ਤੰਦਰੁਸਤ ਪੰਜਾਬ ਅਤੇ ਨਸ਼ਿਆਂ ਖਿਲਾਫ ਜਿਲਾ ਪ੍ਰਸ਼ਾਸਨ ਤਰਨ ਤਾਰਨ ਦੇ ਸ਼ਲਾਘਾਯੋਗ ਉੱਦਮ - ਗੁਰਬਾਜ ਸਿੰਘ

   ਗੱਲ ਕਰਦੇ ਹਾਂ ਜਿਲ੍ਹਾ ਤਰਨ ਤਾਰਨ ਦੀ, ਜਿਲਾ ਤਰਨ ਤਾਰਨ ਇੱਕ ਇਤਿਹਾਸਕ ਜਿਲਾ ਹੈ ਜਿਸ ਦੀ ਸਿਰਜਨਾ ਸਾਲ 2006 ਵਿੱਚ ਅੰਮ੍ਰਿਤਸਰ ਜਿਲ੍ਹੇ ਵਿੱਚੋਂ ਕੀਤੀ ਗਈ ਸੀ। ਇਹ ਜਿਲ੍ਹਾ ਛੇ ਸਿੱਖ ਗੁਰੂ ਸਾਹਿਬਾਨਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ। ਇੱਥੇ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸਥਿਤ ਹੈ ਜੋ ਕਿ ਸਿੱਖਾਂ ਦੇ ਮਹਾਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਇਆ ਗਿਆ ਸੀ। ਜਿਸ ਦੇ ਪਵਿੱਤਰ ਸਰੋਵਰ ਨੂੰ ਪੰਜਾਬ ਵਿੱਚ ਸਭ ਤੋਂ ਵੱਡਾ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ, ਤਰਨ ਤਾਰਨ ਜਿਲੇ ਦਾ ਖੇਤਰਫਲ 2414 ਵ:ਕਿ:ਮ: ਹੈ। ਸਾਖਰਤਾ ਦਰ 69 ਪ੍ਰਤੀਸ਼ਤ ਦੇ ਕਰੀਬ ਹੈ। ਇਸ ਦੀਆਂ 4 ਤਹਿਸੀਲਾਂ,7 ਉਪ ਤਹਿਸੀਲਾਂ ਤੇ 8 ਬਲਾਕ ਹਨ। ਇੱਕ ਹੋਰ ਵੀ ਖਾਸੀਅਤ ਇਸ ਜਿਲੇ ਦੀ ਸੀ ਕਿ ਪੱਛਮ ਵਲੋਂ ਇਸ ਜਿਲੇ ਨੂੰ ਸਰਹੱਦ ਪਾਰ ਤੋਂ ਨਸ਼ਿਆਂ ਦੀ ਆਮਦ ਦਾ ਰਾਹ ਵੀ ਮੰਨਿਆ ਜਾਂਦਾ ਸੀ। ਇਹ ਤਾਰੋਂ ਪਾਰੋਂ ਆਉਣ ਵਾਲੇ ਚਿੱਟੇ, ਹੈਰੋਇਨ ਜਾਂ ਨਕਲੀ ਕਰੰਸੀ ਦੀ ਬਹੁਤਾਤ ਲਈ ਨਿੱਤ ਸੁਰਖੀਆਂ ਵਿੱਚ ਰਹਿੰਦਾ ਸੀ।
    ਪਰ ਜੇ ਅੱਜ ਦੀ ਤਸਵੀਰ ਵੇਖੀ ਜਾਵੇ ਤਾਂ ਇਸ ਜਿਲੇ ਦਾ ਮੁਹਾਂਦਰਾ ਹੀ ਬਦਲ ਚੁੱਕਾ ਹੈ। ਪੰਜਾਬ ਸਰਕਾਰ ਦੇ ਉਪਰਾਲੇ ਤੇ ਵਧੀਆ ਯਤਨਾਂ ਸਦਕੇ ਇਸ ਜਿਲ੍ਹੇ ਦਾ ਪ੍ਰਸ਼ਾਸਨ, ਜੋ ਕਿ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਆਈ.ਏ.ਐਸ, ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਦੀ ਸੁਯੋਗ ਅਗਵਾਈ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਪੰਜਾਬ ਸਰਕਾਰ ਦੇ ਉਦਮਾਂ ਰਾਹੀਂ ਪੰਜਾਬ ਸਰਕਾਰ ਦੀ ਉੱਨਤੀ ਤੇ ਖੁਸ਼ਹਾਲੀ ਵਾਲੇ ਮਿਸ਼ਨ ਜਿਵੇਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਡੈਪੋ (ਡਰੱਗ ਐਬਯੂਜ ਐਂਡ ਪ੍ਰੀਵੈਂਸ਼ਨ ਆਫਸਰ) ਨੁੂੰ ਬਾਖੂਬੀ ਲਾਗੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਜਿਲ੍ਹਾ ਪ੍ਰਸ਼ਾਸਨ ਦੇ ਸਾਰੇ ਹੀ ਸੀਨੀਅਰ ਅਧਿਕਾਰੀ ਜਿਨਾਂ ਵਿੱਚ ਸ੍ਰੀ ਸੰਦੀਪ ਰਿਸ਼ੀ, ਪੀ.ਸੀ.ਐਸ, ਵਧੀਕ ਡਿਪਟੀ ਕਮਿਸ਼ਨਰ, ਤਰਨ ਤਾਰਨ, ਸ੍ਰੀ ਦਰਸ਼ਨ ਸਿੰਘ, ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਡਾ: ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ, ਸ੍ਰੀ ਸੁਰਿੰਦਰ ਸਿੰਘ, ਪੀ.ਸੀ.ਐਸ, ਐਸ.ਡੀ.ਐਮ, ਤਰਨ ਤਾਰਨ ਅਤੇ ਸ੍ਰੀ ਅਰਵਿੰਦਰ ਪਾਲ ਸਿੰਘ, ਜਿਲ੍ਹਾ ਮਾਲ ਅਫਸਰ, ਤਰਨ ਤਾਰਨ ਦਾ ਨਾਮ ਮੁੱਖ ਹੈ ਜੋ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਧੁਰੇ ਦੀ ਤਰਾਂ ਕੰਮ ਕਰ ਰਹੇ ਹਨ ਤੇ ਸਾਰੇ ਵਿਭਾਗਾਂ ਨੁੂੰ ਨਾਲ ਲੈ ਕੇ ਉਨਾਂ ਦੀ ਯੋਗ ਅਗਵਾਈ ਕਰਦਿਆਂ ਆਪਣਾ ਬਹੁਮੁੱਲਾ ਯੋਗਦਾਨ ਦੇ ਰਹੇ ਹਨ ਤਾਂ ਕਿ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਉਦਮਾਂ ਨੂੰ ਸਾਕਾਰ ਕੀਤਾ ਜਾ ਸਕੇ। ਜਿਲੇ ਦੇ ਸਥਾਨਕ ਰਾਜਸੀ ਨੇਤਾਵਾਂ ਵਲੋਂ ਸਰਕਾਰ ਦੇ ਤੰਦਰੁਸਤ ਮਿਸ਼ਫ਼ਨ ਪੰਜਾਬ ਅਤੇ ਨਸ਼ਿਆਂ ਖਿਲਾਫ ਲੜਾਈ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਜਾਂਦਾ ਹੈ।
    ਮਿਸ਼ਨ ਤੰਦਰੁਸਤ ਦੇ ਤਹਿਤ ਸਾਰੇ ਜਿਲੇ ਵਿੱਚ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਬਾਕੀ ਵਿਭਾਗਾਂ ਦੇ ਸਹਿਯੋਗ ਨਾਲ 90000 ਦੇ ਕਰੀਬ ਬੂਟੇ ਲਗਾਏ ਗਏ ਹਨ। ਇਸ ਮਿਸ਼ਨ ਵਿੱਚ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਜੀ ਸੇਵਾ ਸਿੰਘ ਜੀ ਵੱਲੋਂ ਵੀ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਤੇ ਜਿਲਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਤੰਦਰੁਸਤ ਬਣਾਉਣ ਤਹਿਤ ਪਿੰਡ-ਪਿੰਡ ਮੇਲੇ ਲਗਾਏ ਜਾ ਰਹੇ ਹਨ, ਜਿਨਾਂ ਵਿੱਚ ਪੰਜਾਬ ਦੀਆਂ ਭੁੱਲੀਆਂ ਵਿਸਰੀਆਂ ਖੇਡਾਂ ਨੁੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਜਿਵੇ਼ ਕਿ ਰੱਸਾ ਕੱਸੀ, ਵਾਲੀਵਾਲ, ਖੋ-ਖੋ ਆਦਿ। ਜਿਲ੍ਹੇ ਦੇ ਮੁੱਖ ਅਫਸਰ ਵਧੀਕ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮਜ ਖੁਦ ਖੇਡਾਂ ਨੂੰ ਪ੍ਰਮੋਟ ਕਰਨ ਲਈ ਹਰ ਟੂਰਨਾਮੈਂਟ ਵਿਚ ਹਾਜਰ ਰਹਿੰਦੇ ਹਨ ਅਤੇ ਖੁਦ ਵੀ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਂਦੇ ਹਨ। ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਅਗਵਾਈ ਵਿੱਚ ਯੋਗਾ ਕੈਂਪਾਂ ਤੇ ਮੈਡੀਟੇਸ਼ਨ ਕੈਂਪ ਲਗਵਾਏ ਗਏ।
     ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲ਼ੋ ਇਸ ਜਿਲੇ ਵਿੱਚ ਅਜਾਦੀ ਦੇ ਦਿਵਸ ਦੇ ਮੌਕੇ ਤੇ ਖੁਦ ਪਧਾਰ ਕੇ ਡੈਪੋ ਦੇ ਸੈਕਿੰਡ ਫੇਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਡੈਪੋ ਦੇ ਤਹਿਤ ਜਿਲਾ ਤਰਨ ਤਾਰਨ ਵਿੱਚ 24000 ਹਜਾਰ ਦੇ ਕਰੀਬ ਆਮ ਪਬਲਿਕ ਵਿਚੋਂ ਵਲੰਟੀਅਰਜ਼ ਦੇ ਤੌਰ ਤੇ ਡੈਪੋਜ ਦੇ ਤੌਰ ਕੰਮ ਕਰ ਰਹੇ ਹਨ ਅਤੇ 2000 ਦੇ ਕਰੀਬ ਸਰਕਾਰੀ ਅਧਿਕਾਰੀ/ਕਰਮਚਾਰੀ ਇਸ ਮੁਹਿੰਮ ਤਹਿਤ ਆਪਣਾ ਕੀਮਤੀ ਯੋਗਦਾਨ ਪਾ ਰਹੇ ਹਨ। ਏਸੇ ਤਰਾਂ ਸਰਕਾਰ ਵਲੋਂ ਚਲਾਏ ਜਾ ਰਹੇ ਓਟ ਸੈਂਟਰਾਂ ਜਿੰਨਾਂ ਤਹਿਤ ਜਿਲੇ ਵਿੱਚ 10 ਓਟ ਸੈਂਟਰ ਚਲ ਰਹੇ ਹਨ ਅਤੇ ਇਨਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਦਾਖਲ ਹੋ ਰਹੇ ਮਰੀਜਾਂ ਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਡਾਕਟਰ ਜਸਪ੍ਰੀਤ ਸਿੰਘ, ਇੰਚਾਰਜ ਓਟ ਸੈਂਟਰ ਪਿੰਡ ਭੱਗੂਪੁਰ ਦੀ ਆਪਣੇ ਟਵੀਟਰ ਅਕਾਊਂਟ ਰਾਹੀਂ ਸਲਾਘਾ ਕਰਨੀ ਤੇ ਪਿੱਠ ਥਾਪੜਨੀ ਵੀ ਇਸ ਗੱਲ ਸਬੂਤ ਹੈ ਇਹ ਜਿਲ੍ਹਾ ਮਿਸ਼ਨ ਤੰਦਰੁਸਤ ਤੇ ਨਸ਼ਿਆਂ ਨੂੰ ਖਤਮ ਕਰਨ ਤਹਿਤ ਬਾਕੀ ਜਿਲਿਆਂ ਦਰਮਿਆਨ ਮੋਹਰੀ ਹੋ ਕੇ ਕੰਮ ਰਿਹਾ ਹੈ। ਸਿਹਤ ਵਿਭਾਗ ਵਲੋਂ ਜਿਲਾ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ ਤੇ ਮੁਫਤ ਇਲਾਜ ਤੇ ਰੀਹੈਬਲੀਟੇਸ਼ਨ ਨੁੂੰ ਵੱਧ ਚੜ ਕੇ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।ਐਂਟੀ ਡਰੱਗ ਪ੍ਰੋਗਰਾਮ ਤਹਿਤ ਪ੍ਰਾਈਵੇਟ ਕਲਿਨਿਕਾਂ ਵਿੱਚ 4344 ਅਤੇ ਸਰਕਾਰੀ ਕਲਿਨਕਸ ਵਿੱਚ 8225 ਮਰੀਜਾਂ ਨੂੰ ਭਰਤੀ ਕੀਤਾ ਗਿਆ। ਸਿਹਤ ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਲਗਾਤਾਰ ਨਕਲੀ ਦਵਾਈਆਂ ਦੀ ਵਿਕਰੀ ਤਹਿਤ ਕੈਮਿਸਟਾਂ ਦੀ ਦੁਕਾਨਾਂ ਤੇ ਛਾਪੇ ਮਾਰੇ ਜਾ ਰਹੇ ਹਨ ਤੇ ਨਕਲੀ ਦਵਾਈਆਂ ਤੇ ਝੋਲਾ ਛਾਪ ਡਾਕਟਰਾਂ ਦੀ ਸਖਤ ਚੈਕਿੰਗ ਕੀਤਾ ਜਾ ਰਹੀ ਹੈ। ਨਕਲੀ ਦਵਾਈਆਂ ਦੀ ਰੋਕਥਾਮ ਲਈ ਚਲਾਨ ਕੱਟੇ ਜਾ ਰਹੇ ਹਨ ਅਤੇ ਸਖਤ ਜੁਰਮਾਨੇ ਲਗਾਏ ਜਾ ਰਹੇ ਹਨ। ਸੈਕੜੇ ਝੋਲੇ ਸ਼ਾਪ ਡਾਕਟਰਾਂ ਦੇ ਜਾਲ ਨੂੰ ਤੋੜਨਾ ਵੀ ਜਿਲ੍ਹਾ ਪ੍ਰਸ਼ਾਸਨ ਦੀ ਵੱਡੀ ਉਪਲੱਬਧੀ ਹੈ। ਇਸੇ ਤਰਾਂ ਹੀ ਆਮ ਜਨਤਾ ਦੀ ਸਿਹਤ ਨੁੂੰ ਧਿਆਨ ਵਿੱਚ ਰੱਖਦੇ ਹੋਏ ਡੈਪੋ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਡਵੀਜਨਲ ਪੱਧਰ ਤੇ ਅਤੇ ਜਿਲਾ ਪੱਧਰ ਤੇ ਡਵੀਜਨਲ ਮਿਸ਼ਨ ਟੀਮ ਅਤੇ ਡਿਸਟਿਕ ਮਿਸ਼ਨ ਟੀਮ ਤਹਿਤ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਨਸ਼ਿਆਂ ਦੀ ਰੋਕਥਾਮ ਲਈ ਬਾਖੂਬੀ ਕੰਮ ਕਰ ਰਹੀਆਂ ਹਨ।
    ਇਸੇ ਤਰਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਵਲੋਂ ਨਸ਼ੇ ਦੀ ਲਪੇਟ ਵਿੱਚ ਵਿੱਚ ਆਉਣ ਵਾਲੇ ਯੁਵਕਾਂ ਨੂੰ ਲਗਾਤਾਰ ਮੋਟੀਵੇਟ ਕੀਤਾ ਜਾਂਦੇ ਹੈ ਜਿਸ ਤਹਿਤ 123 ਯੁਵਕ ਸਾਮਣੇ ਆਏ ਤੇ ਇਲਾਜ ਲਈ ਆਪਣੇ ਆਪ ਨੂੰ ਪੇਸ਼ ਕੀਤਾ ਗਿਆ। ਇਸੇ ਤਰਾਂ ਹੀ ਮੁੰਡਾ ਪਿੰਡ ਧੂੰਦਾ ਵਿਖੇ ਇੱਕ ਵਾਰ 64 ਅਤੇ ਇੱਕ ਵਾਰ 16 ਨੋੌਜੁਆਨ ਨਸ਼ਾ ਛੱਡਣ ਲਈ ਖੁਦ ਡਿਪਟੀ ਕਮਿਸ਼ਨਰ ਦੇ ਪੇਸ਼ ਹੋਏ। ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਹੀ ਯੋਗ ਅਗਵਾਈ ਤੇ ਮੋਟੀਵੇਸ਼ਨ ਦੇ ਕਾਰਨ ਹੀ ਉਨਾਂ ਦੇ ਦਫਤਰ ਵਿਖੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਨੋਜੁਆਨ ਖੁਦ ਆਉਂਦੇ ਹਨ ਤਾਂ ਜੋ ਉਨਾਂ ਦਾ ਇਲਾਜ ਹੋ ਸਕੇ। ਜਿਲ੍ਹਾ ਤਰਨ ਤਾਰਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਨੇ ਪੂਰੇ ਪੰਜਾਬ ਵਿੱਚੋਂ ਪਹਿਲ ਦੇ ਅਧਾਰ ਤੇ ਤਿੰਨ ਪਿੰਡਾਂ ਨੁੂੰ ਨਸ਼ਾ ਮੁਕਤ ਘੋਸ਼ਿਤ ਕਰਨ ਦਾ ਮਾਣ ਹਾਸਲ ਹੈ ਜਿਨਾਂ ਵਿੱਚ ਪਿੰਡ ਮਨਾਵਾਂ, ਕਲੰਜਰ ਤੇ ਆਸਲ ਉਤਾੜ ਮੁੱਖ ਹਨ।
    ਜਿਲ੍ਹਾ ਤਰਨ ਤਾਰਨ ਵਲੋਂ ਪੰਜਾਬ ਸਰਕਾਰ ਦੀਆਂ ਭਲਾਈ, ਵਿਕਾਸ ਅਤੇ ਆਮ ਲੋਕਾਂ ਦੀ ਸਿਹਤ ਸਬੰਧੀ ਸਕੀਮਾਂ ਜਿਵੇਂ ਘਰ-ਘਰ ਰੋਜਗਾਰ, ਮੇਰਾ ਪਿੰਡ ਮੇਰਾ ਮਾਣ, ਸਵੱਛ ਗ੍ਰਾਮੀਣ ਭਾਰਤ, ਸਾਫ ਸਫਾਈ ਤਹਿਤ ਸਵੱਛਤਾ ਪੰਦਰਵਾੜਾ (15 ਸਤੰਬਰ ਤੋਂ 2 ਅਕਤੂਬਰ ਤੱਕ) ਰਾਹੀਂ ਪੰਜਾਬ ਸਰਕਾਰ ਦੇ ਤੰਦਰੁਸਤ ਮਿਸ਼ਨ ਨੂੰ ਸਫਲ ਬਣਾਉਣ ਲਈ ਤੇ ਕਾਮਯਾਬੀ ਤਹਿਤ ਲਾਗੂ ਕੀਤਾ ਗਿਆ ਹੈ। ਜਿਸ ਦੇ ਤਹਿਤ ਪਿੰਡ-ਪਿੰਡ, ਕਸਬਿਆਂ ਵਿੱਚ ਜਾਗੋ, ਕਾਰ ਰੈਲੀ, ਕੈਂਡਲ ਮਾਰਚਾਂ, ਖੇਡ ਮੇਲਿਆਂ, ਟੂਰਨਾਮੈਂਟਾਂ, ਨੁੱਕੜ ਨਾਟਕਾਂ ਤੇ ਸੈਮੀਨਾਰਾਂ ਤਹਿਤ ਲੋਕਾਂ ਤੇ ਖਾਸਕਾਰ ਨੋਜੁਆਨ ਪੀੜੀ ਨੁੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਤੇ ਪੰਜਾਬ ਸਰਕਾਰ ਦੇ ਪੂਰੇ ਪੰਜਾਬ ਨੂੰ ਮੁੜ ਤੋਂ ਤੰਦਰੁਸਤ ਬਣਾਉਣ ਲਈ ਵਿੱਢੀ ਗਈ ਮੁਹਿੰਤ ਵਿੱਚ ਕਾਮਯਾਬੀ ਹਾਸਲ ਕੀਤੀ ਜਾ ਸਕੇ। ਜਿਲ੍ਹਾ ਪ੍ਰਸ਼ਾਸਨ ਵਲੋਂ ਰੋਜਗਾਰ ਮੇਲਿਆਂ ਨਾਲ ਸੈਕੜੇਂ ਬੇਰੁਜਗਾਰ ਨੋਜੁਆਨਾ ਨੂੰ ਰੋਜਗਾਰ ਵੀ ਮੁਹੱਈਆ ਕਰਵਾਇਆ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਅਤੇ ਉਨਾਂ ਦੇ ਮੁੱਖੀਆਂ ਵਲੋਂ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਅਤੇ ਸਕੀਮਾਂ ਨੂੰ ਲਾਗੂ ਕਰਨ ਹਿੱਤ ਆਪਣਾ ਯੋਗ ਸਹਿਯੋਗ ਦਿੱਤਾ ਜਾ ਰਿਹਾ ਹੈ।
    ਜਿਲਾ ਪ੍ਰਸ਼ਾਸਨ ਤਰਨ ਤਾਰਨ ਦਾ ਹੀ ੳੱਧਮ ਹੈ ਕਿ ਨਸ਼ਿਆਂ ਅਤੇ ਵਿਕਾਸ ਪੱਖੋਂ ਬੁਰੀ ਤਰਾਂ ਪ੍ਰਭਾਵਤ ਖੇਤਰਾਂ, ਪਿੰਡਾਂ ਨੂੰ ਪਛਾਣਿਆ ਜਾ ਰਿਹਾ ਹੈ ਅਤੇ ਉਨਾਂ ਦੇ ਸੁਧਾਰ ਲਈ ਖਾਸ ਤਵੱਜੋ ਦਿੱਤੀ ਜਾ ਰਹੀ ਹੈ। ਇਸ ਪ੍ਰਸ਼ਾਸਨ ਦੇ ਉੱਧਮਾਂ ਦੀ ਸਫਲਤਾ ਵਿੱਚ ਪੁਲਿਸ ਪ੍ਰਾਸ਼ਸਨ ਦਾ ਵੀ ਖਾਸ ਸਾਥ ਹੈ, ਜਿਲ੍ਹਾ ਪ੍ਰਸ਼ਾਸਨ ਵਲੋਂ ਪੁਲਿਸ ਦੇ ਸਹਿਯੋਗ ਨਾਲ ਹੀ ਲੋਕਾਂ ਤੇ ਨਸ਼ਿਆਂ ਤੋਂ ਪ੍ਰਭਾਵਤ ਲੋਕਾਂ ਦੇ ਮਨਾਂ ਵਿਚੋਂ ਖਾਕੀ ਦਾ ਡਰ ਦੂਰ ਕੀਤਾ ਗਿਆ ਹੈ ਜਿਸ ਦੇ ਸਿੱਟੇ ਵਜੋਂ ਲੋਕ ਵੱਧ ਚੜ ਕੇ ਇਸ ਲਹਿਰ ਨੂੰ ਉੱਚਾ ਚੁੱਕਣ ਤੇ ਸਰਕਾਰ ਦੇ ਨਸ਼ਿਆਂ ਖਿਲਾਫ ਉੱਧਮਾਂ ਨੁੂੰ ਸਫਲ ਕਰ ਰਹੇ ਹਨ। ਪੁਲਿਸ ਵਿਭਾਗ ਵਲੋਂ ਨਸ਼ਿਆਂ ਦੀ ਲਪੇਟ ਦੀ ਸ਼ਿਕਾਰ ਜੋ ਬਚਾਅ ਲਈ ਲੈਣਾ ਚਾਹੁੰਦੇ ਹਨ, ਨੂੰ ਪੁਲਿਸ ਨਿਗਰਾਨੀ ਤਹਿਤ ਰਜਿਸਟਰਾਂ ਵਿੱਚ ਗਿਣਤੀ ਤੇ ਪਤੇ ਦਰਜ ਕੇ ਕਰਕੇ ਖੁਦ ਦਵਾਈ ਲੈਣ ਲਈ ਸਹਿਯੋਗ ਕਰ ਰਹੇ ਹਨ। ਲੋਕਿਸ ਪੁਲਿਸ ਵਲੋਂ ਡਰੱਗਜ ਦੀ ਸਪਲਾਈ ਨੂੰ ਬਾਖੂਬੀ ਰੋਕਿਆ ਗਿਆ ਅਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਹੋਣ ਵਾਲੀ ਕਿਸੇ ਵੀ ਧਰ-ਪਕੜ ਹੋਣ ਤੇ ਐਨ.ਡੀ.ਪੀ.ਐਸ ਤਹਿਤ ਪਰਚੇ ਕੱਟੇ ਜਾ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੀ ਯੋਗ ਕਾਰਵਾਈ ਤਹਿਤ ਜਿਲ੍ਹੇ ਵਿੱਚ ਅਕਸਰ ਹੋਣ ਵਾਲੀਆਂ ਸਨੇਚਿੰਗ, ਚੋਰੀਆਂ ਅਤੇ ਨਸ਼ਿਆਂ ਦੀ ਵਿਕਰੀ ਤੇ ਵੱਡੀ ਪੱਧਰ ਤੇ ਰੋਕ ਲਗਾਈ ਗਈ ਹੈ। ਐਨ.ਡੀ.ਪੀ.ਐਸ ਐਕਟ ਤਹਿਤ 421 ਪਰਚੇ ਕੱਟੇ ਗਏ ਅਤੇ 508 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਨਾਲ ਆਮ ਲੋਕ ਵੀ ਪੰਜਾਬ ਨੁੂੰ ਤੰਦਰੁਸਤ ਬਣਾਉਣ ਅਤੇ ਨਸ਼ਿਆਂ ਨੂੰ ਬੁਰੀ ਤਰਾਂ ਖਤਮ ਕਰਨ ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਇੱਕ ਲੋਕ ਲਹਿਰ ਦਾ ਹਿੱਸਾ ਬਣ ਰਹੇ ਹਨ।
    ਜਿਲ੍ਹਾ ਪ੍ਰਸ਼ਾਸਨ ਦੇ ਕਰ ਕਮਲਾਂ, ਸੁਹਿਰਦ ਕਾਰਕਰਦਗੀ ਤੇ ਮਿਹਨਤ ਦਾ ਹੀ ਫਲ ਹੈ ਕਿ ਪੰਜਾਬ ਦੇ ਮੁੱਖ ਜਿਲ੍ਹਿਆਂ ਅਤੇ ਮਾਣਮੱਤੇ ਅਫਸਰਾਂ ਵਿੱਚ ਇਸ ਜਿਲ੍ਹੇ ਅਤੇ ਇਸ ਦੇ ਯੋਗ ਅਫਸਰਾਂ ਦਾ ਨਾਮ ਸ਼ਾਮਿਲ ਹੋਇਆ ਹੈ। ਮਾਨਯੋਗ ਪ੍ਰਧਾਨ ਮੰਤਰੀ ਜੀ ਵਲੋਂ ਇਸ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਆਈ.ਏ.ਐਸ ਜੀ ਨੂੰ ਬੇਟੀ ਬਚਾਓ, ਬੇਟੀ ਪੜਾਓ ਤਹਿਤ ਕੀਤੇ ਸ਼ਲਾਘਾਯੋਗ ਕੰਮਾਂ ਲਈ ਅਤੇ ਇਸੇ ਜਿਲ੍ਹੇ ਦੇ ਐਸ.ਡੀ.ਐਮ ਸ੍ਰੀ ਸੁਰਿੰਦਰ ਸਿੰਘ, ਪੀ.ਸੀ.ਐਸ ਅਤੇ ਪੁਲਿਸ ਵਿਭਾਗ ਦੇ ਡੀ.ਐਸ.ਪੀ ਸ੍ਰੀ ਸੁਲੱਖਣ ਸਿੰਘ ਮਾਨ, ਪੀ.ਪੀ.ਐਸ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖਿਲਾਫ ਡੱਟ ਕੇ ਕੀਤੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ।ਇਸੇ ਜਿਲ੍ਹੇ ਦੀ ਹੀ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ ਹੈ।
    ਅੰਤ ਵਿੱਚ ਵੱਡੀ ਆਸ ਅਤੇ ਅਰਦਾਸ ਹੈ ਕਿ ਪੰਜਾਬ ਸਰਕਾਰ ਦੀ ਅਗਵਾਈ ਅਧੀਨ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਦੀ ਤਰਾ੍ਹਂ ਹੀ ਪੰਜਾਬ ਦੇ ਸਾਰੇ ਜਿਲ੍ਹੇ ਰਲਕੇ ਹੰਭਲੇ ਮਾਰਨ ਅਤੇ ਪੂਰੇ ਸੂਬੇ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਬਣਾਇਆ ਜਾ ਸਕੇ ਤੇ ਨਸ਼ਿਆਂ ਦੀ ਗ੍ਰਿਫਤ ਤੋਂ ਕੋਹਾਂ ਦੂਰ ਲਿਜਾਇਆ ਸਕੇ।
-ਗੁਰਬਾਜ ਸਿੰਘ ਜਿਲ੍ਹਾ ਤਰਨ ਤਾਰਨ।
8837644027

26 Sep. 2018