ਪੰਜਾਬ ਦੀ ਤਕਦੀਰ ਵਿੱਚੋਂ ਤਦਬੀਰ ਦਾ ਸਿਰਨਾਵਾਂ — ਵਿਸਾਖੀ - ਸੁਖਪਾਲ ਸਿੰਘ ਗਿੱਲ

ਪੰਜਾਬ ਵਿੱਚ  ਵਿਸਾਖੀ ਦਾ ਦਿਨ ਹਾੜ੍ਹੀ ਦੀ ਫਸਲ ਕਣਕ ਪੱਕਣ ਦੀ ਖੁਸ਼ੀ ਵਿੱਚ ਮੰਨਾਉਣਾ ਸ਼ੁਰੂ ਹੋਇਆ । ਇਸ ਦੀ ਮਹੱਤਤਾ ਸਿੱਖਾਂ ਅੰਦਰ ਵੱਧ ਗਈ ਜਦ ਡੱਲਾ ਨਿਵਾਸੀ ਭਾਈ ਪਾਰੋ ਜੀ ਨੇ ਗੁਰੂ ਅzਗਦ ਦੇਵ ਜੀ ਦੀ ਆਗਿਆ ਨਾਲ ਇਸ ਨੂੰ ਗੁਰਮੱਤ ਅਨੁਸਾਰ ਮੰਨਾਉਣਾ ਸ਼ੁਰੂ ਕੀਤਾ । ਵਿਸਾਖੀ  ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਮੰਨਾਉਣ ਵਾਲਾ ਤਿਉਹਾਰ ਹੈ । ਪੂਰੇ ਭਾਰਤ  ਅਤੇ  ਹਿੰਦੂ ਮੱਤ ਵਿੱਚ ਵੀ ਇਸ ਦੀ ਮਾਨਤਾ ਹੈ । ਕਣਕ ਦੀ ਫਸਲ ਨੂੰ ਸਾਂਭਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦੇ ਵਿਸਾਖੀ ਦੇ ਮੇਲੇ ਨੂੰ ਜਾਂਦੇ ਹਨ ।" ਚੜ੍ਹੇ ਵਿਸਾਖ  , ਵਿਸਾਖੀ ਆਈ , ਮੇਲਾ ਦੇਖਣ ਤੁਰੀ ਲੁਕਾਈ  " ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਪਉੜੀ ਸਤਾਈ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਉਂ ਉਚਾਰਿਆ " ਘਰਿ — ਘਰਿ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ "  ਇਨਕਲਾਬ  ਦੀ ਭਾਸ਼ਾ ਵਿੱਚ ਪੰਜਾਬ ਦੀ ਤਕਦੀਰ ਵਿੱਚੋਂ ਤਦਬੀਰ ਦਾ ਸਿਰਨਾਵਾਂ ਬਾਬਰ ਨੂੰ ਜਾਬਰ ਕਹਿਣ ਤੇ ਸ਼ੁਰੂ ਹੋ ਕੇ 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਰ ਗੂੜ੍ਹਾ ਹੋ  ਗਿਆ । ਪੰਜ ਪਿਆਰੇ ਸਾਜ ਕੇ ਗੁਰੂ ਸਾਹਿਬ ਨੇ ਹੱਕਾਂ , ਗਰੀਬਾਂ ਦੀ ਲੜਾਈ ਲੜਨ ਲਈ ਭੇਦਭਾਵ ਮਿਟਾ ਦਿੱਤਾ । "  ਆਪੇ ਗੁਰ ਚੇਲਾ " ਦਾ ਫ਼ਲਸਫ਼ਾ ਲਾਗੂ ਕਰ ਦਿੱਤਾ ।
ਵਿਸਾਖੀ ਨਾਲ ਪੰਜਾਬੀਆਂ ਦਾ ਜਿਸਮ ਰੂਹ ਵਾਲਾ ਰਿਸ਼ਤਾ ਹੈ । ਇਸ ਵਿੱਚ ਪੰਜਾਬੀਆਂ ਦੇ ਜ਼ਜ਼ਬੇ  , ਜ਼ਜ਼ਬਾਤ , ਸਾਹਿਤ , ਧਾਰਮਿਕਤਾ , ਇਨਕਲਾਬ ਅਤੇ ਸੱਭਿਆਚਾਰਕ ਸਾਂਝਾ ਸ਼ਾਮਿਲ ਹਨ ।  13 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਵਿੱਚ ਹੋਏ ਸਾਕੇ ਨੇ ਅੰਗਰੇਜ਼ੀ ਰਾਜ ਨੂੰ ਖਤਮ ਕਰਨ ਦੀ ਨੀਂਹ ਪੱਕੀ ਕਰ ਦਿੱਤੀ ।  1200 ਦੇ ਲੱਗਭਗ ਸ਼ਹੀਦੀਆਂ ਅਤੇ 3600 ਦੇ ਲੱਗਭਗ ਲੋਕ ਜ਼ਖਮੀ ਹੋਏ । ਜਨਰਲ ਡਾਇਰ ਨੇ ਇਸ ਘਿਨੋਣੇ ਅਪਰਾਧ ਨੇ ਭਾਰਤੀਆਂ ਵਿੱਚ ਨਵੀਂ ਰੂਹ ਫੂਕ ਦਿੱਤੀ । ਸ਼ਹੀਦ ਉੱਧਮ ਸਿੰਘ ਨੇ 21 ਸਾਲਾਂ ਦੇ ਸਬਰ ਤੋਂ ਬਾਅਦ 16 ਮਾਰਚ  1940 ਜਨਰਲ ਡਾਇਰ ਤੋਂ ਪੰਜਾਬੀਆਂ ਦੇ ਖੂਨ ਦਾ ਬਦਲਾ ਲੈ ਕੇ ਸ਼ਹੀਦਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ ।  ਪੰਜਾਬੀਆਂ ਨੇ ਆਪਣੀ ਤਕਦੀਰ ਕਿਸਾਨ ਅੰਦੋਲਨ ਸਮੇਂ ਲਿਖ ਕੇ ਆਪਣੀ ਮਹੱਤਵਤਾ ਅਤੇ  ਮਹਾਨਤਾ ਕਾਇਮ ਰੱਖੀ । ਇਸ ਅੰਦੋਲਨ ਦੀ ਜਿੱਤ ਵਿੱਚੋਂ ੳਪਜੀ ਲੋਅ ਨੇ ਪੰਜਾਬ ਵਿੱਚ ਰਾਜ ਪਲਟਾ ਮਾਰਿਆ ।
                               ਹੁਣ ਸਾਡੇ ਵਿੱਚ ਇਹ ਸੁਭਾਅ ਖੁਸਦਾ ਜਾਂਦਾ ਹੈ ਕਿ ਅਸੀ ਵਿਸਾਖੀ ਨੂੰ ਮਹੱਤਵਤਾ ਅਤੇ ਮਹਾਨਤਾ ਦੀ  ਸਮਝ ਤੋਂ  ਮੱਧਮ  ਹੋਏ । ਵਿਸਾਖੀ ਦਾ ਤਿਉਹਾਰ ਹੀ ਰੰਗਲੇ ਪੰਜਾਬ ਦੀ ਮੁੰਢ ਬੰਨ੍ਹਦਾ  ਹੈ । ਪੰਜਾਬ ਨੂੰ ਰੰਗਲਾ ਬਣਾਉਣ ਦੀ ਆਸ ਨਵੀਂ ਸਰਕਾਰ ਤੋਂ ਜ਼ਰੂਰ ਬੱਝੀ ਹੈ  । ਸ਼ਾਲਾ  ਵਿਸਾਖੀ  ਨੂੰ ਇਸਦੇ ਸਾਰੇ ਪੱਖਾਂ ਤੋਂ ਘੋਖ ਕੇ ਆਪਣੇ ਹਿਰਦੇ ਵਿੱਚ ਵਸਾ ਸਕੀਏ । ਪ੍ਰਿੰਸੀਪਲ ਕਰਮਜੀਤ ਸਿੰਘ  ਗਠਵਾਲਾ ਨੇ ਆਪਣੀ ਕਵਿਤਾ " ਵਿਸਾਖੀ ਤੇਰੀ ਬੁੱਕਲ ਦੇ ਵਿੱਚ " ਵਿਸਾਖੀ ਦੀ ਵਿਰਾਸਤ ਨੂੰ  ਇUA ਪਰੋਇਆ ਹੈ —
" ਵਿਸਾਖੀ ਤੇਰੀ ਬੁੱਕਲ ਦੇ ਵਿੱਚ ਛੁਪੀਆਂ ਹੋਈਆਂ ਕਈ ਗੱਲਾਂ ਨੀਂ ।
ਕਿੱਤੇ ਗੱਭਰੂ ਪਾਉਂਦੇ ਭੰਗੜੇ ਨੇ , ਕਿਤੇ ਕੁਰਬਾਨੀਆਂ ਦੀ ਛੱਲਾਂ ਨੀਂ ।
ਖੜ੍ਹਾ ਗੋਬਿੰਦ ਸਾਨੂੰ ਦਿੱਸਦਾ ਏ , ਗੱਲ ਜਿਸਦੀ ਨੂੰ ਕੰਨ ਸੁਣ ਰਹੇ ਨੇ  ।
ਖਿੰਡਰੇ — ਪੁੰਡਰੇ ਪੰਥ ਵਿੱਚੋਂ ਕੁੱਝ ਲਾਲ ਅਮੋਲਕ ਚੁਣ ਰਹੇ ਨੇ ।
ਜਿਨ੍ਹਾਂ ਰੁੜ੍ਹਦੇ ਜਾਂਦੇ ਧਰਮ ਤਾਈਂ , ਪਾ ਦਿੱਤੀਆਂ ਸਨ ਠੱਲਾ ਨੀਂ ।
ਯਾਦ ਆਵੇ ਬਾਗ ਜਲਿ੍ਹਆਂਵਾਲਾ , ਜਿੱਥੇ ਹੜ੍ਹ ਸਨ ਖੂਨ ਵਗਾ ਦਿੱਤੇ ।
ਅਜ਼ਾਦੀ ਦੇ ਸ਼ੋਲੇ ਹੋਰ ਸਗੋਂ , ਉਸ ਖੂਨ ਦੀ ਲਾਲੀ ਮਘਾ ਦਿੱਤੇ ।
ਖੂਨ ਡੁੱਲਿਆ ਜੋ ਪਰਵਾਨਿਆਂ ਦਾ , ਉਸ ਨੇ ਪਾਈਆਂ ਤਰਥੱਲਾਂ ਨੀਂ । ਅੱਜ ਵੱਜਦੇ ਕਿੱਧਰੇ ਢੋਲ ਸੁਣਨ , ਕਿਸਾਨ ਪਏ ਭੰਗੜੇ ਪਾਉਂਦੇ ਨੇ । ਮੁਟਿਆਰਾਂ ਦੇ ਗਿੱਧੇ , ਲੋਕਾਂ ਦੇ  ਸੋਹਲ ਦਿਲਾਂ ਤਾਈਂ ਹਿਲਾਉਦੇਂ ਨੇ  । ਇਸ ਖੁਸ਼ੀ ਦੀ  ਲੋਰ ਮੇਰਾ ਜੀ ਕਰਦਾ , ਅੱਜ ਨੀਰ ਵਾਂਗ ਵਹਿ ਚੱਲਾ ਨੀਂ ।     
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
  ਮੋ. ਨੰ.98781114451