ਕਈਆਂ ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹਥਿਆਉਣ ਨੂੰ ਫਿਰਦੇ ਰਹਿੰਦੇ ਹਨ - ਸਤਵਿੰਦਰ ਕੌਰ ਸੱਤੀ

ਲੋਕ ਵੀ ਬਹੁਤ ਤਰਾਂ ਦੇ ਹਨ। ਕਈਆਂ ਦੇ ਪੈਰਾਂ ਵਿੱਚ ਸੋਨਾ ਪਿਆ ਹੋਵੇ, ਚੱਕਦੇ ਨਹੀਂ ਹਨ। ਕਈਆਂ ਦਾ ਧਿਆਨ ਦੂਜੇ ਦੀ ਦੌਲਤ ਚੀਜ਼ ਉੱਤੇ ਰਹਿੰਦਾ ਹੈ। ਦੂਜੇ ਦੀ ਚੀਜ਼ ਆਪਣੇ ਨਾਮ ਕਰ ਲੈਂਦੇ ਹਨ। ਦੁਨੀਆ ਉੱਤੇ ਪੁੰਨ-ਦਾਨ ਕਰਨ ਵਾਲੇ ਵੀ ਅਮੀਰ ਤੋਂ ਲੈ ਕੇ ਮਜ਼ਦੂਰ ਵੀ ਬਥੇਰੇ ਹਨ। ਧਰਮੀ ਗੁਰਦੁਆਰੇ, ਮੰਦਰਾਂ ਵਿੱਚ ਵਿਹਲੇ ਬੈਠੇ ਪੂਜਾ, ਪੁੰਨ-ਦਾਨ ਖਾਂਦੇ ਹਨ। ਕਈਆਂ ਨੂੰ ਮੁਫ਼ਤ ਦੀ ਚੀਜ਼ ਦਿਸ ਜਾਵੇ, ਉਸ ਨੂੰ ਹਥਿਆਉਣ ਨੂੰ ਫਿਰਦੇ ਰਹਿੰਦੇ ਹਨ। ਪਤੀ-ਪਤਨੀ ਦਾ ਕੋਰਟ ਵਿੱਚ ਕੇਸ ਚੱਲਦਾ ਸੀ। ਅੰਮ੍ਰਿਤ ਦੀਆਂ ਸੋਸ਼ਲ ਵਰਕਰ, ਅਜੇ ਵੀ ਮਦਦ ਕਰ ਰਹੀਆਂ ਸਨ। ਜਿਸ ਵੱਲ ਸੋਸ਼ਲ ਵਰਕਰ ਹੋਣ, ਉਸ ਦੀ ਕੋਰਟ ਵਿੱਚ ਤੇ ਹਰ ਸਰਕਾਰੀ ਕੰਮ ਵਿੱਚ ਜਿੱਤ ਹੁੰਦੀ ਹੈ। ਸੋਸ਼ਲ ਵਰਕਰਾਂ ਦਾ ਜ਼ੋਰ ਲੱਗਾ ਪਿਆ ਸੀ। ਜੱਜ ਤੇ ਸਰਕਾਰੀ ਵਕੀਲ ਅੰਮ੍ਰਿਤ ਦੇ ਹੱਕ ਵਿੱਚ ਸਨ। ਕੈਨੇਡਾ ਦਾ ਕਾਨੂੰਨ ਕਿਸੇ ਔਰਤ ਨੇ ਲਿਖਿਆ ਹੋਣਾ ਹੈ। ਤਾਂਹੀ ਮਰਦ ਨੂੰ ਮੀਟ ਦੀ ਬੋਟੀ ਵਾਂਗ ਚਬਾ ਜਾਣਾ ਚਾਹੁੰਦੇ ਹਨ। ਸੰਘ ਵਿੱਚ ਕਾਨੂੰਨ ਦਾ ਘੋਟਣਾਂ ਦੇ ਕੇ, ਮਰਦ ਦਾ ਅਰੜਾਟ ਕੱਢ ਦਿੰਦੇ ਹਨ। ਅੰਮ੍ਰਿਤ ਇਕੱਲੀ ਰਹਿ ਗਈ ਕਰਕੇ, ਕੈਨੇਡਾ ਗੌਰਮਿੰਟ ਹਰ ਮਦਦ ਕਰਦੀ ਸੀ। ਅੰਮ੍ਰਿਤ ਨੂੰ ਦਵਾਈਆਂ ਮੁਫ਼ਤ ਮਿਲਦੀਆਂ ਸਨ। ਜੋ ਵੀ ਘਰ ਵਿੱਚ ਚੀਜ਼, ਖਾਣ ਲਈ ਗਰੌਸਰੀ ਲੂਣ, ਤੇਲ, ਕੱਪੜੇ, ਫਨੀਚਰ ਟੀਵੀ ਸਬ ਮਾਈਕੇ ਵਾਂਗ, ਕੈਨੇਡਾ ਗੌਰਮਿੰਟ ਵਲ਼ੋਂ ਸਹੂਲਤ ਮਿਲ ਰਹੀਆਂ ਸਨ। ਰਾਸ਼ਨ ਨਹੀਂ ਹੁੰਦਾ ਸੀ। ਫੂਡ ਬੈਂਕ ਤੋਂ ਚੱਕ ਲਿਉਂਦੀ ਸੀ। ਇੱਕ ਦੂਜੇ ਨੂੰ ਬਹੁਤੇ ਪਤੀ-ਪਤਨੀ ਸੂਈ ਕੁੱਤੀ ਵਾਂਗ ਪੈਂਦੇ ਹਨ। ਪਤੀ-ਪਤਨੀ ਕੋਰਟ ਵਿੱਚ ਦਿਨੇ ਇੱਕ ਦੂਜੇ ਦੀ ਇੱਜ਼ਤ ਉਤਾਰਦੇ ਸਨ। ਰਾਤ ਨੂੰ ਇੱਕ ਦੂਜੇ ਦੇ ਕੱਪੜੇ ਉਤਾਰਦੇ ਸਨ। ਪਤੀ-ਪਤਨੀ ਗੌਰਮਿੰਟ, ਸਬ ਤੋਂ ਚੋਰੀ ਇੱਕੋ ਕਮਰੇ, ਬਿਸਤਰ ਵਿੱਚ ਮੌਜ ਲੁੱਟਦੇ ਸਨ। ਫਿਰ ਗੂੜ੍ਹੀ ਨੀਂਦ ਸੌਦੇ ਸਨ।
ਅੰਮ੍ਰਿਤ ਨੂੰ ਪਤਾ ਸੀ। ਆਫ਼ੀਸਰ ਕੋਲੋਂ, ਟੈਕਸੀ ਦਾ ਕਿਰਾਇਆ ਅਦਾ ਕਰਨ ਦਾ ਫ਼ਰੀ ਦਾ ਪੇਪਰ ਮਿਲ ਜਾਣਾ ਹੈ। ਅੰਮ੍ਰਿਤ ਨੇ ਆਫ਼ੀਸਰ ਕੋਲੋਂ ਉਹ ਪੇਪਰ ਲੈ ਲਿਆ ਸੀ। ਟੈਕਸੀ ਨੂੰ ਫ਼ੋਨ ਕਰ ਦਿੱਤਾ ਸੀ। ਅੰਮ੍ਰਿਤ ਤੋਂ ਵੀ ਪਹਿਲਾਂ ਟੈਕਸੀ ਥੱਲੇ ਆ ਗਈ ਸੀ। ਅੰਮ੍ਰਿਤ ਟੈਕਸੀ ਦੀ ਪਿਛਲੀ ਸੀਟ ਉੱਤੇ ਬੈਠਣ ਲੱਗੀ ਸੀ। ਪੰਜਾਬੀ ਟੈਕਸੀ ਵਾਲੇ ਨੇ ਉਸ ਨੂੰ ਪੰਜਾਬੀ ਸਮਝ ਕੇ ਸਤਿ ਸ੍ਰੀ ਅਕਾਲ ਬੁਲਾਈ। ਅੰਮ੍ਰਿਤ ਦੇ ਕੰਨ ਖੜ੍ਹੇ ਹੋ ਗਏ। ਇਹ ਆਵਾਜ਼ ਉਸ ਦੀ ਜਾਣੀ ਪਛਾਣੀ ਸੀ। ਉਸ ਨੇ ਸਤਿ ਸ੍ਰੀ ਅਕਾਲ ਦਾ ਜੁਆਬ ਦੇ ਕੇ, ਉਸ ਵੱਲ ਦੇਖਿਆ। ਉਸ ਨੇ ਪਛਾਣ ਲਿਆ। ਇਹ ਤਾਂ ਉਸ ਦੇ ਆਪਣੇ ਪਿੰਡ ਦਾ ਮੁੰਡਾ ਹੈ। ਉਸ ਨੇ ਅੰਮ੍ਰਿਤ ਨੂੰ ਨਹੀਂ ਪਛਾਣਿਆ। ਅੰਮ੍ਰਿਤ ਦਾ ਅੱਗੇ ਨਾਲੋਂ ਚੌਗੁਣਾ ਭਾਰ ਸੀ। ਉਸ ਨੇ ਕਿਹਾ, " ਚੈਨ ਤੂੰ ਕਦੋਂ ਕੈਨੇਡਾ ਆ ਗਿਆ? ਕੀ ਤੂੰ ਮੈਨੂੰ ਨਹੀਂ ਪਛਾਣਿਆਂ? " ਚੈਨ ਨੇ ਧੋਣ ਘੁੰਮਾਂ ਕੇ, ਉਸ ਵੱਲ ਧਿਆਨ ਨਾਲ ਦੇਖਿਆ। ਉਸ ਨੇ ਕਿਹਾ, " ਆਜਾ ਮੂਹਰਲੀ ਸੀਟ ਉੱਤੇ, ਆਪਣੀ ਤਾਂ ਪੁਰਾਣੀ ਜਾਣ-ਪਛਾਣ ਨਿਕਲ ਆਈ ਹੈ। ਮੈਂ ਤੇਰੇ ਮਗਰ ਹੀ ਪੈੜ ਦੱਬਦਾ ਕੈਨੇਡਾ ਆ ਗਿਆ। ਤੇਰੇ ਬਗੈਰ ਪਿੰਡ ਸੁੰਨਾ ਹੋ ਗਿਆ ਹੈ। ਮੇਰਾ ਜੀਅ ਨਹੀਂ ਲੱਗਾ। " ਉਹ ਕਾਰ ਦੀ ਪਿਛਲੀ ਸੀਟ ਵਿੱਚੋਂ ਮਸਾਂ ਨਿਕਲ ਕੇ, ਮੂਹਰਲੀ ਸੀਟ ਉੱਤੇ ਬੈਠ ਗਈ। " ਚੈਨ ਤੂੰ ਐਡਾ ਨਿਰਮੋਹਾ ਨਿਕਲਿਆ। ਮੈਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਘਰੋਂ ਨੰਬਰ ਹੀ ਲੈ ਆਉਂਦਾ। ਇਹ ਰੱਬ ਨੇ ਸਬੱਬ ਬਣਾਂ ਦਿੱਤਾ। " " ਅੰਮ੍ਰਿਤ ਛੱਡ ਰੋਸਿਆਂ ਨੂੰ ਹੁਣ, ਤਾਂ ਤੂੰ ਗਿਆਨਣ ਬਣ ਗਈ ਹੈ। ਤੂੰ ਮੈਨੂੰ ਕਿਥੇ ਪਛਾਣਨਾ ਹੈ? ਅੱਗੇ ਤਾਂ ਛਾਲ ਮਾਰ ਕੇ, ਕੋਠਾ ਟੱਪ ਕੇ, ਡੰਗਰਾਂ ਵਾਲੇ ਰਾਤ ਨੂੰ ਆ ਜਾਂਦੀ ਸੀ। ਬਈ ਬੱਲੇ-ਬੱਲੇ ਤੈਨੂੰ ਕੈਨੇਡਾ ਦਾ ਪਾਣੀ ਲੱਗ ਗਿਆ। ਕਿਵੇਂ ਸਿਹਤ ਬਣਾਈ ਹੈ? "
" ਚੈਨ ਤੂੰ ਵੀ ਆਪਦੇ ਘਰ ਜਾ ਕੇ, ਸੌਣ ਦੀ ਬਜਾ, ਸਾਡੇ ਡੰਗਰਾਂ ਕੋਲ ਹੀ ਸੌਂਦਾ ਸੀ। ਤੂੰ ਖੇਤ, ਡੰਗਰਾਂ ਤੇ ਮੇਰੀ, ਸਬ ਦੀ ਦੇਖ-ਭਾਲ ਕਰਦਾ ਸੀ। " ਚੈਨ ਬੁੱਲ੍ਹਾਂ ਵਿੱਚ ਹੱਸਿਆ। ਉਹ ਕਹਿਣਾ ਚਾਹੁੰਦਾ ਸੀ, " ਤੂੰ ਇਕੱਲੀ ਨਹੀਂ, ਤੇਰੀਆਂ ਭਰਜਾਈਆਂ ਦਾ ਵੀ ਮੈਂ ਹੀ ਠੇਕਾ ਲਿਆ ਹੋਇਆ ਸੀ। ਤੁਸੀਂ ਜ਼ਿਮੀਂਦਾਰਾਂ ਨੇ, ਬਹੁਤ ਚਿਰ ਸਾਡੀ ਖੱਲ ਲਾਹੀ ਹੈ। ਮੈਂ ਵੀ ਤੁਹਾਡੀ ਚਿੱਟੀ ਚਮੜੀ ਨੋਚੀ ਹੈ। ਐਵੇਂ ਨਹੀਂ ਮਿੱਟੀ ਨਾਲ ਮਿੱਟੀ ਹੁੰਦਾ ਸੀ। " " ਅੰਮ੍ਰਿਤ ਮੈਂ ਤਾਂ ਤੇਰਾ ਤੇ ਬਾਕੀ ਸਬ ਦਾ ਗ਼ੁਲਾਮ ਹਾਂ। ਲੋਕਾਂ ਤੇ ਤੇਰੇ ਕੋਲੋਂ ਡਰ-ਡਰ ਦਿਨ ਕੱਟੇ ਹਨ। ਵੱਡੇ ਲੋਕਾਂ ਨੇ ਚੰਗਾ ਖਾਣਾ ਤੇ ਮੰਦਾ ਬੋਲਣਾ ਹੁੰਦਾ ਹੈ। " " ਚੈਨ ਹੁਣ ਕਿਸੇ ਦਾ ਡਰ ਨਹੀਂ ਹੈ। ਮੇਰਾ ਪਤੀ ਦਿਨੇ ਕੰਮ ਉੱਤੇ ਹੁੰਦਾ ਹੈ। ਰਾਤ ਨੂੰ ਸ਼ਰਾਬ ਨਾਲ ਰੱਜਿਆ ਹੁੰਦਾ ਹੈ। ਜਦੋਂ ਵੀ ਤੈਨੂੰ ਵਿਹਲ ਹੋਵੇ ਆ ਜਾਵੀਂ। " " ਅੰਮ੍ਰਿਤ ਟੈਕਸੀਆਂ ਵਾਲਿਆਂ ਕੋਲ ਵਿਹਲ ਹੀ ਹੁੰਦੀ ਹੈ। ਜਿੰਨਾ ਚਿਰ ਪਸੀਂਜ਼ਰ ਚੁੱਕਣ ਦੀ ਕੌਲ ਨਹੀਂ ਆਉਂਦੀ। ਅੱਜ ਹੀ ਤੇਰੇ ਘਰ ਚੱਲਦੇ ਹਾਂ। " ਘਰ ਆ ਕੇ, ਚੈਨ ਦਾ ਮਨ ਕੀਤਾ ਅੰਮ੍ਰਿਤ ਨੂੰ ਪਿਆਰ ਦੀ ਜੱਫੀ ਪਾ ਕੇ, ਕਲਾਵੇ ਵਿੱਚ ਲੈ ਕੇ, ਹਿੱਕ ਨਾਲ ਲਾ ਲਵੇ। ਪਿੰਡ ਛੇਤੀ-ਛੇਤੀ ਵਿੱਚ, ਜੱਫੀਆਂ ਪੱਪੀਆਂ ਕਰਨ ਦਾ ਇੰਨਾ ਟਾਈਮ ਕਿਥੇ ਲੱਗਦਾ ਸੀ? ਨਾਂ ਹੀ ਇੰਨਾ ਚੱਜ ਸੀ। ਡਰ ਲੱਗਿਆ ਰਹਿੰਦਾ ਸੀ। ਕੋਈ ਉੱਤੋਂ ਦੀ ਆ ਨਾਂ ਜਾਵੇ। ਜਿਉਂ ਹੀ ਚੈਨ ਨੇ ਬਾਂਹਾਂ, ਉਸ ਦੇ ਦੁਆਲੇ ਕੀਤੀਆਂ। ਦੋਨੇਂ ਬਾਂਹਾਂ ਪਾਸਿਆਂ ਤੱਕ ਵੀ ਮਸਾਂ ਪਹੁੰਚੀਆਂ। ਚੈਨ ਉਸ ਤੋਂ ਅੱਧਾ ਹੀ ਸੀ। ਐਸੇ ਮੱਲ ਨਾਲ ਘੁਲਣਾ ਕਿਤੇ ਸੌਖਾ ਹੈ। ਸ਼ਕਤੀ ਵੀ ਉੱਨੀ ਹੀ ਵੱਧ ਹੋਣੀ ਹੈ। ਜਾਂ ਮੈਸ ਵਾਂਗ ਉਝ ਹੀ ਹੌਂਕਣ ਲੱਗ ਜਾਵੇਗੀ। ਪਹਾੜ ਤੇ ਚੜ੍ਹਨ ਵਾਲੀ ਗੱਲ ਹੈ। ਕੋਈ ਤਾਂ ਗੱਲ ਹੋਵੇਗੀ। ਜੋ ਪਤੀ ਚੋਰੀ ਆਉਂਦਾ ਸੀ। ਪਰ ਦੋਨੇਂ ਬਰਾਬਰ ਦੇ ਮੇਲ ਦੇ ਸੀ। ਅੰਮ੍ਰਿਤ ਨੇ ਦੋਨੇਂ ਬਾਂਹਾਂ ਚੈਨ ਦੇ ਦੁਆਲੇ ਐਸੀਆਂ ਕੱਸੀਆਂ। ਢਿੱਡ ਨਾਲ ਹੀ ਬੱਚੇ ਵਾਂਗ ਧਰਤੀ ਤੋਂ ਚੱਕ ਦਿੱਤਾ। ਚੈਨ ਨੇ ਮਸਾਂ ਸੁਖ ਦਾ ਸਾਹ ਲਿਆ। ਜੱਦੋ ਉਸ ਨੇ ਜੱਫੀ ਛੱਡੀ। ਹੱਥੂ ਆ ਗਿਆ। ਚੈਨ ਦਾ ਸਾਰਾ ਸੈਕਸ ਦਾ ਭੂਤ ਛੇਤੀ ਉੱਤਰ ਗਿਆ। ਐਡਾ ਇੰਜਨ ਧੂੜਾਂ ਪੱਟ ਦਿੰਦਾ ਹੈ। ਪੂਰੀ ਜੁਗਾੜ ਹਿਲਾ ਦਿੰਦਾ ਹੈ।

ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ satwinder_7@hotmail.com