ਆਸਰੇ ਨੂੰ ਆਸਰਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਬੀਬੀ ਜੀ ਲੋਹੜਾ ਵਜਿਆ ਪਿਆ ਕਲ ਯੁੱਗ  ਹੋਰ ਕੀ ਹੁੰਦੈ?ੱਹੱਥ ਤੇ ਹੱਥ ਮਾਰਦੀ ਸਫਾਈ ਵਾਲੀ ਕਰਮੀ ਬੋਲੀ ਜਾ ਰਹੀ ਸੀ ।
ਅੱਜ ਫੇਰ ਤੈਨੂੰ ਕੀ ਦਿੱਸ ਗਿਆ ? ਮੈਂ ਪੁਛਿਆ।
ਬੀਬੀ ਜੀ ਮੈਨੂੰ ਕੀ ਦਿਸਣਾ,ਅੋਹ ਮਿਲੀ ਸੀ ਦੀਪੋ ਕਾਰਖਾਨੇ ਜਿਹੜੀ ਲਗੀ ਆ 'ਅਖੇ ਕਾਰਖਾਨੇ ਵਾਲਾ ਸੇਠ ਬੁੜੀ ਲੈ ਆਇਆ ਮੱਦਿਰ ਚੋਂ ਵਿਆਹ ਕੇ,ਅਜੇ ਡੂਢ ਮਹੀਨਾ ਨੀਂ ਹੋਇਆ ਉਹਦੀ ਵਿਆਹੁੜ ਨੂੰ ਮਰੇ।ਧੌਲਾ ਝਾਟਾ ਆਟਾ ਖਰਾਬ''।
ਤੇ ਫੇਰ ਤੈਨੂੰ ਤੇ ਦੀਪੋ ਨੂੰ ਕੀ ਘਾਟਾ ਪਿਆ ਜੋ ਇੰਨੀ ਔਖੀ ਹੋਈ ਜਾਨੀਐਂ।
ਗੱਲ ਤਾਂ ਤੇਰੀ ਵੀ ਵਾਹਵਾ ਬਈ ਸਾਨੂੰ ਕੀ ਲਗੇ?
ਸ਼ਾਡੇ ਘਰ ਤੋਂ ਸੱਤ ਕੁ ਘਰ ਪਰੇ ਕਾਰਖਾਨੇ ਵਾਲਾ ਸੇਠ ਤੇ ਉਹਦੀ ਘਰ ਵਾਲੀ ਰਹਿੰਦੇ ਸੀ।ਸੇਠਾਣੀ ਸਕੂਲ਼ ਅਧਿਆਪਕਾ  ਸੇਵਾ ਨਵਿਰਿਤੀ ਤੋਂ ਦੋ ਕੁ ਸਾਲ ਬਾਦ ਹੀ ਕੁਝ ਮਹੀਨੇ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ ।ਉਹਨਾਂ ਦੀ ਇਕੋ ਇਕ ਅੋਲਾਦ ਇਕ ਧੀ ਕਵਿਤਾ ਨੇੜੈ ਤਸੀਲੇ ਵਿਆਹੀ ਸੀ ਤੇ ਉਸਦੇ ਦੋ ਨਿਕੇ ਨਿਆਣੇ।ਕਵਿਤਾ ਦੀ ਜਮਾਤਣ ਤੇ ਗੂੜ੍ਹੀ ਸਹੇਲੀ ਰਸ਼ਮੀ ਦੇ ਮਾਂ ਡੈਡੀ ਦਾ ਸਾਡੇ ਘਰ ਵੀ ਆਉਣ ਜਾਣ ਹੈਗਾ।ਪਿਛਲੇ ਹਫ਼ਤੇ ਉਹ ਆਏ ਤੇ ਉਹਨਾਂ ਦਸਿਆ૷
ਸੇਠ ਜੀ ਇਕਲੇ ਰਹਿ ਗਏ ਸਨ ਤੇ ਕਵਿਤਾ ਪਿਤਾ ਨੂੰ ਦੁਖੀ ਛੱਡ ਕੇ ਕਿਵੇਂ ਸਹੁਰੇ ਚਲੀ ਜਾਂਦੀ ਲਿਹਾਜ਼ਾ ਉਹ ਇਥੇ ਹੀ ਰਹਿੰਦੀ ਕਦੇ ਬੱਚੇ ਛੱਡ ਆਉਂਦੀ ਤੇ ਕਦੇ ਨਾਲ ਰੱਖਦੀ ,ਨਾਲ ਹੀ ਉਹਦੀ ਮਦਦ ਨੂੰ ਉਹਦੀ ਸਕੀ ਮਾਸੀ ਜੋ ਕਿ ਵਿਧਵਾ ਸੀ ਤੇ ਆਪਣੀਆਂ ਜਿੰਮੇਵਾਰੀਆਂ ਤੋਂ ਫਾਰਗ ਸੀ ਨਾਲ ਰਹਿ ਪਈ ਦੋਨੋ ਇਕੋ ਤਸੀਲ ਵਿੱਚ ਰਹਿੰਦੀਆ ਸਨ।ਦੋ ਢਾਈ ਮਹੀਨੇ ਨਿਕਲੇ ਤੇ ਫਿਰ ਕਵਿਤਾ ਦੇ ਸਹੁਰੇ ਵੀ ਘੁਸਰ ਮੁਸਰ ਹੋਣ ਲਗੀ ਉਸਦੀ ਸੱਸ ਵੀ ਕਹੇ ਸਾਥੋਂ ਨਹੀਂ ਹੁੰਦਾ ਆ ਕੇ ਆਵਦਾ ਘਰ ਵੀ ਤੇ ਵੇਖ ਸੰਭਾਲ।ਏਦਾਂ ਹੀ ਇਕ ਦਿਨ ਦੋਵੇਂ ਸਹੇਲੀਆਂ ਪਰੇਸ਼ਾਂਨੀ ਚ ਗਲੀਬਾਤੀਂ ਲਗੀਆਂ ਤਾਂ ਰਸ਼ਮੀ ਨੇ ਸਰਸਰੀ ਆਖ ਦਿੱਤਾ 'ਕਵਿਤਾ ਆਪਾਂ ਡੈਡੀ ਦਾ ਦੂਜਾ ਵਿਆਹ ਕਰ ਦੇਈਏ'।
ਪਹਿਲਾਂ ਤਾ ਦੋਵੇ ਹੱਸ ਪਈਆਂ ਫੇਰ ਉਹਨਾਂ ਇਕ ਕਲਿਪ ਵੇਖੀ ਜਿਹਦੇ ਵਿੱਚ ਬ੍ਰਿਧ ਘਰ ਵਿੱਚ ਇਕ ਬ੍ਰਿਧ ਜੋੜੇ ਦਾ ਵਿਆਹ ਸੀ।ਰਸ਼ਮੀ ਨੇ ਕਿਹਾ ਮਾਸੀ ਵੀ ਕੱਲੀ ਤੇ ਅੰਕਲ ਵੀ ।ਜੇ ਇਹ ਜੋੜ ਬਣ ਜਾਏ ਤੇ ਦੋਵਾਂ ਨੂੰ ਆਸਰੇ ਦਾ ਆਸਰਾ ਹੋ ਜਾਏ।ਗਲ ਅੱਗੇ ਚਲਾਉਣੀ ਬਹੁਤ ਔਖੀ ਸੀ ਪਰ ਕੋਿਵਤਾ ਨੇ ਹਿੰਮਤ ਕਰ ਕੇ ਆਪਣੀ ਸੱਸ ਤੇ ਪਤੀ ਨਾਲ ਗਲ ਕਰ ਦਿੱਤੀ।ਉਹਨਾਂ ਆਖਿਆ ਹਰਜ਼ ਤੇ ਕੋਈ ਨਹੀਂ ਲੋਕਾਂ ਦਾ ਕੀ ਹੈ ,ਆਪੇ ਦੋ ਚਾਰ ਦਿਨ ਬਾਦ ਚੁੱਪ ਹੋ ਜਾਣਗੇ ਉਂਝ ਵੀ ਅੱਜ ਕਲ ਸਾਰੇ ਫੋਨ ਤੇ ਬੈਠੇ ਹਨ ਕੋਈ ਅੱਖ ਚੁੱਕ ਕੇ ਨੀਂ ਤੱਕਦਾ।
ਕਵਿਤਾ ਦੀ ਸੱਸ ਨੇ ਮਾਸੀ ਦੀਆਂ ਨੂੰਹਾਂ ਨਾਲ ਗਲ ਕਰ ਹੀ ਦਿੱਤੀ ਉਹ ਤੇ ਝੱਟ ਰਾਜ਼ੀ ਹੋ ਗੀਆਂ ਜਿਵੇਂ ਮਾਸੀ ਗਲੋਂ ਲਾਹੁਣੀ ਸੀ ਪੁੱਤਰਾਂ ਨੇ ਥੋੜਾ ਰੌਲਾ ਪਾਇਆ ਤੇ ਮਾਸੀ ਤਾਂ ਬਿਲਕੁਲ ਹੜਤਾਲ ਕਰਕੇ ਬਹਿ ਗਈ ।ਨੂੰਹਾਂ ਨੂੰ ਮਾਲ ਆਉਂਦਾ ਦਿਸਦਾ ਸੀ ਉਹਨਾਂ ਵੀ ਆਪਣੀ ਪੂਰੀ ਵਾਹ ਲਾਈ ਤੇ ਮਾਸੀ ਨੂੰ ਨੁਕਰੇ ਲਾ ਛੱਡਿਆ ।ਮਾਸੀ ਇੰਨਾ ਤੰਗ ਕੀਤੀ ਕਿ ਉਹ ਮੰਨ ਹੀ ਗਈ।ਸਾਰੇ ਰਾਮ ਨੌੰਮੀ ਵਾਲੇ ਦਿਨ ਮੰਦਿਰ ਇਕੱਠੇ ਹੋਏ ਤੇ ਪੁਜਾਰੀ ਨੂੰ ਆਖ ਕੇ ਦੋਹਾਂ ਦੇ ਗਲਾਂ ਵਿੱਚ ਹਾਰ ਪਵਾ ਦਿੱਤੇ।
ਤੇ ਦੋਵੇਂ ਜੋ ਬੇ ਸਹਾਰਾ ਸਨ ਇਕ ਦੂਜੇ ਦਾ ਸਹਾਰਾ ਬਣ ਇਕ ਹੋ ਗਏ।
ਆਸਰੇ ਨੂੰ ਆਸਰਾ ਮਿਲ ਗਿਆ।
'' ਅਗਰ ਬੇਸਹਾਰਾ ਹੋ ਤੁਮ ਤੋ ਕਿਸੀ ਕਾ ਸਹਾਰਾ ਬਨ ਜਾਓ
   ਤੁਮ ਕੋ ਆਪਨੇ ਆਪ ਸਹਾਰਾ ਮਿਲ ਜਾਏਗਾ''
   ਕਸ਼ਤੀ ਡੂਬਤੀ ਕੋਈ ਪੁਚਾ ਦੋ ਕਿਨਾਰੇ
  ਤੁਮ ਕੋ ਆਪਣੇ ਆਪ ਕਿਨਾਰਾ ਮਿਲ ਜਾਏਗਾ
 ਰਾਹ ਮੇਂ ਚਲਤੇ ਤੁਮ ਕੋ ਕੋਈ ਤੁਮਹਾਰਾ ਮਿਲ ਜਾਏਗਾ''॥
ਰਣਜੀਤ ਕੌਰ ਗੁੱਡੀ ਤਰਨ ਤਾਰਨ