ਪਹਿਲੀ ਬਰਸੀ 'ਤੇ ਵਿਸ਼ੇਸ਼ : ਸਮਾਜ ਸੇਵਾ ਦਾ ਧਰੂ ਤਾਰਾ  ਅਤੇ ਮਾਨਵਤਾ ਦਾ ਮੁਦਈ: ਜੁਗਰਾਜ ਸਿੰਘ ਗਿੱਲ  - ਉਜਾਗਰ ਸਿੰਘ

ਸਮਾਜ ਸੇਵਾ ਰਾਹੀਂ ਸਿਆਸਤ ਵਿਚ ਆਉਂਦੇ ਬਹੁਤ ਸਿਆਸਤਦਾਨ ਵੇਖੇ ਹਨ ਪ੍ਰੰਤੂ ਸਿਆਸਤ ਛੱਡ ਕੇ ਸਮਾਜ ਸੇਵਾ ਵਿਚ ਆਉਣ ਵਾਲਾ ਇਕੋ ਇਕ ਵਿਅਕਤੀ ਜੁਗਰਾਜ ਸਿੰਘ ਗਿੱਲ ਹੋਇਆ ਹੈ। ਜੁਗਰਾਜ ਸਿੰਘ ਗਿੱਲ 1957 ਵਿਚ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਤੌਰ 'ਤੇ ਵਿਧਾਨਕਾਰ ਚੁਣਿਆਂ ਗਿਆ ਸੀ। ਦੁਬਾਰਾ ਉਹ ਚੋਣ ਨਹੀਂ ਲੜੇ ਸਨ। ਪ੍ਰੰਤੂ ਸਮਾਜ ਸੇਵਾ ਕਰਦੇ ਰਹੇ। ਜਦੋਂ ਵਿਧਾਨਕਾਰ ਸੀ ਉਸ ਸਮੇਂ ਵੀ ਉਨ੍ਹਾਂ ਦਾ ਮੁਖੱ ਮੰਤਵ ਸਮਾਜ ਸੇਵਾ ਹੀ ਰਿਹਾ ਹੈ। ਉਹ ਸਮਾਜ ਸੇਵਾ ਵਲ ਕਿਉਂ ਪਰਤੇ ਇਸ ਪਿਛੇ ਵੀ ਇਕ ਦਿਲ ਨੂੰ ਹਲੂੰਣਨ ਵਾਲੀ ਕਹਾਣੀ ਹੈ?  ਜਦੋਂ ਉਹ ਅਜੇ ਸਤਵੀਂ ਕਲਾਸ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਵਰਗਵਾਸ ਹੋ ਗਏ। ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਜ਼ਿੰਦਗੀ ਵਿਚ ਖੜ੍ਹੋਤ ਆ ਗਈ। ਹਾਲਾਂ ਕਿ ਉਨ੍ਹਾਂ ਦੇ ਦਾਦਾ ਬਦਨ ਸਿੰਘ ਬਹੁਤ ਵੱਡੇ ਜ਼ਿਮੀਦਾਰ ਅਤੇ ਖ਼ਾਨਦਾਨੀ ਖਾਂਦੇ ਪੀਂਦੇ ਸਰਦਾਰ ਸਨ। ਪਰਿਵਾਰਿਕ ਝਗੜੇ ਸ਼ੁਰੂ ਹੋ ਗਏ, ਉਨ੍ਹਾਂ ਦੇ ਭਰਾ ਨੇ ਸਾਰੀ ਜਾਇਦਾਦ ਤੇ ਆਪਣਾ ਕਬਜ਼ਾ ਜਮ੍ਹਾ ਲਿਆ। ਦਾਦਾ ਬੇਬਸ ਸਾਬਤ ਹੋ ਰਿਹਾ ਸੀ। ਜਿਵੇਂ ਦਿਹਾਤੀ ਪਰਿਵਾਰਾਂ ਵਿਚ ਆਮ ਹੁੰਦਾ ਹੈ, ਵਿਧਵਾ ਇਸਤਰੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਣਡਿਠ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਜੁਗਰਾਜ ਸਿੰਘ ਅਤੇ ਉਨ੍ਹਾਂ ਦੀ ਵਿਧਵਾ ਮਾਤਾ ਨਾਲ ਹੋਣ ਲੱਗ ਪਿਆ। ਜਦੋਂ ਉਹ ਬੀ ਏ ਵਿਚ ਪੜ੍ਹਦੇ ਸਨ ਤਾਂ ਉਨ੍ਹਾਂ ਮਹਿਸੂਸ ਕੀਤਾ ਕਿ ਜੋ ਵਿਵਹਾਰ ਉਨ੍ਹਾਂ ਨਾਲ ਹੋ ਰਿਹਾ ਹੈ। ਅਜਿਹਾ ਵਿਵਹਾਰ ਸਮਾਜ ਵਿਚ ਕਿਸੇ ਵੀ ਇਨਸਾਨ ਨਾਲ ਨਹੀਂ ਹੋਣਾ ਚਾਹੀਦਾ। ਉਨ੍ਹਾਂ ਪ੍ਰਣ ਕਰ ਲਿਆ ਕਿ ਉਹ ਅਜਿਹੇ ਇਨਸਾਨਾ ਦੀ ਹਮੇਸ਼ਾ ਸਹਾਇਤਾ ਕਰਿਆ ਕਰਨਗੇ। ਜਿਵੇਂ ਆਮ ਕਹਾਵਤ ਹੈ ਕਿ 'ਮੂਲ ਨਾਲੋਂ ਵਿਆਜ ਪਿਆਰਾ' ਹੁੰਦਾ ਹੈ। ਉਸੇ ਤਰ੍ਹਾਂ ਭਾਵੇਂ ਉਨ੍ਹਾਂ ਦਾ ਭਰਾ ਪਰਿਵਾਰ ਵਿਚ ਫ਼ੈਸਲੇ ਲੈਣ ਲਈ ਭਾਰੂ ਸੀ ਪ੍ਰੰਤੂ ਉਨ੍ਹਾਂ ਦੇ ਦਾਦਾ ਜੁਗਰਾਜ ਸਿੰਘ ਦੀ ਇਛਾ ਅਨੁਸਾਰ ਜੁਗਰਾਜ ਸਿੰਘ ਦੇ ਸਮਾਜ ਸੇਵਾ ਦੇ ਉਦਮ ਵਿਚ ਸਹਾਈ ਹੋਣ ਲੱਗੇ। ਜੁਗਰਾਜ ਸਿੰਘ ਨੂੰ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨ ਵਿਚ ਉਤਸ਼ਾਹ ਮਿਲਿਆ।  1945 ਵਿਚ ਉਨ੍ਹਾਂ ਨੇ ਬੀ ਏ ਕਰਨ ਤੋਂ ਬਾਅਦ ਆਜ਼ਾਦੀ ਦੀ ਜਦੋਜਹਿਦ ਸੰਬੰਧੀ ਹੋਣ ਵਾਲੇ ਪ੍ਰੋਗਰਾਮਾ ਵਿਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੋਗਾ ਦਾ ਇਲਾਕਾ ਸੁੰਤਰਤਾ ਸੰਗਰਾਮੀਆਂ ਦੀ ਕਰਮ ਭੂਮੀ ਸੀ। ਇਹ ਸਮਾਂ ਭਾਵੇਂ ਉਨ੍ਹਾਂ ਲਈ ਪਰਿਵਾਰਿਕ ਸਮੱਸਿਆਵਾਂ ਕਰਕੇ ਸੰਘਰਸ਼ੀਲ ਰਿਹਾ ਪ੍ਰੰਤੂ ਸਿਆਸਤ ਵਿਚ ਉਨ੍ਹਾਂ ਦੀ ਦਿਲਚਸਪੀ ਵੱਧ ਗਈ ਕਿਉਂਕਿ ਸਿਆਸਤ ਵਿਚ ਆ ਕੇ ਉਹ ਸਮਾਜ ਵਿਚ ਤਬਦੀਲੀ ਕਰਨ ਦੇ ਚਾਹਵਾਨ ਸਨ। 1952 ਵਿਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਮੋਗਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਿੱਤੀ ਅਤੇ ਉਹ ਚੋਣ ਜਿੱਤਕੇ ਵਿਧਾਨਕਾਰ ਬਣ ਗਏ। ਵਿਧਾਨਕਾਰ ਬਣਕੇ ਜੋ ਕੰਮ ਉਹ ਕਰਨਾ ਚਾਹੁੰਦੇ ਸੀ, ਸਰਕਾਰੀ ਪ੍ਰਣਾਲੀ ਦੀਆਂ ਖਾਮੀਆਂ ਕਰਕੇ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ। ਵਿਧਾਨਕਾਰ ਹੁੰਦਿਆਂ ਹੀ ਉਨ੍ਹਾਂ ਆਪਣੀ ਜਾਇਦਾਦ ਵਿਚੋਂ ਸਰਕਾਰੀ ਇਮਾਰਤਾਂ ਦੀ ਉਸਾਰੀ ਲਈ ਜ਼ਮੀਨਾ ਦਿੱਤੀਆਂ ਪ੍ਰੰਤੂ ਉਨ੍ਹਾਂ ਇਮਾਰਤਾਂ ਦੀ ਉਸਾਰੀ ਉਸ ਰਫ਼ਤਾਰ ਨਾਲ ਨਾ ਹੋਈ, ਜਿਸਦੇ ਉਹ ਇਛਕ ਸਨ। ਉਨ੍ਹਾਂ ਨੇ ਮੋਗਾ ਹਲਕੇ ਵਿਚ ਬਾਘਾਪੁਰਾਣਾ ਵਿਖੇ ਇਕ ਆਈ ਟੀ ਆਈ ਅਤੇ ਪਾਲੀਟਿਕਨਿਕ ਕਾਲਜ ਰੋਡੇ ਸਥਾਪਤ ਕਰਵਾਏ ਤਾਂ ਜੋ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ। ਮੰਡੀ ਬੋਰਡ ਦੇ ਕਰਮਚਾਰੀਆਂ ਦੇ ਬੱਚਿਆਂ ਲਈ ਖੇਤੀਬਾੜੀ ਯੂਨੀਵਰਸਿਟੀ ਵਿਚ ਦਾਖਲੇ ਲਈ ਰਾਖਵਾਂ ਕਰਵਾਇਆ। ਕਪਾਹ ਪੱਟੀ ਵਿਚ ਨਰਮੇ ਦੀ ਵਿਕਰੀ ਦਾ ਸਵਾਲ ਪੈਦਾ ਹੋ ਗਿਆ ਤਾਂ ਉਨ੍ਹਾਂ ਗਿਆਨੀ ਜ਼ੈਲ ਸਿੰਘ ਨੂੰ ਬੇਨਤੀ ਕਰਕੇ ਨਰਮਾ ਖੁਲ੍ਹੀ ਮੰਡੀ ਵਿਚ ਵੇਚਣ ਦਾ ਪ੍ਰਬੰਧ ਕਰਵਾਇਆ। 1958 ਵਿਚ ਉਨ੍ਹਾਂ ਨੇ ਮੋਗਾ ਵਿਖੇ ਨੈਸਲੇ ਕੰਪਨੀ ਨੂੰ ਸਥਾਪਤ ਕਰਵਾਉਣ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦਾ ਵਿਚਾਰ ਸੀ ਕਿ ਹਰ ਜਿਲ੍ਹੇ ਵਿਚ ਇਕ-ਇਕ ਵੱਡੀ ਸਨਅਤਾਂ ਸਥਾਪਤ ਕਰਨੀ ਚਾਹੀਦੀ ਹੈ ਤਾਂ ਜੋ ਨੌਜਵਾਨਾ ਨੂੰ ਰੋਜ਼ਗਾਰ ਮਿਲ ਸਕੇ। 1962 ਤੋਂ ਬਾਅਦ ਉਨ੍ਹਾਂ ਪੂਰਾ ਸਮਾਂ ਲਗਾਤਾਰ ਸਮਾਜ ਸੇਵਾ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਨਾਲ ਜੁਗਰਾਜ ਸਿੰਘ ਦੀ ਦੋਸਤੀ ਸੀ, ਜਿਸ ਕਰਕੇ ਉਨ੍ਹਾਂ 1972 ਵਿਚ ਜੁਗਰਾਜ ਸਿੰਘ ਨੂੰ ਮੋਗਾ ਤੋਂ ਫਿਰ ਚੋਣ ਲੜਨ ਲਈ ਮਜ਼ਬੂਰ ਕੀਤਾ। ਜੁਗਰਾਜ ਸਿੰਘ ਨੇ ਆਪ ਤਾਂ ਚੋਣ ਨਹੀਂ ਲੜੀ ਪ੍ਰੰਤੂ ਆਪਣੀ ਪਤਨੀ ਗੁਰਦੇਵ ਕੌਰ ਨੂੰ ਚੋਣ ਲੜਾਈ ਅਤੇ ਉਹ ਵੀ ਚੋਣ ਜਿੱਤ ਗਏ। ਗਿਆਨੀ ਜ਼ੈਲ ਸਿੰਘ ਨਾਲ ਦੋਸਤੀ ਕਰਕੇ ਉਨ੍ਹਾਂ ਜੁਗਰਾਜ ਸਿੰਘ ਨੂੰ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ਉਨ੍ਹਾਂ ਕਿਸਾਨਾ ਲਈ ਬਹੁਤ ਸਾਰੇ ਮਾਅਰਕੇ ਦੇ ਕੰਮ ਕੀਤੇ। ਉਨ੍ਹਾਂ ਪਹਿਲੀ ਵਾਰੀ ਪੰਜਾਬ ਦੀਆਂ 200 ਮੰਡੀਆਂ ਦੇ ਪਹਿਲੇ ਪੜਆ ਵਿਚ ਫੜ੍ਹ ਪੱਕੇ ਕੀਤੇ। ਆਪਣੀ ਟਰਮ ਵਿਚ ਉਨ੍ਹਾਂ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਖੰਨਾ ਮੰਡੀ ਵਿਚ ਫੜ੍ਹ ਪੱਕਾ ਕਰਕੇ ਸ਼ੈਡ ਬਣਾਇਆ। ਇਸ ਤੋਂ ਇਲਾਵਾ ਪੰਜਾਬ ਦੀਆਂ ਚੋਣਵੀਆਂ ਵੰਡੀਆਂ ਮੰਡੀਆਂ ਵਿਚ ਸ਼ੈਡ ਬਣਵਾਏ ਤਾਂ ਜੋ ਕਿਸਾਨਾ ਦੀਆਂ ਫਸਲਾਂ ਬਰਸਾਤਾਂ ਵਿਚ ਮੰਡੀ ਵਿਚ ਆ ਕੇ ਭਿਜ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚੰਡੀਗੜ੍ਹ ਦੇ 17 ਸੈਕਟਰ ਵਿਖੇ ਪੰਜਾਬ ਮੰਡੀ ਬੋਰਡ ਦਾ ਦਫ਼ਤਰ ਅਤੇ ਸੈਕਟਰ 35 ਵਿਚ ਕਿਸਾਨ ਭਵਨ ਦੀ ਉਸਾਰੀ ਕਰਵਾਈ। 1975 ਵਿਚ ਗਿਆਨੀ ਜ਼ੈਲ ਸਿੰਘ ਨੇ ਉਨ੍ਹਾਂ ਨੂੰ ਪੰਜਾਬ ਰਾਜ ਹਾਊਸਿੰਗ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਣਾ ਦਿੱਤਾ। ਇਥੇ ਵੀ ਉਨ੍ਹਾਂ ਨੇ ਦੂਰਦ੍ਰਿਸਟੀ ਨਾਲ ਵੱਡੇ ਮਾਅਰਕੇ ਮਾਰੇ। ਉਨ੍ਹਾਂ ਮੋਹਾਲੀ ਵਿਖੇ ਸਰਕਾਰੀ ਕੁਆਟਰ ਅਤੇ ਕਚਹਿਰੀਆਂ ਦੀ ਇਮਾਰਤ ਦੀ ਉਸਾਰੀ ਕਰਵਾਈ। ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਸਸਤੇ ਮਕਾਨਾ ਦੀ ਉਸਾਰੀ ਕਰਵਾਈ ਸੀ। ਉਨ੍ਹਾਂ ਫਰੀਦਕੋਟ ਵਿਚ ਸੋਸਾਇਟੀ ਬਣਾਕੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਥਾਪਤ ਕਰਵਾਇਆ। ਗੁਰੂ ਗੋਬਿੰਦ ਸਿੰਘ ਮਾਰਗ ਦੀ ਉਸਾਰੀ ਮੰਡੀ ਬੋਰਡ ਤੋਂ ਆਪਣੀ ਨਿਗਰਾਨੀ ਵਿਚ ਕਰਵਾਈ। ਮਟੌਰ ਚੰਡੀਗੜ੍ਹ ਵਿਖੇ ਜਦੋਂ ਸਰਬ ਭਾਰਤੀ ਕਾਂਗਰਸ ਕਮੇਟੀ ਨੇ ਸਾਲਾਨਾ ਕਾਂਗਰਸ ਸ਼ੈਸ਼ਨ ਕਰਵਾਇਆ ਤਾਂ ਉਨ੍ਹਾਂ ਨੇ ਆਪਣੇ ਖ਼ਰਚੇ 'ਤੇ ਤਿੰਨ ਦਿਨ ਚਲੇ ਇਸ ਸ਼ੈਸ਼ਨ ਵਿਚ 20 ਹਜ਼ਾਰ ਲੋਕਾਂ ਦੇ ਖਾਣੇ ਦਾ ਖ਼ਰਚਾ ਕੀਤਾ। 1974 ਵਿਚ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸਰਕਾਰੀ ਅਧਿਆਪਕਾਂ ਦੇ ਬਰਾਬਰ ਤਨਖ਼ਾਹ ਸਕੇਲ ਦਿਵਾਉਣ ਵਿਚ ਉਨ੍ਹਾਂ ਨੇ ਅਧਿਆਪਕਾਂ ਦੀ ਐਸਸੀਏਸ਼ਨ ਨਾਲ ਸਰਕਾਰ ਦਾ ਸਮਝੌਤਾ ਕਰਵਾਇਆ। ਇਸੇ ਤਰ੍ਹਾਂ ਜਦੋਂ ਮੋਗਾ ਵਿਖੇ ਵਿਦਿਆਥੀਆਂ ਦੀ ਬੜੀ ਵੱਡੀ ਅਤੇ ਲੰਬੀ ਐਜੀਟੇਸ਼ਨ ਹੋਈ ਤਾਂ ਉਨ੍ਹਾਂ ਦਾ ਵੀ ਸਰਕਾਰ ਨਾਲ ਸਮਝੌਤਾ ਕਰਵਾਉਣ ਉਨ੍ਹਾਂ ਦਾ ਵੱਡਾ ਯਗਦਾਨ ਸੀ। ਉਨ੍ਹਾਂ ਨੇ ਸਿਆਸਤ ਵਿਚੋਂ ਸੇਵਾ ਮੁਕਤੀ ਲੈ ਕੇ ਸਮਾਜ ਸੇਵਾ ਬੀੜਾ ਚੁਕਿਆ। ਇਸ ਮੰਤਵ ਲਈ ਉਨ੍ਹਾਂ 2013 ਵਿਚ  ਇਸੇ ਤਰ੍ਹਾਂ ਪਿੰਡ ਝਨੇਰ ਵਿਚ ਓਲਡ ਏਜ਼ ਹੋਮ ਅਤੇ ਨਸ਼ਾ ਛੁਡਾਊ ਕੇਂਦਰ ਬਣਵਾਇਆ। ਖਰੜ ਵਿਖੇ ਆਪਣੀ 5 ਏਕੜ ਜ਼ਮੀਨ ਵਿਚ ਇਕ ਓਲਡ ਏਜ ਹੋਮ ਬਣਵਾਇਆ।ਮਾਤਾ ਗੁਜਰੀ ਸੁਖ ਨਿਵਾਸ ਆਰਮ ਖਰੜ ਬਣਾਇਆ ਜਿਸ ਵਿਚ ਸਿੱਖ ਜੂਝਾਰੂ ਪਰਿਵਾਰਾਂਦੇ ਬੱਚਿਆਂ ਨੂੰ ਸਿਖਿਆ ਦਿੱਤੀ ਜਾਂਦੀ ਹੈ। ਚੰਡੀਗੜ੍ਹ ਦੇ ਸੈਕਟਰ 28 ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਂਟਰ ਦੀ ਗਰਾਊਂਡ ਫਲੋਅਰ ਦੀ ਉਸਾਰੀ 20 ਲੱਖ ਰੁਪਏ ਨਾਲ ਕਰਵਾਈ ਸੀ। ਰੈਡਕਰਾਸ ਰਾਹੀਂ ਧਰਮ ਕੋਟ ਵਿਖੇ ਆਪਣੀ 5 ਏਕੜ ਜ਼ਮੀਨ ਦੇ ਕੇ ਨਸ਼ਾ ਛੁਡਾਊ ਕੇਂਦਰ ਸਥਾਪਤ ਕੀਤਾ। ਇਸਦੀ ਉਸਾਰੀ ਲਈ ਉਨ੍ਹਾਂ ਵੱਖ-ਵੱਖ ਵਸੀਲਿਆਂ ਤੋਂ 35 ਲੱਖ ਰੁਪਏ ਇਕੱਤਰ ਕਰਕੇ ਦਿੱਤਾ। 2 ਲੱਖ ਰੁਪਿਆ ਆਪਣੇ ਕੋਲੋਂ ਦਿੱਤਾ। ਉਨ੍ਹਾਂ ਕਿਸਾਨ ਅੰਦੋਲਨ ਵਿਚ ਉਗਰਾਹਾਂ ਅਤੇ ਰਾਜੇਵਾਲ ਧੜਿਆਂ ਨੂੰ ਸਿੰਘੂ ਅਤੇ ਟਿਕਰੀ  ਕੈਂਪਾ ਵਿਚ 5-50 ਲੱਖ ਰੁਪਏ ਦੀਆਂ ਮੱਛਰਦਾਨੀਆਂ, ਬਿਸਤਰੇ ਅਤੇ ਪੱਖੇ ਲੈ ਕੇ ਦਿੱਤੇ। ਜੁਗਰਾਜ ਸਿੰਘ ਸ੍ਰੀ ਗੁਰੂ ਨਾਨਕ, ਸ੍ਰੀ ਗੁਰੂ ਗੋਬਿੰਦ ਸਿੰਘ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਬਾਰੇ ਡਾ ਗੋਪਾਲ ਸਿੰਘ ਅਤੇ ਟੀਕਾਕਾਰ ਖ਼ਾਨ ਬਹਾਦਰ ਖ਼ਵਾਜ਼ਾ ਦਿਲ ਮੁਹੰਮਦ ਲਾਹੌਰ ਤੋਂ ਪੁਸਤਕਾਂ ਲਿਖਵਾਕੇ ਸਕੂਲਾਂ, ਕਾਲਜਾਂ ਅਤੇ ਸਿੱਖ ਸੰਸਥਾਵਾਂ ਵਿਚ ਮੁਫ਼ਤ ਵੰਡਦੇ ਸਨ ਤਾਂ ਨੌਜਵਾਨ ਲੜਕੇ ਅਤੇ ਲੜਕੀਆਂ। ਉਹ ਸਾਰਾਗੜ੍ਹੀ ਅਤੇ ਚੇਲਿਆਂ ਵਾਲੀ ਲੜਾਈ ਵਿਚ ਸਿੱਖਾਂ ਵੱਲੋਂ ਕੀਤੇ ਗਏ ਬਹਾਦਰੀ ਦੇ ਕਾਰਨਾਮਿਆਂ ਨੂੰ ਵੀ ਪ੍ਰਕਾਸ਼ਤ ਕਰਵਾਕੇ ਮੁਫ਼ਤ ਵੰਡਦੇ ਰਹੇ ਸਨ। ਸਿੱਖ ਵਿਚਾਰਧਾਰਾ ਦੇ ਮੁਦਈ ਬਣ ਸਕਣ। ਉਹ ਸਿੱਖ ਸੋਚ ਨੂੰ ਪ੍ਰਣਾਏ ਹੋਏ ਸਨ। ਉਹ ੁਹੁਤ ਸਾਰੀਆਂ ਸਿੱਖ ਅਤੇ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਅਤੇ ਮੈਂਬਰ ਸਨ ਜਿਨ੍ਹਾਂ ਵਿਚ ਸਿੱਖ ਐਜੂਕੇਸ਼ਨਲ ਟਰੱਸਟ, ਗੁਰਦੁਆਰਾ ਬੀਬੀ ਕਰਨ ਕੌਰ, ਸ੍ਰੀ ਗੁਰੂ ਨਾਨਕ ਸਕੂਲ ਸੈਕਟਰ-36 ਚੰਡੀਗੜ੍ਹ ਅਤੇ ਪੰਜਾਬ ਰੈਡ ਕਰਾਸ ਚੰਡੀਗੜ੍ਹ ਸ਼ਾਮਲ ਹਨ। ਉਨ੍ਹਾਂ ਕਈ ਸੰਸਥਾਵਾਂ ਨੂੰ ਐਂਬੂਲੈਂਸ ਵੈਨਖ੍ਰੀਦਕੇ ਦਿੱਤੀਆਂ ਸਨ।
           ਜੁਗਰਾਜ ਸਿੰਘ ਗਿੱਲ ਦਾ ਜਨਮ ਮੋਗਾ ਨੇੜੇ ਚੜਿਕ ਪਿੰਡ ਵਿਚ 10 ਨਵੰਬਰ 1925 ਨੂੰ  ਪਿਤਾ ਪੂਰਨ ਸਿੰਘ ਦੇ ਘਰ ਹੋਇਆ।  ਉਨ੍ਹਾਂ ਦਾ ਵਿਆਹ ਗੁਰਦੇਵ ਕੌਰ ਨਾਲ ਹੋਇਆ। ਉਨ੍ਹਾਂ ਦੇ 2 ਸਪੁੱਤਰ ਸਨ। 1982 ਉਨ੍ਹਾਂ ਦਾ ਵੱਡਾ ਸਪੁੱਤਰ ਦਿੱਲੀ ਤੋਂ ਆਪਣੀ ਪਤਨੀ ਨੂੰ ਇੰਗਲੈਂਡ ਜਾਣ ਲਈ ਏਅਰਪੋਰਟ 'ਤੇ ਛੱਡਕੇ ਵਾਪਸ ਆ ਰਿਹਾ ਸੀ, ਹਰਿਆਣਾ ਵਿਚ ਪਿਪਲੀ ਕੋਲ ਐਕਸੀਡੈਂਟ ਹੋ ਗਿਆ ਅਤੇ ਉਹ ਸਵਰਗਵਾਸ ਹੋ ਗਏ। ਦੂਜਾ ਲੜਕਾ ਕੰਵਰਜੀਤ ਸਿੰਘ ਏਅਰਫੋਰਸ ਵਿਚ ਫਲਾਇੰਗ ਆਫ਼ੀਸਰ ਸਨ। ਉਹ ਵੀ 1985 ਵਿਚ ਏਅਰ ਫੋਰਸ ਦੇ ਇਕ ਏਅਰ ਕਰੈਸ਼ ਵਿਚ ਸਵਰਗਵਾਸ ਹੋ ਗਏ ਸਨ। ਇਤਨੀਆਂ ਵੱਡੀਆਂ ਮੁਸੀਬਤਾਂ ਦੇ ਬਾਵਜੂਦ ਉਨ੍ਹਾਂ ਨੇ ਹੌਸਲਾ ਨਹੀਂ ਛੱਡਿਆ, ਸਗੋਂ ਸਮਾਜ ਸੇਵਾ ਹੋਰ ਤੇਜ਼ੀ ਨਾਲ ਕਰਦੇ ਰਹੇ। ਕੋਈ ਵੀ ਗ਼ਰੀਬ ਗੁਰਬਾ ਲੋੜਬੰਦ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਖਾਲੀ ਨਹੀਂ ਮੋੜਿਆ। ਮਾਨਵਤਾ ਦਾ ਸੂਰਜ ਜੁਗਰਾਜ ਸਿੰਘ ਗਿੱਲ 21 ਅਪ੍ਰੈਲ 2012 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਅਸਤ ਹੋ ਗਿਆ।  ਉਨ੍ਹਾਂ ਦੇ ਵੱਡੇ ਲੜਕੇ ਦੀਆਂ ਦੋ ਲੜਕੀਆਂ ਹਨ ਜਿਹੜੀਆਂ ਇੰਗਲੈਂਡ ਰਹਿ ਰਹੀਆਂ ਹਨ। ਉਨ੍ਹਾਂ ਆਪਣੇ 5 ਸੈਕਟਰ ਵਾਲੇ ਮਕਾਨ ਦੀ ਵਸੀਅਤ ਆਪਣੀਆਂ ਪੋਤਰੀਆਂ ਦੇ ਨਾਮ ਕਰਵਾਈ ਹੈ। ਬਾਕੀ ਸਾਰੀ ਜਾਇਦਾਦ ਲਈ ਇਕ ਟਰੱਸਟ ਬਣਾਈ ਹੋਈ ਹੈ।ਸਾਬਕਾ ਜਿਲ੍ਹਾ ਲੋਕ ਸੰਪਕ ਅਧਿਕਾਰੀ                             

                             
ਮੋਬਾਈਲ-9417913072

ujagarsingh48@yahoo.com