" ਵੀਰ ਬਾਲ ਦਿਵਸ " ਐਲਾਨ ਸਿੱਖ ਧਰਮ ਦੀ ਪ੍ੰਪਰਾ ਵਿਰੇਧੀ  - ਸ. ਦਲਵਿੰਦਰ ਸਿੰਘ ਘੁੰਮਣ

ਦੇਸ ਦੇ ਪ੍ਧਾਨ ਮੰਤਰੀ ਸ਼ੀ੍ ਨਰਿੰਦਰ ਮੋਦੀ ਵੱਲੋਂ ਦਸਮ ਪਾਤਿਸ਼ਾਹ ਸਾਹਿਬ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੂੰ ਸਮੱਰਪਤ ਹਰ ਸਾਲ 26 ਦਸੰਬਰ ਨੂੰ " ਵੀਰ ਬਾਲ ਦਿਵਸ " ਮਨਾਉਣ ਦਾ ਐਲਾਨ ਕੀਤਾ ਹੈ। ਜੋ ਭਾਰਤ ਸਰਕਾਰ ਅਤੇ ਮੀਡੀਏ ਦੇ ਵੱਡੇ ਵਰਗ ਵੱਲੋਂ ਇਸ ਦੀ ਪ੍ਸ਼ੰਸਾ ਕੀਤੀ ਜਾ ਰਹੀ ਹੈ। ਜ਼ਜਬਾਤੀ ਤੌਰ ਤੇ ਇਹ ਚੰਗਾ ਕਦਮ ਲੱਗਦਾ ਹੈ। ਇਹ ਕਦਮ ਸਰਕਾਰ ਨੇ ਕਿਸ ਸੰਸਥਾ, ਵਿਆਕਤੀ ਵਿਸ਼ੇਸ, ਪਾਰਟੀ ਜਾਂ ਵਰਗ ਦੀ ਮੰਗ ਤੇ ਕੀਤਾ ਹੈ? ਸ਼ਾਇਦ ਭਾਜਪਾ ਦੇ ਹੀ ਸੋ ਵੱਧ ਐਮ ਪੀਜ਼ ਨੇ 2018 ਵਿੱਚ ਦਸਖੱਤੀ ਪੱਤਰ ਲਿਖਿਆ ਸੀ। ਹੋ ਸਕਦਾ ਹੈ ਹੁਣ ਇਹ ਕਦਮ ਪੰਜਾਬ ਚੌਣਾਂ ਦੇ ਮੱਦੇ ਨਜ਼ਰ ਜਾਂ ਪਿਛਲੀ ਹਫਤੇ 5 ਜਨਵਰੀ ਨੂੰ ਨਰਿੰਦਰ ਮੋਦੀ ਦੇ ਪੰਜਾਬ, ਪੰਜਾਬੀਆਂ ਵਿਰੋਧੀ ਕੀਤੇ ਕਟਾਸ ਦੀ ਗਲਤੀ ਨੂੰ ਨੇੜਤਾ ਵਿੱਚ ਬਦਲਣ ਲਈ ਯਤਨ ਹੋਣ। ਇਸ ਐਲਾਨ ਨੂੰ ਸਿੱਖਾਂ ਵਿੱਚ ਬਹੁਤ ਅਹਿਮੀਅਤ ਨਹੀ ਦਿਤੀ ਗਈ। ਕੋਈ ਵੀ ਹੁੰਗਾਰਾ ਨਹੀ ਭਰਿਆ ਗਿਆ। ਸਿਵਾਏ ਕੁਝ ਕੁ ਭਾਜਪਾ ਵਿੱਚ ਸਿੱਖ ਲੀਡਰਾਂ ਤੋ ਜੋ ਭਾਜਪਾ ਕੋਲ ਸਿਆਸੀ ਲਾਭਾਂ ਦੇ ਅਭਿਲਾਖੀ ਹਨ। ਸ਼ੌਮਣੀ ਗੁਰੂਦਵਾਰਾ ਪ੍ਬੰਧਕ ਕਮੇਟੀ ਸਮੇਤ ਕੁਝ ਸੰਸਥਾਵਾਂ, ਆਗੂ ਇਸ ਐਲਾਨ ਨੂੰ ਸਿੱਖ ਇਤਿਹਾਸ ਬਦਲਣ ਜਾਂ ਦਖਲ ਦੇਣਾ ਸਮਝ ਰਹੇ ਹਨ। ਸਿੱਖ ਧਰਮ ਦੀ ਤਵਾਰੀਖੀ ਇਤਿਹਾਸ ਨੂੰ ਕੋਈ ਦੂਜੇ ਧਰਮ ਵੱਲੋਂ ਲਿਖਣ ਜਾਂ ਬਦਲਣ ਦੀ ਗਲਤੀ ਨਹੀ ਕਰਨੀ ਚਾਹਿਦੀ ਹੈ। ਅਸਲ ਵਿੱਚ ਭਾਰਤ ਦੀ ਸਿੱਖਾਂ ਨਾਲ 1947 ਤੋ ਬਾਆਦ ਦੇ ਧੋਖੇ, ਵਾਆਦਿਆਂ ਨਾਲ ਚਲਾਕੀ ਰੂਪੀ ਸਿਆਸਤ ਨੇ ਬੇ-ਇਤਬਾਰੀ ਬਣਾ ਦਿੱਤਾ ਹੈ। ਪੰਜਾਬੀ ਅਤੇ ਸਿੱਖਾਂ ਨੂੰ ਇਹਨਾਂ ਕਾਂਗਰਸ, ਬੀਜੇਪੀ ਅਤੇ ਹੋਰਨਾਂ ਦੀ ਹਿੰਦੂਤਵੀ ਸੋਚ ਦੀ ਸਮਝ ਆ ਗਈ ਹੈ। ਕਿ ਇਹ ਸੱਭ ਅਸਲ ਵਿੱਚ ਸਿੱਖ ਧਰਮ ਨੂੰ ਇੱਕ ਵੱਡੀ ਢਾਹ ਲਾਈ ਜਾ ਰਹੀ ਹੈ। ਜਿਥੈ ਹਿੰਦੂ ਧਰਮ ਦੇ ਵਿਦਵਾਨ, ਚੇਤਨ ਲੋਕ ਆਪਣੇ ਧਰਮ ਨੂੰ ਦੁਬਾਰਾ ਲਿਖ ਰਹੇ ਹਨ। ਉਹ ਨਾਲ ਨਾਲ ਦੂਜੇ ਧਰਮਾਂ ਦੇ ਇਤਿਹਾਸ ਨੂੰ ਵੀ ਗਲਤ ਮੋੜਾ ਦੇਣ ਦੀ ਕੋਸ਼ਿਸ ਕਰ ਰਹੇ ਹਨ। ਹਰ ਸਰਕਾਰੀ ਵਿਭਾਗ, ਸੰਸਥਾ ਦਾ ਹਿੰਦੂਕਰਣ ਕੀਤਾ ਜਾ ਰਿਹਾ ਹੈ। ਇਥੋ ਤੱਕ ਭਾਰਤ ਦੇ ਸਵਿਧਾਨ ਨੂੰ ਵੀ ਮੰਨੂਵਾਦੀ ਬਣਾਇਆ ਜਾ ਰਿਹਾ ਹੈ। ਭਾਰਤ ਵਿੱਚ ਸਿੱਖੀ ਨੂੰ ਧਰਮ ਹੀ ਨਹੀ ਮੰਨਿਆ। ਮੈਰਿਜ਼ ਅਨੰਦ ਐਕਟ ਲਾਗੂ ਨਹੀ ਕੀਤਾ ਜਾ ਰਿਹਾ। ਭਾਰਤ ਦੀਆਂ ਅਨੇਕਾਂ ਰਾਜਾਂ ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਗੁਰੂਦੁਆਰਾ ਸਾਹਿਬ ਨੂੰ ਢਾਹਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਦਾ ਪੱਤਣ ਕਰਨ ਤੇ ਤੁਲੀ ਫਾਸ਼ੀਵਾਦੀ ਹਕੂਮਤ ਬਿਨਾਂ ਪੈਰ ਸਿਰ ਵਾਲਾ ਛਲੇਡਾ ਹੈ। ਗੁਰਬਾਣੀ ਗੁਟਕਾ ਸਾਹਿਬ ਦੇ ਸ਼ਬਦ ਅਰਥਾਂ ਵਿੱਚ ਮੋਦੀ ਦਾ ਨਾਂ ਅਵਤਾਰ ਦੇ ਤੌਰ ਤੇ ਪਾਇਆ ਜਾ ਰਿਹਾ ਹੈ। ਚਲਾਕੀ ਨਾਲ ਭਾਰਤੀ ਦੇ ਘੱਟ ਗਿਣਤੀ ਧਰਮਾਂ, ਪ੍ੰਪਰਾਵਾਂ, ਸੱਭਿਆਚਾਰ, ਰਾਜਨੀਤੀ ਨੂੰ ਖਤਮ ਕੀਤਾ ਜਾ ਰਿਹਾ ਹੈ। ਸ. ਦਲਵਿੰਦਰ ਸਿੰਘ ਘੁੰਮਣ ਪ੍ਧਾਨ ਸ਼ੌਮਣੀ ਅਕਾਲੀ ਦਲ ਅਮਿ੍ੰਤਸਰ ਯੂਰਪ ਯੂਥ ਵੱਲੋ ਸਖਤ ਇਤਰਾਜ਼ ਕਰਦਿਆਂ ਕਿਹਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਨਾਲ ਜੋੜਨਾ ਗਲਤ ਹੈ। ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਵਿੱਚ  " ਬਾਬਾ " ਸ਼ਬਦ ਨਾਲ ਸਤਿਕਾਰਿਆ ਗਿਆ ਹੈ। ਅਦੁੱਤੀ ਲ਼ਾਸਾਨੀ ਸ਼ਹਾਦਤ ਨਾਲ ਅਡੋਲ ਰਹਿ ਕੇ ਨਿਆ ਲਈ ਮਨੁੱਖਤਾ ਦਾ ਸੰਦੇਸ਼ ਦਿਤਾ। ਸਿੱਖ ਧਰਮ ਵਿੱਚ ਇਤਿਹਾਸ, ਪ੍ੰਪਰਾਵਾਂ, ਆਸਥਾ ਨੂੰ ਗਲਤ ਕਰਨ ਦੀ ਆਗਿਆ ਨਹੀ ਦਿੱਤੀ ਜਾ ਸਕਦੀ।