ਬਿੱਜੂਆਂ ਦੇ ਹੱਥ ਕਲਮਾਂ - ਵੀਰਪਾਲ ਕੌਰ ਭੱਠਲ

ਬਿੱਜੂਆਂ ਦੇ ਹੱਥ ਆਈਆਂ ਕਲਮਾਂ,
 ਰੋ ਰੋ ਦੇਣ ਦੁਹਾਈਆਂ ਕਲਮਾਂ ।
ਮੂਰਖ ਲੋਕੀਂ ਵਾਹ ਵਾਹ ਕਰਦੇ,
 ਪਈਆਂ ਨੇ ਤੜਫਾਈਆਂ ਕਲਮਾਂ  ।

ਸ਼ਬਦਾਂ ਦਾ ਹੀ ਅਰਥ ਬਦਲ ਤਾਂ ,
ਦਿੰਦੀਆਂ ਫਿਰਨ ਸਫ਼ਾਈਆਂ ਕਲਮਾਂ।
ਤੋਹਮਤ ਲੱਗੀ ਕਲਮਾਂ ਦੇ ਸਿਰ ,
ਬਿੱਜੂ ਆਂ ਲੱਚਰ ਬਣਾਈਆਂ ਕਲਮਾਂ  ।

ਸੱਚ ਤੇ ਸੀ ਜੋ ਪਹਿਰਾ ਦਿੰਦੀਆਂ ,
ਉਹ ਕਰਨ ਗੁਲਾਮੀ ਲਾਈਆਂ ਕਲਮਾਂ  ।
ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਨੇ ,
ਅਨਪੜ੍ਹ ਕਰਨ ਕਮਾਈਆਂ ਕਲਮਾਂ  ।

ਤਲਵਾਰ ਤੋਂ ਜ਼ਿਆਦਾ ਰੋਹਬ ਵਾਲਿਆਂ,
 ਬੌਣਿਆਂ ਹੱਥੋਂ ਮਰਾਈਆਂ ਕਲਮਾਂ ।
ਉਹ ਕਲਮਾਂ ਕੀ ਇਤਿਹਾਸ ਸਿਰਜਣਾ ,
ਜੋ" ਭੱਠਲ "ਹੋਈਆਂ ਬੁਰਾਈਆਂ ਕਲਮਾਂ  ।