"ਜਰੂਰੀ ਤੇ ਧਿਆਨ ਯੋਗ" - ਰਣਜੀਤ ਕੌਰ ਗੁੱਡੀ ਤਰਨ ਤਾਰਨ

ਸਾਰੇ ਨੁਕਤੇ ਅਹਿਮ ਤੇ ਜਰੂਰੀ ਹਨ।
ਸ਼ੁਕਰ ਹੈ ਰੱਬ ਦਾ ਜੋ ਉਸਨੇ ਪੰਜਾਬੀਆਂ ਨੂੰ ਅਕਲ ਦਾ ਦਾਨ ਬਖ਼ਸ਼ਿਆ ਤੇ ਉਹ ਪਿਤਾ ਪੁਰਖੀ ਤਖ਼ਤਾਂ ਤੇ ਕੁਨਬਾ ਪਰਵਰੀ ਗਦਾਰਾਂ ਦੀ ਰੀਤੀ ਵਿਚੋਂ ਬਾਹਰ ਨਿਕਲ ਸਕੇ।
ਤਬਦੀਲੀ ਕੁਦਰਤ ਦਾ ਕਾਨੂੰਨ ਹੈ ਤੇ ਇਹ ਜੰਗਲੀ ਜੀਵਨ ਤੇ ਵੀ ਲਾਗੂ ਹੈ।
ਪੀਲੇ ਪੱਤਿਆਂ ਦਾ ਝੜਨਾ ਜਰੂਰੀ ਸੀ ਤੇ ਪੀਲੇ ਪੱਤਿਆਂ ਨੂੰ ਹੂੰਝਣਾ ਵੀ ਜਰੂਰੀ ਸੀ॥
ਇਸ ਸਿਆਸੀ ਤਬਦੀਲੀ ਵਿੱਚ ਵਿਅਕਤੀ ਹੀ ਨਹੀਂ ਵਿਅਕਤਤਵ ਵੀ ਬਦਲਨਾ ਚਾਹੀਦਾ
ਇਸ ਸਿਆਸੀ ਬਦਲਾਅ ਵਿੱਚ ਚਿੱਤਰ ਹੀ ਨਹੀਂ ਚਰਿੱਤਰ ਵੀ ਬਦਲਨਾ ਚਾਹੀਦਾ।-
ਮਸਲਨ ਪੂਰਾ ਨਿਜ਼ਾਮ ਨਵੇਂ ਸਿਰੇ ਤੋਂ ਬਣਨਾ ਚਾਹੀਦਾ ਜੋ ਕਿ ਲਾਲ ਬਹਾਦਰ ਸ਼ਾਸਤਰੀ ਤੇ ਬਾਬਾ ਅੰਬੇਦਕਰ ਦੇ ਉਲੀਕੇ ਨਿਜ਼ਾਮ ਜਿਹਾ ਹੋਵੇ।ਕਿੰਨਾ ਚੰਗਾ ਹੋਵੇ ਜੇ ਰਾਜਾ ਹਰੀਸ਼ ਚੰਦਰ ਪੁਨਰ ਜਨਮ ਲੈ ਕੇ ਪੰਜਾਬ ਨੂੰ ਪੰਜ ਆਬ ਬਣਾ ਦਵੇ।
ਅਜੇ ਇਮਤਿਹਾਨ ਹੋਰ ਵੀ ਬਾਕੀ ਨੇ ਜੋ ਇਸ ਤੋਂ ਵੀ ਕੜ੍ਹੇ ਨੇ।
ਸ਼ਮਾਰਟ ਫੋਨ ਦੇ ਬਹੁਤ ਨੁਕਸਾਨ ਨੇ ਪਰ ਆਹ ਇਕ ਬਹੁਤ ਵੱਡਾ ਲਾਭ ਹੋ ਗਿਆ।ਜੇ ਹਰ ਹੱਥ ਵਿੱਚ ਫੋਨ ਨਾਂ ਹੁੰਦਾ ਤਾਂ ਪਹਿਲਾਂ ਦੀ ਤਰਾਂ ਇਸ ਵਾਰ ਵੀ ਪੰਜਾਬ ਦੇ ਅਗਲੇ ਪੰਜ ਸਾਲ.....
ਤੇ ਪੰਜਾਬ ਦਾ ਨਾਮ ਥੇਹ ਹੋਣ ਤੋਂ ਰੱਬ ਵੀ ਨਹੀਂ ਸੀ ਬਚਾ ਸਕਦਾ। ਇਸਦੇ ਨਾਲ ਹੀ ਖੇਤੀ ਕਾਲੇ ਕਾਨੂੰਨ ਦਾ ਨਤੀਜਾ ਸਫੇਦ ਨਿਕਲਿਆ ਜੋ ਪੰਜਾਬੀ ਚੇਤੰਨ ਤੇ ਜਾਗਰੂਕ ਹੋ ਨਿਬੜੇ।ਸੱਚ ਹੈ ਕਿ ਰੱਬ ਦੇ ਹਰ ਕੰਮ ਵਿੱਚ ਭਲਾਈ ਹੁੰਦੀ ਹੈ।ਤੇ ਪੰਜਾਬੀ ਤਾਂ ਸਿਖਦੇ ਹੀ ਠੋਹਕਰਾਂ ਤੋਂ ਹਨ।
ਸ਼ਾਡੇ ਸਕੂਲ਼ ਦੀ ਇਕ ਕੰਧ ਤੇ ਲਿਖਿਆ ਸੀ,'ਬੱਚੇ ਦੇਸ਼ ਦਾ ਧਨ ਹਨ' ਤੇ ਦੂਜੀ ਤੇ ਲਿਖਿਆ ਸੀ-"ਅੱਜ ਦੇ ਬੱਚੇ ਕਲ ਦੇ ਨੇਤਾ" ਬਹੁਤ ਦੇਰ ਨਾਲ ਆਇਆ ਇਹ ਵੇਲਾ ਪਰ ਚਲੋ ਦੇਰ ਆਏ ਦਰੁੱਸਤ ਆਏ,ਦੇਰ ਹੀ ਸਹੀ ਹਨੇਰ ਤਾਂ ਛੱਟ ਗਿਆ।
ਪੰਜਾਬ ਦੇ ਪੁਨਰ ਜਨਮ ਲਈ ਕੀ ਕੀ ਕਰਨਾ ਹੋਵੇਗਾ।
ਪੈਂਡਾ ਪਥਰੀਲਾ ਹੈ,ਸਿਰ ਤੇ ਛੱਤਰੀ ਨਹੀਂ,ਪੈਰੀਂ ਜੁਤੀ ਨਹੀਂ-ਫਿਰ ਵੀ ਚਲ ਚਲਾ ਚਲ-
ਸੱਭ ਤੋਂ ਪਹਿਲਾਂ ਲੁਟੇਰਿਆਂ ਤੋਂ ਪੰਜਾਬ ਦਾ ਖਜਾਨਾ ਵਾਪਸ ਲੈਣਾ ਹੈ।ਉਹਨਾਂ ਨੂੰ ਜੇਹਲ ਤਾੜ ਕੇ ਹੋਰ ਖਰਚ ਨਹੀਂ ਵਧਾਉਣਾ,ਪੈਸਾ ਵਾਪਸ ਲੈ ਕੇ ਜਾਇਦਾਦਾਂ ਕੁਰਕ ਕਰ ਕੇ ਉਹਨਾਂ ਨੂੰ ਆਮ ਮਾਫ਼ੀ  ਦੇ ਦੇਣੀ ਚਾਹੀਦੀ ਹੈ ਉਹ ਚਾਹਣ ਤਾਂ ਇਥੇ ਰਹਿਣ ਚਾਹੁਣ ਤਾਂ ਉਡ ਜਾਣ।
ਪੰਜਾਬ ਦੀ ਸ਼ਾਮਲਾਟ ਜਮੀਨ ਦਾ ਕਬਜ਼ਾ,ਛੱਪੜਾਂ ਤੇ ਕਬਜ਼ਾ ,ਪੰਚਾਇਤੀ ਜਮੀਨ ਤੇ ਕਬਜਾ,ਪ੍ਰਾਇਮਰੀ ਸਕੂਲਾਂ ਵਾਲੀ ਜਗਾਹ ਤੇ ਕਬਜ਼ਾ,ਡੰਗਰਾਂ ਦੇ ਹਸਪਤਾਲ,ਮਨੁੱਖਾਂ ਦੇ ਹਸਪਤਾਲਾਂ ਲਈ ਵਕਫ਼ ਜਮੀਨ ਤੇ ਕਬਜਾ,ਸਰਕਾਰੀ ਬੰਗਲਿਆਂ ਤੇ ਕਬਜ਼ਾ।ਗੁਰੂ  ਦੀ ਗੋਲਕ ਤੇ ਕਬਜ਼ਾ।ਰੈਸਟ ਹਾਉਸ ਤੇ ਗੈਸਟ ਹਾਉਸ ਤੇ ਕਬਜ਼ਾ।ਇਹ ਸਬ ਸਰਕਾਰੀ ਕਬਜ਼ੇ ਵਿੱਚ ਕਰਾਉਣੇ ਹਨ ।
ਜਿਸ ਤਰਾਂ ਪ੍ਰੀਵੀ ਪਰਸ ਬੰਦ ਕੀਤੇ ਗਏ ਸਨ ਇਸ ਤਰਾਂ ਸਾਬਕਾ ਨੇਤਾਵਾਂ ਦੀਆਂ ਪੈਨਸ਼ਨਾਂ ਤੁਰੰਤ ਬੰਦ ਹੋਣੀਆਂ ਚਾਹੀਦੀਆਂ ਹਨ।ਅਤੇ ਸੱਭ ਸਰਕਾਰੀ ਮੁਫ਼ਤ ਸਹੂਲਤਾਂ,ਜਿਵੇੰ ਕਾਰਾਂ ਤੇ ਪੈਟਰੋਲ ,ਗੈਸ ਸਿਹਤ ਸਹੂਲਤਾਂ ਬੰਦ।ਮੌਜੂਦਾ ਅਤੇ ਸਾਬਕਾ ਸੱਬ ਨੇਤਾਵਾਂ ਤੇ ਬਰਾਬਰ ਕਾਨੂੰਨ ਬਿਨਾਂ ਕਿਸੇ ਰਿਆਇਤ ਲਾਗੂ ਹੋਣੇ ਚਾਹੀਦੇ ਹਨ।ਅਵਾਮ ਪ੍ਰਤੀ ਕੀਤੀ ਗਈ ਇਕ ਇਕ ਜ਼ਿਆਰਤੀ ਤੇ ਨਾਅਹਿਲੀ ਦਾ ਹਿਸਾਬ ਬਰਾਬਰ ਹੋਣਾ ਚਾਹੀਦਾ।
ਸਫ਼ਾਈ ਸੇਵਕਾਂ ਦਾ ਠੇਕੇਦਾਰ ਬਦਲ ਕੇ ਇਮਾਨਦਾਰ ਵਿਅਕਤੀ ਲਾਉਣਾ ਚਾਹੀਦਾ।ਇਕ ਲੱਖ ਸਫ਼ਾਈ ਕਰਮੀ ਭਰਤੀ ਕਰ ਲੈਣੇ  ਚਾਹੀਦੇ।ਬੁਢਾਪਾ ਪੈਨਸ਼ਨ ਤੇ ਲਾਵਾਰਸ ਪੈਨਸ਼ਨ ਦੀ ਛਾਣਬੀਣ ਕਰਕੇ ਲੋੜਵੰਦਾਂ ਨੂੰ ਪੈਨਸ਼ਨ ਲਾਗੂ ਹੋਣੀ ਚਾਹੀਦੀ।
ਬਹੁਤ ਸਾਰੇ ਸਫ਼ਾਈ ਸੇਵਕ ਤਨਖ਼ਾਹ ਦੇ ਨਾਲ ਬੁਢਾਪਾ / ਲਾਵਾਰਿਸ ਪੈਨਸ਼ਨ ਵੀ ਲੈਂਦੇ ਹਨ ਜੋ ਕਿ ਬੰਦ ਕਰ ਕੇ ਅਸਲੀ ਹੱਕਦਾਰ ਨੂੰ ਮਿਲਣੀ ਚਾਹੀਦੀ।
25 ਸਾਲ ਦੀ ਨੌਕਰੀ ਵਾਲਾ 2 ਲੱਖ ਤਨਖਾਹ ਲੈ ਰਿਹਾ ਜਦ ਕਿ ਉਹ ਨਵੀ ਟੇਕਨੌਲਜੀ ਤੌ ਅਣਜਾਣ ਹੈ।ਇਸ 2 ਲੱਖ ਵਿੱਚ 12 ਯੋਗ ਕਰਮਚਾਰੀ ਰੱਖ ਲੈਣੇ ਚਾਹੀਦੇ ਹਨ।ਤਾਂ ਕਿ ਬੇਰੁਜ਼ਗਾਰੀ ਦੂਰ ਹੋ ਸਕੇ।
1 % ਕਰਮਚਾਰੀ ਕੋਟਾ ਫਿਰ ਤੋਂ ਲਾਗੂ ਹੋਣਾ ਚਾਹੀਦਾ।ਜਿਸ ਵਿੱਚ ਕੋਈ ਵੀ ਕਰਮੀ ਵਲੰਟਰੀ ਸੇਵਾ ਨਿਵਰਤੀ ਲੈ ਕੇ ਆਪਣੇ ਧੀ ਪੁੱਤ ਨੂੰ ਮਹਿਕਮਾਨਾ ਯੋਗਤਾ ਅਨੁਸਾਰ ਸਰਕਾਰੀ ਸੀਟ ਤੇ ਲਵਾ ਸਕੇ।
ਫੇੈਮਲੀ ਪੈਨਸ਼ਨ ਦੀ ਛਾਣਬੀਣ ਕਰਕੇ ਜੋ ਫੇਮਲੀਜ਼ ਪੁੱਤ ਪੋਤਰਿਆਂ ੱਤਕ ਸੈਟਲ ਹਨ ਅੱਛੈ ਕਾਰੋਬਾਰੀ ਹਨ ਉਹਨਾਂ ਦੇ ਮਾ ਬਾਪ ਦਾਦੀ ਦਾਦੇ ਨੂੰ ਦਿੱਤੀ ਜਾਂਦੀ ਫੇੈਮਲੀ ਪੈਨਸ਼ਨ ਦੇ ਥਾਂ ਕੰਮ ਦਿੱਤਾ ਜਾਵੇ ਤੇ ਕਿਰਤ ਦਾ ਮੁਆਵਜ਼ਾ ਦਿੱਤਾ ਜਾਵੇ।ਬਹੁਤ ਸਾਰੇ ਲੋਕ 2 ਪੈਨਸ਼ਨਾ ਲੈ ਕੇ ਖਜਾਨੇ ਨੂੰ ਚੂਨਾ ਲਾ ਰਹੇ ਹਨ
ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ( ਪੂਰੇ ਦੇਸ਼ ਵਿੱਚ ) ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਈ ਜਾਵੇ ਜਿਸਦੇ ਮਂੈਬਰ ਗੁਰਮੱਤ ਦੇ ਜਾਣਕਾਰ ਤੇ ਵਿਦਵਾਨ ਹੋਣ।ਅਨ੍ਹਪੜ੍ਹ ਜਥੇਦਾਰੀ ਨਿਜ਼ਾਮ ਹੁਣ ਨਹੀਂ......
ਨਿਜੀ ਬੱਸਾਂ ਦਾ ਕੌਮੀਕਰਣ ਕੀਤਾ ਜਾਵੇ ਤੇ ਬੱਸਾਂ ਦੇ ਕਿਰਾਏ ਘੱਟ ਕੀਤੇ ਜਾਣ।
ਮਹਿਲਾਵਾਂ ਨੂੰ ਮੁਫ਼ਤ ਯਾਤਰਾ ਦੀ ਬਜਾਏ ਵਿਦਿਆਰਥੀਆਂ ਨੂੰ ਮੁਫ਼ਤ ਪਾਸ ਜਾਰੀ ਕੀਤੇ ਜਾਣ।
ਮਾਨਤਾ ਪ੍ਰਾਪਤ ਸਕੂਲਾਂ ਦਾ ਕੌਮੀਕਰਣ ਕੀਤਾ ਜਾਵੇ।
ਮੁਫ਼ਤ ਬਿਜਲੀ ਸਹੂਲਤ ਦੀ ਥਾਂ 5 ਰੁਪਏ ਯੁਨਿਟ ਫਲੈਟ ਰੇਟ ਕਰ ਦਿੱਤਾ ਜਾਵੇ।
ਪਾਣੀ ਸਟੋਰ ਕਰਨ ਤੇ ਰੀਸਾਈਕਲ ਪਲਾਂਟ ਤੁਰੰਤ ਲਗਾਏ ਜਾਣ।
ਟੌਲ ਪਲਾਜ਼ਾ 25 ਸਾਲਾ ਸਮਝੌਤਾ ਰੱਦ ਕੀਤਾ ਜਾਵੇ
ਬਿਜਲੀ 25 ਸਾਲਾ ਸਮਝੌਤਾ ਰੱਦ ਕੀਤਾ ਜਾਵੇ।
ਬਾਦਲਾਂ / ਕੈਪਟਨ ਵੱਲ ਖੜਾ ਬਿਜਲੀ ਬਿਲ ਵਿਆਜ ਸਮੇਤ ਉਗ੍ਹਰਾਇਆ ਜਾਵੇ
ਸਾਰੇ ਸਿਆਸੀ ਕਰਿੰਦਿਆਂ ਤੋ ਬਿਜਲੀ,ਪਾਣੀ,ਗੈਸ, ਟੇਲੀਫੋਨ,ਪੇਟਰੋਲ ਬਿਲ ਉਗ੍ਹਰਾਏ ਜਾਣ। ਮੰਤਰੀਆਂ ਨੂੰ ਸਲਾਨਾ ਇਕ ਲੱਖ  ਯੁਨਿਟ ਮੁਫ਼ਤ ਦਿੱਤੀ ਜਾਂਦੀ ਬਿਜਲੀ ਬੰਦ ਕੀਤੀ ਜਾਵੇ।
ਨਵੇਂ ਬਣੇ ਵਿਧਾਇਕ ਪਹਿਲੇ ਦੋ ਸਾਲ ਸਿਰਫ਼ ਗੁਜਾਰਾ ਭੱਤਾ ਲੈਣ।
ਇਤਿਹਾਸਕ ਇਮਾਰਤਾਂ ਦਾ ਰੱਖ ਰਖਾਓ ਦਾ ਪ੍ਰਬੰਧ ਕੀਤਾ ਜਾਵੇ
ਆਕਰਸ਼ਕ ਟੂਰਿਸਟ ਸਪਾਟ ਬਹੁਤ ਸਾਰੇ ਬਣਾਏ ਜਾਣ।
੍ਹਹਰ ਪਿੰਡ ਹਰ ਸ਼ਹਿਰ ਵਿੱਚ ਸੈਰਗਾਹਾਂ ਤੇ ਹਰੇ ਪਾਰਕ ਬਣਾਏ ਜਾਣ।
ਦਫ਼ਤਰਾਂ ਵਿੱਚ ਸ਼ੋਚਾਲਯ ਨਹੀਂ ਹਨ ਇਸ ਪਾਸੇ ਖਾਸ ਧਿਆਨ ਦਿੱਤਾ ਜਾਵੇ।
ਦਫ਼ਤਰਾਂ ਖਾਸ ਕਰ ਬਿਜਲੀ ਦਫ਼ਤਰਾਂ ਵਿੱਚ ਗਾਹਕ ਤੇ ਖਪਤਕਾਰਾਂ ਲਈ ਮੀ੍ਹਹ ਧੁੱਪ ਗਰਮੀ ਸਰਦੀ ਤੋ ਬਚਾਓ ਲਈ ਉਡੀਕ ਸ਼ੈੱਡ ਬਣਾਏ ਜਾਣ ਤੇ ਘਟੋ ਘੱਟ ਚਾਰ ਕਾਉਂਟਰ ਲਗਾਏ ਜਾਣ।
ਸਰਕਾਰੀ ਦਫ਼ਤਰਾਂ ਤੇ ਬਿਜਲੀ ਦਫ਼ਤਰਾਂ ਵਿੱਚ ਲਾਈਟ / ਰੌਸ਼ਨੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਸਾਰੇ ਵੱਡੇ ਅਫਸਰ ਜਿਵੇਂ ਡੀ.ਸੀ. ਤਸੀਲਦਾਰ,ਅੇਸ.ਅੇਸ.ਪੀ.ਅੇਕਸੀਅਨ ਆਦਿ ਕਾਲੇ ਸ਼ੀਸ਼ਿਆਂ ਵਾਲੀਆਂ ਕਾਰਾਂ ਵਿਚੋਂ ਬਾਹਰ ਆ ਕੇ ਮੈਤਰੀ ਭਾਵਨਾ ਨਾਲ ਜਨਤਾ ਦੇ ਹਾਲ ਦਾ ਸਰਵੇਖਣ ਕਰਨ।ਜਦ ਅੇਸ.ਅੇਸ. ਪੀ ਤੇ ਡੀ. ਸੀ ਨੂੰ ਜਾਨ ਦਾ ਖਤਰਾ ਹੈ ਤਾਂ ਆਮ ਬੰਦਾ ਕਿਵੇਂ ਸੁਰਖਿਅਤ ਰਹਿ ਸਕਦਾ ਹੈ।
ਖੇਤੀ ਹੇਠਲੇ ਰਕਬੇ ਤੇ ਹੋਰ ਕਲੌਨੀਆਂ ਬਣਾਉਣ ਤੇ ਮਨਾਹੀ ਲਾਗੂ ਹੋਵੇ।
ਸਹਿਕਾਰੀ ਖੇਤੀ ਦੀ ਪਿਰਤ ਉਜਾਗਰ ਕੀਤੀ ਜਾਵੇ।ਸਹਾਇਕ ਖੇਤੀ ਧੰਦਿਆਂ ਲਈ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਮੰਡੀਕਰਣ ਦੇ ਯੋਗ ਪ੍ਰਬੰਧ ਕੀਤੇ ਜਾਣ।
ਡੰਗਰਾਂ ਦੇ ਹਸਪਤਾਲ ਤੇ ਡੰਗਰ ਡਾਕਟਰ ਦੀ ਸਹੂਲਤ ਹਰ ਪਿੰਡ ਵਿੱਚ ਹੋਵੇ।
ਸ਼ਰਾਬ ਦੇ ਕਾਰਖਾਨੇ ਬੰਦ ਕਰ ਕੇ ਪਾਣੀ ਸਾਫ਼ ਕਰਨ ਦੇ ਤੇ ਲੋਹੇ ਇਸਪਾਤ ,ਕਪੜੇ ਦੇ ਕਾਰਖਾਨੇ ਲਾਏ ਜਾਣ-ਸ਼ਰਾਬ ਦੀਆਂ ਦੁਕਾਨਾਂ ਹਟਾ ਕੇ ਸਸਤੇ ਰਾਸਨ ਡੀਪੂ ਚਲਾਏ ਜਾਣ।
ਖਾਧ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਪਹਿਲ ਕਦਮੀ ਉਠਾਈ ਜਾਵੇ।
ਹ੍ਹਰ ਸ਼ਹਿਰ ਕਸਬੇ ਵਿੱਚ ਲੋਕਲ ਸਰਕਾਰੀ  ਸੀ. ਅੇਨ.ਜੀ.ਬੱਸਾਂ ਸਸਤੀ ਟਿਕਟ ਵਿੱਚ ਚਲਾਈਆਂ ਜਾਣ। ਹਰ ਛੋਟੇ ਵੱਡੇ ਪਿੰਡ ਵਿੱਚ ਸਰਕਾਰੀ ਬੱਸ ਸੇਵਾ ਸਹੂਲਤ ਯਕੀਨੀ ਬਣਾਈ ਜਾਵੇ।
ਮੁਫ਼ਤ ਯਾਤਰਾ ਫ਼ਜ਼ੂਲ ਸਹੂਲਤ ਹੈ,ਘੱਟ ਟਿਕਟ ਰੇਟ ਸੱਭ ਦੀ ਸਹੂਲਤ ਹੋਣੀ ਚਾਹੀਦੀ ਹੈ।
ਜਬਰੀ ਕਬਜ਼ਿਆਂ ਵਿੱਚਲੀਆਂ ਸਰਕਾਰੀ ਇਮਾਰਤਾਂ ਖਾਲੀ ਕਰਾ ਕੇ ਸਕੂਲ਼ ਅਤੇ ਹਸਪਤਾਲ ਜਾਂ ਹੋਰ ਜਨਤਕ ਦਫ਼ਤਰ ਬਣਾ ਦਿੱਤੇ ਜਾਣ।
ਹਰੇਕ ਮਹਿਲਾ ਨੂੰ 1000 ਰੁਪਏ ਦੇਣ ਦੀ ਬਜਾਏ ਕੇਵਲ ਪੜ੍ਹਨ ਵਾਲੀਆਂ ਲੜਕੀਆਂ ਨੂੰ ਦਿੱਤਾ ਜਾਵੇ-ਕਿਉਂਕਿ ਮੁਫ਼ਤ ਪੈਸੇ ਮਿਲਣ ਕਰਕੇ ਖੇਤੀ ਕਾਮੇ ਕਿਰਤ ਕਰਨੋ ਹਟ ਜਾਂਦੇ ਹਨ।ਨਰਮਾ,ਕਪਾਹ ਚੁਗਣ ਲਈ,ਸਭਜੀਆਂ ਤੋੜਨ ਲਈ ਕਾਮੀਆਂ ਨਹੀਂ ਮਿਲਦੀਆਂ।ਸਹਾਇਕ ਕਾਮੀਆਂ ਦੀ ਥੁੜ੍ਹ ਹੋ ਜਾਵੇਗੀ।
ਚਲਦੇ ਚਲਦੇ- ਆਸ ਹੈ ਕਿ ਅਜੋਕੀ ਸਿਆਸੀ ਅੱਗ ਵਿੱਚੋਂ ਕੋਈ ਹਰਿਆ ਬੂਟਾ ਰਹਿਓ ਰੀ-ਸ਼ਾਲਾ ਰੱਬ ਕਰੇ........
ਨੋਟ- ਸਹੁੰ ਚੁਕ ਚੁਕੇ ਮੰਤਰੀਆਂ ਨੂੰ ਅਪੀਲ਼ ਹੈ / ਬੇਨਤੀ ਹੈ ਕਿ ਭ੍ਰਸ਼ਿਟਾਚਾਰ ਬਾਰੇ ਅਸਲੀ ਜਾਣਕਾਰੀ ਤੇ ਅਗਲੇ ਕਦਮ ਚੁੱਕਣ ਵਾਸਤੇ ਪਹਿਲਾਂ ਫਿਲਮ 'ਮੁੰਨਾ ਭਾਈ ਅੇਮ.ਬੀ.ਬੀ.ਅੇਸ ਵੇਖਣ ਦੇ ਨਾਲ ਮਰਹੂੰਮ ਜਸਪਾਲ ਭੱਟੀ ਦੇ ਫਲਾਪ ਸ਼ੋ,ਅਤੇ ਆਮਿਰ ਖਾਨ ਦੇ ਸਤਿਆ ਮੇਵ ਜਯੰਤੇ ਦੇ ਸਾਰੇ ਅੰਕ ਜਰੂਰ ਵੇਖ ਲੈ ਜਾਣ ।ਧੰੰੰਨਵਾਦ॥