ਜੋ ਨਸ਼ੇ ਖਾ ਕੇ ਬੇਹੋਸ਼ ਪਏ ਰਹਿੰਦੇ ਹਨ, ਪਸ਼ੂਆਂ ਵਾਲੀ ਜੂਨ ਭੋਗਦੇ ਹਨ - ਸਤਵਿੰਦਰ ਕੌਰ ਸੱਤੀ

ਧਰਮ ਵਿੱਚ ਨਸ਼ੇ ਕਰਨ ਦੀ ਮਨਾਹੀ ਕੀਤੀ ਜਾਂਦੀ ਹੈ। ਲੋਕਾਂ ਨੂੰ ਵਰਜਿਤ ਕਰਨ ਵਾਲੇ, ਕਈ ਧਰਮੀ ਹੀ ਸਿਗਰਟ, ਭੰਗ, ਡੋਡੇ, ਅਫ਼ੀਮ, ਸ਼ਰਾਬ, ਹੋਰ ਪਤਾ ਨਹੀਂ ਕਿਹੜੇ ਨਸ਼ੇ ਦਾ ਸੇਵਨ ਕਰਦੇ ਹਨ? ਜੋਗੀਆਂ, ਨਿਹੰਗਾਂ ਤੇ ਪਰਵਾਰਿਕ ਬੰਦਿਆਂ ਨੂੰ ਨਸ਼ੇ ਵਿੱਚ ਦੇਖਿਆ ਜਾਂਦਾ ਹੈ। ਪੰਜਾਬੀ ਕੁੜੀ ਏਅਰਪੋਰਟ ਉੱਤੇ ਡਰੱਗ ਲਈ ਆਉਂਦੀ ਫੜੀ ਗਈ ਸੀ। ਉਸ ਦੀ ਜ਼ਮਾਨਤ ਨਹੀਂ ਹੋਈ ਸੀ। ਇਹ ਜੇਲ ਕੱਟ ਰਹੀ ਸੀ। ਕੁੜੀ ਦਾ ਚੌਥਾ ਗੇੜਾ ਸੀ। ਤਿੰਨ ਬਾਰ ਕਾਨੂੰਨ ਤੋਂ ਬਚ ਗਈ ਸੀ। ਹਰ ਤਰੀਕ ਉੱਤੇ ਲੋਕ ਮੇਲਾ ਦੇਖਣ ਵਾਂਗ ਕੇਸ ਸੁਣਨ ਜਾਂਦੇ ਸਨ। ਉਸ ਨੇ ਜਦੋਂ ਡਰੱਗ ਸਮਗਲਰ ਕਰਾਉਣ ਵਾਲੇ ਬੌਸ ਦਾ ਨਾਮ ਲਿਆ। ਲੋਕਾਂ ਨੇ ਮੂੰਹ ਉੱਤੇ ਹੱਥ ਰੱਖ ਲਏ ਸਨ। ਉਹ ਸ਼ਹਿਰ ਦਾ ਬਹੁਤ ਵੱਡਾ ਬਿਜ਼ਨਸ ਮੈਨ ਸੀ। ਉਹ ਧਰਮੀਆਂ ਦਾ ਲੀਡਰ ਸੀ। ਧਾਰਮਿਕ ਸਥਾਨ ਦਾ ਖ਼ਜ਼ਾਨਚੀ ਸੀ। ਜੰਨਤਾ ਦਾ ਦਾਨ ਕੀਤਾ ਪੈਸਾ ਇਸ ਆਗੂ ਦੇ ਹੱਥ ਵਿੱਚ ਸੀ। ਪਤਾ ਨਹੀਂ ਇਸ ਧਰਮੀ ਨੇ ਹੋਰ ਕਿੰਨੇ ਬੰਦੇ ਇਸ ਕੰਮ ਲਈ ਰੱਖੇ ਹੋਣਗੇ? ਉਸ ਦੇ ਫੂਡ ਦੇ ਸਟੋਰ ਸਨ। ਸਟੋਰ ਵਿੱਚ ਫੂਡ ਖਰੀਦਣ ਵਾਲੀ ਪਬਲਿਕ ਦੇ ਵਿਚੇ ਡਰੱਗ ਖਰੀਦਣ ਵਾਲੇ ਵੀ ਆਉਂਦੇ ਸਨ। ਆਪਦੇ ਸਟੋਰ ਵਿੱਚ ਹੀ ਵੇਚਦਾ ਸੀ। ਪੁਲਿਸ ਨੇ ਝੱਟ ਉਸ ਨੂੰ ਹੱਥਕੜੀ ਲਾ ਲਈ। ਵੱਡੇ ਬੰਦੇ ਕੋਲ ਬਚਾਉ ਦੇ ਬੜੇ ਪੱਖ, ਗਵਾਹ, ਸਬੂਤ ਹੁੰਦੇ ਹਨ। ਮਹਿੰਗੇ ਵਕੀਲ ਕਰਕੇ, ਪੈਸੇ ਦੇ ਜ਼ੋਰ ਨਾਲ ਹਰ ਕੰਮ ਧੋਖੇ ਨਾਲ ਕਰਾ ਲੈਂਦੇ ਹਨ। ਉਹ ਕੁੜੀ ਅਜੇ ਜੇਲ ਵਿੱਚ ਸੀ। ਧਰਮੀ ਬੌਸ ਆਪਦੀ ਪਾਰਟੀ ਦੇ ਜਿੱਤਣ ਨੂੰ ਚੋਣਾਂ ਲੜ ਰਿਹਾ ਸੀ। ਵੋਟਰ ਨੂੰ ਨਸ਼ਾ ਵਰਤਾ ਰਿਹਾ ਸੀ। ਇਸ ਦੇ ਨਾਲ ਅੱਧੇ ਸ਼ਹਿਰ ਤੋਂ ਵੱਧ ਲੋਕ ਸਨ। ਜੋ ਘਰ ਨਸ਼ੇ ਤੋਂ ਬਚੇ ਸੀ। ਉੱਥੇ ਇਹ ਧਰਮ ਦਾ ਆਸਰਾ ਲੈ ਕੇ, ਨਸ਼ਾ ਪਹੁੰਚਾ ਰਿਹਾ ਸੀ। ਪਹਿਲਾਂ ਮੁਫ਼ਤ ਵਿੱਚ ਉਧਾਰ ਵਾਂਗ ਦੇ ਕੇ ਨਸ਼ੇ ਦੀ ਚਾਟ ਉੱਤੇ ਲਗਾਉਂਦਾ, ਫਿਰ ਨਸ਼ੇ ਤੇ ਲੱਗੇ ਬੰਦੇ ਨੂੰ ਮਹਿੰਗੀ ਕੀਮਤ ਉੱਤੇ ਵੇਚਦਾ ਸੀ। ਅਮਲੀ ਬੰਦਾ ਮਰਦਾ ਹਰ ਕੀਮਤ ਦੇਣ ਲਈ ਤਿਆਰ ਹੋ ਜਾਂਦਾ ਹੈ। ਕਈ ਨੌਜਵਾਨ ਛੋਟੀ ਉਮਰ ਤੋਂ ਹੀ ਡਰੱਗ ਵਿੱਚ ਫਸ ਜਾਂਦੇ ਹਨ। ਚਾਟ ‘ਤੇ ਲੱਗੇ ਨੂੰ ਆਪਦੇ ਖਾਣ ਲਈ ਪੈਸੇ ਦਾ ਪ੍ਰਬੰਧ ਕਰਨ ਨੂੰ ਹੋਰ ਲੋਕਾਂ ਨੂੰ ਵੇਚਣੀ ਵੀ ਪੈਂਦੀ ਹੈ।

ਇਹ ਅਮਲੀ ਕੋਈ ਨੌਕਰੀ ਨਹੀਂ ਕਰ ਸਕਦੇ। ਕਈ ਕੰਮਾਂ ਲਈ ਨੌਕਰੀਆਂ ਵਾਲੀ ਥਾਂ ‘ਤੇ ਡਰੱਗ ਨਾਂ ਖਾਂਦੇ ਹੋਣ ਦੇ ਟੈਸਟ ਕਰਾ ਕੇ ਦੇਣੇ ਪੈਂਦੇ ਹਨ। ਨਸ਼ੇ ਖਾਣ ਵਾਲੇ ਨੂੰ ਕੋਈ ਨੌਕਰੀ ਨਹੀਂ ਦਿੰਦਾ। ਸ਼ਰਾਬੀ, ਭੰਗੀ, ਨਸ਼ੇ ਖਾਣ ਵਾਲਾ ਬੰਦਾ ਪੈਰਾਂ ਉੱਤੇ ਖੜ੍ਹਾ ਨਹੀਂ ਹੋ ਸਕਦਾ। ਕੰਮ ਕਿਵੇਂ ਕਰ ਕਰੇਗਾ?ਨਸ਼ੇ ਖਾਣ ਵਾਲਾ ਸਮੇਂ ‘ਤੇ ਰੋਟੀ ਨਹੀਂ ਖਾਂਦਾ। ਜੋ ਬੰਦੇ ਨਸ਼ੇ ਖਾ ਕੇ ਬੇਹੋਸ਼ ਪਏ ਰਹਿੰਦੇ ਹਨ। ਉਹ ਪਸ਼ੂਆਂ ਵਾਲੀ ਜੂਨ ਭੋਗਦੇ ਹਨ। ਉਹ ਦੁਨੀਆ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਬੱਚਿਆਂ, ਮਾਪਿਆ ਕਿਸੇ ਨੂੰ ਪਾਲਨ ਦਾ ਫ਼ਿਕਰ ਨਹੀਂ ਹੁੰਦਾ। ਕਈ ਇੰਦਾ ਹੀ ਕਿਤੇ ਡਿਗ ਕੇ ਮਰ ਜਾਂਦੇ ਹਨ। ਜੀਤ ਦਾ ਵੀ ਇਹੀ ਹਾਲ ਸੀ। ਉਸ ਵਿੱਚ ਇੰਨੀ ਤਾਕਤ ਨਹੀਂ ਸੀ। 5, 8 ਘੰਟੇ ਨੌਕਰੀ ਕਰ ਸਕੇ। ਸਿਗਰਟਾਂ ਨੇ ਉਸ ਦਾ ਅੰਦਰ ਫੂਕਿਆ ਪਿਆ ਸੀ। ਸਗੋਂ ਜਦੋਂ ਉਹ ਬਾਹਰ ਦੱਰਾ ਮੂਹਰੇ ਖੜ੍ਹ ਕੇ, ਸਿਗਰਟਾਂ ਪੀਂਦਾ ਸੀ। ਉਸ ਦੀਆਂ ਸਿਗਰਟਾਂ ਦਾ ਧੂੰਆਂ ਘਰ ਦੇ ਅੰਦਰ ਵੀ ਆਉਂਦਾ ਸੀ। ਘਰ, ਕੱਪੜਿਆਂ ਵਿੱਚੋਂ ਬਦਬੂ ਆਉਂਦੀ ਰਹਿੰਦੀ ਸੀ। ਹੁਣ ਜਦੋਂ ਵੀ ਸਿਗਰਟ ਪੀਂਦਾ ਸੀ। ਉਸ ਨੂੰ ਹੱਥੂ ਆ ਜਾਂਦਾ ਸੀ। ਬਹੁਤ ਚਿਰ ਖੰਘਦਾ ਰਹਿੰਦਾ ਸੀ। ਦਾਰੂ ਦੇ ਦੋ ਪੈੱਗ ਪੀ ਕੇ ਬੈੱਡ ਤੋਂ ਉੱਠਦਾ ਸੀ। ਫਿਰ ਉਸ ਨੂੰ ਰੋਟੀ ਦੀ ਲੋੜ ਨਹੀਂ ਪੈਂਦੀ ਸੀ। ਅੱਧੀਏ ਨੂੰ ਬਾਰ-ਬਾਰ ਦਾਰੂ ਦੀ ਬੋਤਲ ਵਿੱਚੋਂ ਭਰਕੇ, ਜੇਬ ਵਿੱਚ ਰੱਖਦਾ ਸੀ। ਦਿਨ ਰਾਤ ਵਿੱਚ ਵਿੱਚ ਡੇਢ ਕਿਲੋ ਸ਼ਰਾਬ ਪੀ ਜਾਂਦਾ ਸੀ। ਫਿਰ ਮੁਧੇ ਮੂੰਹ ਪਿਆ ਰਹਿੰਦਾ ਸੀ।

ਘਰ ਕੁੱਝ ਖਾਣ ਨੂੰ ਹੈ ਜਾਂ ਨਹੀਂ ਜੀਤ ਦੀ ਕੋਈ ਜ਼ੁੰਮੇਵਾਰੀ ਨਹੀਂ ਸੀ। ਉਹ ਗੁੱਡੀ ਦੇ ਪੈਸੇ ਚੋਰੀ ਕਰਨ ਲੱਗ ਗਿਆ ਸੀ। ਇਕ ਬਾਰ ਡਾਕ ਰਾਹੀਂ ਮਾਸਟਰ ਕਾਰਡ ਆਇਆ ਸੀ। ਜੀਤ ਦੇ ਹੱਥ ਲੱਗ ਗਿਆ ਸੀ। ਇਸ ਨੇ ਸਿਗਰਟਾਂ ਤੇ ਸ਼ਰਾਬ ਖ਼ਰੀਦ ਕੇ, ਤਿੰਨ ਮਹੀਨਿਆਂ ਵਿੱਚ 2000 ਡਾਲਰ ਖ਼ਰਚ ਦਿੱਤਾ ਸੀ। ਜੋ ਮੇਲ ਵਿੱਚ ਮਾਸਟਰ ਕਾਰਡ ਸਟੇਟਮਿੰਟ ਬੈਂਕ ਦੀ ਆਉਂਦੀ ਸੀ। ਉਹ ਗੁੱਡੀ ਦੇ ਕੰਮ ਤੇ ਗਈ ਤੋਂ ਹੀ ਡਾਕ ਵਿੱਚੋਂ ਕੱਢ ਕੇ ਪਾੜ ਦਿੰਦਾ ਸੀ। “ ਬਹੁਤਾ ਮੂੰਹ ਅੱਡੇ ਤੋਂ ਮੱਖੀਆਂ ਪੈਂਦੀਆਂ ਹਨ। “ ਇੱਕ ਬਾਰ ਇਹ ਕਾਰਡ ਵਰਤਦਾ ਕਿਸੇ ਸਟੋਰ ਵਾਲਿਆਂ ਨੇ ਰੋਕ ਦਿੱਤਾ। ਉਸ ਨੇ ਬੈਂਕ ਨੂੰ ਫ਼ੋਨ ਕਰ ਦਿੱਤਾ। ਬੈਂਕ ਵਾਲਿਆਂ ਨੇ ਗੁੱਡੀ ਨੂੰ ਫ਼ੋਨ ਕੀਤਾ। ਪੁੱਛਿਆ, “ ਤੇਰਾ ਕਾਰਡ ਕਿਥੇ ਹੈ? “ “ ਮੈਨੂੰ ਅਜੇ ਮਿਲਿਆ ਨਹੀਂ ਹੈ। “ ਕੈਸ਼ੀਅਰ ਨੇ ਕਾਰਡ ਕੱਟ ਦਿੱਤਾ ਸੀ। ਇਹ ਕੋਈ ਪਹਿਲੀ ਬਾਰ ਨਹੀਂ ਕੀਤਾ ਸੀ। ਕਈ ਬਾਰ ਅੱਗੇ ਵੀ ਜੀਤ ਕਾਰਡ ਪਰਸ ਵਿਚੋਂ ਕੱਢ ਕੇ ਲੈ ਜਾਂਦਾ ਸੀ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com