ਪੰਜਾਬੀ ਸ਼ਾਰਟਹੈ?ਡ ਦੇ ਬਾਬਾ ਬੋਹੜ ਸਰਦਾਰ ਰਜਿਦਰ ਸਿੰਘ ਨੂੰ ਯਾਦ ਕਰਦਿਆਂ- 28 ਸਤੰਬਰ ਬਰਸੀ ਤੇ ਵਿਸ਼ੇਸ਼ - ਹਿਮਾਸ਼ੂ ਵਿਦਿਆਰਥੀ ਧੂਰੀ
ਜੇਕਰ ਸ਼ਾਰਟਹੈਡ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾ ਇਸ ਦੀਆ ਖੋਜ਼ਾ ਅਤੇ ਅਧਿਐਨ ਬਾਰੇ ਕਾਫ਼ੀ ਲੰਬਾ ਸੰਘਰਸ਼ ਜੁੜਿਆ ਹੋਇਆ ਹੈ ਇਸ ਦੀ ਖੋਜ ਨੇ ਸਰਕਾਰੀ, ਗੈਰਸਰਕਾਰੀ ਅਤੇ ਪ੍ਰਾਇਵੇਟ ਦਫ਼ਤਰੀ ਕੰਮਾ ਨੂੰ ਸੁਖਾਲਾ ਕਰਨ ਵਿੱਚ ਅੰਹਿਮ ਯੋਗਦਾਨ ਪਾਇਆ ਹੈ ਮੌਜੂਦਾ ਸਮੇਂ ਅੰਦਰ ਪਿਟਮੈਨ ਸ਼ਾਰਟਹੈਡ ਪ੍ਰਣਾਲੀ ਕਾਫ਼ੀ ਵਿਕਸਿਤ ਹੋਈ ਹੈ ਜਿਸ ਦੀ ਖੋਜ ਸਦਕਾ ਇਸ ਖੇਤਰ ਵਿੱਚ ਬਹੁਤ ਵੱਡੀ ਕ੍ਰਾਤੀ ਆਈ ਹੈ
ਇਸ ਤੋ ਇਲਾਵਾ ਜੇਕਰ ਪੰਜਾਬੀ ਸ਼ਾਰਟਹੈਡ ਅਤੇ ਟਾਈਪਿੰਗ ਦੀਆ ਖੋਜਾ ਅਤੇ ਇਸ ਨੂੰ ਨਵਾ ਰੂਪ ਦੇਣ ਦੀ ਗੱਲ ਕੀਤੀ ਜਾਵੇ ਤਾ ਤਾ ਪੰਜਾਬੀ ਸ਼ਾਰਟਹੈਡ ਦੇ ਬਾਬਾ ਬੋਹੜ ਸਰਦਾਰ ਰਜਿੰਦਰ ਸਿੰਘ ਦਾ ਨਾਮ ਆਪ ਮੁਹਾਰੇ ਹੀ ਸਾਹਮਣੇ ਆਉਂਦਾ ਹੈ ਜਿਹਨਾ ਦੀ ਕਠੋਰ ਸਾਧਨਾ ਅਤੇ ਖੋਜਾ ਨੇ ਇਸ ਖੇਤਰ ਨੂੰ ਨਵਾ ਰੂਪ ਦਿੰਦਿਆ ਸੰਪੂਰਨ ਜੀਵਨ ਪੰਜਾਬੀ ਸ਼ਾਰਟਹੈਡ ਅਤੇ ਟਾਈਪਿੰਗ ਦੀਆ ਖੋਜਾ ਦੇ ਲੇਖੇ ਲਾਉਦਿਆਂ ਇਸ ਵਿਸ਼ੇ ਪ੍ਰਤੀ ਜਾਗਰੁਕਤਾ ਪੈਦਾ ਕੀਤੀ ਜਿਸ ਸਦਕਾ ਲੱਖਾ ਨੋਜਵਾਨਾ ਦੇ ਕਰੀਅਰ ਵਿੱਚ ਅਹੰਮ ਭੂਮਿਕਾ ਨਿਭਾਉਦੇ ਹੋਏ ਰੁਜਗਾਰ ਪ੍ਰਾਪਤ ਕਰ ਉਹਨਾ ਨੇ ਆਪ ਦੀ ਇਸ ਰੀਤ ਨੂੰ ਅੱਗੇ ਤੋਰਦਿਆ ਹੋਇਆ ਅਨੇਕਾ ਕੀਰਤੀਮਾਨ ਸਥਾਪਿਤ ਕੀਤੇ
ਇਸ ਮਹਾਨ ਪੁਰਸ਼ ਦਾ ਜਨਮ 21 ਜਨਵਰੀ 1948 ਨੂੰ ਪਿਤਾ ਸਰਦਾਰ ਮੋਹਰ ਸਿੰਘ ਦੇ ਘਰ ਮਾਤਾ ਸ਼ਰਨ ਕੌਰ ਜੀ ਦੀ ਕੁੱਖੋ ਰਿਆਸਤੀ ਸ਼ਹਿਰ ਪਟਿਆਲਾ ਵਿੱਖੇ ਹੋਇਆ ਆਪ ਦਾ ਸੰਪੂਰਨ ਜੀਵਨ ਸ਼ਾਰਟਹੈਡ ਦੀਆ ਖੋਜਾ ਵਿੱਚ ਹੀ ਗੁਜਰਿਆ ਅਤੇ ਇਸ ਖੇਤਰ ਪ੍ਰਤੀ ਆਪ ਦੀਆ ਖੋਜਾ ਨੇ ਕੰਮ ਨੂੰ ਸੁਖਾਲਾ ਤਾ ਬਣਾਇਆ ਹੀ ਸਗੋਂ ਇਸ ਖੇਤਰ ਵਿੱਚ ਇਨਕਲਾਬ ਲਿਆ ਦਿੱਤਾ ਜਿਸ ਸਦਕਾ ਪੰਜਾਬੀ ਸ਼ਾਰਟਹੈਂਡ ਵਿੱਚ ਲਿਖਤ ਗਤੀ 100 ਸ਼ਬਦ ਪ੍ਰਤੀ ਮਿੰਟ ਤੋ ਜਿਆਦਾ ਦੀ ਹੋ ਗਈ ਆਪ ਦੀ ਸਭ ਤੋ ਪਹਿਲੀ ਪੁਸਤਕ ਪੰਜਾਬ ਰਾਜ ਬਿਜਲੀ ਬੋਰਡ ਵੱਲੋ ਪੰਜਾਬੀ ਸ਼ਾਰਟਹੈ?ਡ ਦੇ ਸਿਰਲੇਖ ਹੇਠ 1968ਵਿੱਚ ਪ੍ਰਕਾਸ਼ਿਤ ਕੀਤੀ ਗਈ ਜਿਸ ਤੋ ਬਆਦ ਆਪ ਲਗਾਤਾਰ ਇਸ ਖੇਤਰ ਵਿੱਚ ਖੋਜਾ ਕਰਦੇ ਗਏ ਆਪ ਦੀਆ ਪੁਸਤਕਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਛਪਵਾ ਕੇ ਕਿੱਤਾ ਮੁੱਖੀ ਵਿਸ਼ੇ ਦੇ ਰੂਪ ਵਿੱਚ ਪੜਾਈਆ ਜਾਣ ਲਗੀਆ ਜਿਸ ਨਾਲ ਸ਼ਾਰਟਹੈਡ ਪ੍ਰਤੀ ਕਾਫ਼ੀ ਜਾਗਰੁਕਤਾ ਪੈਦਾ ਹੋਈ ਜਿਸ ਕਰਕੇ ਇਹ ਵਿਸ਼ਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀ ਰਿਹਾ ਇਸ ਤੋ ਇਲਾਵਾ ਆਪ ਦੀ ਪੰਜਾਬੀ ਸਟੈਨੋਗ੍ਰਾਫੀ ਪੁਸਤਕ ਪੰਜਾਬ ਸਟੇਟ ਯੂਨੀਵਰਸਿਟੀ ਟੈਕਸ਼ਟ ਬੁੱਕ ਬੋਰਡ ਦੁਆਰਾ ਪ੍ਰਕਾਸ਼ਿਤ ਕਰ ਅਤੇ ਇਸ ਦੇ ਛੱਪਦੇ ਐਡੀਸ਼ਨਾ ਨੇ ਇਸ ਖੇਤਰ ਵਿੱਚ ਮੁੱਖ ਭੂਮਿਕਾ ਨਿਭਾਉਦਿਆ ਅਹਿੰਮ ਯੋਗਦਾਨ ਪਾਇਆ
ਹਜਾਰਾ ਲੱਖਾ ਨੋਜਵਾਨਾ ਦੀ ਜਿੰਦਗੀ ਨੂੰ ਬਦਲਣ ਵਾਲਾ ਇਹ ਧਰੁਵ ਤਾਰਾ 28 ਸਤੰਬਰ 2015 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਜਿਸ ਕਰਕੇ ਪਤਾ ਨਹੀ ਇਸ ਸੰਸਾਰ ਨੂੰ ਇਸ ਖੇਤਰ ਵਿੱਚ ਹੋਰ ਕਿਨੀਆ ਖੋਜਾ ਤੋ ਵਾਝਾ ਹੋਣਾ ਪਿਆ ਪਰ ਆਪ ਦੇ ਨੇਕ ਦਿੱਲ ਦਾ ਪ੍ਰਮਾਣ ਆਪ ਵੱਲੋ ਪੜਾਏ ਵਿਦਿਆਰੀਥੀ ਜੋ ਕਿ ਅਨੇਕਾ ਕੀਰਤੀਮਾਨ ਸਥਾਪਤ ਕਰ ਚੁੱਕੇ ਹਨ ਤੋ ਮਿਲਦਾ ਹੈ ਅਤੇ ਆਪ ਦਾ ਪਿਆਰ ਆਪ ਦੇ ਪੋਤਰੇ ਗੁਰਵਿੰਦਰ ਸਿੰਘ ਨੂੰ ਇਸ ਰੀਤ ਨੂੰ ਅੱਗੇ ਤੋਰਨ ਪ੍ਰਤੀ ਉਸ ਨੂੰ ਇਸ ਕਲਾ ਵਿੱਚ ਨਿੰਪੁਨ ਕਰਨ ਤੋ ਮਿਲਦਾ ਹੈ ਇਸ ਖੋਜ ਸਦਕਾ ਜਮਾਨਾ ਆਪ ਦਾ ਰਿਣੀ ਰਹੇਗਾ ਆਪ ਦੀ ਸੋਚ ਨੂੰ ਸਲਾਮ
ਪੇਸ਼ਕਸ਼ -ਹਿਮਾਸ਼ੂ ਵਿਦਿਆਰਥੀ ਧੂਰੀ
ਸੰਪਰਕ 92175-21029
26 Sep 2018