ਅਹਿਦ ਕਰੋ ਕਿ... - ਰਣਜੀਤ ਕੌਰ ਗੁੱਡੀ ਤਰਨ ਤਾਰਨ

 ਵੋਟਰ ਵੀਰੋ ਤੇ ਭੇੈਣੋ ਅਹਿਦ ਕਰੋ ਕਿ ਇਸ ਵਾਰ ਪੰਜਾਬ ਤੋਂ ਪੰਜੋ ਬਣ ਚੁੱਕੇ ਪੰਜਾਬ ਨੂੰ ਫਿਰ ਤੋਂ ਪੰਜਾਬ ਸੂਬਾ ਬਣਾ  ਲਓਗੇ।
   ਇਸ ਵਾਰ ਚੋਣ ਲੜਨ ਵਾਲੇ ਉਮੀਦਵਾਰ ਦੀ ਪਹਿਲੀ ਪਹਿਚਾਣ----
ਚੋਣ ਲੜਨ ਵਾਲੇ ਉਮੀਦਵਾਰਾਂ ਨੂੰ  ਟਿਕਟਾਂ ਵੰਡਣ ਤੋਂ ਪਹਿਲਾਂ ਉਸਨੂੰ ਇਕ ਭਰੇ ਪੰਡਾਲ ਵਿੱਚ ਬੁਲਾਇਆ ਜਾਵੇ ਤੇ ਇਸ ਭੀੜ ਵਿਚੋਂ ਉਸਦੇ ਹੱਕ ਵਿੱਚ ਹੱਥ ਖੜੇ ਕਰਾਏ ਜਾਣ--
ਮਗਰ ਸ਼ਰਤ ਇਹ ਹੋਵੇ ਕਿ ਪੰਡਾਲ ਵਿਚ ਪੁੱਜੇ ਹਾਜਰੀਨ ਨਾਜ਼ਰੀਨ ਸਮਾਜ ਦੇ ਸੂਝਵਾਨ ਤੇ ਬੁਧੀਜੀਵੀ ਹੋਣ ਅਤੇ ਇਸ ਵਿੱਚ ਉਹ ਲੋਕ ਜੋ ਇਲ ਦਾ ਨਾਂ ਕੋਕੋ ਨਹੀਂ ਜਾਣਦੇ ਮੁਫ਼ਤ ਸਹੂਲਤਾਂ ਮਾਣਦੇ ਹਨ,ਜਿਹਨਾਂ ਨੂੰ ਦੇਸ਼ ਦੇ ਗਰਕਦੇ ਜਾਣ ਦਾ ਥੋੜਾ ਜਿਹਾ ਵੀ ਗਿਆਨ ਨਹੀਂ ਹੈ ਜੋ ਵੋਟਾਂ ਨੂੰ ਮੇਲਾ ਸਮਝਦੇ ਹਨ ਤੇ ਕੇਵਲ ਖਾ ਪੀ ਕੇ ਹੱਲਾ ਗੁੱਲਾ ਹੀ ਨੇਮ ਰੱਖਦੇ ਹਨ ਐਸੇ ਲੋਕ ਪੰਡਾਲ ਵਿੱਚ ਹਾਜਰ ਨਹੀਂ ਹੋਣੇ ਚਾਹੀਦੇ।ਟਕਿਆਂ ਤੇ ਭੀੜ ਇਕੱਠੀ ਕਰਨ ਤੇ ਪੂਰਨ ਪਾਬੰਦੀ ਹੋਵੇ।
     ਸਿਰਫ਼ ਤੇ ਸਿਰਫ਼ ਉਹ ਵਿਅਕਤੀ ਜੋ ਵਿਕਾਸ ਦੇ ਮਾਇਨੇ ਜਾਣਦੇ ਹੋਣ,ਜਿਹਨਾਂ ਨੂੰ ਪਤਾ ਹੋਵੇ ਕਿ ਅਗਲਾ ਨੇਤਾ ਕੈਸਾ ਹੋਵੇ।
      ਵਿਅਕਤੀ ਨਹੀਂ ਵਿਅਕਤਿਤਵ ਪਹਿਲਾਂ ਪਛਾਣੋ ।ਜੋ ਕਈ ਵਾਰ ਅਜ਼ਮਾ ਲਏ ਹਨ ਹੁਣ ਉਹਨਾਂ ਦੇ ਹੱਥਾਂ ਚ ਜਮੂਰੇ ਨਹੀਂ ਬਣਨਾ।
     ਪੰਜਾਬ ਦੇ ਮਾਲਕੋ ਪੰਜਾਬ ਨੂੰ ਹੋਰ ਗਰਕਣ ਤੋਂ ਬਚਾਅ ਲਓ।
      ਇਹ ਸਹੀ ਹੈ ਕਿ ਪੰਡਾਲ ਵਿੱਚ ਕਰੋੜਾਂ ਲੱਖਾਂ ਨਹੀ ਹਜਾਰ ਦੋ ਹਜਾਰ ਹੀ ਹਾਜਰ ਹੋ ਸਕਦੇ ਹਨ।ਜੇ ਰਾਜ ਚਲਾਉਣ ਵਾਸਤੇ ਕੇਵਲ 117 ਚਾਹੀਦੇ ਹਨ  ਤਾਂ ਰਹਿਨੁਮਾਈ ਲਈ ਹਜਾਰ ਦੋ ਹਜਾਰ ਹੀ ਕਾਫ਼ੀ ਹਨ।
  ਇਸ ਹਜਾਰ ਦੋ ਹਜਾਰ ਵਿੱਚ ਹੀ ਸੌ ਦੋ ਸੌ ਦੁੱਲੇ ਭੱਟੀ ਵੀ ਹੋਣਗੇ।
      ਪੌਣੇ ਤਿੰਨ ਕਰੋੜ ਦੀ ਆਬਾਦੀ ਵਿੱਚ ਸਮਝਦਾਰ ਸਿਰਫ਼ ਪੰਜਾਹ ਲੱਖ ਹਨ ਤੇ ਇਹਨਾਂ ਵਿਚੋਂ ਕਿਸੇ ਨੇ ਵੀ ਕਦੇ ਵੋਟ ਨਹੀਂ ਪਾਈ ਕਿਉਂਕਿ ਉਹਨਾਂ ਤੋਂ ਆਪਣੀ ਬੇਸ਼ਕੀਮਤੀ ਵੋਟ ਗਵਾਉਣ ਦਾ ਦੁੱਖ ਬਰਦਾਸ਼ ਨਹੀਂ ਹੁੰਦਾ। ਇਸ ਲਈ ਇਸ ਵਾਰ ਇਹਨਾਂ ਵਿਚੋਂ ਹੀ ਹਜਾਰ ਦੋ ਹਜਾਰ ਆਪਣਾ ਉਮੀਦਵਾਰ ਖੜਾ ਕਰਨਗੇ,ਐਸਾ ਉਮੀਦਵਾਰ ਜੋ ਸਵਿਕਸ ਯੋਗਤਾ ਰੱਖਦਾ ਹੋਵੇ ਤੇ ਜਿਸਦੀ ਜਮੀਰ ਤੇ ਆਤਮਾ ਆਪਣੇ ਤੱਕ ਸੀਮਤ ਨਾਂ ਹੋਵੇ।
  ਇਸ ਦੇ ਨਾਲ ਹੀ 50 ਲੱਖ ਜੋ ਮੀਡੀਆ ਤੋਂ ਅਤੇ ਹਾਲਾਤ ਦੀ ਆਮ ਜਾਣਕਾਰੀ ਤੋਂ ਪ੍ਰਹੇਜ਼ ਰਖਦੇ ਹਨ ਤੇ ਚੋਣਾਂ ਨੂੰ ਸ਼ੁਗਲ ਮੇਲਾ ਮਨਾਉਂਦੇ ਤੇ ਇਕ ਮਹੀਨਾ ਮੁਹੱਲੇ / ਕਲੌਨੀ ਦੇ ਚੌਧਰੀ ਬਣੇ ਰਹਿੰਦੇ ਹਨ ਅਸਲ ਨੁਕਸਾਨ ਇਹ ਕਰਦੇ ਹਨ ਜੋ 117 ਦੇ ਚਰਨਾਂ ਵਿੱਚ ਜਮੂਰਾ ਬਣ ਇਕ ਬੋਤਲ ਦੀ ਖਾਤਰ ਆਪਣੀ ਉਮਰ ਦੇ ਬੇਹਤਰੀਨ ਪੰਜ ਵਰ੍ਹੇ  ਨਿਛਾਵਰ ਕਰ ਦੇਂਦੇ ਹਨ।ਇਹ ਬਹੁਤ ਖਤਰਨਾਕ ਹਨ।
        ਲੱਖਾਂ ਰੁਪਏ ਪੈਨਸ਼ਨ ਲੈਣ ਵਾਲੇ ਹੁਣ ਘਰਾਂ ਚ ਬਹਿ ਜਾਣ -ਇਹਨਾਂ ਬਹੁਤ ਕਮਾ ਲਿਆ ਬਾਕੀ ਰਹਿੰਦੀ ਉਹੀ  ਖਾ ਹੰਢਾ ਲੈਣ।
  ਅਗਰ ਐਸੀ ਕਾਰਵਾਈ ਮੁਮਕਿਨ ਨਹੀਂ ਹੈ (  ਕਿਉਂ ਜੋ ਡਾਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ}ਤਾਂ ਫਿਰ ਚੋਣਾਂ ਨਾਂ ਕਰਾਈਆਂ ਜਾਣ ਜੋ ਹੈ ਸੋ ਚਲਦਾ ਰਹੇ ਤਾਂ ਜੋ ਕੌਮ ਦਾ ਹੋਰ ਖ਼ਜਾਨਾ ਬਰਬਾਦ ਨਾਂ ਹੋਵੇ।
 ਇਹਨਾਂ ਲਈ ਵੋਟਰ ਕੀ ਹੈ -ਚੂਸ ਕੇ ਸੁੱਟੀ ਗਿਟਕ।ਭੁਲੱਕੜ,ਭੋਲੇ ਭਾਲੇ ਬੇਵਕੂਫ਼,ਨਸ਼ਈ,ਮੰਗਤੇ,ਬੇਖ਼ਬਰ ਨਿਆਣੇ।
   ਲੋਕ ਸਭਾ ਤੇ ਵਿਧਾਨ ਸਭਾ ਦੇ ਕੁੱਲ ਆਗੂ-ਜੋ ਕੁਲ ਗਿਣਤੀ ਵਿੱਚ 5000 ਹਨ 136 ਕੋਰੜ ਨੂੰ ਪਿੱਛੇ ਲਾ ਮਧੋਲ ਸਕਦੇ ਹਨ ਤਾਂ ਹਜਾਰ ਦੋ ਹਜਾਰ ਪੰਜਾਬ ਵਿੱਚ 117 ਨੂੰ ਅੱਗੇ ਲਾ ਹੱਕ ਵੀ ਸਕਦੇ ਹਨ।ਬੱਸ ਬਹੋਸ਼ਹਵਾਸ ਤਕਨੀਕ ਦੀ ਲੋੜ ਹੈ।ਤਕੜੇ ਹੋ ਜਾਓ ਨੌਜਵਾਨੋ।
   ਹਾਂ ਇਹ ਵਧੀਆ ਸੁਹਰਿਦ ਹਜਾਰ ਦੋ ਹਜਾਰ ਵਿਅਕਤੀ ਵੋਟਾਂ ਵਾਲੇ ਦਿਨ ਤੱਕ ਇਸ ਗਲ ਦਾ ਧਿਆਨ ਰੱਖਣ ਕਿ ਕਿਤੇ ਸ਼ਰਾਬ ਨਸ਼ੇ ਤੇ ਪੈਸਾ ਤੇ ਹੋਰ ਮੁਫ਼ਤ ਸਹੂਲਤਾਂ ਨਾਂ ਵੰਡੀਆਂ ਜਾਣ।
ਪੋਲਿੰਗ ਬੂਥ ਤੇ ਜਾਹਲਸਾਜ਼ੀ ਨਾਂ ਹੋਵੇ ਈ. ਵੀ. ਐਮ ਚੋਰੀ ਨਾਂ ਹੋਵੇ ਤੇ ਰਾਤੋ ਰਾਤ ਝੁੱਗੀਆਂ ਝੋੰਪੜੀਆਂ ਵਿਚੋਂ ਵੋਟਾਂ ਪਵਾ ਕੇ ਨਾ ਲਿਆਈਆਂ ਜਾਣ।
ਥਾਂ ਥਾਂ ਸੀ. ਸੀ ਟੀ ਵੀ ਕੈਮਰੇ ਲਗਾਏ ਜਾਣ।ਉਮੀਦਵਾਰ ਤੇ ਉਸਦੇ ਖਾਨਦਾਨ ਵਾਲੇ ਤੇ ਹੋਰ ਚਮਚੇ ਚੇਲੇ ਬਾਲਕੇ ਦੋ  ਦਿਨ ਲਈ ਨਜ਼ਰਬੰਦ ਕੀਤੇ ਜਾਣ।
  ਅਯੋਗ ਵਿਅਕਤੀ ਨੂੰ ਪਤਾ ਹੁੰਦਾ ਹੈ ਕਿ ਉਹ ਨਿਕੰਮਾ ਹੈ ਇਸੇ ਲਈ ਇਹ ਸਿਆਸੀ ਲੋਕ ਖਾਕੀ ਲਾਠੀ ਦੇ ਆਸਰੇ ਜਿਤਦੇ ਤੇ ਲੁੱਟਦੇ ਹਨ।ਜੇ ਇਹ ਆਖਿਆ ਜਾਵੇ ਕਿ ਇਹ ਸ਼ੈਤਾਨ ਕਿਸਮ ਹਨ ਤਾਂ ਅਤਿਕਥਨੀ ਨਹੀਂ ਹੋਵੇਗੀ।
     117ਸਵਾਰਥੀ ਬੰਦੇ1992 ਤੋਂ  ਇਹੋ ਬਿਜਲੀ ਮੁਫ਼ਤ ਤੇ ਗੰਦੀ ਕਣਕ ਸਮੂਹਿਕ ਸ਼ਾਦੀਆਂ ਸ਼ਗਨ ਸਕੀਮ ਦੇ ਲੌਲੀ ਪੋਪ ਟਾਫ਼ੀਆਂ ਦੇਂਦੇ ਹਨ,ਇਸ ਦੌਰ ਵਿੱਚ ਇੰਨਟਰਨੈਟ ਤੇ ਫੋਨ ਕਾਲ ਜੋ ਆਟੇ ਜਿੰਨਾ ਹੀ ਜਰੂਰੀ ਹੋ ਗਿਆ ਹੈ ਉਹ ਦਿਨ ਬਦਿਨ ਮਹਿੰਗੇ ਕੀਤੇ ਜਾ ਰਹੇ ਹਨ, ਕੁਕਿੰਗ ਗੈਸ ਵੀ ਆਮ ਆਦਮੀ ਦੀ ਜੇਬ ਤੋਂ ਦੂਰ ਹੈ। ਇਹ ਨੁਕਤਾ ਵੀ ਧਿਆਨ ਹਿੱਤ ਰੱਖਣਾ ਹੈ।
      ਸਿਆਸਤ ਦੀ ਚਿੰਗਾਰੀ ਨੂੰ ਮਿੱਟੀ ਵਿੱਚ ਦੱਬਣ ਵਾਸਤੇ ਨਵਾਂ ਖੂਨ ਨਵਾਂ ਉਦਮ ਨਵਾਂ ਉਤਸ਼ਾਹ  ( ਜੋ ਕਿ ਦਿਖਾਈ ਦੇ ਰਿਹਾ ਹੈ ) ਬੱਸ ਥੋੜੇ ਜਿਹੇ ਹਲੂਣੇ ਦੀ ਕਮੀ ਹੈ॥
        ਸਿਆਸਤ ਖਾਕੀ (ਪੁਲੀਸ) ਲਾਠੀ ਦੀ ਵੑਿੰਹੰਗੀ ਸਹਾਰੇ/ ਆਸਰੇ ਲੰਘੜਾਉਦੀ ਖਤਰਨਾਕ ਹੈ।
     ਰਣਜੀਤ ਕੌਰ  ਗੁੱਡੀ ਤਰਨਤਾਰਨ
  ਚਲਦੇ ਚਲਦੇ----   ਮੁਸ਼ਕਿਲ ਤਾਂ ਇਹ ਹੈ ਕਿ ਰਿਸ਼ਵਤ ਇਹਨਾਂ ਨੂੰ ਜਾਨ ਤੋਂ ਪਿਆਰੀ ਹੈ ਥੋੜਾ ਹੋਰ ਪ੍ਰਭਾਸ਼ਿਤ ਕਰੀਏ ਤਾਂ ਇਹਨਾਂ ਨੂੰ  ਰਿਸ਼ਵਤ ਅਤਿਅੰਤ ਪਿਆਰ ਕਰਦੀ ਹੈ।
ਵੋਟਰ ਕਹਿੰਦਾ ਹੈ ਕਿ ਆਮ ਤੌਰ ਤੇ ਰਿਸ਼ਵਤਬਾਜੀ ਜਾਂ ਭ੍ਰਸ਼ਿਟਾਚਾਰੀ ਖਤਮ ਹੋਣੀ ਚਾਹੀਦੀ ਹੈ -ਭਾਈਵਾਲ ਕਹਿੰਦਾ ਹੈ 'ਕਰਾਂ ਕੀ ਮੈਨੂੰ ਕੋਈ  ਹੋਰ ਕੰਮ ਆਉਂਦਾ ਹੀ ਨਹੀਂ।