ਪਕੜ ਲਏ ਕਿਸਾਨਾਂ ਨੇ .... -  ਹਰਜਿੰਦਰ ਗੁਲਪੁਰ

ਹਾਕਮ ਸੋਚਦਾ  ਦਿੱਲੀ ਦੇ ਵਿੱਚ ਬਹਿਕੇ,
ਕੇਹੜੀ ਤਰ੍ਹਾਂ ਕਿਸਾਨਾਂ ਨੂੰ ਪਾੜ ਦੇਈਏ।

ਜੇ ਭੁੱਲ  ਕੇ ਨਿੱਕੀ ਜੀ  ਕਰਨ ਗਲਤੀ,
ਕਟਕ ਫੌਜਾਂ ਦੇ ਉਨ੍ਹਾਂ ਤੇ ਚਾੜ੍ਹ ਦੇਈਏ।

ਆਗੂ  ਸੋਚਦੇ  ਧੁਖਦੀਆਂ  ਧੂਣੀਆਂ ਤੇ,
ਜਾਕੇ ਰੋਟੀਆਂ  ਅਸੀਂ ਵੀ ਰਾੜ੍ਹ ਦੇਈਏ।

ਕਿਰਤੀ  ਸੋਚਦੇ  ਆਪਸੀ  ਏਕਤਾ ਨੂੰ,
ਆਓ ਘੋਲਾਂ ਦੀ ਭੱਠੀ ਤੇ ਕਾੜ੍ਹ ਦੇਈਏ।

ਕੀਤਾ ਹੁਕਮ ਸਰਕਾਰ ਨੇ ਪਲਟਣਾਂ ਨੂੰ,
ਸੁੱਤੇ ਸੈੱਲ ਕੁੱਝ ਤੰਬੂ ਵਿੱਚ ਵਾੜ ਦੇਈਏ।

ਭੇਖ  ਧਾਰੀ  ਗਦਾਰਾਂ  ਦੀ  ਆੜ ਥੱਲੇ ,
ਜਾ ਕੇ ਰੈਣ ਬਸੇਰੇ ਕੁੱਝ  ਸਾੜ ਦੇਈਏ।

ਛੱਡਿਆ ਜਦੋਂ ਅੰਦੋਲਨ ਵਿੱਚ ਖੰਦਿਆਂ ਨੂੰ,
ਨਾਲ  ਪਿੱਠ  ਦੇ ਉੱਤੇ  ਸਰਕਾਰ ਆਗੀ।

ਪਕੜ  ਲਏ  ਕਿਸਾਨਾਂ ਨੇ  ਗਿੱਚੀਆਂ ਤੋਂ,
ਕੱਠੀ ਹੋ  ਕੇ  ਪਿੰਡਾਂ ਦੀ  ਵਾਅਰ ਆਗੀ।