ਇੰਸਟਾ  - ਵੀਰਪਾਲ ਕੌਰ ਭੱਠਲ

ਕਰ ਲੈ ਸ਼ਰਮ ਭੋਰਾ ਬਦਕਾਰੇ
 ਵੇਖ ਤੈਨੂੰ ਲੈਂਦੇ ਲੋਕ ਨਜ਼ਾਰੇ
ਉਹ ਤਾਂ ਅੱਖਾਂ ਤੱਤੀਆਂ ਕਰਦੇ
ਤੈਨੂੰ ਵੇਖ ਕੇ ਹਉੰਕੇ ਭਰਦੇ  
ਤੇਰੇ ਝਿੜਕਦੇ ਨਈਂ ਤੈਨੂੰ ਘਰਦੇ ਤੂੰ ਏਨਾ ਗੰਦ ਪਾਉਣੀਆਂ
ਲਾਹਵੇੰ ਲੀੜੇ ਤੂੰ  ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ  
ਤੂੰ ਜੋ ਰੀਲ ਬਣਾਉਣੀ ਆਂ  

ਪਾਵੇਂ ਫਸਵੇਂ ਫਸਵੇਂ ਕੱਪੜੇ
ਤੇਰੇ ਲੱਗਣ ਵਾਲੇ ਥੱਪੜੇ
ਕੈਮਰਾ ਕਲੋਜ਼ ਕਰਾ ਕੇ ਪੋਜ਼ ਦਮੇ ਤੂੰ ਗੰਦੇ
 ਵੇਖ ਕੇ ਮਨ ਸ਼ਾਂਤ ਕਰ ਲੈਂਦੇ ਕਰਨ ਕੀ ਬੰਦੇ  
ਪੁੱਛਦੇ ਦੇ ਦਿਆ ਕਰ ਜਵਾਬ ਰਾਤ ਦਾ ਕਿੰਨਾ ਕਮਾਉਣੀਆਂ
ਲਾਹਵੇਂ ਲੀੜੇ ਤੂੰ  ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
ਤੂੰ ਜੋ ਰੀਲ ਬਣਾਉਣੀਆਂ  

ਤੇਰਾ ਅੱਗਾ ਪਿੱਛਾ ਮਿਣਦੇ
 ਉਂਗਲਾਂ ਉੱਤੇ ਯਾਰ ਤੇਰੇ ਗਿਣਦੇ
ਬਰਾਹ ਦੀ ਹੂਕ ਪੈਂਟ ਦੀ ਜਿਪ ਖੋਲ੍ਹੇ ਬੇਸ਼ਰਮੇ
 ਮੇਰੀ ਮਰਜ਼ੀ ਰਹਾਂ ਭਾਵੇਂ ਅਲਫ਼ ਬੋਲੇਂ ਬੇਸ਼ਰਮੇ
 ਪਾ ਕੇ ਗੰਦ ਦਿਖਾ ਕੇ  ਅੰਗ ਤੂੰ ਫਾਲੋਅਰ ਵਧਾਉਣੀਆਂ
ਲਾਹਵੇੰ ਲੀੜੇ ਤੂੰ  ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
 ਤੂੰ ਜੋ ਰੀਲ ਬਣਾਉਣੀਆਂ  

ਗੱਡੀ ਲੀਹ ਤੋਂ ਨਾ ਕਿਤੇ ਲਹਿਜੇ
 ਰਾਹ ਨਾ ਧੀ ਤੇਰੇ ਕੋਈ ਪੈਜੇ
 ਵੀਡੀਓ ਦੇਖ ਤੇਰੀ ਬਦਕਾਰੇ
 ਨਈਂ  ਨੁਕਸਾਨ ਹੋਣਗੇ ਭਾਰੇ
 ਵੀਰਪਾਲ ਭੱਠਲ ਕਹੇ ਟਲ ਜਾ ਜੇ ਤੂੰ ਚੰਗੀ ਚਾਹੁੰਨੀ ਆਂ
 ਲਾਹਵੇਂ ਲੀੜੇ ਤੂੰ  ਕਤੀੜੇ ਇੰਸਟਾ ਉੱਤੇ ਵੇਖਣ ਕੁੱਤੇ
ਤੂੰ ਜੋ ਰੀਲ ਬਣਾਉਣੀਆਂ