ਬੇਬੇ ਬਾਪੂ ਦੀ ਬਦੌਲਤ - ਊਸ਼ਾ ਰਾਣੀ

ਅੱਜ ਮੈਂ ਬੈਠੀ ਬੈਠੀ ਨੇ
ਪੁਰਾਣੀ ਯਾਦਾਂ ਦੇ ਪੰਨੇ ਫਰੋਲੇ
ਸੋਚਿਆ ਅੱਜ ਮੈਂ ਬਣ ਗਈ ਹਾਂ
ਸਰਕਾਰੀ ਮਾਸਟਰਨੀ।
ਮੰਨਿਆ ਕੀਤੀ ਮੈਂ ਵੀ
ਨਹੀਂ ਸੀ ਮੇਹਨਤ ਘੱਟ
ਪਰ ਇਹ ਸਭ ਦੀ ਵਜਾਹ
ਸਿਰਫ਼ ਮੇਰੇ ਬੇਬੇ ਬਾਪੂ ਨੇ।
ਗਲਤੀ ਭਾਂਵੇ ਲੱਖ ਹੋਜੇ
ਕਦੇ ਵੀ ਦਿੱਤੀ ਝਿੜਕ ਨੀ
ਬਿਨ ਮੰਗੇ ਹੀ ਬਾਪੂ ਨੇ
ਹਰ ਪੂਰੀ ਕੀਤੀ ਮੰਗ ਮੇਰੀ।
ਆਪਣੀ ਖੁਸ਼ੀ ਭੁਲਾ ਛੱਡ
ਮੇਰੀ ਹਰ ਕੀਤੀ ਰੀਝ ਪੂਰੀ
ਬੜੇ ਅਫ਼ਸਰਾਂ ਸੰਗ ਬੈਠਣਾ
ਤੇ ਸ਼ਹਿਰ ਸ਼ਹਿਰ ਘੁੰਮਣਾ।
ਅੱਜ ਮੈਂ ਸਿੱਖ ਗਈ ਹਾਂ
ਦੂਜਿਆਂ ਦਾ ਗ਼ਮ ਵੀ
ਭੁੱਲਣਾ ਸਿੱਖ ਗਈ ਹਾਂ
ਤੇ ਮਾਪਿਆਂ ਦੀ ਸੇਵਾ ਕਰਨਾ
ਅੱਜ ਮੈਂ ਸਿੱਖ ਗਈ ਹਾਂ।
ਸੱਚੇ ਪਾਤਸ਼ਾਹ ਅੱਗੇ ਦੁਆ ਮੇਰੀ
ਸਭ ਨੂੰ ਮਿਲਣ ਤਰੱਕੀਆਂ
ਮਾਪਿਆਂ ਦੀ ਬਦੌਲਤ ਬਸ ਇਹੀ

ਊਸ਼ਾ ਰਾਣੀ
ਈ.ਟੀ.ਟੀ ਅਧਿਆਪਕਾ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 97809-56842

4 Feb. 2018