭਰਦੇ ਹਨ। ਬੰਦੇ ਤਾਂ ਗੰਦ ਕਾਣ ਵਾਲੇ ਸੂਰ ਵੀ ਨਹੀਂ ਖਾਣੋਂ ਹਟਦੇ। ਜਿੰਨੇ ਦੁਨੀਆ ਤੇ ਬੰਦੇ ਮਰਦੇ ਹਨ। ਸਬ ਧਰਤੀ ਵਿੱਚ ਹੀ ਦੱਬੇ ਜਾਂਦੇ ਹਨ। ਜਲੇ ਬੰਦੇ ਦੀ ਸੁਆਹ ਵੀ ਉੱਡ ਕੇ ਧਰਤੀ ਵਿੱਚ ਰਲ ਜਾਂਦੀ ਹੈ। ਪਾਣੀ ਵਿੱਚ ਮਰੇ ਬੰਦੇ ਧਰਤੀ ਦੇ ਕੰਢੇ ਨਾਲ ਲੱਗ ਜਾਂਦੇ ਹਨ। ਜਾਂ ਜੀਵ ਖਾ ਜਾਂਦੇ ਹਨ। ਜੇ ਕਿਸੇ ਬੰਦੇ ਦਾ ਖ਼ੂਨ ਨਿਕਲ ਕੇ ਕੱਤਲ ਹੁੰਦਾ ਹੈ। ਜਾਂ ਉਝ ਹੀ ਖ਼ੂਨ ਨਿਕਲਦਾ ਹੈ। ਮਾਸਿਕ ਧਰਮ, ਜਣੇਪੇ ਜਾ ਗਰਭਪਾਤ ਸਮੇਂ ਨਿਕਲਿਆਂ ਖ਼ੂਨ, ਥੁੱਕ ਵੀ ਕਿਵੇਂ ਨਾਂ ਕਿਵੇਂ ਧਰਤੀ ਵਿੱਚ ਮਿਲ ਜਾਂਦੇ ਹਨ। ਉਸੇ ਧਰਤੀ ਵਿੱਚ ਸਬਜ਼ੀਆਂ, ਫਲ, ਅਨਾਜ ਪੈਦਾ ਹੁੰਦੇ ਹਨ।  ਸਬਜ਼ੀਆਂ, ਫਲਾਂ ਦਾ ਸੜਿਆ ਹੋਇਆ ਕੂੜਾ ਤੇ ਪਸ਼ੂਆਂ ਦਾ ਮਲ-ਮੂਤਰ, ਥੁੱਕ ਮਿਲਿਆ ਹੁੰਦਾ ਹੈ। ਕਿੰਨੇ ਤਰਾਂ ਦੇ ਜੀਵ ਸੱਪ, ਚੂਹੇ, ਕੀੜੇ, ਕੁੱਤੇ, ਬਿੱਲੇ, ਖ਼ਰਗੋਸ਼, ਚਿੜੀਆਂ ਜਾਨਵਰ ਮਿੱਟੀ ਤੇ ਫਿਰਦੇ ਹਨ। ਸਬ ਦਾ ਮਲ-ਮੂਤਰ ਸਬਜ਼ੀਆਂ, ਫਲ, ਅਨਾਜ ਉਗਾਉਣ ਵਾਲੀ ਧਰਤੀ ਵਿੱਚੇ ਹੁੰਦਾ ਹੈ।

ਸਬਜ਼ੀਆਂ, ਫਲ, ਅਨਾਜ ਲਈ ਪਾਣੀ ਵੀ ਕੋਈ ਫ਼ਿਲਟਰ ਕੀਤਾ ਨਹੀਂ ਹੁੰਦਾ। ਪਾਣੀ ਮੀਹਾਂ, ਦਰਿਆਵਾਂ ਦਾ ਜਾਂ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਸਬਜ਼ੀਆਂ, ਫਲ, ਅਨਾਜ ਖੁੱਲ੍ਹੇ ਥਾਂ ਤੇ ਹੁੰਦੇ ਹਨ। ਇੰਨਾ ਨੂੰ ਕਿਸੇ ਛੱਤ ਥੱਲੇ ਨਹੀਂ ਉਗਾਇਆ ਜਾਂਦਾ। ਸਗੋਂ ਉੱਪਰ ਕੈਮੀਕਲ ਛਿੜਕੇ ਜਾਂਦੇ ਹਨ। ਜੋ ਜਾਨਵਰ, ਪਸ਼ੂ, ਬੰਦਿਆਂ ਲਈ ਹਾਨੀਕਾਰਕ ਹਨ। ਇੰਨਾ ਫ਼ਸਲਾਂ ਨੂੰ ਜਾਨਵਰ, ਪਸ਼ੂ ਵੀ ਖਾਂਦੇ ਰਹਿੰਦੇ ਹਨ। ਬਹੁਤ ਪਸ਼ੂ, ਜਾਨਵਰ ਮਰ ਗਏ ਹਨ। ਪਤਾ ਨਹੀਂ ਕਿਥੋਂ-ਕਿਥੋਂ ਦੀ ਹੋ ਕੇ, ਕੀਹਦੇ-ਕੀਹਦੇ ਹੱਥਾਂ ਵਿਚੋਂ ਦੀ ਹੁੰਦਾ ਹੋਇਆ। ਬੰਦਿਆ ਤੱਕ ਅਨਾਜ ਖਾਣ ਨੂੰ ਪਹੁੰਚਦਾ ਹੈ। ਜੇ ਕਿਤੇ ਸਬਜ਼ੀਆਂ, ਫਲ, ਅਨਾਜ ਦਾ ਦਾਣਾ ਭੁੰਜੇ ਡਿਗ ਜਾਵੇ। ਬੰਦਾ ਦੂਰ ਵਗਾਹ ਮਾਰਦਾ ਹੈ। ਬਈ ਧਰਤੀ ਤੇ ਡਿੱਗਣ ਨਾਲ ਗੰਦਾ ਹੋ ਗਿਆ।   

 ਬੰਦਾ ਕਿਵੇਂ ਪੈਂਦਾ ਹੁੰਦਾ ਹੈ? ਸਬ ਜਾਣਦੇ ਹਨ। ਬੱਚਾ ਬਾਪ ਦੇ ਵੀਰਜ ਵਿੱਚੋਂ ਮਾਂ ਦੇ ਗਰਭ ਵਿੱਚ ਜਾਂਦਾ ਹੈ। ਬੱਚਾ ਮਲ-ਮੂਤਰ, ਮਿਜ਼, ਖ਼ੂਨ ਵਿੱਚ ਪਾਲ਼ਦਾ ਹੈ। ਇਸੇ ਕਾਸੇ ਨੂੰ ਬੰਦਾ ਆਪਦੇ ਮੂੰਹ ਦੇ ਨਾਲ ਪਤਾ ਨਹੀਂ ਕਿੰਨੀ ਬਾਰ ਗੰਦਾ ਕਹਿੰਦਾ ਹੈ। ਜੇ ਇਹ ਗੰਦਾ ਹੀ ਹੁੰਦਾ। ਤਾਂ ਲੋਕਾਂ ਦਾ ਧਿਆਨ ਇਸੇ ਤੇ ਕੇਂਦਰਿਤ ਕਿਉਂ ਹੁੰਦਾ? ਅਜੇ ਤਾਂ ਲੋਕਾਂ ਦੇ 2, 4, 10,20, 100 ਤੋਂ ਵੀ ਵੱਧ ਕਿਸੇ ਦੇ ਬੱਚੇ ਹੋਣੇ ਹਨ। ਗੰਦਾ ਹੀ ਹੁੰਦਾ ਤਾਂ ਦੁਨੀਆਂ ਦੀ ਇੰਨੀ ਜਨ ਸੰਖਿਆ ਨਾਂ ਹੁੰਦੀ। ਇਹੀ ਬੰਦਿਆਂ ਤੇ ਸਬ ਜੀਵਾਂ ਦਾ ਅਸਲ ਮਕਸਦ ਹੈ। ਇਸੇ ਲਈ ਪੈਦਾਵਾਰ ਵਧਾਉਣ ਨੂੰ ਵਿਆਹ ਕੀਤੇ ਜਾਂਦੇ ਹਨ। ਖ਼ਾਨਦਾਨ ਚਲਾਏ ਜਾਂਦੇ ਹਨ। ਜੇ ਬੱਚਾ ਬਗੈਰ ਵਿਆਹ ਤੋਂ ਜੰਮ ਪਵੇ। ਉਸ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਜਿਊਣ ਨਹੀਂ ਦਿੰਦੇ। ਗੰਦਾ ਕੰਮ ਕੀਤਾ ਕਹਿੰਦੇ ਹਨ। ਦੁਨੀਆ ਦੇ ਦੋਨੇਂ ਪਾਸੇ ਦੰਦੇ ਹਨ। ਦੁਨੀਆ ਨੂੰ ਜਿੱਤ ਨਹੀਂ ਹੁੰਦੀ। ਬੰਦਾ ਆਪਦੇ ਮਾਂ-ਬਾਪ ਨੂੰ ਜਾਨਣਾਂ ਚਾਹੁੰਦਾ ਹੈ। ਆਪਦੇ ਤੇ ਹੋਰ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਜੰਮਦੇ ਦੇਖਣਾ ਚਾਹੁੰਦਾ ਹੈ। ਉਨ੍ਹਾਂ ਦੁਆਲੇ ਘੁੰਮਦਾ ਹੈ। ਉਨ੍ਹਾਂ ਲਈ ਜਿਉਂਦਾ ਕਮਾਉਂਦਾ ਹੈ। ਹੋਰ ਕੋਈ ਇਸ ਦੁਨੀਆ ਤੇ ਕੰਮ ਨਹੀਂ ਹੈ। ਇਸੇ ਲਈ ਬੰਦਾ 20 ਠੱਗੀਆਂ ਮਾਰਦਾ ਹੈ। ਇਸ ਲਈ ਬੰਦਾ ਨਹੀਂ ਜਾਣਦਾ ਕੀ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? ਜੇ ਤਾਂ ਉਸੇ ਨੂੰ ਆਪ ਕਰਦਾ ਹੈ। ਹੋਰ ਕੋਈ ਇਜਾਜ਼ਤ ਲੈ ਕੇ ਕਰਦਾ ਹੈ। ਉਹੀ ਸ਼ੌਕ, ਜ਼ਰੂਰਤ, ਮਨੋਰੰਜਨ ਅਨੰਦ ਲੱਗਦਾ ਹੈ। ਜੇ ਦੂਜਾ ਬੰਦਾ ਇਜਾਜ਼ਤ ਤੋਂ ਬਗੈਰ ਕਰੇ, ਮਾੜਾ, ਗੰਦ ਲੱਗਦਾ ਹੈ। ਨਜ਼ਰ ਉਹੀ ਹੈ। ਦੂਜੇ ਤੇ ਆਪਦੇ ਪ੍ਰਤੀ ਦ੍ਰਿਸ਼ਟੀ ਅਲੱਗ-ਅਲੱਗ ਹੈ। ਦੁਨੀਆ ਤੇ ਸਬ ਕੁੱਝ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ। ਸੁਰਤ ਕਿਵੇਂ ਦੇਖ ਰਹੀ? ਫ਼ਰਕ ਸਿਰਫ਼ ਦੇਖਣ ਵਿੱਚ ਹੈ।

ਮੱਛੀ ਸਬ ਤੋਂ ਵੱਧ ਗੰਦ ਖਾਂਦੀ ਹੈ। ਇਸੇ ਲਈ ਇਸ ਨੂੰ ਪਾਣੀ ਸਾਫ਼ ਕਰਨ ਲਈ ਛੱਪੜਾਂ, ਤਲਾਬ ਵਿੱਚ ਵੀ ਪਾਲ਼ਿਆ ਜਾਂਦਾ ਹੈ। ਇਸੇ ਨੂੰ ਲੋਕ ਸਬ ਵੱਧ ਸੁਆਦ ਲੈ ਕੇ ਖਾਂਦੇ ਹਨ। ਬੰਦਾ ਮੁਰਗ਼ਾ, ਬੱਕਰਾ, ਭੇਡ, ਸੂਰ, ਕੁੱਤੇ, ਸੱਪ, ਜਾਨਵਰ ਜੋ ਵੀ ਮੂਹਰੇ ਆਵੇ ਖਾ ਜਾਂਦਾ ਹੈ। ਅਜੇ ਬੰਦਾ ਗੰਦ, ਮੈਲ ਸਰੀਰ ਨੂੰ ਲੱਗਣ ਨਹੀਂ ਦਿੰਦਾ। ਦੂਜੇ ਦਾ ਮਾਸ ਜਿਸ ਵਿੱਚ ਖ਼ੂਨ, ਮਿਜ਼, ਚਰਬੀ, ਮਲ-ਮੂਤਰ ਹੱਡੀਆਂ ਸਬ ਕੁੱਝ ਬੰਦਾ ਹਜ਼ਮ ਕਰ ਜਾਂਦਾ ਹੈ। ਖੰਭਾ ਵਾਲੇ ਜਾਨਵਰ ਘਾਹ ਨਹੀਂ ਖਾਂਦੇ। ਮਾਸ ਖਾਂਦੇ ਹਨ। ਪਸ਼ੂ ਘਾਹ ਖਾਂਦੇ। ਮਾਸ ਨਹੀਂ ਖਾਂਦੇ ਹਨ। ਬੰਦਾ ਹਰਾ, ਖ਼ੂਨ, ਹੱਡੀਆਂ, ਪਸ਼ੂਆਂ ਦਾ ਦੁੱਧ ਸਬ ਕੁੱਝ ਖਾ-ਪੀ ਜਾਂਦਾ ਹੈ। ਬੰਦਾ ਵੈਸੇ ਹੀ ਲੋਕ ਦਿਖਾਵੇ ਲਈ ਮਾੜਾ, ਗੰਦਾ, ਮੈਲ਼ਾ ਕਹਿੰਦਾ ਹੈ। ਸਬ ਕੁੱਝ ਚੱਲਦਾ ਹੈ।

ਹਰ ਚੀਜ਼ ਰੀਸਰਕਲ ਹੁੰਦੀ ਹੈ। ਪੇਪਰ ਕਿੰਨੇ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ। ਪੇਪਰ ਇੱਧਰ-ਉੱਧਰ ਚੰਗੇ, ਮਾੜੇ ਥਾਂ ਤੇ ਵੀ ਸਿੱਟੇ ਜਾਂਦੇ ਹਨ। ਇਹ ਰੱਦੀ ਵਿੱਚ ਇਕੱਠੇ ਕੀਤੇ ਜਾਂਦੇ ਹਨ। ਦੁਆਰਾ ਵਰਤੇ ਜਾਂਦੇ ਹਨ। ਧਾਤਾਂ ਸੋਨਾ, ਚਾਂਦੀ, ਲੋਹਾ, ਤਾਂਬਾ, ਸਟੀਲ, ਕੱਚ, ਪਲਾਸਟਿਕ, ਕੱਪੜੇ, ਬੀਜ, ਪਾਣੀ, ਮਿੱਟੀ, ਹਵਾ ਦੁਨੀਆ ਦਾ ਸਬ ਕੁੱਝ ਰੀਸਰਕਲ ਹੁੰਦਾ ਹੈ। ਹਰ ਚੀਜ਼ ਦੁਆਰਾ-ਦੁਆਰਾ ਵਰਤੀ ਜਾਂਦੀ ਹੈ। ਉਹ ਚਾਹੇ ਪਹਿਲਾਂ ਮਾੜੇ, ਗੰਦੇ ਥਾਂ ਤੋਂ ਆਈ ਹੋਵੇ। ਉਸ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਟੁੱਟਿਆ ਸੋਨਾ ਢਾਲ ਕੇ, ਨਵੇਂ ਗਹਿਣੇ ਤਰਾਸ਼ੇ ਜਾਂਦੇ ਹਨ। ਹੋਰ ਧਾਤਾਂ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਬੀਜ ਬਾਰ-ਬਾਰ ਬੀਜ ਕੇ, ਹੋਰ ਬੀਜ ਤਿਆਰ ਕੀਤੇ ਜਾਂਦੇ ਹਨ। ਇਹ ਦੁਨੀਆ ਐਸੇ ਹੀ ਚੱਲਦੀ ਹੈ। ਜੋ ਲੋਕ ਗੰਦ ਕਹਿੰਦੇ ਹਨ। ਉਨ੍ਹਾਂ ਤੇ ਜ਼ਕੀਨ ਨਾ ਕਰੀਏ। ਆਪਦੇ ਦਿਮਾਗ਼ ਤੋਂ ਕੰਮ ਲਈਏ। ਸਾਡੇ ਲਈ ਕੀ ਚੰਗਾ ਹੈ? ਘਰ ਦੇ ਸਾਰੇ ਮੈਂਬਰ ਇੱਕੋ ਦਾਲ, ਸਬਜ਼ੀ, ਰੋਟੀ ਖਾਂਦੇ ਹਨ। ਹੋ ਸਕਦਾ ਹੈ। ਬਾਕੀਆਂ ਵਾਂਗ ਕੋਈ ਇੱਕ ਜਾਣਾ, ਕਿਸੇ ਚੀਜ਼ ਨੂੰ ਨਾਂ ਖਾ ਸਕਦਾ ਹੋਵੇ। ਤੋਰੀ, ਕੱਦੂ, ਬਤਾਂਊ, ਭਿੰਡੀ ਬਾਕੀਆਂ ਵਾਂਗ ਸੁਆਦ ਨਾਲ ਨਾਂ ਖਾ ਸਕਦਾ ਹੋਵੇ। ਸਬ ਦਾ ਆਪਣਾ-ਆਪਣਾ ਸੋਚਣ ਦਾ ਢੰਗ ਹੈ। ਇੱਕ ਬੱਚਾ ਸਟੇਸ਼ਨ ਤੇ ਭੁੰਜੇ ਹੀ ਲੰਬਾ ਪਿਆ ਲਿਟੀ ਜਾਂਦਾ ਸੀ। ਉਸ ਨੂੰ ਭੁੱਖ ਲੱਗੀ। ਉਹ ਮਾਂ ਦੇ ਪਰਸ ਵਿਚੋਂ ਕੱਢ ਕੇ, ਸੇਬ ਖਾਣ ਲੱਗਾ। ਸੇਬ ਖਾਣ ਤੋਂ ਪਹਿਲਾਂ ਹੀ ਧਰਤੀ ਤੇ ਡਿਗ ਗਿਆ। ਉਸ ਦੀ ਮਾਂ ਨੇ ਕਿਹਾ, " ਸੇਬ ਡਿਗ ਕੇ ਗੰਦਾ ਹੋ ਗਿਆ ਹੈ। ਇਸ ਨੂੰ ਸਿੱਟ ਦੇ। " ਬੱਚਾ ਬਗੈਰ ਗੱਲ ਸੁਣੇ ਸੇਬ ਖਾਣ ਲੱਗ ਗਿਆ। ਉਸ ਦੀ ਮਾਂ ਸੇਬ ਉਸ ਦੇ ਹੱਥ ਵਿਚੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਸੀ। ਬੱਚਾ ਹੱਥ ਛੁਡਾ ਕੇ ਦੂਰ ਭੱਜ ਗਿਆ। ਫਿਰ ਸੇਬ ਖਾਣ ਲੱਗਾ। ਹੈਰਾਨੀ ਇਸ ਗੱਲ ਦੀ ਸੀ। ਬੱਚਾ ਵੀ ਉਸੇ ਜ਼ਮੀਨ ਤੇ ਲਿਟ ਰਿਹਾ ਸੀ। ਜਿੱਥੇ ਸੇਬ ਡਿੱਗਾ ਸੀ। ਮਾਂ ਨੂੰ ਬੱਚਾ ਗੰਦਾ ਨਹੀਂ ਲੱਗਾ। ਗੱਲ ਆਪਣੇ ਮਤਲਬ ਦੀ ਹੈ। ਕੱਪੜੇ, ਸਰੀਰ ਤੇ ਚਿੱਕੜ ਪੈ ਜਾਵੇ। ਧੋਂਦੇ ਹਾਂ। ਸਿੱਟਦੇ ਨਹੀਂ ਹਾਂ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com