''ਜਵਾਬ  ਦੇਹੀ ਤਾਂ ਬਣਦੀ ਹੈ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

    ਰੇਡੀਓ ਸਟੇਸ਼ਨ ਜਲੰਧਰ ਤੋਂ ਰੋਜ਼ ਸੁਬਹ ਸਵੇਰੇ ਦੇ ਪ੍ਰੋਗਰਾਮ ਵਿੱਚ ਖਬਰਾਂ ਸ਼ੁਰੂ ਹੋਣ ਤਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੀ ਰਸੀਲੀ ਮਿੱਠੀ ਅਵਾਜ਼ ਵਿੱਚ ਇਕ ਰਿਕਾਰਡਿੰਗ ਸੁਣਾਈ ਜਾਦੀ ਹੈ,'ਪੰਜਾਬ ਦਾ ਇਕ ਇਕ ਬੱਚਾ ਮੇਰਾ ਬੱਚਾ ਹੈ'।ਪੰਜਾਬ ਵਿੱਚ 800 ਸਮਾਰਟ ਸਕੂਲ ਬਣਾਏ ਗਏ ਹਨ।
    ਮੁੱਖ ਮੰਤਰੀ ਸਾਹਬ ਪਹਿਲੀ ਗਲ ਤਾਂ ਇਹ ਭੁੱਲ ਗਏ ਕਿ ਮਿੱਠਾ ਸੰਗਤਾਂ ਨੂੰ ਹੁਣ ਪਚਦਾ ਨਹੀਂ।
ਦੂਜੇ ਵਿਕੀ ਮਿਡਲੇਡਾ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ-ਉਹ ਕਿਸਦਾ ਦਾ ਬੱਚਾ ਹੈ?
ਤੀਜੇ 135 ਦਿਨ ਪੰਜਾਬ ਦਾ ਬੱਚਾ ਸੁਰਿੰਦਰ ਪਾਲ ਸਿੰਘ ਟਾਵਰ ਤੇ ਟੰਗਿਆ ਰਿਹਾ ਉਹ ਕਿਸਦਾ ਬੱਚਾ ਹੈ?
  ਖਾਕੀ ਲਾਠੀਆਂ ਖਾਂਦੇ ਬੇਰੁਜਗਾਰ ਖੂਦਕੁਸ਼ੀਆਂ ਕਰਦੇ ,ਨਸ਼ਾ ਕਰਦੇ ਕਿਸਦੇ ਬੱਚੇ ਹਨ? ਦੱਸਣਾ ਜਰੂਰ
  ਗਲੀਆਂ ਸੜਕਾਂ ਤੇ ਰੁਲਦਾ ਕਿਸਾਨ ਕਿਸਦਾ ਬੱਚਾ ਹੈ? ਜਵਾਬ ਤਾਂ ਬਣਦਾ ਹੈ-ਦੇ ਦਿਓ ਸਾਹਬ ਜੀ।
 ਸਮਾਰਟ ਸਕੂਲ ਨਹੀਂ ਕਾਗਜ਼ੀ ਸਕੂਲ।ਤੱਥ ਹੈ ਕਿ 670  ਸਕੂਲ ਬੰਦ ਕੀਤੇ ਗਏ ਹਨ।
   ਪੰਜਾਬ ਦਾ ਨਵਜੰਮਿਆ ਬੱਚਾ ਦੁਨੀਆ ਵਿੱਚ ਆਉਣ ਵੇਲੇ ਆਪਣੇ ਨਾਲ ਸਿਰ ਤੇ ਵੀਹ ਲੱਖ ਦਾ ਕਰਜ਼ਾ ਚੁੱਕੀ ਆ ਰਿਹਾ ਹੈ।ਹੈਰਾਨ ਪਰੇਸ਼ਾਨ ਹੈ ਪੰਜਾਬ ਤੇ ਸੱਭ ਦਾ ਪੇਟ ਭਰਨ ਵਾਲਾ ਸੀ ૶
      ਬਿੱਲੇ ਦੁੱਧ ਦੀ ਰਾਖੀ ਬੈਠੈ,ਇਹ ਕਾਲੇ ਲੇਖਾਂ ਵਾਲਾ ਚਿੱਟੀ ਕ੍ਰਾਂਤੀ ਪੰਜਾਬ
  ਨਵਜੋਤ ਸਿੰਘ ਸਿੱਧੂ ਦਾ ਜਿਕਰ ਕਰਨਾ ਨਹੀਂ ਚਾਹੀਦਾ,ਉਸਦਾ ਮਕਸਦ ਸਿਰਫ਼ ਇੰਨਾ ਹੈ ਕਿ ਉਹਦੀਆਂ ਡੱਡੂ ਟਪੂਸੀਆਂ ਕੈਮਰੇ ਚ ਆ ਜਾਣ,ਵਰਨਾ ਡਾ.ਨਵਜੋਤ ਕੌਰ ਸਿਧੂ ਜੇ ਇੰਨੇ ਹੀ ਲੋਕ ਹਿਤੈਸ਼ੀ ਹਨ ਤਾਂ ਸਿਧੂ ਜੋੜੈ ਨੇ ਕਿੰਨੇ ਲੋਕਾਂ ਨੂੰ ਡਾਕਟਰੀ ਸਹਾਇਤਾ ਦਿੱਤੀ?ਚਾਹੀਦਾ ਤਾਂ ਇਹ ਸੀ ਕਿ ਮੈਡਮ ਆਪਣੇ ਏਕੜਾਂ ਚ ਖਿਲਰੇ ਘਰ ਵਿੱਚ ਇਕ ਕਮਰਾ ਕਲਿਨਕ ਨੂੰ ਵਕਫ਼ ਕੀਤਾ ਹੂੰਦਾ ਉਹ ਜਿਹਨਾਂ ਦੀ ਪਹੁੰਚ ਹੀ ਨਹੀਂ ਡਾਕਟਰ ਤੱਕ ਮੈਡਮ ਆਪ ਉਸ ਤੱਕ ਪੁਜ ਕੇ ਉਹਦੀ ਮਲ੍ਹਮ ਪੱਟੀ ਕਰਦੇ ਤੇ ਕਰੋਨਾ ਵਿੱਚ ਆਪਣੇ ਵੋਟਰਾਂ ਦੀ ਮਦਦ ਕਰਦੇ।ਕਿਤੇ ਦੋ ਚਾਰ ਹਜਾਰ ਦੀਆਂ ਦਵਾਈਆਂ ਵੰਡ ਦੇਂਦੇ।
    ਕਲਿਨਿਕ ਨਹੀਂ ਬਣਾਉਣਾ ਤੇ ਇਕ ਨਰਸਿੰਗ ਟਰੇਨਿੰਗ ਹੋਮ ਹੀ ਬਣਾ ਦੇਂਦੇ ਜਿਥੇ ਕੁੜੀਆਂ ਮੁੰਡੇ ਮੁਫ਼ਤ ਵਿਦਿਆ ਪਾ ਕੇ ਲੋੜਵੰਦਾਂ ਤੱਕ ਸੇਵਾ ਪੁਚਾ ਦੇਂਦੇ ਤੇ ਸਿਧੂ ਨਾਮ ਕੁਝ ਸਾਲ ਰੌਸ਼ਨ ਰਹਿੰਦਾ!
    ਸ਼ੀਸ਼ਾ ਵੇਖੌ ਲਾਹਨਤ ਜਰੂਰ ਪਾਉਂਦਾ ਹੋਵੇਗਾ-ਕੀ ਹਾਲ ਹੈ ૶
     ਨਾਂ ਤੀਨ ਚੋਂ ਨਾ ਤੇਰਾਂ ਚੋਂ ਨਾ ਟੋਕਰੀ ਦੇ ਬੇਰਾਂ ਚੋਂ।ਸੰਭਲ ਲਓ ਚਾਰ ਮਹੀਨੇ ਬਾਕੀ ਹਨ ਅਜੇ।
 ਸੁੱਚਾ ਨੰਦ,ਗੰਗੂ ਬ੍ਰਾਹਮਣ, ,ਮਲਿਕ ਭਾਗੋ, ਰੂਹਾਂ ਜਮੀਰਾਂ ਤਾਂ ਉਹੋ ਹਨ ਬੱਸ ਨਾਮ ਹੀ ਬਦਲੇ ਹਨ।ਮਦਨ ਲਾਲ ਢੀਂਗਰਾ ਨਾ ਕੋਈ ਬਣ ਸਕਿਆ ਉਹਦੇ ਭਰਾ ਤੇ ਬਾਪ ਬਥੇਰੇ ਬਣ ਗਏ।
 ਆਮ ਆਦਮੀ ਪਾਰਟੀ -  ਨਿਲਜਿੋਓ ਲੱਜ ਤੁਹਾਨੂੰ ਨਹੀਂ-20 ਮੈਂਬਰੋ ਅਗਲੇ ਪੰਜ ਸਾਲਾਂ  ਲਈ ਜਾਗਦੇ ਖਾਬ ਸਜਾਈ ਫਿਰ ਰਹੇ ਹੋ,ਜਰਾ -ਪਿਛਲੇ ਪੰਜ ਸਾਲ ਦਾ ਹਿਸਾਬ ਤੇ ਜਵਾਬ ਤਾਂ ਪਹਿਲਾਂ ਦੇ ਦਿਓ।
 20 ਗਾਈਆਂ 20 ਖੇਤ ਵੀ ਉਜਾੜ ਸਕਦੀਆਂ ਹਨ ਤੇ ਸੱਠ ਹਜਾਰ ਰੁਪਏ ਮਹੀਨਾ ਕਮਾ ਵੀ ਸਕਦੀਆਂ ਹਨ।
   20 ਕੁੱਤੇ  ਕਿੰਨੀ ਤਬਾਹੀ ਲਿਆ ਸਕਦੇ ਹਨ ਤੇ ਕਿੰਨੀ ਚੌਕੀਦਾਰੀ ਕਰ  ਸਕਦੇ ਹਨ ਤੇ ਕਿੰਨੀ ਵਫ਼ਾਦਾਰੀ ਕਰ ਸਕਦੇ ਹਨ,ਖੁਬ ਜਾਣਦੇ ਹੋ ਆਪ ,ਆਪ ਵਾਲਿਓ।
20 ਸੈਨਿਕ  ਹਜਾਰਾਂ ਦੁਸ਼ਮਣਾਂ ਦੇ ਛੱਕੇ ਛੁੜਾ ਦੇਂਦੇ ਹਨ।
ਤੇ ਤੁਸੀ ਆਪ ਜੀ 20 ਜਣਿਆਂ ਨੇ ਪੰਜ ਸਾਲ ਇਕ ਕੱਖ ਭੰਨ੍ਹ ਕੇ ਦੂਹਰਾ ਨਹੀਂ ਕੀਤਾ।
ਵੀ੍ਹਹ ਬਹੁਤ ਵੱਡੀ ਤਾਕਤ ਹੁੰਦੀ ਹੈ।
    ਵੀਹ ਜਣੇ  ਇਕ ਅਵਾਜ਼ ਹੋ ਕੇ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਵਾ ਕੇ ਖਾਧੇ ਅੰਨ ਦਾ ਕੁਝ ਤੇ ਮੁੱਲ ਚੁਕਾ ਸਕਦੇ ਸੀ।ਪਰ ਅਫਸੋਸ૴૴૴૴
ਕਰਤਾਰ ਸਿੰਘ ਸਰਾਭਾ ,ਉਧਮ ਸਿੰਘ,ਮਦਨ ਲਾਲ ਢੀਂਗਰਾ ਸੁਭਾਸ਼ ਚੰਦਰ ਬੌਸ ਸਵਾਮੀ  ਵਿਨੋਬਾ ਭਾਵੇ ਸਵਾਮੀ ਵਿਵੇਕਾ ਨੰਦ ਸਰ ਛੋਟੂ ਰਾਮ ਇਕੱਲੇ ਹੀ ਤੁਰੇ ਸਨ ਇਹ ਇਤਿਹਾਸ ਆਪ ਨੇ ਪੜਿਆ ਨਹੀਂ ਤੇ ਸੁਣਿਆ ਜਰੂਰ ਹੋਵੇਗਾ। ਫਿਰ ਆਪ ਤਾਂ ਵੀਹ ਹੋ।
  ਜਦੋਂ ਵਿਧਾਇਕਾਂ ਦੇ ਭੱਤੇ ਵਧਾਏ ਜਾ ਰਹੇ ਸੀ,ਆਪ ਨਹੀਂ ਬੋਲੇ,ਕਿਉਂਕਿ ਆਪ ਦਾ ਲਾਭ ਸੀ।
 ਜਦੋਂ ਨਵੀਆਂ ਕਾਰਾਂ ਵੰਡੀਆ ਗਈਆਂ ਆਪ ਘੇਸਲ ਮਾਰ ਗਏ।
 ਮਾਫ਼ੀਆ ਗਰੁੱਪ ਪਹਿਲਾਂ ਵਾਗ ਹੀ ਸਰਗਰਮ ਆਪ ਬਾਪੂ ਦੇ ਗੁਰੂ ਬਣੇ ਰਹੇ।
ਸਫ਼ਾਈ ਸੇਵਕਾਂ ਨੁੰ ਕਈ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ,ਆਪ ਨੇ ਕੀ ਕੀਤਾ ਜਵਾਬ ਦਿਓ ਜੀ।
ਬਿਜਲੀ ਦੇ ਬਿਲ ਕਰੋਨਾ ਦੀ ਬੇਕਾਰੀ ਵਿੱਚ ਮਾਫ ਕਰਨ ਦੇ ਥਾਂ ਰੇਟ ਹੋਰ ਵਧਾ ਕੇ ਵਸੂਲ ਕੀਤੇ ਗਏ ਆਪ ਚੁੱਪ ਰਹੇ।ਜੇ ਰੇਟ ਦੋ ਰੁਪਏ ਯੁਨਿਟ ਕਰ ਦਿੱਤਾ ਜਾਵੇ ਤਾਂ ਰੇਵੀਨਿਉ ਬਹੁਤ ਵੱਧ ਜਾਏਗਾ।ਏ ਸੀ ਇਕ ਦੇ ਥਾਂ ਚਾਰ ਚਲਣਗੇ।ਏ ਸੀ ਧੜਾ ਧੜ ਵਿਕਣਗੇ ਤੇ ਏ ਸੀ ਕੰਪਨੀਆਂ ਵਧੇਰੇ ਪਾਰਟੀ ਫੰਡ ਅਦਾ ਕਰਨਗੀਆਂ ਇਸ ਤਰਾਂ 117 ਦੀਆਂ ਪੰਜੇ ਘਿਓ ਵਿੱਚ ਹੋਣਗੇ ਤੇ ਬਿਜਲੀ ਚੋਰੀ ਖਤਮ ਹੋ ਜਾਵੇਗੀ।
 ਆਪ ਜਾਣਦੇ ਹੋ ਕਿ ਆਪ ਨੂੰ ਵੋਟਾਂ ਪਾਉਣ ਵਾਲੀ ਸ਼ਰੇਣੀ ਸ਼ਰਾਬ ਤੇ ਹੋਰ ਮੁਫ਼ਤ ਸਹੂਲਤਾਂ ਮਾਣਨ ਵਾਲੀ ਨਹੀਂ ਹੈ,ਇਹ ਸ਼ਰੇਣੀ ਬੁੱਧੀਜੀਵੀ ਤੇ ਪੰਜਾਬ ਵਿੱਚ ਤਬਦੀਲੀ ਪਸੰਦ ਵਾਲਿਆਂ ਦੀ ਹੈ ਜੋ ਪੰਜਾਬ ਨੂੰ ਹੋਰ ਗਰਕਣ ਤੋਂ ਬਚਾਉਣਾ ਚਾਹੁੰਦੀ ਹੈ।
135 ਦਿਨ ਸੁਰਿੰਦਰ ਪਾਲ ਸਿੰਘ ਟਾਵਰ ਤੇ ਟੰਗਿਆ ਰਿਹਾ,135 ਦਿਨ ਤੇ ਆਪ ਏ ਸੀ ਵਿੱਚ ਸੁੱਤੇ ਰਹੇ
ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਬੇਕਾਰਾਂ ਦੀ ਮਦਦ ਵਾਸਤੇ ਬਣਦਾ ਸਰਦਾ ਹਿੱਸਾ ਪਾਇਆ,ਦੂਸਰਿਆਂ ਤੋਂ ਤਾਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਆਪ ਵਾਲਿਆਂ ਨੇ ਕੀ ਕੀਤਾ-ਇਕ ਮਿਸਾਲ ਹੀ ਕਾਇਮ ਕਰ ਦਿੱਤੀ ਹੁੰਦੀ।ਪਰ ਕਾਹਨੂੰ૴ਡਾਕਟਰ,ਮਨਿਸਟਰ,ਕ੍ਰਕਿਟਰ,ਕੰਟੇਕ੍ਰੇਕਟਰ, ਅੇਕਟਰ,ਆਪਣੇ ਕੁਨਬੇ ਤੋਂ ਅੱਗੇ ਵੇਖ ਲੈਣ ਤੇ ਪਾਪ ਲਗਦਾ ਹੈ।
  ਆਪ ਪੰਜਾਬੀ ਹੋ ਤੇ ਆਪ ਦੇ ਸਾਹਮਣੇ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੋ ਰਿਹਾ ਹੈ,ਵੀਹ ਜਣੇ ਮਿਲ ਕੇ ਖੱਪ ਪਾਉਣ ਲਗਦੇ ਤਾਂ ਵਿਰੋਧੀ ਵੀ ਤ੍ਰਹਿ ਜਾਂਦੇ ਪਰ ਆਪ ਤਾਂ ਕਾਂਗਰਸ ,ਅਕਾਲੀ ਭਾਜਪਾ ਨਾਲੋਂ ਵੱਖ ਹੀ ਨਹੀਂ ਹੋ ਸਕੇ।ਜੇ ਆਪ ਪੰਜਾਬੀ ਨਹੀਂ ਹੋ ਤਾਂ ਫਿਰ ਪੰਜਾਬ ਦੇ ਵਿਧਾਇਕ ਕਿਉਂ ੇਤੇ ਕਿਵੇਂ?
   ਆਪ ਦੇ ਸਾਹਮਣੇ ਜਮੀਨਾਂ ਵੇਚ ਆਇਲਟ ਕੁੜੀਆਂ ਖ੍ਰੀਦੀਆਂ ਜਾ ਰਹੀਆਂ ਹਨ ਤੇ ਮੁੰਡੇ ਕੁੜੀਆਂ ਤੋਂ ਪੰਜਾਬ ਵਿਰਵਾ ਹੋਈ ਜਾ ਰਿਹਾ ਹੈ। ਕੀ ਆਪ ਕਿਸੇ ਇਕ ਏਕੜ ਜਮੀਨ ਨੂੰ ਬਚਾਅ ਸਕੇ ਜਾਂ ਕਿਸੇ ਮੁੰਡੇ ਕੁੜੀ ਨੂੰ ਗਲਤ ਰਾਹ ਅਖਤਿਆਰ ਕਰਨ ਤੋਂ ਪ੍ਰੇਰ ਸਕੇ -ਨਾ= ਆਪ ਤਾਂ ਵਿਧਾਇਕ ਹੋ ਤੇ ਵਿਧਾਇਕ ਦਾ ਤਖ਼ਤ ਮਲਣ ਤੋਂ ਬਾਦ ਵੋਟਰ ਨਾਲ ਸੰਬੰਧ ਨਹੀਂ ਰਹਿੰਦਾ।
   ਚਾਰ ਕੁ ਦਿਨ ਪਹਿਲਾਂ  ਭਰਤੀ ਦੀ ਘਟਨਾ ਅਜੇ ਆਪ ਦੇ ਅੱਖਾਂ ਚ ਹੋਵੇਗੀ,ਇਹ ਆਪ ਦੇ ਸਾਹਮਣੇ ਅਨਿਆਏ ਆਪ ਦੇ ਹੱਥੀਂ ਗੁਜਰਿਆ ਹੈ।ਸੋਚ ਕੇ ਸ਼ਰਮ ૴૴ਪਰ ਜੇ ਕੀ ਸ਼ਰਮ ਆਪ ਦੇ ਫੁਟੇ ਕਰਮ-400 ਕਿਲੋਮੀਟਰ ਦੀ ਦੂਰੀ ਤੇ ਸੈਂਟਰ ਬਣਾਏ ਜਿਸ ਦੇ ਦੋ ਅੰਸ਼ ਪ੍ਰਤੱਖ ਹੋਏ-
 1-ਕਿ 1000 ਰੁਪਏ ਫੀਸ ਤਾਂ ਆ ਜਾਵੇ ਪਰ ਲੋੜਵੰਦ ਪਹੁੰਚ ਨਾ ਸਕਣ ,ਨਾ ਪਹੁੰਚਣਗੇ ਨਾ ਨੌਕਰੀ ਦੀ ਮੰਗ ਕਰਨਗੇ ૴ਮੁੱਖ ਮੰਤਰੀ ਤੇ ਸਮਾਜ ਭਲਾਈ ਮੰਤਰੀ ਸੱਚੇ ਸੁੱਚੇ ਸਾਬਤ ਹੋ ਜਾਣਗੇ।
 2૷ਸਰਕਾਰੀ ਬੱਸ ਸਰਵਿਸ ਅਲੋਪ ,ਮੰਤਰੀਆਂ ਦੀਆਂ ਬੱਸਾਂ ਦੀ ਆਮਦਨ ਕਰੋੜਾਂ ਵਿੱਚ-।
    ਜੀ ਹਾਂ ਆਪ ਨੇ ਸਰਕਾਰੀ ਬੱਸਾਂ ਦੀ ਬਹਾਲੀ ਲਈ ਕੀ ਕਦਮ ਚੁੱਕੇ ਕੀ ਉਪਰਾਲੇ ਕੀਤੇ ਜਰਾ ਆਪ ਚਾਨਣ ਤਾਂ ਪਾ ਦਿਓ।ਜੇ ਸਰਕਾਰੀ ਬੱਸ ਸਰਵਿਸ ਪ੍ਰਫੁਲਤ ਹੋ ਜਾਵੇ ਤਾਂ ਵੋਟਰਾਂ ਨੂੰ ਨਿਜੀ ਕਾਰਾਂ ਤੇ ਸਕੂਟਰ ਬਾਇਕ ਮਹਿੰਗੇ ਪਟਰੋਲ ਨਾਲ ਚਲਾਉਣ ਤੋਂ ਰਾਹਤ ਮਿਲੇ।
ਜੇ ਜਨਤਾ ਨੂੰ ਰਾਹਤ ਮਿਲੇ ਤਾਂ ਆਪ ਦੀ ਨੀਂਦਰ ਉਡ ਜਾਂਦੀ ਹੈ।
   ਪਾਣੀ ਦੀ ਸੰਭਾਲ ਲਈ ਆਪ ਨੇ ਕੀ ਕੀਤਾ?  ਕੁਝ ਤੇ ਜਵਾਬ ਦਿਓ-ਇੰਨੇ ਮੀਂਹ ਪਏ ਪਾਣੀ ਸਟੋਰ ਕਰਨ ਦੀ ਗਲ ਵੀ ਕੀਤੀ ਹੋਵੇ ,ਕਾਹਨੂੰ ,?ਸਹੁੰ ਕਿਉਂ ਤੋੜਨੀ? ਪੀਣ ਵਾਲੇ ਪਾਣੀ ਲਈ ਵੀ ਆਵਾਜ਼ ਨਹੀਂ ਉਠਾਈ,ਖਵਰੇ ਆਪ ਪੰਜਾਬ ਦੇ ਵਸਨੀਕ ਹੋ ਵੀ ਜਾਂ ਨਹੀਂ।ਜਵਾਬਦੇਹੀ ਬਣਦੀ ਹੈ।
ਜਿਹੜਾ ਆਇਆ ਖਾਊ ਯਾਰ,,ਭਾਈਏ ਦੀ ਜਗੀਰ ਸਮਝ ਵੇਚੀ ਗਿਆ।ਪਹਿਲੇ ਪੰਜਾਬ ਦੀ ਪੰਜੋ ਬਣਾ ਛੱਡੀ ਤੇ  ਹੁਣ ਪੰਜੀ ਬਣਾਉਣ ਦਾ ਹਰ ਹਰਬਾ ਵਰਤਿਆ ਜਾ ਰਿਹੈ।  ਇਕ ਦਿਨ ਅੇੈਸਾ ਵੀ ਸੀ---
     ਸੋਹਣੇ ਦੇਸ਼ਾਂ ਵਿਚੋਂ ਦੇਸ ਪੰਜਾਬ ਨੀ ਸਈਓ,ਜਿਵੇਂ ਫੁਲਾਂ ਵਿਚੋਂ ਫੂੱਲ ਗੁਲਾਬ ਨੀ ਸਈਓ
           ਰਾਜਾਂ ਵਿਚੋਂ ਰਾਜਾ ਨਵਾਬ ਨੀ ਸਈਓ॥
   ਤੇ ਅੱਜ---''ਚਿਪਕਿਆ ਪੇਟ ਪਿੰਜਰ ਤੇ ਚੀਥੜੈ ਇਹ ਕਿਸਮਤ ਹੈ ਅੱਜ ਦੇ ਪੰਜਾਬ ਦੀ
               ਕਰ ਭਲਾ ਖਾਹ ਜੁੱਤੀਆਂ ਇਹ ਗਾਥਾ ਹੈ ਗੁਜਰੇ ਨਵਾਬ ਦੀ
               ਸਿਆਸੀ ਦੀਮਕ ਨੇ ਚੂਸ ਲਈ ਸਾਰੀ ਲਾਲੀ ਗੁਲਾਬ ਦੀ॥
      '' ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁਲਾਂ ਦੇ ਰੰਗ ਕਾਲੇ''
     ਮੁਕਦੀ ਗਲ ਇਹ ਹੈ ਕਿ ਆਉਣ ਵਾਲੀ ਉਮਰ ਲਈ ਆਪ ਦੀ ਪੈਨਸ਼ਨ ਖਰੀ ਹੋ ਗਈ ਹੈ ਸੋ ਹੁਣ ਆਪ ਖੇੈਰੀ ਸੁੱਖੀ ਘਰੇ ਆਰਾਮ ਫਰਮਾਓ ਜੀ।   
    ਇਧਰ ਉਧਰ ਜਿਧਰ ਵੇਖੌ ਸਿਆਸੀ ਲੂੰਬੜ ਚਾਲਾਂ ਨੇ
    ਕੀ ਹੋਵੇਗਾ ਭਾਰਤ ਮਹਾਨ ਦਾ    ਖੁਦਾ ਜਾਨੇ  ਖੁਦਾ ਜਾਨੇ !   
       ਸ਼ਾਵਾ ਨੀ ਈ.ਵੀ. ਅੇਮ .  ਤੇਰਾ ਹੀ ਆਸਰਾ