ਨੀ ਮਾਏਂ - ਬਲਜਿੰਦਰ ਕੌਰ ਸ਼ੇਰਗਿੱਲ

ਕੁਝ ਦਰਦ ਸੁਣਾਦੇ ਮਾਏਂ, ਨੀ ਮਾਏਂ
ਕੁੁਝ ਭੇਦ ਦੇ ਦੱਸਦੇ ਨੀ ਮਾਏਂ,

ਨੌ ਮਹੀਨੇ ਕੀ-ਕੀ ਸੁਣਿਆ,
ਹੁਣ ਵੀ ਸੁਣਦੀ ਜਾਏ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।

ਚਾਰ ਧੀਆਂ ਤੂੰ ਜਨਮ ਦਿੱਤਾ, ਇੱਕ ਗਈ ਸੀ ਮੋਈ
ਤੂੰ ਕਿੰਝ ਕਲੇਜੇ ਲਾ ਪਾਲੇ, ਕੁਝ ਤੇ ਦੱਸਦੇ ਮਾਏਂ,
ਕੁਝ ਦਰਦ ਸੁਣਾਦੇ ਮਾਏਂ ਹਾਏ ਨੀ ਮਾਏਂ।

ਮੁੰਡਾ ਆਵੇਗਾ ਕਹਿੰਦੇ ਇਸ ਵਾਰੀ,
ਪਰ ਧੀਆਂ ਨੇ ਤੇਰੀ ਝੋਲੀ ਭਰਤੀ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।


ਕੁੜੀਆਂ- ਕੁੜੀਆਂ ਹੋਣ ਦੇ ਤਾਨੇ,
ਸੁਣ ਕਿੰਝ ਦਿਨ ਲੰਘਾਏ, ਨੀ ਮਾਏਂ,
ਕੁਝ ਦਰਦ ਸੁਣਾਦੇ ਮਾਏ, ਹਾਏ ਨੀ ਮਾਏਂ।

ਤੋਰ ਕਲੇਜੇ ਦੇ ਟੁਕੜਿਆ ਨੂੰ,
ਘੁੱਟ ਸਭਰਾਂ ਦੇ ਕਿੰਝ ਪਾਏ, ਨੀ ਮਾਏਂ,
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।

ਕਰਜਾ ਤੇਰਾ ਲਾ ਨੀ ਸਕਦੇ,
ਭਾਵੇਂ ਹਰ ਜਨਮ ਲਾਵਾਂ, ਤੇਰੀ ਕੁੱਖੇ, ਨੀ ਮਾਏਂ
ਕੁਝ ਦਰਦ ਸੁਣਾਦੇ ਮਾਏਂ, ਹਾਏ ਨੀ ਮਾਏਂ।


ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
98785-19278