ਹਾਏ ਓਏ ਰੱਬਾ - ਬਲਤੇਜ ਸੰਧੂ "ਬੁਰਜ ਲੱਧਾ"

ਲੀਡਰ ਵੋਟਾਂ ਜੋੜ ਰਹੇ ਨੇ ਚੈਨਲਾਂ ਵਾਲਿਆਂ ਨੂੰ
ਮਸਾਲੇਦਾਰ ਖਬਰਾਂ ਮਿਲ ਰਹੀਆਂ
ਇਨਸਾਨ ਨੂੰ ਮੂਤ ਪਿਆਇਆ ਜਾ ਰਿਹਾ
ਕੋਈ ਮੂਰਤੀਆਂ ਦੁੱਧ ਨਾਲ ਧੋ ਰਿਹਾ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ,,,,

ਡੇਰਾਵਾਦ ਪੁਜਾਰੀਵਾਦ ਦੇ ਕਰਮਕਾਂਡ ਵਿੱਚ
ਫਸ ਕੇ ਰਹਿ ਗਈ ਸਿੱਖ ਕੌਮ
ਚਾਰ ਛਿੱਲੜਾਂ ਖਾਤਰ ਕੋਈ ਪੰਜਾਬ ਦੀਆਂ ਜੜ੍ਹਾਂ ਵਿੱਚ
ਨਸ਼ਿਆ ਦਾ ਬੀਜ ਬੋ ਰਿਹਾ ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ ,,,,,

ਗਊ ਮਰਦੀ ਹੈ ਤਾਂ ਹੰਗਾਮਾ ਦੰਗੇ ਭੜਕ ਜਾਂਦੇ ਨੇ
ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ
ਧੀਆਂ ਕੁੱਖਾਂ ਵਿੱਚ ਮਰਦੀਆਂ ਨੇ ਜਾ ਬਲਾਤਕਾਰ ਹੁੰਦਾ
ਮੁਲਖ ਦਾ ਰਾਖਾ ਆਰਾਮ ਨਾਲ ਸੌ ਰਿਹਾ ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ,,,,

ਅਪਰਾਧੀ ਬਰੀ ਹੋ ਰਹੇ ਨੇ ਜਨਤਾ ਧਰਨਿਆਂ ਤੇ
ਗਰੀਬ ਭੁੱਖੇ ਮਰ ਰਹੇ ਨੇ ਮਹਿੰਗਾਈ ਆਸਮਾਨ ਛੂ ਗਈ
ਲੱਗਦੈ ਕਾਲੇ ਦਿਨਾਂ ਦਾ ਦੌਰ ਪਰਤ ਆਇਆ
ਕੋਈ ਅੱਛੇ ਦਿਨਾਂ ਦਾ ਦੇ ਹੋਕਾ ਜਨਤਾ ਨੂੰ ਮੋਹ ਗਿਆ,
ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕਰ ਜਨਤਾ ਨੂੰ ਮੋਹ ਰਿਹਾ।
ਹਾਏ ਓਏ ਰੱਬਾ ਇਹ ਮੇਰੇ ਮੁਲਕ ਵਿੱਚ ਕੀ ਹੋ ਰਿਹਾ।।

ਬਲਤੇਜ ਸੰਧੂ "ਬੁਰਜ ਲੱਧਾ"
    ਜਿਲ੍ਹਾ ਬਠਿੰਡਾ