ਦਹੇਜ ਦਾ ਪਰਚਾ  - ਵੀਰਪਾਲ ਕੌਰ ਭੱਠਲ

ਇਹੋ ਜਾਂ ਕਲਹਿਣੀ ਨੂੰਹੇੰ ਘਰ ਪੈਰ ਪਾਇਆ
 ਦਿੱਤਾ ਸਾਰਾ ਆਉਂਦੀ ਨੇ ਉਜਾੜ ਨੀ
 ਝੂਠੇ ਤੂੰ ਦਹੇਜ ਦਾ ਨੀਂ ਪਰਚਾ ਪਵਾ
ਜੇਲ੍ਹ ਭੇਜ ਦਿੱਤਾ ਸਹੁਰਾ ਪਰਿਵਾਰ ਨੀ
ਕੰਧਾਂ ਵਿਚ ਸਿਰ ਖੁਦ ਮਾਰ ਕੇ
ਤੂੰ ਲਾ ਤੇ  ਇਲਜ਼ਾਮ ਕੁੱਟਦੇ  
ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ  
 ਇਹੋ ਜਾ ਫਸਾਓ ਮੁੜ੍ਹਕੇ ਨੀ ਛੁਟਦੇ  

ਨਣਦਾਂ ਦੇ ਨਾਲ ਨਣਦੋਈਏ ਵੀ ਲਿਖਾ ਤੇ
ਜੇਠ ਤੇ ਜਠਾਣੀ' ਸਹੁਰਾ 'ਸੱਸ ਵੀ
 ਚਾਰ ਬੰਦਿਆਂ ਦੀ ਲੈ ਕੇ ਗਏ ਸੀ ਬਰਾਤ
 ਲਿਆ ਨਾ ਦਹੇਜ ਵਿੱਚ ਕੱਖ ਵੀ
 ਗੱਡੀ ਨਾਲ ਦੱਸ ਲੱਖ ਮੰਗਦੇ ਆ ਸਹੁਰੇ
 ਗ਼ਰੀਬ ਮੇਰੇ ਮਾਪਿਆਂ ਦਾ ਗਲ ਘੁੱਟਦੇ
 ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ  
 ਇਹੋ ਜਾ ਫਸਾਓ ਮੁੜਕੇ ਨੀ ਛੁਟਦੇ  

ਜਿਨ੍ਹਾਂ ਨਾਲ ਸਚਮੁੱਚ ਹੁੰਦੀ ਇਹੇ ਪਾਪਣੇ
ਤੂੰ ਉਨ੍ਹਾਂ ਤੇ ਵੀ ਸ਼ੱਕ ਪੈਦਾ ਕਰਦੀ  
ਝੂਠਿਆਂ ਸਬੂਤਾਂ ਦੇ ਆਧਾਰ ਤੇ
ਨੀ ਸਜ਼ਾ ਦਿੰਦੀ ਕਰਵਾ ਤੇਰੇ ਵਰਗੀ  
ਆਪੇ ਤੇਲ ਆਵਦੇ ਤੇ ਪਾ ਮਿੱਟੀ ਦਾ
ਰੌਲਾ ਪਾ ਕੇ ਚੁੱਕੇ  ਸਾਡੀ ਫ਼ਾਇਦੇ ਚੁੱਪ ਦੇ
ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ  
 ਇਹੋ ਜਾ ਫਸਾਉਣ ਮੁੜ੍ਹਕੇ ਨੀ ਛੁਟਦੇ  

ਭਰੀ ਪੰਚਾਇਤ ਵਿੱਚ ਆਖ ਦਿੱਤਾ ਪਤੀ ਫੁਸ
 ਭੋਰਾ ਵੀ ਨਾ ਕੀਤੀ ਤੂੰ ਸ਼ਰਮ ਨੀ
 ਪੈਰਾਂ ਥੱਲੋਂ ਨਿਕਲਣ ਜ਼ਮੀਨ ਗਈ ਸਾਡੇ
 ਸੱਚ ਜਾਣੀ ਹੋ ਗਿਆ ਮਰਨ ਨੀਂ  
ਹੁਣ ਵੀਰਪਾਲ ਭੱਠਲ ਹੀ ਕਰੂ ਇਨਸਾਫ
 ਕਲਮ ਦੇ ਰਾਹੀਂ ਸਾਡੇ ਨਾਲ ਪੁੱਤ ਦੇ
 ਔਰਤਾਂ ਦੇ ਫੇਵਰ ਚ ਬੋਲਦਾ ਕਾਨੂੰਨ  
ਇਹੋ ਜਾ ਫਸਾਉਣ ਮੁੜਕੇ ਨਹੀਂ ਛੁਟਦੇ