ਕੀਹਨੇ ਕੀਹਨੂੰ ਬਣਾਇਆ - ਊਸ਼ਾ ਰਾਣੀ

ਇਕ ਅਹਿਸਾਸ ਜਾ ਮਨ 'ਚ ਆਈ ਜਾਵੇ,
ਅੱਖਾਂ 'ਚ ਪਾਣੀ ਲਿਆਈ ਜਾਵੇ।
ਕਿਸ ਦੀ ਕਰੀਏ ਖਿਦਮਤ ਰੱਬਾ,
ਇਹੀ ਗੱਲ ਸਤਾਈ ਜਾਵੇ।
ਜਦ ਛੁਪਾ ਲੈਂਦਾ ਕੋਈ ਗੱਲ,
ਚੈਨ ਨਾ ਮਨ ਨੂੰ ਆਈ ਜਾਵੇ।
ਅੰਦਰੋਂ ਅੰਦਰੀ ਸਾੜੀ ਜਾਵੇ,
ਦੋਵਾਂ ਨੂੰ ਸਤਾਈ ਜਾਵੇ।
ਹਰ ਗੱਲ ਦਾ ਪਤਾ ਉਹਨੂੰ ਰਹਿੰਦਾ,
ਕਦੇ ਨਾ ਮੂੰਹੋਂ ਤਾਲਾ ਖੁੱਲਦਾ।
ਸਭ ਝਿੜਕਾਂ ਤੋਂ ਬਚਾਈ ਜਾਵੇ,
ਘੁੱਟ ਹੰਝੂਆਂ ਦੇ ਲੰਘਾਈ ਜਾਵੇ।
ਮਿਹਨਤਾਂ ਦੇ ਨਾਲ ਜੋੜ ਕੇ ਪੂੰਜੀ,
ਸਾਡੇ ਸ਼ੌਂਕ ਪੁਗਾਈ ਜਾਵੇ।
ਕੰਨ ਪਿੱਛੇ ਲਾ ਕਾਲਾ ਟਿੱਕਾ,
ਨਜ਼ਰ ਬੁਰੀ ਤੋਂ ਬਚਾਈ ਜਾਵੇ।
ਆਪਣੀ ਖੁਸ਼ੀਆਂ ਵਾਰੀ ਜਾਵੇ..
ਮਾਂ ਨੂੰ ਤੂੰ ਬਣਾਇਆ ਰੱਬਾ,
ਜਾਂ ਮਾਂ ਨੇ ਤੈਨੂੰ ਬਣਾਇਆ।
ਕੀਹਨੇ ਕੀਹਨੂੰ ਬਣਾਇਆ ਰੱਬਾ,
ਬੱਸ ਇਹੀ ਗੱਲ ਸਤਾਈ ਜਾਵੇ।
ਇਸ ਮਾਂ ਨੂੰ ਕੀਹਨੇ ਬਣਾਇਆ...

ਊਸ਼ਾ ਰਾਣੀ
ਈ.ਟੀ.ਟੀ ਅਧਿਆਪਕਾ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 97809-56842

4 Feb. 2018