ਸੰਭਲ ਲਓ    ਸੰਭਾਲ ਲਓ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਰੁੱਤ ਆ ਗਈ ਹੈ ਰੁੱਤ ਆ ਗਈ ਹੈ ਫਸਲੀ ਬਟੇਰਿਆਂ ਦੇ ਆਉਣ ਦੀ।
ਵੋਟ ਪਾਉਣ ਜਾਣ ਤੋਂ ਪਹਿਲਾਂ ਵੋਟ ਲੈਣ ਵਾਲੇ ਦੀ ਛਾਣਬੀਣ ਕਿਵੇਂ ਕਰਨੀ ਹੈ-
ਖੜੇ ਹੀ ਉਹ ਵਿਅਕਤੀ ਕਰਨੇ ਹਨ  ਜਿਹੜੇ ਸਾਡੇ ਤੁਹਾਡੇ ਵਰਗਾ ਚਾਲਚਲਣ ਰਖਦੇ ਹੋਣ
ਜਿਹੜੇ ਸਾਡੇ ਤੁਹਾਡੇ ਵਰਗੇ ਹੱਡ ਗੋਸ਼ਤ ( ਮਾਸ) ਦੇ ਬਣੇ ਹੋਣ-
ਜਿਹਨਾਂ ਨੂੰ ਸਾਡੇ ੁਤੁਹਾਡੇ ਵਾਂਗ ਗਰਮੀ ਸਰਦੀ ਪੱਤਝੜ ਬਹਾਰ ਬੀਮਾਰੀ ਬੇਰੁਜਗਾਰੀ ਪੇਟ ਦੀ ਭੁੱਖ ਸਤਾਉਂਦੀ ਹੋਵੇ
ਜਿਹਨਾਂ ਨੂੰ ਹੜ੍ਹ ਕਾਲ ਸੋਕਾ ਸੇਮ ਭੁਚਾਲ ਤੂਫਾਨ ਕੁਦਰਤੀ ਆਫ਼ਤ ਤੋਂ ਇਲਾਵਾ ਮਿੱਗ 21 ਦਾ ਸੇਕ ਲਗਦਾ ਹੋਵੇ।
ੱਜਿਹਨਾਂ ਦਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬਣਿਆ ਹੋਵੇ।
ਜਿਨਾ੍ਹਂ ਨੂੰ ਕਿਸੇ ਮਹਾਨ ਸਖ਼ਸ਼ੀਅਤ ਵਲੋਂ ਅੱਛੇ ਚਾਲਚਲਣ ਦਾ ਸਰਟੀਫੀਕੇਟ ਜਾਰੀ ਕੀਤਾ ਗਿਆ ਹੋਵੇ-
     ਦੇਸ਼  ਕੌਮ ਦਾ ਨਮਕ ਹਲਾਲ ਹੋਵੇ
 ਜਿਹੜੇ ਧਰਮ ਜਾਤ ਨਸਲ ਊਚ ਨੀਚ ਤੋਂ ਉਪਰ ਦੀ ਆਦਮੀਅਤ ਰੱਖਦੇ ਹੋਣ। ਮਸਲਨ ਉਹਦਾ ਵਤੀਰਾ ਰਹਿਮ ਦਇਆ ਦਾਨ ਵਾਲਾ  ਕਿਰਤੀ ਕਾਮਾ ਹੋਵੇ।
ਫਰਿਸ਼ਤਿਆਂ ਦੇਵਤਿਆਂ  ਅਵਤਾਰਾਂ ਨੂੰ ਪਿਛਲੇ 72 ਸਾਲ ਤੋਂ ਵੋਟ ਪਾਈ ਜਾ ਰਹੇ ਹਾਂ ਉਹਨਾਂ ਦੇ ਪੈਰਾਂ ਤਲੇ ਹੱਥ ਵਿਛਾਈ ਜਾ ਰਹੇ ਹਾਂ,ਤਖ਼ਤਾਂ ਆਸਨਾਂ ਤੇ ਬਿਠਾ ਰਹੇ ਹਾਂ।ਨਤੀਜਨ ਦੇਸ਼ ਗਰਕ ਰਿਹਾ ਹੈ।
ਬਿਜਲੀ ਮਾਫ਼ੀ ਦੇ ਲਾਲਚ ਵਿੱਚ ਨਹੀਂ ਆਉਣਾ ਕਿਸੇ ਵੀ ਮੁਫ਼ਤ ਸਹੂਲਤ ਦੇ ਅਧੀਨ ਨਹੀਂ ਹੋਣਾ ਬਹੁਤ ਹੰਢਾ ਲਈਆਂ ਮੁਫ਼ਤੀਆਂ। ਪਤਾ ਹੇੈ ਇਹ ਜੋ ਮੁਫ਼ਤ ਦਾ ਰਾਗ ਅਲਾਪਦੇ ਹਨ ਉਸਦਾ ਅਸਿੱਧੇ ਤੌਰ ਤੇ ਲਾਭ ਇਹਨਾਂ ਨੁੰ ਹੀ ਹੁੰਦਾ ਹੈ,ਇਹ ਜਾਣਦੇ ਹਨ ਵੋਟਰ ਨੇ ਕੰਨ ਦੂਜੇ ਪਾਸੇ ਤੋਂ ਫੜ ਲੈਣਾ ਹੈ,ਭਾਵ ਬਿਜਲੀ ਦਾ ਬਿਲ ਨਹੀਂ ਦੇਣਾ ਤੇ ਸ਼ਰਾਬ ਤੇ ਹੋਰ ਨਸ਼ੇ ਕਰਜਾ ਚੁੱਕ ਕੇ ਵੀ ਡੀਕ ਜਾਣੇ ਹਨ ਪੈਸਾ ਤੇ ਉਹਨਾਂ ਦੀ ਜੇਬ ਵਿੱਚ ਹੀ ਜਾਣਾ ਹੈ ਬਿਜਲੀ ਦਾ ਬਿਲ ਤਾਂ ਉਹ ਜੋ ਬਿਲ ਅਦਾ ਕਰਦੇ ਹਨ ਉਹਨਾਂ ਦਾ ਰੇਟ ਹੋਰ ਵਧਾ ਕੇ ਕਮਾ ਲੈਣਗੇ। ਸਗੋਂ ਪੰਜੇ ਘਿਓ ਵਿੱਚ।
   ਉਹ ਉਮੀਦਵਾਰ ਜੋ ਫੋਜ ਪੁਲੀਸ,ਬਿਜਲੀ,ਪਾਣੀ ਤੇ ਹੋਰ ਮਹਿਕਮਿਆਂ ਚੋਂ ਸੇਵਾ ਮੁਕਤ ਜਾਂ ਸੇਵਾ ਵਿੱਚ ਹੋਣ ਮੈਦਾਨ ਵਿੱਚ ਲਿਆਓ।ਜਿਹਨਾਂ ਨੇ ਠੋਕਰਾਂ ਖਾਧੀਆਂ ਹੋਣ ਤੇ ਜੋ ਔਕੜਾਂ ਦੇ ਪੀੜਿਤ ਹੋਣ,ਜਿਹਨਾਂ ਦੀਆਂ ਨਜ਼ਰਾਂ ਰੱਜੀਆਂ ਹੋਣ ਤੇ ਦਿਲ ਭਰੇ ਹੋਣ ਦਿਮਾਗ ਤਾਜ਼ਾ ਹੋਣ,ਲੂੰਬੜ ਚਾਲਾਂ ਤੋ ਪ੍ਰਹੇਜ਼ ਕਰਦੇ ਹੋਣ।ਘੜੰਮ ਚੌਧਰੀ ਨਹੀਂ ਕਾਮੇ ਹੋਣ ਕਿਰਤੀ ਹੋਣ ।
    ਅੰਨ੍ਹੀ ਪੀਹਵੇ ਕੁੱਤਾ ਚੱਟੀ ਜਾਵੇ,ਅੱਖਾਂ ਵਾਲਿਆਂ ਨੂੰ ਵੇਖ ਕੇ ਅਣਡਿੱਠ ਨਹੀਂ ਕਰਨਾ ਚਾਹੀਦਾ।
        '' ਇਨ ਅੰਧੇਰੋਂ ਸੇ ਕਹੋ ਕਿ ਅਪਨਾ ਠਿਕਾਨਾ ਕਰ ਲੇਂ
           ੍ਹਹਮ ਨਏ ਅਜ਼ਮ ਸੇ ਬੁਨਿਆਦਿ ਏ ਸ਼ਹਰ ਰਖਤੇ ਹੈਂ ''
ਅੇਸੇ ਬੁੱਧੀਜੀਵੀ ਸੁਹਿਰਦ  ਵਿਅਕਤੀ ਅੱਗੇ ਆਉਣ ਜੋ ਸਕੂਲ਼ ,ਹਸਪਤਾਲ ਬਣਾਉਣ,ਨਵੀਆਂ ਨਹਿਰਾਂ ਕੱਢਣ,ਪੁਰਾਣੀਆਂ ਦੀ ਸਾਂਭ ਸੰਭਾਲ ਕਰਨ ਬਾਰਿਸ਼ ਦਾ ਪਾਣੀ ਸੰਭਾਲਣ,ਪਾਣੀ ਰੀਸਾਈਕਲ ਪਲਾਂਟ ਲਾਉਣ, ਚਲ ਰਹੇ ਨਿਜੀ ਮਹਿਕਮਿਆਂ ਦਾ ਕੌਮੀਕਰਣ ਕਰਨ-ਮਿਸਾਲ ਦੇ ਤੌਰ ਤੇ ਪੰਜਾਬ ਰੋਡਵੇਜ਼ ਤੇ ਬਿਜਲੀ ਮਹਿਕਮਾ ਤੇ ਮਾਲ ਮਹਿਕਮਾ ਸਕੂਲ ਕਾਲਜ ਹਸਪਤਾਲ ਗੁਰਦਵਾਰੇ ਸਾਰੇ ਕਮਾਊ ਪੁੱਤ ਜੋ 117 ਨੇ ਆਪਸ ਵਿੱਚ ਵੰਡੇ ਹੋਏ ਹਨ-ਦਾ ਕੌਮੀਕਰਨ ਕਰਕੇ ਸੂਬੇ ਕੌਮ ਨੂੰ ਵਾਪਸ ਕਰਾਵੇ।ਮਰ ਚੁੱਕੇ ਉਦਯੋਗਾ ਨੂੰ ਪੁਨਰ ਸੁਰਜੀਤ ਕਰਾਵੇ।
ਕੋਈ ਹਰਿਆ ਬੂਟ ਰਹਿਓ ਰੀ !
      ਹਰ ਇਕ ਗੁਰਦਵਾਰੇ ਮੰਦਿਰ ਨੂੰ ਇਕ ਇਕ ਸਕੂਲ਼ ਇਕ ਇਕ ਹਸਪਤਾਲ ਅਲਾਟ ਕੀਤਾ ਜਾਵੇ ਤਾਂ ਜੋ ਜਨਤਾ ਦਾ ਪੈਸਾ ਜਨਤਾ ਦੇ ਹੀ ਭਲੇ ਲਈ ਵਰਤਿਆ ਜਾਵੇ ਨਾਂ ਕਿ ਤਖ਼ਤਾਂ ਦੀਆਂ ਚੂਲਾਂ ਤੇ।
    ਸਿਆਸਤਦਾਨਾਂ ਦੀ ਦਾਦਾਗਿਰੀ ਦੀ ਲਾਈ ਤਬਾਹੀ ਭਾਰਤੀਆਂ ਨੇ ਇੰਨੀ ਹੰਡਾ ਲਈ ਹੈ ਕਿ ਹੁਣ ਉਹ ਤਬਾਹੀ ਨੂੰ ਵੀ ਬਤੌਰ ਤਮਾਸ਼ਾ ਆਨੰਦ ਲੈਂਦੇ ਹਨ।ਤੇ ਇਸੇ ਤਮਾਸ਼ੇ ਦੇ ਆਨੰਦ ਵਿਚੋਂ ਕੋਈ ਹਰਿਆ ਬੂਟਾ ਸਿਰ ਕੱਢਣ ਲਈ ਉਤਾਵਲਾ ਹੈ ਉਹਦੇ ਵੱਲ ਧਿਆਨ ਦੇਣਾ ਹੈ।
   
       '' ਨੀਂਦ ਦੇ ਹਨੇਰਿਆਂ ਚੋਂ ਉਠ ਕੇ ਪਛਾਣ ਜਰਾ
         ਕੌਣ ਨੇ ਇਹ ਛਿਲੀਆਂ ਪਿੱਠਾਂ ਤੇ ਲੂਣ ਝੱਸਣ ਵਾਲੇ ''
     ਰਣਜੀਤ ਕੌਰ ਗੁੱਡੀ  ਤਰਨ ਤਾਰਨ